ਪ੍ਰਧਾਨ ਮੰਤਰੀ ਦਫਤਰ

ਅਸਾਮ ਦੇ ਗੁਵਾਹਾਟੀ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 19 FEB 2024 8:27PM by PIB Chandigarh

ਅਸਮ ਦੇ ਮੁੱਖ ਮੰਤਰੀ ਸ਼੍ਰੀਮਾਨ ਹਿਮੰਤਾ ਬਿਸਵਾ ਸਰਮਾ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਜੀ, ਅਸਾਮ ਸਰਕਾਰ ਦੇ ਮੰਤਰੀਗਣ, ਹੋਰ ਮਹਾਨੁਭਾਵ, ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਉਪਸਥਿਤ ਯੁਵਾ ਐਥਲੀਟਸ!

ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਵਿੱਚ ਆਪ ਸਭ ਨਾਲ ਜੁੜ ਕੇ ਮੈਨੂੰ ਬੇਹਦ ਖੁਸ਼ੀ ਹੋ ਰਹੀ ਹੈ। ਇਸ ਵਾਰ ਨੌਰਥ ਈਸਟ ਦੇ ਸੱਤ ਰਾਜਾਂ ਵਿੱਚ ਅਲੱਗ-ਅਲੱਗ ਸ਼ਹਿਰਾਂ ਵਿੱਚ ਇਹ ਗੇਮਸ ਹੋਣ ਜਾ ਰਹੇ ਹਨ। ਇਨ੍ਹਾਂ ਖੇਡਾਂ ਦਾ ਮੈਸਕਟ ਇੱਕ ਤਿਤਲੀ ਅਸ਼ਟਲਕਸ਼ਮੀ ਨੂੰ ਬਣਾਇਆ ਗਿਆ ਹੈ। ਮੈਂ ਅਕਸਰ ਉੱਤਰ-ਪੂਰਬ ਦੇ ਰਾਜਾਂ ਨੂੰ ਭਾਰਤ ਦੀ ਅਸ਼ਟਲਕਸ਼ਮੀ ਕਹਿੰਦਾ ਹਾਂ। ਇਨ੍ਹਾਂ ਗੇਮਸ ਵਿੱਚ ਇੱਕ ਤਿਤਲੀ ਨੂੰ ਮੈਸਕਟ ਬਣਾਇਆ ਜਾਣਾ, ਇਸ ਗੱਲ ਦਾ ਵੀ ਪ੍ਰਤੀਕ ਹੈ ਕੈਸੇ ਨੌਰਥ ਈਸਟ ਦੀਆਂ ਆਕਾਂਖਿਆਵਾਂ ਨੂੰ ਨਵੇਂ ਪੰਖ ਮਿਲ ਰਹੇ ਹਨ। ਮੈਂ ਇਸ ਇਵੈਂਟ ਵਿੱਚ ਹਿੱਸਾ ਲੈਣ ਆਏ ਸਾਰੇ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਦੇਸ਼ ਦੇ ਕੋਨੇ-ਕੋਨੇ ਤੋਂ ਆਏ ਆਪ ਸਭ ਖਿਡਾਰੀਆਂ ਨੇ ਗੁਵਾਹਾਟੀ ਵਿੱਚ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਵਯ ਤਸਵੀਰ ਬਣਾ ਦਿੱਤੀ ਹੈ। ਤੁਸੀਂ ਜਮ ਕੇ ਖੇਡੋ, ਡਟ ਕੇ ਖੇਡੋ... ਖੁਦ ਜਿੱਤੋ...ਆਪਣੀ ਟੀਮ ਨੂੰ ਜਿਤਾਓ... ਅਤੇ ਹਾਰ ਗਏ ਤਾਂ ਵੀ ਟੈਂਸ਼ਨ ਨਹੀਂ ਲੈਣੀ ਹੈ। ਹਾਰਾਂਗੇ ਤਾਂ ਵੀ ਇੱਥੋਂ ਬਹੁਤ ਕੁਝ ਸਿੱਖ ਕੇ ਜਾਵਾਂਗੇ।

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਅੱਜ ਉੱਤਰ ਤੋਂ ਦੱਖਣ ਅਤੇ ਪੱਛਮ ਤੋਂ ਪੂਰਬ ਭਾਰਤ ਤੱਕ, ਦੇਸ਼ ਦੇ ਹਰ ਕੋਨੇ ਵਿੱਚ ਖੇਡਾਂ ਨਾਲ ਜੁੜੇ ਅਜਿਹੇ ਆਯੋਜਨ ਹੋ ਰਹੇ ਹਨ। ਅੱਜ ਅਸੀਂ ਇੱਥੇ ਨੌਰਥ ਈਸਟ ਵਿੱਚ...ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦਾ ਸਾਕਸ਼ੀ ਬਣ ਰਹੇ ਹਾਂ। ਕੁਝ ਦਿਨ ਪਹਿਲਾਂ ਲੱਦਾਖ ਵਿੱਚ ਖੋਲੋ ਇੰਡੀਆ ਵਿੰਟਰ ਗੇਮਸ ਦਾ ਆਯੋਜਨ ਹੋਇਆ ਸੀ। ਉਸ ਤੋਂ ਪਹਿਲਾਂ ਤਮਿਲ ਨਾਡੂ ਵਿੱਚ ਖੇਲੋ ਇੰਡੀਆ ਯੂਥ ਗੇਮਸ ਹੋਏ। ਉਸ ਤੋਂ ਵੀ ਪਹਿਲਾਂ ਭਾਰਤ ਦੇ ਪੱਛਮੀ ਤਟ ਦੇ ਦੀਵ ਵਿੱਚ ਵੀ Beach Games ਆਯੋਜਿਤ ਹੋਏ ਸਨ। ਇਹ ਆਯੋਜਨ ਦੱਸਦੇ ਹਨ ਕਿ ਦੇਸ਼ ਦੇ ਕੋਨੇ-ਕੋਨੇ ਵਿੱਚ ਨੌਜਵਾਨਾਂ ਨੂੰ ਖੇਡਣ ਦੇ ਲਈ, ਖਿਲਣ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਮੌਕੇ ਮਿਲ ਰਹੇ ਹਨ। ਇਸ ਲਈ ਮੈਂ ਅਸਾਮ ਸਰਕਾਰ ਅਤੇ ਹੋਰ ਰਾਜ ਸਰਕਾਰਾਂ ਨੂੰ ਵੀ ਇਸ ਆਯੋਜਨ ਦੇ ਲਈ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਸਮਾਜ ਵਿੱਚ ਖੇਡਾਂ ਨੂੰ ਲੈ ਕੇ ਮਨ ਵੀ ਬਦਲਿਆ ਹੈ ਅਤੇ ਮਿਜਾਜ਼ ਵੀ ਬਦਲਿਆ ਹੈ। ਪਹਿਲਾਂ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਕਿਸੇ ਨਾਲ ਮਿਲਵਾਉਂਦੇ ਸਮੇਂ ਖੇਡਾਂ ਵਿੱਚ ਉਸ ਦੀ ਸਫ਼ਲਤਾ ਨੂੰ ਦੱਸਣ ਤੋਂ ਬਚਦੇ ਸਨ। ਉਹ ਸੋਚਦੇ ਸਨ ਕਿ ਖੇਡਾਂ ਦੀ ਗੱਲ ਕਰਾਂਗੇ ਤਾਂ ਇਹ ਇੰਪ੍ਰੈਸ਼ਨ ਜਾਵੇਗਾ ਕਿ ਬੱਚਾ ਪੜ੍ਹਦਾ-ਲਿਖਦਾ ਨਹੀਂ ਹੈ। ਹੁਣ ਸਮਾਜ ਦੀ ਇਹ ਸੋਚ ਬਦਲ ਰਹੀ ਹੈ। ਹੁਣ ਮਾਤਾ-ਪਿਤਾ ਵੀ ਮਾਣ ਨਾਲ ਦੱਸਦੇ ਹਨ ਕਿ ਮੇਰੇ ਬੱਚੇ ਨੇ States ਖੇਡਿਆ, National ਖੇਡਿਆ ਜਾਂ ਫਿਰ ਇਹ International ਮੈਡਲ ਜਿੱਤ ਕੇ ਲਿਆਇਆ ਹੈ।

ਸਾਥੀਓ,

ਅੱਜ ਸਮੇਂ ਦੀ ਮੰਗ ਹੈ ਕਿ ਅਸੀਂ ਖੇਡਾਂ ਨੂੰ ਹੁਲਾਰਾ ਦੇਣ ਦੇ ਨਾਲ ਹੀ ਖੇਡਾਂ ਨੂੰ celebrate ਵੀ ਕਰੀਏ। ਅਤੇ ਇਹ ਖਿਡਾਰੀਆਂ ਤੋਂ ਜ਼ਿਆਦਾ ਸਮਾਜ ਦੀ ਜ਼ਿੰਮੇਵਾਰੀ ਹੈ। ਜਿਸ ਤਰ੍ਹਾਂ 10ਵੀਂ ਜਾਂ ਬਾਰ੍ਹਵੀਂ ਬੋਰਡ ਦੇ ਨਤੀਜਿਆਂ ਦੇ ਬਾਅਦ ਚੰਗੇ ਨੰਬਰ ਲਿਆਉਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਜਾਂਦਾ ਹੈ...ਜਿਸ ਤਰ੍ਹਾਂ ਕੋਈ ਵੱਡੀ ਪਰੀਖਿਆ ਪਾਸ ਕਰਨ ਦੇ ਬਾਅਦ ਬੱਚਿਆਂ ਦਾ ਸਨਮਾਨ ਹੁੰਦਾ ਹੈ...ਓਵੇਂ ਹੀ ਸਮਾਜ ਨੂੰ ਅਜਿਹੇ ਬੱਚਿਆਂ ਦਾ ਸਨਮਾਨ ਕਰਨ ਦੀ ਵੀ ਪਰੰਪਰਾ ਵਿਕਸਿਤ ਕਰਨੀ ਚਾਹੀਦੀ ਹੈ, ਜੋ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹਨ। ਅਤੇ ਇਸ ਦੇ ਲਈ ਅਸੀਂ ਨੌਰਥ ਈਸਟ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹਨ। ਪੂਰੇ North East ਵਿੱਚ ਖੇਡਾਂ ਦਾ ਜੋ ਸਨਮਾਨ ਹੈ, ਜਿਸ ਤਰ੍ਹਾਂ ਉੱਥੇ ਦੇ ਲੋਕ ਖੇਡਾਂ ਨੂੰ celebrate ਕਰਦੇ ਹਨ, ਉਹ ਅਦਭੁਤ ਹੈ। ਇਸ ਲਈ, ਫੁਟਬਾਲ ਤੋਂ ਐਥਲੈਟਿਕਸ ਤੱਕ, ਬੈਡਮਿੰਟਨ ਤੋਂ ਬੌਕਸਿੰਗ ਤੱਕ, ਵੇਟਲਿਫਟਿੰਗ ਤੋਂ ਚੈੱਸ ਤੱਕ, ਇੱਥੇ ਦੇ ਖਿਡਾਰੀ ਆਪਣੀ ਪ੍ਰਤਿਭਾ ਨਾਲ ਰੋਜ਼ ਨਵਾਂ ਆਕਾਸ਼ ਛੂਹ ਰਹੇ ਹਨ। ਉੱਤਰ-ਪੂਰਬ ਦੀ ਇਸ ਧਰਤੀ ਨੇ, ਖੇਡਾਂ ਨੂੰ ਅੱਗੇ ਵਧਾਉਣ ਦੀ ਇੱਕ ਸੰਸਕ੍ਰਿਤੀ ਵਿਕਸਿਤ ਕੀਤੀ ਹੈ। ਮੈਨੂੰ ਵਿਸ਼ਵਾਸ ਹੈ ਕਿ ਜੋ ਵੀ ਐਥਲੀਟਸ ਇਸ ਟੂਰਨਾਮੈਂਟ ਦੇ ਲਈ ਇੱਥੇ ਆਏ ਹਨ, ਉਹ ਨਵੀਆਂ ਚੀਜ਼ਾਂ ਸਿੱਖ ਕੇ ਇਸ ਨੂੰ ਪੂਰੇ ਭਾਰਤ ਵਿੱਚ ਲੈ ਕੇ ਜਾਣਗੇ।

ਸਾਥੀਓ.

ਖੇਲੋ ਇੰਡੀਆ ਹੋਵੇ, TOPS ਹੋਣ, ਜਾਂ ਅਜਿਹੇ ਹੋਰ ਅਭਿਯਾਨ ਹੋਣ ਅੱਜ ਸਾਡੀ ਯੁਵਾ ਪੀੜ੍ਹੀ ਦੇ ਲਈ ਨਵੀਆਂ ਸੰਭਾਵਨਾਵਾਂ ਦਾ ਇੱਕ ਪੂਰਾ ਈਕੋਸਿਸਟਮ ਤਿਆਰ ਹੋ ਰਿਹਾ ਹੈ। ਟ੍ਰੇਨਿੰਗ ਤੋਂ ਲੈ ਕੇ ਸਕੌਲਰਸ਼ਿਪ ਦੇਣ ਤੱਕ ਸਾਡੇ ਦੇਸ਼ ਵਿੱਚ ਖਿਡਾਰੀਆਂ ਦੇ ਲਈ ਇੱਕ ਅਨੁਕੂਲ ਮਾਹੌਲ ਬਣ ਰਿਹਾ ਹੈ। ਇਸ ਵਰ੍ਹੇ ਖੇਡਾਂ ਦੇ ਲਈ ਰਿਕਾਰਡ ਸਾਢੇ ਤਿੰਨ ਹਜ਼ਾਰ ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਹੈ। ਅਸੀਂ ਦੇਸ਼ ਦੇ ਸਪੋਰਟਿੰਗ ਟੈਲੰਟ ਨੂੰ Scientific Approach ਦੇ ਨਾਲ ਨਵੀਂ ਸ਼ਕਤੀ ਦਿੱਤੀ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਹਰ ਪ੍ਰਤਿਯੋਗਿਤਾ ਵਿੱਚ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਮੈਡਲ ਜਿੱਤ ਰਿਹਾ ਹੈ। ਅੱਜ ਦੁਨੀਆ ਉਸ ਭਾਰਤ ਨੂੰ ਦੇਖ ਰਹੀ ਹੈ, ਜੋ ਏਸ਼ੀਅਨ ਗੇਮਸ ਵਿੱਚ ਨਵੇਂ ਰਿਕਾਰਡ ਬਣਾ ਰਿਹਾ ਹੈ। ਅੱਜ ਦੁਨੀਆ ਉਸ ਭਾਰਤ ਨੂੰ ਦੇਖ ਰਹੀ ਹੈ. ਜੋ ਪੂਰੀ ਦੁਨੀਆ ਦੇ ਨਾਲ compete ਕਰ ਸਕਦਾ ਹੈ। World University Games ਵਿੱਚ ਵੀ ਭਾਰਤ ਨੇ ਗਜ਼ਬ ਦੀ ਸਫ਼ਲਤਾ ਹਾਸਲ ਕੀਤੀ ਹੈ। 2019 ਵਿੱਚ ਅਸੀਂ ਇਨ੍ਹਾਂ ਖੇਡਾਂ ਵਿੱਚ 4 ਮੈਡਲ ਜਿੱਤੇ ਸਨ। ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ 2023 ਵਿੱਚ ਸਾਡੇ ਨੌਜਵਾਨਾਂ ਨੇ 26 ਮੈਡਲ ਜਿੱਤੇ ਹਨ। ਅਤੇ ਮੈਂ ਫਿਰ ਕਹਾਂਗਾ ਕਿ ਇਹ ਮੈਡਲਸ ਦੀ ਸੰਖਿਆ ਭਰ ਨਹੀਂ ਹੈ। ਇਹ ਪ੍ਰਮਾਣ ਹੈ ਕਿ ਅਗਰ ਸਾਡੇ ਨੌਜਵਨਾਂ ਨੂੰ scientific approach ਦੇ ਨਾਲ ਸਹਾਇਤਾ ਦਿੱਤੀ ਜਾਵੇ, ਤਾਂ ਉਹ ਕੀ ਕਰ ਸਕਦੇ ਹਨ।

ਸਾਥੀਓ,

ਕੁਝ ਦਿਨਾਂ ਬਾਅਦ ਤੁਸੀਂ ਯੂਨੀਵਰਸਿਟੀ ਤੋਂ ਬਾਹਰ ਦੀ ਦੁਨੀਆ ਵਿੱਚ ਜਾਓਗੇ। ਨਿਸ਼ਚਿਤ ਤੌਰ ‘ਤੇ ਪੜ੍ਹਾਈ ਸਾਨੂੰ ਦੁਨੀਆ ਦੇ ਲਈ ਤਿਆਰ ਕਰਦੀ ਹੈ, ਲੇਕਿਨ ਇਹ ਵੀ ਸੱਚ ਹੈ ਕਿ ਖੇਡ ਸਾਨੂੰ ਦੁਨੀਆ ਦੀਆਂ ਚੁਣੌਤੀਆਂ ਨਾਲ ਲੜਨ ਦਾ ਸਾਹਸ ਦਿੰਦੀ ਹੈ । ਤੁਸੀਂ ਦੇਖਿਆ ਹੈ ਕਿ ਸਫ਼ਲ ਲੋਕਾਂ ਵਿੱਚ ਹਮੇਸ਼ਾ ਕੁਝ ਨਾ ਕੁਝ ਵਿਸ਼ੇਸ਼ ਗੁਣ ਹੁੰਦੇ ਹਨ। ਉਨ੍ਹਾਂ ਲੋਕਾਂ ਵਿੱਚ ਬਸ talent ਹੀ ਨਹੀਂ ਹੁੰਦਾ, temperament ਵੀ ਹੁੰਦਾ ਹੈ। ਉਹ ਅਗਵਾਈ ਕਰਨਾ ਵੀ ਜਾਣਦੇ ਹਨ, team spirit ਦੇ ਨਾਲ ਕੰਮ ਕਰਨਾ ਵੀ ਜਾਣਦੇ ਹਨ। ਇਨ੍ਹਾਂ ਲੋਕਾਂ ਵਿੱਚ ਸਫ਼ਲਤਾ ਦੀ ਭੁੱਖ ਹੁੰਦੀ ਹੈ, ਲੇਕਿਨ ਉਹ ਹਾਰ ਕੇ, ਫਿਰ ਤੋਂ ਜਿੱਤਣਾ ਵੀ ਜਾਣਦੇ ਹਨ। ਉਹ ਜਾਣਦੇ ਹਨ ਕਿ ਦਬਾਅ ਵਿੱਚ ਕੰਮ ਕਰਦੇ ਹੋਏ ਆਪਣਾ best ਕਿਵੇਂ ਦੇਣਾ ਹੈ। ਇਹ ਸਾਰੇ ਗੁਣ ਪਾਉਣ ਦੇ ਲਈ ਖੇਡ ਇੱਕ ਬਹੁਤ ਵੱਡਾ ਮਾਧਿਅਮ ਹੁੰਦਾ ਹੈ। ਜਦੋਂ ਅਸੀਂ ਖੇਡਾਂ ਨਾਲ ਜੁੜਦੇ ਹਾਂ ਤਾਂ ਇਨ੍ਹਾਂ ਗੁਣਾਂ ਨਾਲ ਵੀ ਜੁੜ ਜਾਂਦੇ ਹਨ। ਇਸ ਲਈ ਮੈਂ ਕਹਿੰਦਾ ਹਾਂ- ਜੋ ਖੇਡਦਾ ਹੈ, ਉਹ ਖਿਲਦਾ ਹੈ।

ਸਾਥੀਓ,

ਅਤੇ ਅੱਜ ਮੈਂ ਆਪਣੇ ਯੁਵਾ ਸਾਥੀਆਂ ਨੂੰ ਖੇਡਾਂ ਤੋਂ ਅਲੱਗ ਵੀ ਕੁਝ ਕੰਮ ਦੇਣਾ ਚਾਹੁੰਦਾ ਹਾਂ। ਨੌਰਥ ਈਸਟ ਦੀ ਸੁੰਦਰਤਾ ਬਾਰੇ ਅਸੀਂ ਸਭ ਜਾਣਦੇ ਹਾਂ। ਤੁਸੀਂ ਵੀ ਇਨ੍ਹਾਂ ਗੇਮਸ ਦੇ ਬਾਅਦ ਮੌਕਾ ਕੱਢ ਕੇ ਆਪਣੇ ਆਸਪਾਸ ਜ਼ਰੂਰ ਘੁੰਮਣ ਜਾਓ। ਅਤੇ ਸਿਰਫ਼ ਘੁੰਮੋ ਹੀ ਨਹੀਂ, ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਵੀ ਕਰੋ। ਤੁਸੀਂ ਹੈਸ਼ਟੈਗ #North-east Memories ਦਾ ਉਪਯੋਗ ਕਰ ਸਕਦੇ ਹੋ। ਤੁਸੀਂ ਲੋਕ ਇਹ ਵੀ ਕੋਸ਼ਿਸ਼ ਕਰਿਓ ਕਿ ਜਿਸ ਰਾਜ ਵਿੱਚ ਖੇਡਣ ਜਾਓ ਉੱਥੇ ਸਥਾਨਕ ਭਾਸ਼ਾ ਦੇ 4-5 ਵਾਕ ਜ਼ਰੂਰ ਸਿੱਖੋ। ਉੱਥੇ ਦੇ ਲੋਕਾਂ ਨਾਲ ਗੱਲ ਕਰਨ ਦੇ ਲਈ ਤੁਸੀਂ ਭਾਸ਼ਿਣੀ APP ਦਾ ਵੀ ਇਸਤੇਮਾਲ ਕਰਕੇ ਦੇਖਿਓ। ਤੁਹਾਨੂੰ ਸਹੀ ਵਿੱਚ ਬਹੁਤ ਆਨੰਦ ਆਵੇਗਾ।

ਸਾਥੀਓ,

ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇਸ ਆਯੋਜਨ ਵਿੱਚ ਜੀਵਨ ਭਰ ਯਾਦ ਰੱਖਣ ਵਾਲੇ ਅਨੁਭਵ ਹਾਸਲ ਕਰੋਗੇ। ਇਸੇ ਕਾਮਨਾ ਦੇ ਨਾਲ, ਇੱਕ ਵਾਰ ਫਿਰ ਮੈਂ ਆਪ ਸਭ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ ਬਹੁਤ ਧੰਨਵਾਦ। 

************

ਡੀਐੱਸ/ਆਰਟੀ



(Release ID: 2007320) Visitor Counter : 47