ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀਸੀਪੀਏ) ਨੇ ਕੋਚਿੰਗ ਸੈਕਟਰ ਵਿੱਚ ਗੁਮਰਾਹਕੁੰਨ ਇਸ਼ਤਿਹਾਰਾਂ ਦੀ ਰੋਕਥਾਮ ਲਈ ਡਰਾਫਟ ਦਿਸ਼ਾ-ਨਿਰਦੇਸ਼ਾਂ 'ਤੇ ਜਨਤਕ ਟਿੱਪਣੀਆਂ ਮੰਗਿਆ ਹਨ


ਫਾਰਮੈੱਟ ਦਿਸ਼ਾ-ਨਿਰਦੇਸ਼ ਕੋਚਿੰਗ ਵਿੱਚ ਲੱਗੇ ਹਰੇਕ ਵਿਅਕਤੀ ਵੱਲੋਂ ਸਫ਼ਲਤਾ ਦਰ, ਚੋਣ ਦੀ ਗਿਣਤੀ ਆਦਿ ਬਾਰੇ ਝੂਠੇ ਦਾਅਵਿਆਂ ਨੂੰ ਰੋਕਣ ਲਈ ਹੋਵੇਗਾ

ਅਥਾਰਿਟੀ ਨੇ 30 ਦਿਨਾਂ ਦੇ ਅੰਦਰ 16 ਮਾਰਚ, 2024 ਤੱਕ ਇਨ੍ਹਾਂ ਦਿਸ਼ਾ-ਨਿਰਦੇਸ਼ਾਂ 'ਤੇ ਜਨਤਕ ਟਿੱਪਣੀਆਂ/ਸੁਝਾਅ ਮੰਗੇ ਹਨ

Posted On: 16 FEB 2024 1:57PM by PIB Chandigarh

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ ਨੇ ਕੋਚਿੰਗ ਸੈਕਟਰ ਵਿੱਚ ਗੁਮਰਾਹਕੁੰਨ ਇਸ਼ਤਿਹਾਰਾਂ ਨੂੰ ਰੋਕਣ ਲਈ ਡਰਾਫਟ ਦਿਸ਼ਾ-ਨਿਰਦੇਸ਼ਾਂ 'ਤੇ ਜਨਤਕ ਟਿੱਪਣੀਆਂ ਮੰਗੀਆਂ ਹਨ। ਇਹ ਫਾਰਮੈੱਟ ਦਿਸ਼ਾ-ਨਿਰਦੇਸ਼ ਖਪਤਕਾਰ ਮਾਮਲਿਆਂ ਦੇ ਵਿਭਾਗ ਦੀ ਵੈੱਬਸਾਈਟ 'ਤੇ ਉਪਲਬਧ ਹਨ ਅਤੇ ਲਿੰਕ  

(https://consumeraffairs.nic.in/sites/default/files/file uploads/latestnews/Public%20Comments%20Letter%202.pdf).) ਰਾਹੀਂ ਐਕਸੈਸ ਕੀਤਾ ਜਾ ਸਕਦਾ ਹੈ।

ਇਸ ਸਬੰਧ ਵਿੱਚ ਜਨਤਕ ਟਿੱਪਣੀਆਂ/ਸੁਝਾਅ/ਫੀਡਬੈਕ ਮੰਗੀ ਗਈ ਹੈ, ਜਿਹੜੇ ਕੇਂਦਰੀ ਅਥਾਰਿਟੀ ਨੂੰ 30 ਦਿਨਾਂ ਦੇ ਅੰਦਰ (16 ਮਾਰਚ, 2024 ਤੱਕ) ਮੁਹੱਈਆ ਕਰਵਾਈ ਜਾ ਸਕਦੀ ਹੈ।

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀਸੀਪੀਏ) ਨੇ 8 ਜਨਵਰੀ, 2024 ਨੂੰ ਕੋਚਿੰਗ ਖੇਤਰ ਵਿੱਚ ਗੁਮਰਾਹਕੁੰਨ ਇਸ਼ਤਿਹਾਰਾਂ 'ਤੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਇੱਕ ਮੀਟਿੰਗ ਦਾ ਕਰਵਾਈ ਸੀ, ਜਿਸ ਵਿੱਚ ਅਮਲਾ ਅਤੇ ਸਿਖਲਾਈ ਵਿਭਾਗ (ਡੀਓਪੀਟੀ), ਸਿੱਖਿਆ ਮੰਤਰਾਲੇ, ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕਾਡਮੀ ਦੀ ਪ੍ਰਸ਼ਾਸਨ (ਐੱਲਬੀਐੱਸਐੱਨਏਏ), ਨੈਸ਼ਨਲ ਲਾਅ ਯੂਨੀਵਰਸਿਟੀ (ਐੱਨਐੱਲਯੂ) ਦਿੱਲੀ, ਐੱਫ਼ਆਈਆਈਟੀ ਦੇ ਈਈ , ਖਾਨ ਗਲੋਬਲ ਸਟੱਡੀਜ਼ ਅਤੇ ਇਕਿਗਾਈ ਲਾਅ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਇਸ ਗੱਲ 'ਤੇ ਸਹਿਮਤੀ ਬਣੀ ਕਿ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ ਕੋਚਿੰਗ ਖੇਤਰ ਵਿੱਚ ਗੁਮਰਾਹਕੁੰਨ ਇਸ਼ਤਿਹਾਰਾਂ ਨੂੰ ਰੋਕਣ ਲਈ ਦਿਸ਼ਾ-ਨਿਰਦੇਸ਼ ਲੈ ਕੇ ਆਉਣੇ ਚਾਹੀਦੇ ਹਨ।

ਕੋਚਿੰਗ ਖੇਤਰ ਵਿੱਚ ਗੁਮਰਾਹਕੁੰਨ ਇਸ਼ਤਿਹਾਰਾਂ ਦੀ ਰੋਕਥਾਮ ਲਈ ਦਿਸ਼ਾ-ਨਿਰਦੇਸ਼ਾਂ ਦਾ ਖਰੜਾ ਕੋਚਿੰਗ ਸੰਸਥਾਵਾਂ, ਕਾਨੂੰਨ ਫਰਮਾਂ, ਸਰਕਾਰ ਅਤੇ ਸਵੈ-ਇੱਛੁਕ ਖਪਤਕਾਰ ਸੰਸਥਾਵਾਂ (ਵੀਸੀਓ) ਸਮੇਤ ਸਾਰੇ ਹਿੱਸੇਦਾਰਾਂ ਨਾਲ ਵਿਸਤ੍ਰਿਤ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਗਿਆ ਹੈ ਅਤੇ ਹੁਣ ਜਨਤਕ ਸਲਾਹ-ਮਸ਼ਵਰੇ ਲਈ ਰੱਖਿਆ ਜਾ ਰਿਹਾ ਹੈ। ਇਹ ਪ੍ਰਸਤਾਵਿਤ ਦਿਸ਼ਾ-ਨਿਰਦੇਸ਼ ਖਪਤਕਾਰ ਸੁਰੱਖਿਆ ਐਕਟ 2019 ਦੀ ਧਾਰਾ 18 (2) (I) ਦੇ ਤਹਿਤ ਜਾਰੀ ਕੀਤੇ ਜਾਣਗੇ।

ਇਹ ਡਰਾਫਟ ਦਿਸ਼ਾ-ਨਿਰਦੇਸ਼ "ਕੋਚਿੰਗ" ਨੂੰ ਕਿਸੇ ਵਿਅਕਤੀ ਵੱਲੋਂ ਪ੍ਰਦਾਨ ਕੀਤੇ ਗਏ ਟਿਊਸ਼ਨ, ਹਿਦਾਇਤ ਜਾਂ ਅਕਾਦਮਿਕ ਸਹਾਇਤਾ ਜਾਂ ਸਿੱਖਣ ਦੇ ਪ੍ਰੋਗਰਾਮਾਂ ਜਾਂ ਮਾਰਗਦਰਸ਼ਨ ਵਜੋਂ ਪਰਿਭਾਸ਼ਿਤ ਕਰਦੇ ਹਨ। ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਗੁਮਰਾਹਕੁੰਨ ਇਸ਼ਤਿਹਾਰਬਾਜ਼ੀ ਲਈ ਸ਼ਰਤਾਂ ਲਾਈਆਂ ਗਈਆਂ ਹਨ। ਕੋਈ ਵੀ ਵਿਅਕਤੀ ਜਿਹੜਾ ਕੋਚਿੰਗ ਨਾਲ ਜੁੜਿਆ ਹੋਇਆ ਹੈ, ਨੂੰ ਗੁਮਰਾਹਕੁੰਨ ਇਸ਼ਤਿਹਾਰਾਂ ਵਿੱਚ ਸ਼ਾਮਲ ਸਮਝਿਆ ਜਾਵੇਗਾ ਜੇਕਰ ਉਹ ਹੇਠ ਲਿਖਿਆਂ ਵਿੱਚੋਂ ਕਿਸੇ ਵੀ ਕੰਮ ਨੂੰ ਅਪਣਾਉਂਦਾ ਹੈ-

ੳ) ਸਫਲ ਉਮੀਦਵਾਰ ਵੱਲੋਂ ਚੁਣੇ ਗਏ ਕੋਰਸ ਦਾ ਨਾਮ (ਭਾਵੇਂ ਮੁਫਤ ਹੋਵੇ ਜਾਂ ਉਸਦੇ ਲਈ ਭੁਗਤਾਨ ਕੀਤਾ ਗਿਆ ਹੋਵੇ) ਅਤੇ ਕੋਰਸ ਦੀ ਮਿਆਦ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਜਾਂ ਕੋਈ ਹੋਰ ਅਹਿਮ ਜਾਣਕਾਰੀ ਲੁਕਾਵੇ, ਜਿਹੜੀ ਉਪਭੋਗਤਾ ਦੇ ਆਪਣੀਆਂ ਸੇਵਾਵਾਂ ਦੀ ਚੋਣ ਕਰਨ ਦੇ  ਫੈਸਲੇ ਨੂੰ ਪ੍ਰਭਾਵਤ ਕਰ ਸਕਦੀ ਹੈ।

ਅ) ਬਿਨਾਂ ਪ੍ਰਮਾਣਿਤ ਸਬੂਤ ਦਿੱਤੇ, ਕਿਸੇ ਵੀ ਪ੍ਰਤੀਯੋਗੀ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਸਫਲਤਾ ਦਰ, ਚੋਣ ਦੀ ਸੰਖਿਆ ਜਾਂ ਦਰਜਾਬੰਦੀ ਦੇ ਸਬੰਧ ਵਿੱਚ ਝੂਠੇ ਦਾਅਵੇ ਕਰਦੇ ਫੜੇ ਜਾਣ।

ੲ) ਵਿਦਿਆਰਥੀਆਂ ਦੇ ਵਿਅਕਤੀਗਤ ਯਤਨਾਂ ਨੂੰ ਸਵੀਕਾਰ ਕੀਤੇ ਬਿਨਾਂ, ਇਹ ਝੂਠ ਫੈਲਾਉਣਾ ਕਿ ਵਿਦਿਆਰਥੀਆਂ ਦੀ ਸਫਲਤਾ ਪੂਰੀ ਤਰ੍ਹਾਂ ਕੋਚਿੰਗ ਕਾਰਨ ਹੋਈ ਹੈ। ਉਨ੍ਹਾਂ ਦੀ ਸਫਲਤਾ ਵਿੱਚ ਕੋਚਿੰਗ ਦੀ ਸ਼ਮੂਲੀਅਤ ਦੀ ਹੱਦ ਨੂੰ ਸਪੱਸ਼ਟ ਤੌਰ 'ਤੇ ਦੱਸੋ।

ਸ) ਤਤਕਾਲਤਾ ਦੀ ਝੂਠੀ ਭਾਵਨਾ ਪੈਦਾ ਕਰਨਾ ਅਤੇ ਇਹ ਡਰ ਪੈਦਾ ਕਰਨਾ ਕਿ ਜੇਕਰ ਉਹ ਇਸ ਤੋਂ ਖੁੰਝ ਜਾਂਦੇ ਹਨ ਤਾਂ ਉਨ੍ਹਾਂ ਨੂੰ ਅਸਫਲ ਮੰਨਿਆ ਜਾਵੇਗਾ, ਅਜਿਹਾ ਕਰਨ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਚਿੰਤਾਵਾਂ ਨੂੰ ਵਧਾ ਸਕਦੀਆਂ ਹਨ।

ਹ) ਕੋਈ ਵੀ ਅਜਿਹਾ ਹੋਰ ਕੰਮ ਜੋ ਖਪਤਕਾਰਾਂ ਨੂੰ ਗੁਮਰਾਹ ਕਰ ਸਕਦਾ ਹੈ ਜਾਂ ਉਨ੍ਹਾਂ ਦੀ ਖੁਦਮੁਖਤਿਆਰੀ ਅਤੇ  ਪਸੰਦ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਕੋਚਿੰਗ ਨਾਲ ਜੁੜੇ ਹਰ ਵਿਅਕਤੀ 'ਤੇ ਇਹ ਦਿਸ਼ਾ-ਨਿਰਦੇਸ਼  ਲਾਗੂ ਹੋਣਗੇ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਮੰਤਵ ਖਪਤਕਾਰਾਂ ਨੂੰ  ਕੋਚਿੰਗ ਸੈਕਟਰ ਵਿੱਚ ਨੂੰ  ਗੁਮਰਾਹਕੁੰਨ ਇਸ਼ਤਿਹਾਰਾਂ ਤੋਂ ਬਚਾਉਣਾ ਹੈ। ਇਸ ਤਰ੍ਹਾਂ ਇਹ ਪ੍ਰਸਤਾਵਿਤ ਦਿਸ਼ਾ-ਨਿਰਦੇਸ਼ ਅਜਿਹੇ ਗੁਮਰਾਹਕੁੰਨ ਇਸ਼ਤਿਹਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਜਿਹੜੇ ਖਪਤਕਾਰਾਂ ਨੂੰ ਇੱਕ ਵਰਗ ਵਜੋਂ ਪ੍ਰਭਾਵਿਤ ਕਰਦੇ ਹਨ। ਕੋਚਿੰਗ ਸੈਕਟਰ ਵੱਲੋਂ ਗੁਮਰਾਹਕੁੰਨ ਇਸ਼ਤਿਹਾਰਾਂ ਨੂੰ ਖਪਤਕਾਰ ਸੁਰੱਖਿਆ ਐਕਟ, 2019 ਦੇ ਅਨੁਸਾਰ ਕੰਟਰੋਲ ਕੀਤਾ ਜਾਵੇਗਾ ਅਤੇ ਇਹ ਪ੍ਰਸਤਾਵਿਤ ਦਿਸ਼ਾ-ਨਿਰਦੇਸ਼ ਇਨ੍ਹਾਂ ਹਿੱਸੇਦਾਰਾਂ ਲਈ ਸਪੱਸ਼ਟਤਾ ਲਿਆਏਗਾ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨਗੇ।

ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਬਾਰੇ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਜਾਓ:

(https://consumeraffairs.nic.in/sites/default/files/file-uploads/latestnews/Public%20Comments%20Letter%202.pdf)

**************

ਏਡੀ/ਐੱਨਐੱਸ



(Release ID: 2007157) Visitor Counter : 60