ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 19 ਫਰਵਰੀ ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਕਲਕੀ ਧਾਮ ਮੰਦਿਰ (Kalki Dham Temple) ਦਾ ਨੀਂਹ ਪੱਥਰ ਰੱਖਣਗੇ

Posted On: 17 FEB 2024 8:45PM by PIB Chandigarh

ਪ੍ਰਧਾਨ ਮੰਤਰੀ ਯੂਪੀ ਗਲੋਬਲ ਇਨਵੈਸਟਰਸ ਸਮਿਟ 2023 ਦੇ ਚੌਥੇ ਗਰਾਉਂਡ ਬ੍ਰੇਕਿੰਗ ਸੈਰੇਮਨੀ ਵਿੱਚ ਪੂਰੇ ਉੱਤਰ ਪ੍ਰਦੇਸ਼ ਵਿੱਚ 10 ਲੱਖ ਕਰੋੜ ਰੁਪਏ ਤੋਂ ਅਧਿਕ ਲਾਗਤ ਦੇ 14000 ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 19 ਫਰਵਰੀ, 2024 ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ।

ਸਵੇਰੇ ਕਰੀਬ 10.30 ਵਜੇ, ਪ੍ਰਧਾਨ ਮੰਤਰੀ ਸੰਭਲ (Sambhal) ਜ਼ਿਲ੍ਹੇ ਵਿੱਚ ਸ਼੍ਰੀ ਕਲਕੀ ਧਾਮ ਮੰਦਿਰ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਸ਼੍ਰੀ ਕਲਕੀ ਧਾਮ ਮੰਦਿਰ ਦੇ ਮਾਡਲ ਦਾ ਉਦਘਾਟਨ ਕਰਨਗੇ ਅਤੇ ਇਸ ਅਵਸਰ ‘ਤੇ ਹੋਏ ਇਕੱਠ ਨੂੰ ਵੀ ਸੰਬੋਧਨ ਕਰਨਗੇ। ਸ਼੍ਰੀ ਕਲਕੀ ਧਾਮ ਦਾ ਨਿਰਮਾਣ ਸ਼੍ਰੀ ਕਲਕੀ ਧਾਮ ਨਿਰਮਾਣ ਟਰੱਸਟ ਦੁਆਰਾ ਕੀਤਾ ਜਾ ਰਿਹਾ ਹੈ, ਜਿਸ ਦੇ ਚੇਅਰਮੈਨ ਆਚਾਰਿਆ ਪ੍ਰਮੋਦ ਕ੍ਰਿਸ਼ਣਮ ਹਨ। ਇਸ ਪ੍ਰੋਗਰਾਮ ਵਿੱਚ ਕਈ ਸੰਤ, ਧਾਰਮਿਕ ਨੇਤਾ ਅਤੇ ਹੋਰ ਪਤਵੰਤੇ ਸ਼ਾਮਲ ਹੋਣਗੇ।

ਦੁਪਹਿਰ ਲਗਭਗ 1.45 ਵਜੇ, ਪ੍ਰਧਾਨ ਮੰਤਰੀ ਫਰਵਰੀ 2023 ਨੂੰ ਆਯੋਜਿਤ ਯੂਪੀ ਗਲੋਬਲ ਇਨਵੈਸਟਰਸ ਸਮਿਟ 2023(ਯੂਪੀਜੀਆਈਐੱਸ 2023) ਦੇ ਦੌਰਾਨ ਪ੍ਰਾਪਤ ਨਿਵੇਸ਼ ਪ੍ਰਸਤਾਵਾਂ ਦੇ ਚੌਥੇ ਗਰਾਉਂਡ ਬ੍ਰੇਕਿੰਗ ਸੈਰੇਮਨੀ ਵਿੱਚ ਪੂਰੇ ਉੱਤਰ ਪ੍ਰਦੇਸ਼ ਵਿੱਚ 10 ਲੱਖ ਕਰੋੜ ਰੁਪਏ ਤੋਂ ਅਧਿਕ ਲਾਗਤ ਦੇ 14000 ਪ੍ਰੋਜੈਕਟਸ ਦੀ ਸ਼ੁਰੂਆਤ ਕਰਨਗੇ। ਇਹ ਪ੍ਰੋਜੈਕਟਸ ਮੈਨੂਫੈਕਚਰਿੰਗ, ਅਖੁੱਟ ਊਰਜਾ, ਆਈਟੀ ਅਤੇ ਆਈਟੀਈਐੱਸ, ਫੂਡ ਪ੍ਰੋਸੈੱਸਿੰਗ, ਹਾਊਸਿੰਗ ਅਤੇ ਰੀਅਲ ਅਸਟੇਟ, ਹੌਸਪਿਟੈਲਿਟੀ ਅਤੇ ਐਂਟਰਟੇਨਮੈਂਟ ਤੇ ਸਿੱਖਿਆ ਜਿਹੇ ਖੇਤਰਾਂ ਨਾਲ ਸਬੰਧਿਤ ਹਨ। ਇਸ ਪ੍ਰੋਗਰਾਮ ਵਿੱਚ ਲਗਭਗ 5000 ਪ੍ਰਤੀਭਾਗੀ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਪ੍ਰਸਿੱਧ ਉਦਯੋਗਪਤੀ, ਟੌਪ ਗਲੋਬਲ ਅਤੇ ਇੰਡੀਅਨ ਕੰਪਨੀਆਂ ਦੇ ਪ੍ਰਤੀਨਿਧੀ, ਅੰਬੈਸਡਰਸ ਅਤੇ ਹਾਈ ਕਮਿਸ਼ਨਰਸ ਅਤੇ ਹੋਰ ਪਤਵੰਤੇ ਮਹਿਮਾਨ ਸ਼ਾਮਲ ਹੋਣਗੇ।

 

***************

ਡੀਐੱਸ/ਐੱਲਪੀ/ਐੱਸਕੇਐੱਸ   



(Release ID: 2006912) Visitor Counter : 71