ਖੇਤੀਬਾੜੀ ਮੰਤਰਾਲਾ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰਕੇਵੀਵਾਈ) ਦੇ ਤਹਿਤ ਵਿੱਤੀ ਸਾਲ 2023-24 ਦੀ ਤੀਜੀ ਕਿਸ਼ਤ ਵਜੋਂ ਕਰਨਾਟਕ ਸਰਕਾਰ ਨੂੰ ਅੱਜ 235.14 ਕਰੋੜ ਰੁਪਏ ਜਾਰੀ ਕੀਤੇ - ਮਿਸ ਸ਼ੋਭਾ ਕਰੰਦਲਾਜੇ
ਰਾਜ ਮੰਤਰੀ ਨੇ ਕਿਹਾ ਕਿ ਕਰਨਾਟਕ ਵਿੱਚ ਕਿਸਾਨਾਂ ਦੀ ਭਲਾਈ ਲਈ ਸੂਬੇ ਨੂੰ ਆਰਕੇਵੀਵਾਈ ਤਹਿਤ ਸਾਲ 2023-24 ਲਈ 761.89 ਕਰੋੜ ਰੁਪਏ ਦੀ ਕੁੱਲ ਰਾਸ਼ੀ ਦਿੱਤੀ ਗਈ ਹੈ, ਜਿਸ ਵਿੱਚੋਂ ਹੁਣ ਤੱਕ 526.75 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ
ਕਰਨਾਟਕ ਵਿੱਚ ਪੀਐੱਸਐੱਸ ਦੇ ਤਹਿਤ ਬੰਗਾਲ ਗ੍ਰਾਮ (ਚਨਾ) ਦੀ ਖ਼ਰੀਦ ਨੂੰ ਪ੍ਰਵਾਨਗੀ ਦਿੱਤੀ ਗਈ ਹੈ - ਮਿਸ ਕਰੰਦਲਾਜੇ
प्रविष्टि तिथि:
15 FEB 2024 8:07PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਮਿਸ ਸ਼ੋਭਾ ਕਰੰਦਲਾਜੇ ਨੇ ਅੱਜ ਮੀਡੀਆ ਨੂੰ ਕਿਹਾ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਰਾਸ਼ਟਰੀ ਕ੍ਰਿਸ਼ੀ ਵਿਗਿਆਨ ਯੋਜਨਾ (ਆਰਕੇਵੀਵਾਈ) ਤਹਿਤ ਵਿੱਤੀ ਸਾਲ 2023-24 ਲਈ 15 ਫ਼ਰਵਰੀ, 2024 ਨੂੰ ਕਰਨਾਟਕ ਸਰਕਾਰ ਨੂੰ ਤੀਜੀ ਕਿਸ਼ਤ ਵਜੋਂ 235.14 ਕਰੋੜ ਰੁਪਏ ਜਾਰੀ ਕੀਤੇ ਹਨ।
ਆਰਕੇਵੀਵਾਈ ਯੋਜਨਾ ਅਧੀਨ ਰਾਜ ਸਰਕਾਰ ਵੱਲੋਂ ਹੇਠ ਲਿਖੇ ਕੰਪੋਨੈਂਟਾਂ ਨੂੰ ਲਾਗੂ ਕਰਨ ਲਈ ਇਹ ਰਕਮ ਵਰਤੀ ਜਾਵੇਗੀ, ਜਿਨ੍ਹਾਂ ਵਿੱਚ (1) ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ - ਆਰਕੇਵੀਵਾਈ (ਡੀਪੀਆਰ), (2) ਮਿੱਟੀ ਦੀ ਸਿਹਤ ਅਤੇ ਉਪਜਾਊ ਸ਼ਕਤੀ (ਐੱਸਐੱਚ ਅਤੇ ਐੱਫ), (3) ਬਰਸਾਤੀ ਖੇਤਰ ਵਿਕਾਸ (ਆਰਏਡੀ), (4) ਪ੍ਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ (ਪੀਕੇਵੀਵਾਈ), (5) ਖੇਤੀਬਾੜੀ ਮਸ਼ੀਨੀਕਰਨ 'ਤੇ ਉਪ ਮਿਸ਼ਨ (ਐੱਸਐੱਮਏਐੱਮ), (6) ਪ੍ਰਤੀ ਬੂੰਦ ਵੱਧ ਫ਼ਸਲ (ਪੀਡੀਐੱਮਸੀ), (7) ਖੇਤੀ ਜੰਗਲਾਤ ਅਤੇ (8) ਫ਼ਸਲੀ ਵਿਭਿੰਨਤਾ ਪ੍ਰੋਗਰਾਮ (ਸੀਡੀਪੀ) ਸ਼ਾਮਲ ਹਨ। ਪ੍ਰਵਾਨਿਤ ਰਾਸ਼ੀ ਦੀ ਵਰਤੋਂ ਉਪਰ ਲਿਖੇ ਕੰਪੋਨੈਂਟਾਂ ਅਧੀਨ ਗੋਦਾਮ ਦੀ ਉਸਾਰੀ, ਵਾਟਰ ਹਾਰਵੈਸਟਿੰਗ ਢਾਂਚੇ ਦੇ ਨਿਰਮਾਣ, ਪ੍ਰਾਇਮਰੀ ਪ੍ਰਦਰਸ਼ਨੀ ਯੂਨਿਟਾਂ ਦੀ ਸਥਾਪਨਾ, ਟਰੈਕਟਰਾਂ, ਪਾਵਰ ਟਿਲਰਾਂ ਅਤੇ ਡਰੋਨਾਂ ਦੀ ਖਰੀਦ, ਏਕੀਕ੍ਰਿਤ ਖੇਤੀ ਨੂੰ ਉਤਸ਼ਾਹਿਤ ਕਰਨ, ਮਿੱਟੀ ਦੀ ਸਿਹਤ ਦੀ ਉਪਜਾਊ ਸ਼ਕਤੀ ਅਤੇ ਕਸਟਮ ਹਾਇਰਿੰਗ ਸੈਂਟਰਾਂ ਦੀ ਸਥਾਪਨਾ ਦੇ ਨਾਲ ਨਾਲ ਖੇਤੀਬਾੜੀ ਸੈਕਟਰ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਕੀਤੀ ਜਾਵੇਗੀ।
ਮਿਸ ਸ਼ੋਭਾ ਕਰੰਦਲਾਜੇ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਦੀ ਭਲਾਈ ਲਈ ਉਪਰੋਕਤ ਸਾਰੇ ਕੰਪੋਨੈਂਟਾਂ ਨੂੰ ਕਰਨਾਟਕ ਵਿੱਚ ਲਾਗੂ ਕਰਨ ਲਈ ਕਰਨਾਟਕ ਰਾਜ ਨੂੰ ਆਰਕੇਵੀਵਾਈ ਤਹਿਤ ਸਾਲ 2023-24 ਲਈ ਕੁੱਲ 761.89 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਹੈ।
ਹਾਲ ਹੀ ਵਿੱਚ 25 ਜਨਵਰੀ, 2024 ਨੂੰ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਆਰਕੇਵੀਵਾਈ ਯੋਜਨਾ ਦੇ ਤਹਿਤ ਕਰਨਾਟਕ ਰਾਜ ਸਰਕਾਰ ਨੂੰ 178.65 ਕਰੋੜ ਰੁਪਏ ਦੀ ਵਾਧੂ ਐਲੋਕੇਸ਼ਨ ਦਿੱਤੀ ਹੈ। ਵਾਧੂ ਐਲੋਕੇਸ਼ਨ ਐੱਸਐੱਮਏਐੱਮ (120 ਕਰੋੜ ਰੁਪਏ), ਮਿੱਟੀ ਸਿਹਤ ਕਾਰਡ (12.00 ਕਰੋੜ ਰੁਪਏ) ਅਤੇ ਆਰਕੇਵੀਵਾਈ-ਡੀਪੀਆਰ (46.65 ਕਰੋੜ ਰੁਪਏ) ਨੂੰ ਲਾਗੂ ਕਰਨ ਲਈ ਪ੍ਰਵਾਨ ਕੀਤੀ ਗਈ ਹੈ। ਆਰਕੇਵੀਵਾਈ ਯੋਜਨਾ ਅਧੀਨ ਸ਼ੁਰੂਆਤੀ ਐਲੋਕੇਸ਼ਨ 583.24 ਕਰੋੜ ਰੁਪਏ ਸੀ, ਜਿਸ ਨੂੰ ਸਾਲ 2023-24 ਲਈ ਵਧਾ ਕੇ 761.89 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
ਮੌਜੂਦਾ ਸਮੇਂ ਕੇਂਦਰ ਸਰਕਾਰ ਨੇ ਕੁੱਲ 761.89 ਕਰੋੜ ਰੁਪਏ ਦੀ ਐਲੋਕੇਸ਼ਨ ਵਿੱਚੋਂ 526.75 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਅਤੇ ਬਾਕੀ ਬਚਦੀ ਰਕਮ ਰਾਜ ਨੂੰ ਪਹਿਲਾਂ ਜਾਰੀ ਕੀਤੀ ਗਈ ਰਕਮ ਦੀ ਵਰਤੋਂ ਕਰਨ ਤੋਂ ਬਾਅਦ ਜਾਰੀ ਕੀਤੀ ਜਾਵੇਗੀ।
ਕਰਨਾਟਕ ਰਾਜ ਵਿੱਚ ਪੀਐੱਸਐੱਸ ਦੇ ਤਹਿਤ ਬੰਗਾਲ ਗ੍ਰਾਮ (ਚੰਨਾ) ਦੀ ਖਰੀਦ ਲਈ ਪ੍ਰਵਾਨਗੀ;
ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਨੇ ਇਹ ਵੀ ਦੱਸਿਆ ਕਿ 15 ਫਰਵਰੀ, 2024 ਨੂੰ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਰਨਾਟਕ ਰਾਜ ਵਿੱਚ ਬੰਗਾਲ ਗ੍ਰਾਮ (ਚਨਾ) ਦੀ ਖਰੀਦ ਲਈ ਪ੍ਰਾਈਸ ਸਪੋਰਟ ਸਕੀਮ (ਪੀਐੱਸਐੱਸ) ਅਧੀਨ ਸਾਲ 2023-24 ਦੇ ਰੱਬੀ ਸੀਜ਼ਨ ਲਈ 1,39,740 ਮੀਟਰਕ ਟਨ ਦੀ ਵੱਧ ਤੋਂ ਵੱਧ ਮਾਤਰਾ ਲਈ 5440 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਪ੍ਰਵਾਨਗੀ ਜਾਰੀ ਕੀਤੀ ਹੈ ।
************
ਐੱਸਕੇ / ਐੱਸਐੱਸ / ਐੱਸਐਮ
(रिलीज़ आईडी: 2006613)
आगंतुक पटल : 123