ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਬੇਣੇਸ਼ਵਰ ਧਾਮ (Beneshwar Dham) ਵਿੱਚ ਵਿਭਿੰਨ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਆਦਿਵਾਸੀ ਮਹਿਲਾਵਾਂ ਨੂੰ ਸੰਬੋਧਨ ਕੀਤਾ

Posted On: 14 FEB 2024 6:02PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (14 ਫਰਵਰੀ, 2024) ਬੇਣੇਸ਼ਵਰ ਧਾਮ (BeneshwarDham), ਰਾਜਸਥਾਨ ਵਿੱਚ ਵਿਭਿੰਨ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਆਦਿਵਾਸੀ ਮਹਿਲਾਵਾਂ ਦੇ ਇਕੱਠ ਨੂੰ ਸੰਬੋਧਨ ਕੀਤਾ।

 

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੇ ਆਤਮਨਿਰਭਰ ਬਣਨ ਦਾ ਸੰਕਲਪ ਲਿਆ ਹੈ। ਭਾਰਤ ਤਦੇ ਆਤਮਨਿਰਭਰ ਹੋ ਸਕਦਾ ਹੈ, ਜਦੋਂ ਭਾਰਤ ਦੀ ਹਰ ਯੂਨਿਟ ਆਤਮਨਿਰਭਰ ਬਣੇਗੀ। ਉਨ੍ਹਾਂ ਨੇ ਆਤਮਨਿਰਭਰਤਾ ਨੂੰ ਹੁਲਾਰਾ ਦੇਣ ਦੇ  ਲਈ ਸਵੈ ਸਹਾਇਤਾ ਸਮੂਹਾਂ ਅਤੇ ਉਨ੍ਹਾਂ ਨਾਲ ਜੁੜੇ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਸਵੈ ਸਹਾਇਤਾ ਸਮੂਹ ਨਾ ਕੇਵਲ ਕਾਰਜਸ਼ੀਲ ਪੂੰਜੀ (working capital) ਪ੍ਰਦਾਨ ਕਰ ਰਹੇ ਹਨ, ਬਲਕਿ ਮਾਨਵ ਪੂੰਜੀ ਅਤੇ ਸਮਾਜਿਕ ਪੂੰਜੀ (human capital and social capital) ਦੀ ਸਿਰਜਣਾ ਕਰਨ ਵਿੱਚ ਭੀ ਸ਼ਲਾਘਾਯੋਗ ਕਾਰਜ ਕਰ ਰਹੇ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਸਮਾਜ ਦੇ ਹੋਰ ਵਰਗਾਂ ਦੇ ਲੋਕ ਆਦਿਵਾਸੀ ਸਮਾਜ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਕਬਾਇਲੀ ਭਾਈਚਾਰਿਆਂ ਨੇ ਸਵੈ-ਸ਼ਾਸਨ (self-governance) ਦੀਆਂ ਚੰਗੀਆਂ ਉਦਾਹਰਣਾਂ ਪ੍ਰਸਤੁਤ ਕੀਤੀਆਂ ਹਨ।  ਅਸੀਂ ਉਨ੍ਹਾਂ ਤੋਂ ਸਿੱਖ ਸਕਦੇ ਹਾਂ ਕਿ ਪ੍ਰਕ੍ਰਿਤੀ ਦੇ ਨਾਲ ਤਾਲਮੇਲ ਬਿਠਾ ਕੇ ਆਨੰਦਪੂਰਵਕ ਕਿਵੇਂ ਜੀਵਨ ਨਿਰਬਾਹ ਕੀਤਾ ਜਾਵੇ। ਅਸੀਂ ਉਨ੍ਹਾਂ ਤੋਂ ਪ੍ਰਕ੍ਰਿਤੀ ਨੂੰ ਨੁਕਸਾਨ ਪਹੁੰਚਾਏ ਬਿਨਾ ਨਿਊਨਤਮ ਸੰਸਾਧਨਾਂ (minimal resources) ਦਾ ਉਪਯੋਗ ਕਰਦੇ ਹੋਏ ਜੀਵਨ ਜੀਣਾ ਸਿੱਖ ਸਕਦੇ ਹਾਂ। ਅਸੀਂ ਲੋਕ ਮਹਿਲਾ ਸਸ਼ਕਤੀਕਰਣ (women empowerment) ਬਾਰੇ ਭੀ ਸਿੱਖ ਸਕਦੇ ਹਾਂ।

 

ਰਾਸ਼ਟਰਪਤੀ ਨੇ ਕਿਹਾ ਕਿ ਮਹਿਲਾ ਅਗਵਾਈ ਵਾਲੇ ਵਿਕਾਸ (women-led development) ਦੇ ਵਿਚਾਰ ਦਾ ਲਾਗੂਕਰਨ  ਕਰਨ ਦੇ ਲਈ ਪੂਰੇ ਸਮਾਜ ਨੂੰ ਪ੍ਰਯਾਸ ਕਰਨਾ ਹੋਵੇਗਾ। ਮਹਿਲਾਵਾਂ ਵਿੱਚ ਸਿੱਖਿਆ ਅਤੇ ਕੌਸ਼ਲ ਵਿਕਾਸ (Education and skill development) ਨੂੰ ਹੁਲਾਰਾ ਦਿੱਤਾ ਜਾਣਾ ਚਾਹੀਦਾ ਹੈ। ਐਸਾ ਕਰਨ ਨਾਲ ਮਹਿਲਾਵਾਂ ਦੇਸ਼ ਅਤੇ ਦੁਨੀਆ ਦੀ ਪ੍ਰਗਤੀ ਵਿੱਚ ਬਰਾਬਰ ਦੀਆਂ ਭਾਗੀਦਾਰੀ ਬਣ ਸਕਣਗੀਆਂ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਮਹਿਲਾਵਾਂ ਮੋਹਰੀ ਭੂਮਿਕਾ (leading role) ਨਿਭਾਉਣਗੀਆਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਦੇ ਬਲ ‘ਤੇ ਹੀ, ਭਾਰਤ ਦਾ ਭਵਿੱਖ ਉੱਜਵਲ ਹੋਵੇਗਾ।

 

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

 

*****

ਡੀਐੱਸ/ਬੀਐੱਮ



(Release ID: 2006230) Visitor Counter : 67