ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਬੁਡਾਪੇਸਟ ਨੂੰ ਸ਼ਤਰੰਜ ਓਲੰਪੀਆਡ ਮਸ਼ਾਲ ਸੌਂਪੀ


ਸ਼ਤਰੰਜ ਰਣਨੀਤਕ ਡੂੰਘਾਈ ਅਤੇ ਦਾਰਸ਼ਨਿਕ ਗਿਆਨ ਦਾ ਪ੍ਰਤੀਬਿੰਬ ਹੈ: ਸ਼੍ਰੀ ਅਨੁਰਾਗ ਸਿੰਘ ਠਾਕੁਰ

Posted On: 14 FEB 2024 3:23PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਸ਼ਤਰੰਜ ਓਲੰਪੀਆਡ ਦੇ 45ਵੇਂ ਸੰਸਕਰਨ ਦੇ ਅਧਿਕਾਰਤ ਮੇਜ਼ਬਾਨ ਬੁਡਾਪੇਸਟ, ਹੰਗਰੀ ਨੂੰ ਅੱਜ ਨਵੀਂ ਦਿੱਲੀ ਵਿੱਚ ਸ਼ਤਰੰਜ ਓਲੰਪੀਆਡ ਦੀ ਮਸ਼ਾਲ ਸੌਂਪੀ।

 

ਹੈਂਡਆਫ ਦੀ ਰਸਮ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਮੁਕੰਮਲ ਹੋਈ, ਜਿੱਥੇ ਸ਼੍ਰੀ ਠਾਕੁਰ ਨੇ ਐੱਫਆਈਡੀਈ ਦੇ ਪ੍ਰਧਾਨ ਅਤੇ ਬੁਡਾਪੇਸਟ ਨੂੰ ਓਲੰਪੀਆਡ ਮਸ਼ਾਲ ਸੌਂਪਣ ਤੋਂ ਪਹਿਲਾਂ ਭਾਰਤੀ ਗ੍ਰੈਂਡ ਮਾਸਟਰ ਵਿਸ਼ਵਨਾਥਨ ਆਨੰਦ ਦੇ ਨਾਲ ਐੱਫਆਈਡੀਈ ਦੇ ਪ੍ਰਧਾਨ ਅਰਕਾਡੀ ਡਵੋਰਕੋਵਿਚ ਅਤੇ ਹੰਗਰੀ ਦੇ ਗ੍ਰੈਂਡ ਮਾਸਟਰ ਜੂਡਿਟ ਪੋਲਗਰ ਨਾਲ ਸ਼ਤਰੰਜ ਦੀ ਇੱਕ ਦੋਸਤਾਨਾ ਬਾਜ਼ੀ ਵੀ ਖੇਡੀ। 

 

 

ਸਮਾਗਮ ਦੇ ਦੌਰਾਨ ਸ਼੍ਰੀ ਠਾਕੁਰ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਅਸੀਂ ਕੁਝ ਸਾਲ ਪਹਿਲਾਂ ਜਿਹੜਾ ਫੈਸਲਾ ਲਿਆ ਸੀ (ਸ਼ਤਰੰਜ ਓਲੰਪੀਆਡ ਟਾਰਚ ਰਿਲੇਅ ਦਾ) ਉਹ ਅਸਲ ਵਿੱਚ ਮੁਕੰਮਲ ਹੋਇਆ ਹੈ ਅਤੇ ਸ਼ਤਰੰਜ ਓਲੰਪੀਆਡ ਦੇ ਲਈ ਮਸ਼ਾਲ ਦੇ ਹੈਂਡਆਫ ਦੀ ਰਸਮ ਨਿਭਾਉਣ ਲਈ ਮੈਂ ਇੱਥੇ ਮੌਜੂਦ ਹਾਂ।"

 

ਉਨ੍ਹਾਂ ਨੇ ਕਿਹਾ, "ਸ਼ਤਰੰਜ ਇੱਕ ਬੌਧਿਕ ਵਿਰਾਸਤ ਹੈ, ਜਿਹੜੀ ਸ਼ਾਇਦ ਭਾਰਤ ਨੇ ਦੁਨੀਆ ਨੂੰ ਪ੍ਰਦਾਨ ਕੀਤੀ ਹੈ ਅਤੇ ਇਹ ਸਿਰਫ਼ ਇੱਕ ਖੇਡ ਨਹੀਂ ਹੈ, ਸਗੋਂ ਰਣਨੀਤਕ ਡੂੰਘਾਈ ਅਤੇ ਦਾਰਸ਼ਨਿਕ ਗਿਆਨ ਦਾ ਪ੍ਰਤੀਬਿੰਬ ਹੈ। ਇਹ ਸ਼ਾਨਦਾਰ ਖੇਡ ਨਾ ਸਿਰਫ਼ ਦਿਮਾਗ਼ ਨੂੰ ਤੇਜ਼ ਕਰਦੀ ਹੈ, ਸਗੋਂ ਇਹ ਹੌਸਲੇ ਅਤੇ ਲਚਕਤਾ ਦੇ ਮਹੱਤਵਪੂਰਨ ਸਬਕ ਸਿਖਾਉਂਦੀ ਹੈ‌ ਅਤੇ ਰਣਨੀਤਕ ਮੁਹਾਰਤ ਦੀ ਬੌਧਿਕ ਵਿਕਾਸ ਦੀ ਰਾਹ 'ਤੇ ਅਗਵਾਈ ਕਰਦਾ ਹੈ।

 

ਸ਼ਤਰੰਜ ਓਲੰਪੀਆਡ ਦਾ 44ਵਾਂ ਸੰਸਕਰਣ 2022 ਵਿੱਚ ਚੇਨੱਈ ਵਿੱਚ ਕਰਵਾਇਆ ਗਿਆ ਸੀ। ਉਸ ਸਮੇਂ ਇਸ ਗਲੋਬਲ ਈਵੈਂਟ ਵਿੱਚ 2500 ਤੋਂ ਵੱਧ ਖਿਡਾਰੀ ਅਤੇ 7000 ਤੋਂ ਵੱਧ ਭਾਗੀਦਾਰ ਸਨ। ਐੱਫਆਈਡੀਈ ਸ਼ਤਰੰਜ ਓਲੰਪੀਆਡ ਦਾ ਅਗਲਾ ਸੰਸਕਰਣ ਹੁਣ ਇਸ ਸਾਲ ਬੁਡਾਪੇਸਟ, ਹੰਗਰੀ ਵਿੱਚ ਹੋਵੇਗਾ, ਜਿਸਦਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਗਿਆ ਸੀ।

 

ਪਹਿਲੀ ਸ਼ਤਰੰਜ ਓਲੰਪੀਆਡ ਮਸ਼ਾਲ ਰਿਲੇਅ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ 19 ਜੂਨ, 2022 ਨੂੰ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਇੱਕ ਸਮਾਰੋਹ ਦੌਰਾਨ ਲਾਂਚ ਕੀਤੀ ਗਈ ਸੀ।

***********

ਪੀਪੀਜੀ/ਐੱਸਕੇ



(Release ID: 2006228) Visitor Counter : 53