ਰੱਖਿਆ ਮੰਤਰਾਲਾ
azadi ka amrit mahotsav

ਭਾਰਤੀ ਨੌ-ਸੈਨਾ ਅਤੇ ਫ਼ਰਾਂਸੀਸੀ ਨੌ-ਸੈਨਾ ਦਰਮਿਆਨ 17ਵੀਂ ਵਾਰਤਾ ਦਾ ਆਯੋਜਨ

Posted On: 08 FEB 2024 12:02PM by PIB Chandigarh

ਇੰਡੀਅਨ ਨੇਵੀ (ਆਈਐੱਨ) - ਫ੍ਰੈਂਚ ਨੇਵੀ (ਐੱਫਐੱਨ) ਦਰਮਿਆਨ 17ਵੀਂ  ਸਟਾਫ਼ ਵਾਰਤਾ 06-07 ਫਰਵਰੀ 24 ਨੂੰ ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਦੀ ਸਹਿ-ਪ੍ਰਧਾਨਗੀ ਰੀਅਰ ਐਡਮਿਰਲ ਨਿਰਭੈ ਬਾਪਨਾ, ਏਸੀਐੱਨਐੱਸ(ਐੱਫਸੀਆਈ) ਅਤੇ ਫ੍ਰੈਂਚ ਨੇਵੀ ਦੇ ਅੰਤਰ-ਰਾਸ਼ਟਰੀ ਸਬੰਧਾਂ ਬਾਰੇ ਡਾਇਰੈਕਟਰ ਰੀਅਰ ਐਡਮਿਰਲ ਜੀਨ ਮਾਰਕ ਡੁਰਨਡਾਊ ਵੱਲੋਂ ਕੀਤੀ ਗਈ।

ਇਸ ਵਾਰਤਾ ਵਿੱਚ ਦੋਵਾਂ ਧਿਰਾਂ ਦੀ ਸਰਗਰਮ ਭਾਗੀਦਾਰੀ ਦੇਖੀ ਗਈ। ਮੁੱਖ ਵਿਚਾਰ-ਵਟਾਂਦਰੇ ਵਿੱਚ ਸੰਚਾਲਨ, ਸਿਖਲਾਈ, ਐੱਸਐੱਮਈ ਐਕਸਚੇਂਜ ਆਦਿ ਸ਼ਾਮਲ ਸਨ। ਦੋਵਾਂ ਧਿਰਾਂ ਨੇ ਦੋਵੇਂ ਨੌ-ਸੈਨਾਵਾਂ ਦਰਮਿਆਨ ਵਧ ਰਹੇ ਸਹਿਯੋਗ ਨੂੰ ਵੀ ਸਵੀਕਾਰ ਕੀਤਾ ਅਤੇ ਸਮੁੰਦਰੀ ਖੇਤਰ ਵਿੱਚ ਸਹਿਯੋਗ ਅਤੇ ਅੰਤਰ-ਕਾਰਜਸ਼ੀਲਤਾ ਨੂੰ ਵਧਾਉਣ ਲਈ ਸਹਿਮਤੀ ਪ੍ਰਗਟਾਈ।

ਇਸ ਸਟਾਫ ਵਾਰਤਾ ਮੌਕੇ ਫ੍ਰੈਂਚ ਨੇਵੀ ਦੇ ਅੰਤਰ-ਰਾਸ਼ਟਰੀ ਸਬੰਧਾਂ ਬਾਰੇ ਡਾਇਰੈਕਟਰ ਰੀਅਰ ਐਡਮਿਰਲ ਜੀਨ ਮਾਰਕ ਡੁਰਨਡਾਊ ਨੇ 07 ਫਰਵਰੀ 24 ਨੂੰ ਨੇਵਲ ਸਟਾਫ ਦੇ ਡਿਪਟੀ ਚੀਫ਼ ਵਾਈਸ ਐਡਮਿਰਲ ਤਰੁਣ ਸੋਬਤੀ ਨਾਲ ਮੁਲਾਕਾਤ ਕੀਤੀ ਅਤੇ ਇੰਡੀਅਨ ਨੇਵੀ ਅਤੇ ਫ੍ਰੈਂਚ ਨੇਵੀ ਦਰਮਿਆਨ ਉੱਚ ਪੱਧਰੀ ਤਾਲਮੇਲ ਅਤੇ ਅੰਤਰ-ਕਾਰਜਸ਼ੀਲਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ 06 ਫਰਵਰੀ, 24 ਨੂੰ ਆਈਐੱਫਸੀ - ਆਈਓਆਰ ਦਾ ਦੌਰਾ ਵੀ ਕੀਤਾ।

****

ਵੀਐੱਮ/ਐੱਸਪੀਐੱਸ 


(Release ID: 2005872) Visitor Counter : 68