ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸ਼੍ਰੀਮਦ ਰਾਜਚੰਦਰ ਮਿਸ਼ਨ ਧਰਮਪੁਰ ਦਾ ਦੌਰਾ ਕੀਤਾ
Posted On:
13 FEB 2024 2:26PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (13 ਫਰਵਰੀ, 2024) ਸ਼੍ਰੀਮਦ ਰਾਜਚੰਦਰ ਮਿਸ਼ਨ ਧਰਮਪੁਰ, ਵਲਸਾਡ ਦਾ ਦੌਰਾ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀਮਦ ਰਾਜਚੰਦਰ ਜੀ (Shrimad Rajchandra ji) ਇੱਕ ਮਹਾਨ ਸੰਤ, ਕਵੀ, ਦਾਰਸ਼ਨਿਕ ਅਤੇ ਸਮਾਜ ਸੁਧਾਰਕ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਦਚਿੰਨ੍ਹਾਂ ‘ਤੇ ਚਲਦੇ ਹੋਏ ਗੁਰੂਦੇਵ ਸ਼੍ਰੀ ਰਾਕੇਸ਼ ਜੀ (Gurudev Shri Rakesh Ji) ਨੇ ਅਧਿਆਤਮਿਕ ਖੇਤਰ ਵਿੱਚ ਅਭੂਤਪੂਰਵ ਕਾਰਜ ਕੀਤਾ ਹੈ। ਮੈਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਗੁਰੂਦੇਵ ਰਾਕੇਸ਼ ਜੀ ਦੇ ਮਾਰਗਦਰਸ਼ਨ ਵਿੱਚ, ਸ਼੍ਰੀਮਦ ਰਾਜਚੰਦਰ ਮਿਸ਼ਨ ਧਰਮਪੁਰ, (Shrimad Rajchandra Mission Dharampur) ਵਿਸ਼ਵ ਭਰ ਵਿੱਚ 200 ਤੋਂ ਅਧਿਕ ਸਥਾਨਾਂ ‘ਤੇ ਸਰਗਰਮ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਿਸ਼ਨ ਆਤਮ-ਗਿਆਨ (self-knowledge) ਦਾ ਮਾਰਗ ਪੱਧਰਾ ਕਰਨ ਦੇ ਲਈ ਪ੍ਰਯਾਸਰਤ ਹੈ। ਇਹ ਪੁਨੀਤ ਕਾਰਜ ਮਾਨਵ- ਵਿੱਚ ਮਹਾਨ ਯੋਗਦਾਨ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਅੱਜ ਬਹੁਸੰਖਿਅਕ ਲੋਕ ਭੌਤਿਕ ਸੁਖ ਦੇ ਪਿੱਛੇ ਭੱਜ ਰਹੇ ਹਨ। ਉਹ ਭੁੱਲ ਗਏ ਹਨ ਕਿ ਉਨ੍ਹਾਂ ਨੂੰ ਜੀਵਨ ਵਿੱਚ ਅਸਲ ਵਿੱਚ ਕੀ ਚਾਹੀਦਾ ਹੈ। ਅਸੀਂ ਆਪਣੀ ਅਧਿਆਤਮਿਕ ਸੰਪਦਾ ਨੂੰ ਧੀਰੇ-ਧੀਰੇ ਭੁੱਲਦੇ ਜਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਧਨ ਕਮਾਉਣ ਦੇ ਨਾਲ-ਨਾਲ ਮਾਨਸਿਕ ਸ਼ਾਂਤੀ, ਸਮਭਾਵ(equanimity), ਸੰਜਮ ਅਤੇ ਸਦਾਚਾਰ ਭੀ ਅਤਿਅੰਤ ਜ਼ਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਮੂਲ ਸੁਭਾਅ ਦੀ ਤਰਫ਼ ਜਾਈਏ, ਤਾਂ ਅੱਜ ਵਿਸ਼ਵ ਵਿੱਚ ਵਿਆਪਤ ਅਨੇਕ ਸਮੱਸਿਆਵਾਂ ਦੇ ਸਮਾਧਾਨ ਪ੍ਰਾਪਤ ਹੋ ਸਕਦੇ ਹਨ। ਲੇਕਿਨ, ਇਸ ਦਾ ਇਹ ਤਾਤਪਰਜ ਨਹੀਂ ਹੈ ਕਿ ਅਸੀਂ ਆਧੁਨਿਕ ਵਿਕਾਸ ਨੂੰ ਤਿਆਗ ਦੇਈਏ। ਇਸ ਦਾ ਅਰਥ ਹੈ ਕਿ ਅਸੀਂ ਅਧਿਆਤਮਿਕਤਾ ਦੇ ਮਾਰਗ ‘ਤੇ ਚਲਦੇ ਹੋਏ ਆਧੁਨਿਕ ਵਿਕਾਸ ਨੂੰ ਅਪਣਾਈਏ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
*********
ਡੀਐੱਸ/ਏਕੇ
(Release ID: 2005762)
Visitor Counter : 70