ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਆਰਮੀ ਗਾਰਡ ਬਟਾਲੀਅਨ ਦੇ ਰਸਮੀ ਪਰਿਵਰਤਨ ਦੇ ਸਾਖੀ ਬਣੇ

Posted On: 11 FEB 2024 2:16PM by PIB Chandigarh

   ਭਾਰਤ ਦੇ ਰਾਸ਼ਟਰਪਤੀਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ (11 ਫਰਵਰੀ, 2024) ਰਾਸ਼ਟਰਪਤੀ ਭਵਨ ਵਿਖੇ ਤੈਨਾਤ ਆਰਮੀ ਗਾਰਡ ਬਟਾਲੀਅਨ ਦੇ ਰਸਮੀ ਪਰਿਵਰਤਨ ਦੇ ਸਾਖੀ ਬਣੇਜਿਸ ਵਿੱਚ ਸੈਰੇਮੋਨੀਅਲ ਆਰਮੀ ਗਾਰਡ ਬਟਾਲੀਅਨ ਦੇ ਰੂਪ ਵਿੱਚ ਸਿੱਖ ਰੈਜੀਮੈਂਟ ਦੀ 6ਵੀਂ ਬਟਾਲੀਅਨ (6th Battalion of the Sikh Regiment) ਨੇ ਆਪਣਾ ਕਾਰਜਕਾਲ ਪੂਰਾ ਕਰਨ ਤੇ, 5ਵੀਂ ਗੋਰਖਾ ਰਾਇਫਲਸ ਦੀ ਪਹਿਲੀ ਬਟਾਲੀਅਨ (1st Battalion of 5th Gorkha Rifles) ਨੂੰ ਚਾਰਜ ਸੌਂਪ ਦਿੱਤਾ।

      ਇਸ ਅਵਸਰ ਤੇ ਆਪਣੀਆਂ ਸੰਖੇਪ  ਟਿੱਪਣੀਆਂ ਵਿੱਚਰਾਸ਼ਟਰਪਤੀ ਨੇ ਮਿਲਿਟਰੀ ਪਰੰਪਰਾਵਾਂ ਦੀਆਂ ਉੱਚਤਮ ਮਿਆਰਾਂ ਦਾ ਪਾਲਨ ਕਰਨ ਅਤੇ ਰਾਸ਼ਟਰਪਤੀ ਭਵਨ ਵਿਖੇ ਪੂਰਨ ਸਮਰਪਣ ਦੇ ਨਾਲ ਆਪਣੀ ਡਿਊਟੀ ਨਿਭਾਉਣ ਦੇ ਲਈ ਸਿੱਖ ਰੈਜੀਮੈਂਟ ਦੀ 6ਵੀਂ ਬਟਾਲੀਅਨ ਦੇ ਅਧਿਕਾਰੀਆਂ ਅਤੇ ਸੈਨਿਕਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ 5ਵੀਂ ਗੋਰਖਾ ਰਾਇਫਲਸ ਦੀ ਪਹਿਲੀ ਬਟਾਲੀਅਨ ਦਾ ਸੁਆਗਤ ਕੀਤਾ ਅਤੇ ਨਾਲ ਹੀ ਵਿਸ਼ਵਾਸ ਜਤਾਇਆ ਕਿ ਉਹ ਆਪਣੇ ਕਾਰਜਕਾਲ ਦੇ ਦੌਰਾਨ 166 ਵਰ੍ਹਿਆਂ ਦੇ ਆਪਣੇ ਗੌਰਵਸ਼ਾਲੀ ਇਤਿਹਾਸ ਦੇ ਅਨੁਰੂਪ ਰਾਸ਼ਟਰਪਤੀ ਭਵਨ ਵਿਖੇ ਇੱਕ ਨਵੇਂ ਮਾਪਦੰਡ (a new benchmark) ਦੀ ਸਥਾਪਨਾ ਕਰਨਗੇ।

     ਰਾਸ਼ਟਰਪਤੀ ਭਵਨ (Rashtrapati Bhavan) ਵਿੱਚ ਸੈਨਾ ਦੀਆਂ ਵਿਭਿੰਨ ਇਨਫੈਂਟ੍ਰੀ ਯੂਨਿਟਾਂ ਵਾਰੀ-ਵਾਰੀ ਨਾਲ ਸੈਰੇਮੋਨੀਅਲ ਆਰਮੀ ਗਾਰਡ ਦੇ ਰੂਪ ਵਿੱਚ ਕੰਮ ਕਰਦੀਆਂ ਹਨ। ਆਰਮੀ ਗਾਰਡ ਬਟਾਲੀਅਨ ਰਾਸ਼ਟਰਪਤੀ ਭਵਨ ਵਿਖੇ ਰਸਮੀ ਗਾਰਡ ਡਿਊਟੀਆਂ ਦਾ ਪਾਲਨ ਕਰਨ ਦੇ ਅਤਿਰਿਕਤ ਪਤਵੰਤੇ ਵਿਅਕਤੀਆਂ ਨੂੰ ਗਾਰਡ ਆਵ੍ ਆਨਰਗਣਤੰਤਰ ਦਿਵਸ ਪਰੇਡਸੁਤੰਤਰਤਾ ਦਿਵਸ ਪਰੇਡਬੀਟਿੰਗ ਦ ਰਿਟ੍ਰੀਟ ਸਮਾਰੋਹ ਜਿਹੇ ਵਿਭਿੰਨ ਮਹੱਤਵਪੂਰਨ ਸਮਾਗਮਾਂ ਵਿੱਚ ਰਸਮੀ ਗਾਰਡ ਡਿਊਟੀਆਂ ਨਿਭਾਉਂਦੇ ਹਨ।

 *** *** ***

ਡੀਐੱਸ/ਏਕੇ


(Release ID: 2005280) Visitor Counter : 74