ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰੋਜ਼ਗਾਰ ਮੇਲੇ (RozgarMela) ਦੇ ਤਹਿਤ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵੇਂ ਭਰਤੀ ਹੋਏ ਲੋਕਾਂ ਨੂੰ ਇੱਕ ਲੱਖ ਤੋਂ ਅਧਿਕ ਨਿਯੁਕਤੀ ਪੱਤਰ ਵੰਡੇ


ਨਵੀਂ ਦਿੱਲੀ ਵਿੱਚ ਏਕੀਕ੍ਰਿਤ ਕੰਪਲੈਕਸ “ਕਰਮਯੋਗੀ ਭਵਨ” (“KarmayogiBhavan”) ਦੇ ਪਹਿਲੇ ਪੜਾਅ (Phase I) ਦਾ ਨੀਂਹ ਪੱਥਰ ਰੱਖਿਆ

“ਰੋਜ਼ਗਾਰ ਮੇਲੇ (RozgarMelas) ਰਾਸ਼ਟਰ ਨਿਰਮਾਣ ਵਿੱਚ ਸਾਡੀ ਯੁਵਾ ਸ਼ਕਤੀ (our Yuva Shakti) ਦੇ ਯੋਗਦਾਨ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ”

“ਭਾਰਤ ਸਰਕਾਰ ਵਿੱਚ ਨਿਯੁਕਤੀ ਪ੍ਰਕਿਰਿਆ ਹੁਣ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਹੋ ਚੁੱਕੀ ਹੈ”

“ਸਾਡਾ ਪ੍ਰਯਾਸ ਨੌਜਵਾਨਾਂ ਨੂੰ ਭਾਰਤ ਸਰਕਾਰ ਦੇ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਰਾਸ਼ਟਰ-ਨਿਰਮਾਣ ਵਿੱਚ ਸਹਿਭਾਗੀ ਬਣਾਉਣਾ ਹੈ”

“ਇਸ ਦਹਾਕੇ ਦੇ ਅੰਤ ਤੱਕ ਭਾਰਤੀ ਰੇਲਵੇ ਦਾ ਸਰੂਪ ਪੂਰੀ ਤਰ੍ਹਾਂ ਨਾਲ ਬਦਲ ਜਾਵੇਗਾ”

“ਬਿਹਤਰ ਕਨੈਕਟੀਵਿਟੀ ਦਾ ਦੇਸ਼ ਦੇ ਵਿਕਾਸ ‘ਤੇ ਸਿੱਧਾ ਪ੍ਰਭਾਵ ਪੈਂਦਾ ਹੈ”

“ਅਰਧਸੈਨਿਕ ਬਲਾਂ ਦੀ ਸਿਲੈਕਸ਼ਨ ਪ੍ਰਕਿਰਿਆ ਵਿੱਚ ਸੁਧਾਰ ਨਾਲ ਹਰ ਖੇਤਰ ਦੇ ਨੌਜਵਾਨਾਂ ਨੂੰ ਸਮਾਨ ਅਵਸਰ ਮਿਲਣਗੇ”

Posted On: 12 FEB 2024 11:32AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਨਵ ਨਿਯੁਕਤ ਲੋਕਾਂ ਨੂੰ 1 ਲੱਖ ਤੋਂ ਅਧਿਕ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਏਕੀਕ੍ਰਿਤ ਕੰਪਲੈਕਸ “ਕਰਮਯੋਗੀ ਭਵਨ” (“KarmayogiBhavan”) ਦੇ ਪਹਿਲੇ ਪੜਾਅ (Phase I) ਦਾ ਨੀਂਹ ਪੱਥਰ ਭੀ ਰੱਖਿਆ। ਇਹ ਕੰਪਲੈਕਸ ਮਿਸ਼ਨ ਕਰਮਯੋਗੀ (Mission Karmayogi) ਦੇ ਵਿਭਿੰਨ ਥੰਮ੍ਹਾਂ ਦੇ ਦਰਮਿਆਨ ਸਹਿਯੋਗ ਅਤੇ ਤਾਲਮੇਲ ਨੂੰ ਹੁਲਾਰਾ ਦੇਵੇਗਾ।

ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 1 ਲੱਖ ਤੋਂ ਅਧਿਕ ਲੋਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਨਵਨਿਯੁਕਤ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਵਿੱਚ ਨੌਜਵਾਨਾਂ ਨੂੰ ਨੌਕਰੀ ਦੇ ਅਵਸਰ ਉਪਲਬਧ ਕਰਵਾਉਣ ਦਾ ਅਭਿਯਾਨ ਪੂਰਨ ਗਤੀ ਦੇ ਨਾਲ ਜਾਰੀ ਹੈ। ਨੌਕਰੀ ਨੋਟੀਫਿਕੇਸ਼ਨ ਅਤੇ ਨਿਯੁਕਤੀ ਪੱਤਰ ਸੌਂਪਣ ਦੇ ਦਰਮਿਆਨ ਲਗਣ ਵਾਲੇ ਲੰਬੇ ਸਮੇਂ ਦੇ ਕਾਰਨ ਵਧਣ ਵਾਲੀ ਰਿਸ਼ਵਤਖੋਰੀ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਤਮਾਨ ਸਰਕਾਰ ਨੇ ਨਿਰਧਾਰਿਤ ਸਮੇਂ ਦੇ ਤਹਿਤ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਨਾਲ-ਨਾਲ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਹਰੇਕ ਯੁਵਾ ਨੂੰ ਆਪਣੀਆਂ ਸਮਰੱਥਾਵਾਂ ਪ੍ਰਦਰਸ਼ਿਤ ਕਰਨ ਦੇ ਸਮਾਨ ਅਵਸਰ ਪ੍ਰਾਪਤ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਹਰ ਯੁਵਾ ਦਾ ਮੰਨਣਾ ਹੈ ਕਿ ਉਹ ਸਖ਼ਤ ਮਿਹਨਤ ਅਤੇ ਕੌਸ਼ਲ ਦੇ ਨਾਲ ਆਪਣੇ ਰੋਜ਼ਗਾਰ ਦੀ ਸਥਿਤੀ ਨੂੰ ਮਜ਼ਬੂਤ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਰਾਸ਼ਟਰ ਦੇ ਵਿਕਾਸ ਵਿੱਚ ਸਹਿਭਾਗੀ ਬਣਾਉਣ ਦਾ ਨਿਰੰਤਰ ਤੌਰ ‘ਤੇ ਪ੍ਰਯਾਸ ਕਰ ਰਹੀ ਹੈ। ਵਰਤਮਾਨ ਸਰਕਾਰ ਨੇ ਪਿਛਲੇ 10 ਵਰ੍ਹਿਆਂ ਵਿੱਚ ਪਿਛਲੀਆਂ ਸਰਕਾਰਾਂ ਦੀ ਤੁਲਨਾ ਵਿੱਚ ਡੇਢ ਗੁਣਾ ਅਧਿਕ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕੀਤੇ ਹਨ। ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਏਕੀਕ੍ਰਿਤ ਕੰਪਲੈਕਸ ‘ਕਮਰਯੋਗੀ ਭਵਨ’(‘KarmayogiBhavan’) ਦੇ ਪਹਿਲੇ ਪੜਾਅ (Phase I) ਦਾ ਨੀਂਹ ਪੱਥਰ ਰੱਖਣ ਦਾ ਭੀ ਉਲੇਖ ਕਰਦੇ ਹੋਏ ਕਿਹਾ ਕਿ ਇਹ ਸਮਰੱਥਾ ਨਿਰਮਾਣ ਦੀ ਦਿਸ਼ਾ ਵਿੱਚ ਸਰਕਾਰ ਦੀ ਪਹਿਲ ਨੂੰ ਹੋਰ ਮਜ਼ਬੂਤ ਬਣਾਏਗਾ।

ਸਰਕਾਰ ਦੇ ਪ੍ਰਯਾਸਾਂ ਨਾਲ ਨਵੇਂ ਖੇਤਰਾਂ ਦੇ ਖੁੱਲ੍ਹਣ ਅਤੇ ਨੌਜਵਾਨਾਂ ਦੇ  ਲਈ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਅਵਸਰਾਂ ਦੀ ਸਿਰਜਣਾ ਹੋਣ ਦੀ ਚਰਚਾ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨੇ ਬਜਟ ਵਿੱਚ 1 ਕਰੋੜ ਰੂਫਟੌਪ ਸੋਲਰ ਪਲਾਂਟ ਲਗਾਉਣ ਦੀ ਘੋਸ਼ਣਾ ਦਾ ਭੀ ਉਲੇਖ ਕੀਤਾ, ਜਿਸ ਨਾਲ ਪਰਿਵਾਰਾਂ ਦਾ ਬਿਜਲੀ ਬਿਲ ਘੱਟ ਹੋਵੇਗਾ ਅਤੇ ਉਹ ਗ੍ਰਿੱਡ ਨੂੰ ਬਿਜਲੀ ਦੀ ਸਪਲਾਈ ਕਰਕੇ ਆਰਥਿਕ ਲਾਭ ਕਮਾਉਣ ਦੇ ਸਮਰੱਥ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨਾਲ ਲੱਖਾਂ ਨਵੇਂ ਰੋਜ਼ਗਾਰਾਂ ਦੀ ਸਿਰਜਣਾ ਹੋਵੇਗੀ।

ਪ੍ਰਧਾਨ ਮੰਤਰੀ ਨੇ ਪ੍ਰਸੰਨਤਾ ਜਤਾਉਂਦੇ ਹੋਏ ਕਿਹਾ ਕਿ ਭਾਰਤ ਵਿੱਚ ਲਗਭਗ 1.25 ਲੱਖ ਸਟਾਰਟਅੱਪਸ ਦੇ ਨਾਲ ਵਿਸ਼ਵ ਦਾ ਤੀਸਰਾ ਸਭ ਤੋਂ ਬੜਾ ਸਟਾਰਟਅੱਪ ਈਕੋਸਿਸਟਮ (third largest startup ecosystem) ਹੈ ਅਤੇ ਇਨ੍ਹਾਂ ਵਿੱਚੋਂ ਕਈ ਸਟਾਰਟਅੱਪ ਟੀਅਰ 2 ਜਾਂ ਟੀਅਰ 3 ਸ਼ਹਿਰਾਂ (tier 2 or tier 3 cities) ਤੋਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਟਾਰਟਅੱਪ ਨਵੇਂ ਰੋਜ਼ਗਾਰਾਂ ਦੇ ਅਵਸਰਾਂ ਦੀ ਸਿਰਜਣਾ ਕਰ ਰਹੇ ਹਨ, ਇਸ ਲਈ ਨਵੀਨਤਮ ਬਜਟ ਵਿੱਚ ਸਟਾਰਟਅੱਪਸ ਦੇ ਲਈ ਟੈਕਸ ਰਿਬੇਟ(ਛੂਟ) ਜਾਰੀ ਰੱਖਣ ਦੀ ਘੋਸ਼ਣਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਬਜਟ ਵਿੱਚ ਰਿਸਰਚ ਅਤੇ ਇਨੋਵੇਸ਼ਨ  ਨੂੰ ਹੁਲਾਰਾ ਦੇਣ ਲਈ ਘੋਸ਼ਿਤ 1 ਲੱਖ ਕਰੋੜ ਦੇ ਫੰਡ ਦਾ ਭੀ ਉਲੇਖ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਰੋਜ਼ਗਾਰ ਮੇਲੇ (RozgarMela) ਦੇ ਜ਼ਰੀਏ ਰੇਲਵੇ ਵਿੱਚ ਭਰਤੀ ਭੀ ਹੋ ਰਹੀ ਹੈ ਅਤੇ ਯਾਤਰਾ ਦੇ ਮਾਮਲੇ ਵਿੱਚ ਰੇਲਵੇ ਆਮ ਲੋਕਾਂ ਦੀ ਪਹਿਲੀ ਪਸੰਦ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਰੇਲਵੇ ਬੜੇ ਪੈਮਾਨੇ ‘ਤੇ ਬਦਲਾਅ ਦੇ ਦੌਰ ਤੋਂ ਗੁਜਰ ਰਿਹਾ ਹੈ ਅਤੇ ਅਗਲਾ ਦਹਾਕਾ ਇਸ ਖੇਤਰ ਵਿੱਚ ਪੂਰਨ ਬਦਲਾਅ ਦਾ ਸਾਖੀ ਬਣੇਗਾ। ਉਨ੍ਹਾਂ ਨੇ ਯਾਦ ਦਿਵਾਇਆ ਕਿ 2014 ਤੋਂ ਪਹਿਲੇ ਰੇਲਵੇ ‘ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਰੇਲ ਲਾਇਨਾਂ ਦੇ ਬਿਜਲੀਕਰਣ ਅਤੇ ਦੋਹਰੀਕਰਣ ਦੇ ਨਾਲ-ਨਾਲ ਨਵੀਆਂ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣ ਅਤੇ ਯਾਤਰੀਆਂ ਦੇ ਲਈ ਸੁਵਿਧਾਵਾਂ ਵਧਾਉਣ ‘ਤੇ ਭੀ ਚਰਚਾ ਕੀਤੀ।ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰ੍ਹੇ 2014 ਦੇ ਬਾਅਦ ਰੇਲਵੇ ਦੇ ਆਧੁਨਿਕੀਕਰਣ ਅਤੇ ਅੱਪਗ੍ਰੇਡਸ਼ਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸੰਪੂਰਨ ਟ੍ਰੇਨ ਯਾਤਰਾ ਅਨੁਭਵ ਨੂੰ ਸੁਖਦ ਬਣਾਉਣ ਦੇ ਅਭਿਯਾਨ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਵਰ੍ਹੇ ਦੇ ਬਜਟ ਵਿੱਚ ਵੰਦੇ ਭਾਰਤ ਐਕਸਪ੍ਰੈੱਸ (Vande Bharat Express) ਜਿਹੀਆਂ 40,000 ਆਧੁਨਿਕ ਬੋਗੀਆਂ ਤਿਆਰ ਕਰਦੇ ਹੋਏ ਇਨ੍ਹਾਂ ਨੂੰ ਸਾਧਾਰਣ ਟ੍ਰੇਨਾਂ ਵਿੱਚ ਜੋੜਿਆ ਜਾਵੇਗਾ, ਇਸ ਨਾਲ ਯਾਤਰੀਆਂ ਦਾ ਸਫ਼ਰ ਅਧਿਕ ਸੁਵਿਧਾਜਨਕ ਹੋਵੇਗਾ।

ਕਨੈਕਟੀਵਿਟੀ ਦੇ ਦੂਰਗਾਮੀ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਵੇਂ ਬਜ਼ਾਰਾਂ, ਟੂਰਿਜ਼ਮ ਦੇ ਵਿਸਤਾਰ, ਨਵੇਂ ਕਾਰੋਬਾਰਾਂ ਅਤੇ ਬਿਹਤਰ ਕਨੈਕਟੀਵਿਟੀ ਦੇ ਕਾਰਨ ਹੋ ਰਹੀ ਲੱਖਾਂ ਰੋਜ਼ਗਾਰਾਂ ਦੇ ਸਿਰਜਣਾ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਨੂੰ ਗਤੀ ਦੇਣ ਦੇ ਲਈ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਵਧਾਇਆ ਜਾ ਰਿਹਾ ਹੈ, ਕਿਉਂਕਿ ਹਾਲ ਦੇ ਬਜਟ ਵਿੱਚ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦੇ ਲਈ 11 ਲੱਖ ਕਰੋੜ ਰੁਪਏ ਨਿਰਧਾਰਿਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਨਵੇਂ ਰੇਲ, ਸੜਕ, ਹਵਾਈ ਅੱਡੇ ਅਤੇ ਜਲਮਾਰਗ ਪ੍ਰੋਜੈਕਟ ਰੋਜ਼ਗਾਰ ਦੇ ਨਵੇਂ ਅਵਸਰਾਂ ਦੀ ਸਿਰਜਣਾ ਕਰਨਗੇ।

ਅਰਧਸੈਨਿਕ ਬਲਾਂ ਵਿੱਚ ਨਵੀਆਂ ਨਿਯੁਕਤੀਆਂ ‘ਤੇ ਆਪਣੇ ਵਿਚਾਰ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਅਰਧਸੈਨਿਕ ਬਲਾਂ ਦੇ ਲਈ ਸਿਲੈਕਸ਼ਨ ਪ੍ਰਕਿਰਿਆ ਵਿੱਚ ਸੁਧਾਰਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਜਨਵਰੀ ਤੋਂ ਪਰੀਖਿਆ ਹਿੰਦੀ ਅਤੇ ਅੰਗ੍ਰੇਜ਼ੀ ਦੇ ਇਲਾਵਾ 13 ਭਾਰਤੀ ਭਾਸ਼ਾਵਾਂ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਇਸ ਨਾਲ ਲੱਖਾਂ  ਉਮੀਦਵਾਰਾਂ ਨੂੰ ਸਮਾਨ ਅਵਸਰ ਮਿਲੇਗਾ। ਉਨ੍ਹਾਂ ਨੇ ਸੀਮਾਵਰਤੀ ਅਤੇ ਉਗਰਵਾਦ (ਅਤਿਵਾਦ) ਪ੍ਰਭਾਵਿਤ ਜ਼ਿਲ੍ਹਿਆਂ ਦੇ ਲਈ ਕੋਟਾ ਵਧਾਏ ਜਾਣ ਦੀ ਭੀ ਜਾਣਕਾਰੀ ਦਿੱਤੀ।

ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ (Viksit Bharat) ਯਾਤਰਾ ਵਿੱਚ ਸਰਕਾਰੀ ਕਰਮੀਆਂ ਦੀ ਭੂਮਿਕਾ ਦਾ ਭੀ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸ਼ਾਮਲ ਹੋਣ ਵਾਲੇ 1 ਲੱਖ ਤੋਂ ਅਧਿਕ ਕਰਮਯੋਗੀ (Karmyogis) ਇਸ ਯਾਤਰਾ ਨੂੰ ਇੱਕ ਨਵੀਂ ਊਰਜਾ ਅਤੇ ਗਤੀ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਨੇ ਨਵਨਿਯੁਕਤ ਕਰਮਯੋਗੀਆਂ ਨੂੰ ਹਰ ਦਿਨ ਰਾਸ਼ਟਰ-ਨਿਰਮਾਣ(nation-building) ਦੇ ਲਈ ਸਮਰਪਿਤ ਹੋਣ ਦਾ ਸੱਦਾ ਦਿੱਤਾ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਕਰਮਯੋਗੀ ਭਾਰਤ ਪੋਰਟਲ (Karmyogi Bharat Portal) ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ 800 ਤੋਂ ਅਧਿਕ ਪਾਠਕ੍ਰਮ (ਕੋਰਸ) ਹਨ ਅਤੇ ਇਸ ਦੇ 30 ਲੱਖ ਉਪਯੋਗਕਰਤਾ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇਸ ਦਾ ਪੂਰਾ ਲਾਭ ਉਠਾਉਣ ਨੂੰ ਕਿਹਾ।

ਪਿਛੋਕੜ

ਦੇਸ਼ ਭਰ ਵਿੱਚ 47 ਸਥਾਨਾਂ ‘ਤੇ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਪਹਿਲ ਦਾ ਸਮਰਥਨ ਕਰਨ ਵਾਲੇ ਕੇਂਦਰ ਸਰਕਾਰ ਦੇ ਵਿਭਾਗਾਂ ਅਤੇ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਭਰਤੀਆਂ ਹੋ ਰਹੀਆਂ ਹਨ। ਨਵਨਿਯੁਕਤ ਕਰਮੀਆਂ ਨੂੰ ਵਿਭਿੰਨ ਮੰਤਰਾਲਿਆਂ /ਵਿਭਾਗਾਂ ਜਿਵੇਂ ਰੈਵੇਨਿਊ ਵਿਭਾਗ, ਗ੍ਰਹਿ ਮੰਤਰਾਲੇ, ਉਚੇਰੀ ਸਿੱਖਿਆ ਵਿਭਾਗ, ਪਰਮਾਣੂ ਊਰਜਾ ਵਿਭਾਗ, ਰੱਖਿਆ ਮੰਤਰਾਲੇ, ਵਿੱਤੀ ਸੇਵਾ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਕਬਾਇਲੀ ਮਾਮਲੇ ਮੰਤਰਾਲੇ ਅਤੇ ਰੇਲਵੇ ਮੰਤਰਾਲੇ ਵਿੱਚ ਵਿਭਿੰਨ ਪਦਾਂ (various positions)‘ਤੇ ਨਿਯੁਕਤ ਕੀਤਾ ਜਾਵੇਗਾ।

ਰੋਜ਼ਗਾਰ ਮੇਲਾ (RozgarMela) ਦੇਸ਼ ਵਿੱਚ ਰੋਜ਼ਗਾਰ ਸਿਰਜਣਾ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਪੂਰਨ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਹੈ। ਆਸ਼ਾ ਹੈ ਕਿ ਰੋਜ਼ਗਾਰ ਮੇਲੇ (RozgarMela) ਨਾਲ ਰੋਜ਼ਗਾਰ ਸਿਰਜਣਾ ਵਿੱਚ ਵਾਧਾ ਹੋਵੇਗਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਸ਼ਕਤੀਕਰਣ ਅਤੇ ਰਾਸ਼ਟਰੀ ਵਿਕਾਸ (National Development) ਵਿੱਚ ਪ੍ਰਤੱਖ ਭਾਗੀਦਾਰੀ ਦੇ ਲਈ ਲਾਭਕਾਰੀ ਅਵਸਰ ਮਿਲਣਗੇ।

ਭਰਤੀ ਹੋਏ ਨਵ ਨਿਯੁਕਤਾਂ ਨੂੰ ਆਈਜੀਓਟੀ ਕਰਮਯੋਗੀ (iGOTKarmayogi) ਪੋਰਟਲ ‘ਤੇ ਇੱਕ ਔਨਲਾਇਨ ਮੌਡਿਊਲ ਕਰਮਯੋਗੀ ਪ੍ਰਾਰੰਭ (KarmayogiPrarambh) ਦੇ ਜ਼ਰੀਏ ਖ਼ੁਦ ਨੂੰ ਟ੍ਰੇਨ ਕਰਨ ਦੇ ਲਈ ‘ਕਿਤੇ ਭੀ ਕਿਸੇ ਭੀ ਡਿਵਾਇਸ’ ਲਰਨਿੰਗ ਫਾਰਮੈਟ (‘anywhere any device’ learning format) ਲਈ 880 ਤੋਂ ਅਧਿਕ ਈ-ਲਰਨਿੰਗ ਕੋਰਸ (e-learning courses) ਉਪਲਬਧ ਕਰਵਾਏ ਗਏ ਹਨ।

 

 

************

ਡੀਐੱਸ/ਟੀਐੱਸ



(Release ID: 2005273) Visitor Counter : 58