ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਕੈਬਨਿਟ ਨੇ ਮੱਛੀ ਪਾਲਣ ਸੈਕਟਰ ਦੇ ਸੂਖਮ ਅਤੇ ਛੋਟੇ ਉੱਦਮਾਂ ਦੇ ਲਈ ਪ੍ਰਧਾਨ ਮੰਤਰੀ ਮਤਸਯ ਸੰਪਦਾ ਦੇ ਤਹਿਤ ਕੇਂਦਰੀ ਸੈਕਟਰ ਦੀ ਸਬ-ਸਕੀਮ "ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿਧੀ ਸਹ-ਯੋਜਨਾ (PM-MKSSY)" ਨੂੰ ਪ੍ਰਵਾਨਗੀ ਦਿੱਤੀ ਅਤੇ ਅਗਲੇ ਚਾਰ ਸਾਲ ਵਿੱਚ ਛੇ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦੀ ਕਲਪਨਾ ਕੀਤੀ
Posted On:
08 FEB 2024 9:05PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਮੱਛੀ ਪਾਲਣ ਸੈਕਟਰ ਦੇ ਰਸਮੀਕਰਨ ਅਤੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿੱਤ ਵਰ੍ਹੇ 2023-24 ਤੋਂ ਵਿੱਤ ਵਰ੍ਹੇ 2026-27 ਤੱਕ ਅਗਲੇ ਚਾਰ (4) ਸਾਲਾਂ ਦੀ ਮਿਆਦ ਵਿੱਚ 6,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਮੱਛੀ ਪਾਲਣ ਦੇ ਸੂਖਮ ਅਤੇ ਛੋਟੇ ਉੱਦਮਾਂ ਦਾ ਸਮਰਥਨ ਕਰਨ ਲਈ ਪ੍ਰਧਾਨ ਮੰਤਰੀ ਮਤਸਯ ਸੰਪਦਾ ਦੇ ਤਹਿਤ ਇੱਕ ਸੈਂਟਰਲ ਸੈਕਟਰ ਸਬ-ਸਕੀਮ "ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿਧੀ ਸਹਾਇਤਾ ਯੋਜਨਾ (PM-MKSSY)" ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਸ਼ਾਮਲ ਖਰਚਾ:
ਸਬ-ਸਕੀਮ "ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿਧੀ ਸਹਾਇਤਾ ਯੋਜਨਾ (PM-MKSSY)" ਸੈਂਟਰਲ ਸੈਕਟਰ ਹਿੱਸੇ ਦੇ ਤਹਿਤ ਇੱਕ ਸੈਂਟਰਲ ਸੈਕਟਰ ਸਬ-ਸਕੀਮ ਵਜੋਂ ਲਾਗੂ ਕੀਤੀ ਜਾਵੇਗੀ, ਜਿਸ ਵਿੱਚ 50% ਭਾਵ 3,000 ਕਰੋੜ ਰੁਪਏ ਦਾ ਜਨਤਕ ਵਿੱਤ ਸ਼ਾਮਲ ਹੈ, ਜਿਸ ਵਿੱਚ ਵਿਸ਼ਵ ਬੈਂਕ ਅਤੇ ਏਐੱਫਡੀ ਬਾਹਰੀ ਵਿੱਤ ਅਤੇ ਬਾਕੀ 50% ਭਾਵ 3,000 ਕਰੋੜ ਰੁਪਏ ਲਾਭਾਰਥੀਆਂ/ਪ੍ਰਾਈਵੇਟ ਸੈਕਟਰ ਦੇ ਲੀਵਰੇਜ ਦੇ ਅਨੁਮਾਨਿਤ ਨਿਵੇਸ਼ ਸ਼ਾਮਲ ਹਨ। ਇਹ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿੱਤ ਵਰ੍ਹੇ 2023-24 ਤੋਂ ਵਿੱਤ ਵਰ੍ਹੇ 2026-27 ਤੱਕ 4 (ਚਾਰ) ਸਾਲਾਂ ਲਈ ਲਾਗੂ ਕੀਤੀ ਜਾਵੇਗੀ।
ਇੱਛਤ ਲਾਭਾਰਥੀ:
· ਮਛੇਰੇ, ਮੱਛੀ (ਐਕੁਆਕਲਚਰ) ਕਿਸਾਨ, ਮੱਛੀ ਕਾਮੇ, ਮੱਛੀ ਵਿਕਰੇਤਾ ਜਾਂ ਅਜਿਹਾ ਕੋਈ ਹੋਰ ਵਿਅਕਤੀ ਜੋ ਸਿੱਧੇ ਤੌਰ 'ਤੇ ਮੱਛੀ ਪਾਲਣ ਵੈਲਿਊ ਚੇਨ ਵਿੱਚ ਸ਼ਾਮਲ ਹੈ।
· ਭਾਰਤ ਵਿੱਚ ਰਜਿਸਟਰਡ ਮਲਕੀਅਤ ਫਰਮਾਂ, ਭਾਈਵਾਲੀ ਫਰਮਾਂ ਅਤੇ ਕੰਪਨੀਆਂ ਦੇ ਰੂਪ ਵਿੱਚ ਸੂਖਮ ਅਤੇ ਛੋਟੇ ਉੱਦਮ, ਸੁਸਾਇਟੀਆਂ, ਸੀਮਤ ਦੇਣਦਾਰੀ ਭਾਈਵਾਲੀ (ਐੱਲਐੱਲਪੀਜ਼), ਸਹਿਕਾਰੀ, ਫੈਡਰੇਸ਼ਨਾਂ, ਗ੍ਰਾਮ ਪੱਧਰੀ ਸੰਸਥਾਵਾਂ ਜਿਵੇਂ ਸਵੈ ਸਹਾਇਤਾ ਸਮੂਹ (ਐੱਸਐੱਚਜੀਜ਼), ਮੱਛੀ ਕਿਸਾਨ ਉਤਪਾਦਕ ਸੰਗਠਨ (ਐੱਫਐੱਫਪੀਓਜ਼) ਅਤੇ ਸਟਾਰਟਅੱਪ ਮੱਛੀ ਪਾਲਣ ਅਤੇ ਐਕੁਆਕਲਚਰ ਵੈਲਿਊ ਚੇਨ ਵਿੱਚ ਜੁੜੇ ਹੋਏ ਹਨ।
· ਐੱਫਐੱਫਪੀਓ ਵਿੱਚ ਕਿਸਾਨ ਉਤਪਾਦਕ ਸੰਗਠਨ (ਐੱਫਪੀਓਜ਼) ਵੀ ਸ਼ਾਮਲ ਹਨ।
· ਕੋਈ ਵੀ ਹੋਰ ਲਾਭਾਰਥੀ ਜੋ ਮੱਛੀ ਪਾਲਣ ਵਿਭਾਗ, ਭਾਰਤ ਸਰਕਾਰ ਵਲੋਂ ਲਕਸ਼ਗਤ ਲਾਭਾਰਥੀਆਂ ਵਜੋਂ ਸ਼ਾਮਲ ਕੀਤੇ ਜਾ ਸਕਦੇ ਹਨ।
ਮੁੱਖ ਪ੍ਰਭਾਵ, ਰੋਜ਼ਗਾਰ ਪੈਦਾ ਕਰਨ ਦੀ ਸੰਭਾਵਨਾ ਸਮੇਤ
· 40 ਲੱਖ ਛੋਟੇ ਅਤੇ ਸੂਖਮ ਉਦਯੋਗਾਂ ਨੂੰ ਕੰਮ ਅਧਾਰਿਤ ਪਛਾਣ ਪ੍ਰਦਾਨ ਕਰਨ ਲਈ ਇੱਕ ਰਾਸ਼ਟਰੀ ਮੱਛੀ ਪਾਲਣ ਡਿਜੀਟਲ ਪਲੈਟਫਾਰਮ ਤਿਆਰ ਕਰਨਾ।
· ਮੱਛੀ ਪਾਲਣ ਖੇਤਰ ਦਾ ਹੌਲ਼ੀ-ਹੌਲ਼ੀ ਰਸਮੀਕਰਨ ਅਤੇ ਸੰਸਥਾਗਤ ਕਰਜ਼ੇ ਤੱਕ ਪਹੁੰਚ ਵਿੱਚ ਵਾਧਾ। ਇਹ ਪਹਿਲਕਦਮੀ 6.4 ਲੱਖ ਸੂਖਮ ਉੱਦਮਾਂ ਅਤੇ 5,500 ਮੱਛੀ ਪਾਲਣ ਸਹਿਕਾਰੀ ਸੰਸਥਾਵਾਂ ਨੂੰ ਸੰਸਥਾਗਤ ਕਰਜ਼ੇ ਤੱਕ ਪਹੁੰਚ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗੀ।
· ਮੱਛੀ ਪਾਲਣ ਵਿੱਚ ਪਰੰਪਰਾਗਤ ਸਬਸਿਡੀਆਂ ਤੋਂ ਪ੍ਰਦਰਸ਼ਨ ਅਧਾਰਿਤ ਪ੍ਰੋਤਸਾਹਨ ਵੱਲ ਹੌਲ਼ੀ-ਹੌਲ਼ੀ ਤਬਾਦਲਾ
· ਇਹ ਪ੍ਰੋਗਰਾਮ 55,000 ਲਕਸ਼ਗਤ ਸੂਖਮ ਅਤੇ ਛੋਟੇ ਉੱਦਮਾਂ ਦਾ ਸਮਰਥਨ ਕਰਕੇ ਵੈਲਿਊ ਚੇਨ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਸੁਰੱਖਿਅਤ, ਗੁਣਵੱਤਾ ਭਰਪੂਰ ਮੱਛੀ ਨੂੰ ਯਕੀਨੀ ਬਣਾਉਣ 'ਤੇ ਕੇਂਦ੍ਰਤ ਕਰਦਾ ਹੈ,
· ਵਾਤਾਵਰਣ ਅਤੇ ਸਥਿਰਤਾ ਪਹਿਲਕਦਮੀਆਂ ਦਾ ਪ੍ਰਚਾਰ
· ਕਾਰੋਬਾਰ ਕਰਨ ਦੀ ਸੌਖ ਅਤੇ ਪਾਰਦਰਸ਼ਤਾ ਦੀ ਸੁਵਿਧਾ
· ਉਤਪਾਦਨ, ਉਤਪਾਦਕਤਾ ਨੂੰ ਮਜ਼ਬੂਤ ਕਰਨ ਲਈ ਐਕੁਆਕਲਚਰ ਲਈ ਬੀਮਾ ਕਵਰੇਜ ਰਾਹੀਂ ਬਿਮਾਰੀਆਂ ਕਾਰਨ ਐਕੁਆਕਲਚਰ ਪੈਦਾਵਾਰ ਦੇ ਨੁਕਸਾਨ ਦੇ ਮੁੱਦਿਆਂ ਨੂੰ ਹੱਲ ਕਰਨਾ
· ਵੈਲਿਊ ਐਡੀਸ਼ਨ, ਮੁੱਲ ਪ੍ਰਾਪਤੀ ਅਤੇ ਮੁੱਲ ਸਿਰਜਣਾ ਨਾਲ ਨਿਰਯਾਤ ਪ੍ਰਤੀਯੋਗਤਾ ਨੂੰ ਵਧਾਉਣਾ
· ਵੈਲਿਊ ਚੇਨ ਕੁਸ਼ਲਤਾਵਾਂ ਦੇ ਕਾਰਨ ਵਧੇ ਹੋਏ ਮੁਨਾਫੇ ਦੇ ਮਾਰਜਿਨ ਨਾਲ ਆਮਦਨ ਵਿੱਚ ਵਾਧਾ
· ਘਰੇਲੂ ਬਜ਼ਾਰ ਵਿੱਚ ਮੱਛੀ ਅਤੇ ਮੱਛੀ ਪਾਲਣ ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ
· ਘਰੇਲੂ ਬਜ਼ਾਰਾਂ ਨੂੰ ਸਸ਼ਕਤ ਅਤੇ ਮਜ਼ਬੂਤ ਬਣਾਉਣਾ
· ਕਾਰੋਬਾਰਾਂ ਦੇ ਵਿਕਾਸ, ਨੌਕਰੀਆਂ ਦੀ ਸਿਰਜਣਾ ਅਤੇ ਵਪਾਰਕ ਮੌਕਿਆਂ ਦੀ ਸਿਰਜਣਾ ਦੀ ਸੁਵਿਧਾ।
· ਨੌਕਰੀਆਂ ਅਤੇ ਸੁਰੱਖਿਅਤ ਕੰਮਕਾਜੀ ਸਥਾਨ ਦੀ ਸਿਰਜਣਾ ਰਾਹੀਂ ਮਹਿਲਾ ਸਸ਼ਕਤੀਕਰਣ
· ਇਸ ਨਾਲ 1.7 ਲੱਖ ਨਵੀਆਂ ਨੌਕਰੀਆਂ ਪੈਦਾ ਕਰਨ ਦਾ ਅਨੁਮਾਨ ਹੈ, ਜਿਸ ਵਿੱਚ 75,000 ਮਹਿਲਾਵਾਂ ਨੂੰ ਰੋਜ਼ਗਾਰ ਦੇਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਅਤੇ ਸੂਖਮ ਅਤੇ ਛੋਟੇ ਉਦਯੋਗਾਂ ਦੀ ਵੈਲਿਊ ਚੇਨ ਵਿੱਚ ਲਗਾਤਾਰ 5.4 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਲਕਸ਼ ਹੈ।
ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿਧੀ ਸਹ-ਯੋਜਨਾ (PM-MKSSY) ਦੇ ਲਕਸ਼ ਅਤੇ ਉਦੇਸ਼:
I. ਰਾਸ਼ਟਰੀ ਮੱਛੀ ਪਾਲਣ ਸੈਕਟਰ ਡਿਜ਼ੀਟਲ ਪਲੈਟਫਾਰਮ ਦੇ ਤਹਿਤ ਮਛੇਰਿਆਂ, ਮੱਛੀ ਪਾਲਕਾਂ ਅਤੇ ਸਹਾਇਕ ਵਰਕਰਾਂ ਦੇ ਸਵੈ-ਰਜਿਸਟ੍ਰੇਸ਼ਨ ਰਾਹੀਂ ਅਸੰਗਠਿਤ ਮੱਛੀ ਪਾਲਣ ਸੈਕਟਰ ਦਾ ਹੌਲ਼ੀ-ਹੌਲ਼ੀ ਰਸਮੀਕਰਣ, ਬਿਹਤਰ ਸੇਵਾ ਪ੍ਰਦਾਨ ਕਰਨ ਲਈ ਮੱਛੀ ਕਰਮਚਾਰੀਆਂ ਦੀ ਕੰਮ ਅਧਾਰਿਤ ਡਿਜੀਟਲ ਪਛਾਣਾਂ ਦੀ ਸਿਰਜਣਾ ਸਮੇਤ।
II. ਸੰਸਥਾਗਤ ਵਿੱਤੀ ਸਹਾਇਤਾ ਮੱਛੀ ਪਾਲਣ ਖੇਤਰ ਦੇ ਸੂਖਮ ਅਤੇ ਛੋਟੇ ਉਦਯੋਗਾਂ ਤੱਕ ਪਹੁੰਚ ਦੀ ਸੁਵਿਧਾ।
III. ਐਕੁਆਕਲਚਰ ਬੀਮਾ ਖਰੀਦਣ ਲਈ ਲਾਭਾਰਥੀਆਂ ਨੂੰ ਇੱਕ ਵਾਰ ਦਾ ਪ੍ਰੋਤਸਾਹਨ ਪ੍ਰਦਾਨ ਕਰਨਾ।
IV. ਨੌਕਰੀਆਂ ਦੀ ਸਿਰਜਣਾ ਅਤੇ ਰੱਖ-ਰਖਾਅ ਸਮੇਤ ਮੱਛੀ ਪਾਲਣ ਸੈਕਟਰ ਦੀਆਂ ਵੈਲਿਊ ਚੇਨ ਕੁਸ਼ਲਤਾਵਾਂ ਨੂੰ ਬਿਹਤਰ ਬਣਾਉਣ ਲਈ ਪ੍ਰਦਰਸ਼ਨ ਗ੍ਰਾਂਟਾਂ ਰਾਹੀਂ ਮੱਛੀ ਪਾਲਣ ਅਤੇ ਐਕੁਆਕਲਚਰ ਦੇ ਸੂਖਮ ਉੱਦਮਾਂ ਨੂੰ ਉਤਸ਼ਾਹਿਤ ਕਰਨਾ।
V. ਨੌਕਰੀਆਂ ਦੀ ਸਿਰਜਣਾ ਅਤੇ ਰੱਖ-ਰਖਾਅ ਸਮੇਤ ਮੱਛੀ ਅਤੇ ਮੱਛੀ ਪਾਲਣ ਉਤਪਾਦਾਂ ਦੀ ਸੁਰੱਖਿਆ ਅਤੇ ਗੁਣਵੱਤਾ ਭਰੋਸਾ ਪ੍ਰਣਾਲੀਆਂ ਨੂੰ ਅਪਨਾਉਣ ਅਤੇ ਵਿਸਤਾਰ ਕਰਨ ਲਈ ਪ੍ਰਦਰਸ਼ਨ ਗ੍ਰਾਂਟਾਂ ਰਾਹੀਂ ਸੂਖਮ ਅਤੇ ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ।
ਲਾਗੂ ਕਰਨ ਦੀ ਰਣਨੀਤੀ:
ਸਬ-ਸਕੀਮ ਦੇ ਹੇਠ ਲਿਖੇ ਮੁੱਖ ਭਾਗ ਹਨ:
a) ਭਾਗ 1-ਏ: ਮੱਛੀ ਪਾਲਣ ਸੈਕਟਰ ਦਾ ਰਸਮੀਕਰਨ ਅਤੇ ਕਾਰਜਕਾਰੀ ਪੂੰਜੀ ਵਿੱਤ ਲਈ ਭਾਰਤ ਸਰਕਾਰ ਦੇ ਪ੍ਰੋਗਰਾਮਾਂ ਤੱਕ ਮੱਛੀ ਪਾਲਣ ਦੇ ਸੂਖਮ ਉੱਦਮਾਂ ਦੀ ਪਹੁੰਚ ਦੀ ਸੁਵਿਧਾ:
ਮੱਛੀ ਪਾਲਣ, ਇੱਕ ਅਸੰਗਠਿਤ ਖੇਤਰ ਹੋਣ ਦੇ ਨਾਤੇ, ਰਾਸ਼ਟਰੀ ਪੱਧਰ 'ਤੇ ਇਸ ਖੇਤਰ ਵਿੱਚ ਕੰਮ ਕਰ ਰਹੇ ਸੂਖਮ ਅਤੇ ਛੋਟੇ ਉੱਦਮਾਂ ਸਮੇਤ ਮੱਛੀ ਉਤਪਾਦਕਾਂ ਅਤੇ ਹੋਰ ਸਹਾਇਕ ਤੱਤਾਂ ਜਿਵੇਂ ਕਿ ਮੱਛੀ ਕਾਮੇ, ਵਿਕਰੇਤਾ ਅਤੇ ਪ੍ਰੋਸੈਸਰਾਂ ਦੀ ਰਜਿਸਟਰੀ ਬਣਾ ਕੇ ਹੌਲ਼ੀ-ਹੌਲ਼ੀ ਰਸਮੀ ਬਣਾਉਣ ਦੀ ਜ਼ਰੂਰਤ ਹੈ। ਇਸ ਮੰਤਵ ਲਈ, ਇੱਕ ਨੈਸ਼ਨਲ ਫਿਸ਼ਰੀਜ਼ ਡਿਜੀਟਲ ਪਲੈਟਫਾਰਮ (ਐੱਨਐੱਫਡੀਪੀ) ਬਣਾਇਆ ਜਾਵੇਗਾ ਅਤੇ ਇਸ 'ਤੇ ਰਜਿਸਟਰ ਕਰਨ ਲਈ ਸਾਰੇ ਹਿਤਧਾਰਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਨੂੰ ਵਿੱਤੀ ਪ੍ਰੋਤਸਾਹਨ ਪ੍ਰਦਾਨ ਕਰਕੇ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਐੱਨਐੱਫਡੀਪੀ ਵਿੱਤੀ ਪ੍ਰੋਤਸਾਹਨਾਂ ਦੀ ਵੰਡ ਸਮੇਤ ਕਈ ਕਾਰਜ ਕਰੇਗਾ। ਸਿਖਲਾਈ ਅਤੇ ਵਿਸਤਾਰ ਸਹਾਇਤਾ, ਵਿੱਤੀ ਸਾਖਰਤਾ ਵਿੱਚ ਸੁਧਾਰ, ਵਿੱਤੀ ਸਹਾਇਤਾ ਦੁਆਰਾ ਪ੍ਰੋਜੈਕਟ ਤਿਆਰ ਕਰਨ ਅਤੇ ਦਸਤਾਵੇਜ਼ਾਂ ਦੀ ਸੁਵਿਧਾ, ਪ੍ਰੋਸੈੱਸਿੰਗ ਫੀਸ ਅਤੇ ਅਜਿਹੇ ਹੋਰ ਖਰਚਿਆਂ ਦੀ ਅਦਾਇਗੀ, ਜੇਕਰ ਕੋਈ ਹੋਵੇ ਅਤੇ ਮੌਜੂਦਾ ਮੱਛੀ ਪਾਲਣ ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਕਰਨ ਜਿਹੀਆਂ ਗਤੀਵਿਧੀਆਂ ਕਰਨ ਦਾ ਵੀ ਪ੍ਰਸਤਾਵ ਹੈ।
b) ਭਾਗ 1-ਬੀ: ਐਕੁਆਕਲਚਰ ਬੀਮੇ ਨੂੰ ਅਪਣਾਉਣ ਦੀ ਸੁਵਿਧਾ:
ਸੰਚਾਲਨ ਦਾ ਪੈਮਾਨਾ ਪ੍ਰਦਾਨ ਕਰਨ ਲਈ ਪ੍ਰੋਜੈਕਟ ਦੀ ਮਿਆਦ ਦੇ ਦੌਰਾਨ ਢੁਕਵੇਂ ਬੀਮਾ ਉਤਪਾਦ ਦੀ ਸਿਰਜਣਾ ਅਤੇ ਘੱਟੋ-ਘੱਟ 1 ਲੱਖ ਹੈਕਟੇਅਰ ਐਕੁਆਕਲਚਰ ਫਾਰਮਾਂ ਨੂੰ ਕਵਰ ਕਰਨ ਦਾ ਪ੍ਰਸਤਾਵ ਹੈ। ਇਸ ਤੋਂ ਇਲਾਵਾ, 4 ਹੈਕਟੇਅਰ ਪਾਣੀ ਵਾਲੇ ਖੇਤਰ ਅਤੇ ਇਸ ਤੋਂ ਘੱਟ ਦੇ ਖੇਤ ਦੇ ਆਕਾਰ ਦੇ ਨਾਲ ਬੀਮਾ ਖਰੀਦਣ ਦੇ ਇੱਛੁਕ ਕਿਸਾਨਾਂ ਨੂੰ ਇੱਕ ਵਾਰ ਦਾ ਪ੍ਰੋਤਸਾਹਨ ਪ੍ਰਦਾਨ ਕਰਨ ਦਾ ਪ੍ਰਸਤਾਵ ਹੈ। 'ਇੱਕ ਵਾਰ ਦਾ ਪ੍ਰੋਤਸਾਹਨ' ਪ੍ਰੀਮੀਅਮ ਦੀ ਲਾਗਤ ਦੇ 40% ਦੀ ਦਰ 'ਤੇ ਹੋਵੇਗੀ, ਜੋ ਕਿ ਐਕੁਆਕਲਚਰ ਫਾਰਮ ਦੇ ਪਾਣੀ ਦੇ ਫੈਲਣ ਵਾਲੇ ਖੇਤਰ ਲਈ 25000 ਰੁਪਏ ਪ੍ਰਤੀ ਹੈਕਟੇਅਰ ਦੀ ਸੀਮਾ ਦੇ ਤਹਿਤ ਹੋਵੇਗੀ। ਇਕੱਲੇ ਕਿਸਾਨ ਨੂੰ ਦੇਣ ਯੋਗ ਅਧਿਕਤਮ ਪ੍ਰੋਤਸਾਹਨ 1,00,000 ਰੁਪਏ ਹੋਵੇਗਾ ਅਤੇ ਪ੍ਰੋਤਸਾਹਨ ਲਈ ਯੋਗ ਵੱਧ ਤੋਂ ਵੱਧ ਫਾਰਮ ਦਾ ਆਕਾਰ 4 ਹੈਕਟੇਅਰ ਪਾਣੀ ਵਾਲਾ ਖੇਤਰ ਹੈ। ਖੇਤਾਂ ਤੋਂ ਇਲਾਵਾ ਐਕੁਆਕਲਚਰ ਦੇ ਵਧੇਰੇ ਤੀਬਰ ਰੂਪ ਜਿਵੇਂ ਕਿ ਕੇਜ ਕਲਚਰ, ਰੀ-ਸਰਕੂਲੇਟਰੀ ਐਕੁਆਕਲਚਰ ਸਿਸਟਮ (ਆਰਏਐੱਸ), ਬਾਇਓ-ਫਲੋਕ, ਰੇਸਵੇਅ ਆਦਿ ਲਈ ਭੁਗਤਾਨ ਯੋਗ ਪ੍ਰੋਤਸਾਹਨ ਪ੍ਰੀਮੀਅਮ ਦਾ 40% ਹੈ। ਭੁਗਤਾਨ ਯੋਗ ਅਧਿਕਤਮ ਪ੍ਰੋਤਸਾਹਨ 1 ਲੱਖ ਹੈ ਅਤੇ ਅਧਿਕਤਮ ਯੂਨਿਟ ਦਾ ਆਕਾਰ 1800 ਐੱਮ3 ਦਾ ਹੋਵੇਗਾ। 'ਇੱਕ ਵਾਰ ਦੇ ਪ੍ਰੋਤਸਾਹਨ' ਦਾ ਉਪਰੋਕਤ ਲਾਭ ਸਿਰਫ਼ ਇੱਕ ਪੈਦਾਵਾਰ ਭਾਵ ਇੱਕ ਫਸਲੀ ਚੱਕਰ ਲਈ ਖਰੀਦੇ ਗਏ ਐਕੁਆਕਲਚਰ ਬੀਮੇ ਲਈ ਪ੍ਰਦਾਨ ਕੀਤਾ ਜਾਵੇਗਾ । ਐੱਸਸੀ, ਐੱਸਟੀ ਅਤੇ ਮਹਿਲਾ ਲਾਭਾਰਥੀਆਂ ਨੂੰ ਆਮ ਸ਼੍ਰੇਣੀਆਂ ਲਈ ਭੁਗਤਾਨ ਯੋਗ ਪ੍ਰੋਤਸਾਹਨ ਦੇ 10% ਦੀ ਦਰ ਨਾਲ ਅਤਿਰਿਕਤ ਪ੍ਰੋਤਸਾਹਨ ਪ੍ਰਦਾਨ ਕੀਤਾ ਜਾਵੇਗਾ। ਇਸ ਨਾਲ ਐਕੁਆਕਲਚਰ ਬੀਮਾ ਉਤਪਾਦਾਂ ਲਈ ਇੱਕ ਮਜਬੂਤ ਬਜ਼ਾਰ ਪੈਦਾ ਕਰਨ ਅਤੇ ਬੀਮਾ ਕੰਪਨੀਆਂ ਨੂੰ ਭਵਿੱਖ ਵਿੱਚ ਆਕਰਸ਼ਕ ਬੀਮਾ ਉਤਪਾਦਾਂ ਦੇ ਨਾਲ ਆਉਣ ਦੇ ਯੋਗ ਬਣਾਉਣ ਦੀ ਉਮੀਦ ਹੈ।
c) ਭਾਗ 2: ਮੱਛੀ ਪਾਲਣ ਸੈਕਟਰ ਵੈਲਿਊ ਚੇਨ ਕੁਸ਼ਲਤਾਵਾਂ ਨੂੰ ਬਿਹਤਰ ਬਣਾਉਣ ਲਈ ਸੂਖਮ ਉੱਦਮਾਂ ਦਾ ਸਮਰਥਨ ਕਰਨਾ:
ਇਹ ਭਾਗ ਸਬੰਧਤ ਵਿਸ਼ਲੇਸ਼ਣ ਅਤੇ ਜਾਗਰੂਕਤਾ ਮੁਹਿੰਮਾਂ ਦੇ ਨਾਲ ਪ੍ਰਦਰਸ਼ਨ ਅਨੁਦਾਨਾਂ ਦੀ ਇੱਕ ਪ੍ਰਣਾਲੀ ਦੁਆਰਾ ਮੱਛੀ ਪਾਲਣ ਦੇ ਖੇਤਰ ਵਿੱਚ ਵੈਲਿਊ ਚੇਨ ਕੁਸ਼ਲਤਾਵਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਮਾਪਣਯੋਗ ਮਾਪਦੰਡਾਂ ਦੇ ਇੱਕ ਸਮੂਹ ਦੇ ਤਹਿਤ ਚੁਣੀਆਂ ਗਈਆਂ ਵੈਲਿਊ ਚੇਨਆਂ ਦੇ ਅੰਦਰ ਪ੍ਰਦਰਸ਼ਨ ਅਨੁਦਾਨਾਂ ਦੇ ਪ੍ਰਬੰਧਾਂ ਨਾਲ ਮਹਿਲਾਵਾਂ ਲਈ ਪਹਿਲ ਦੇ ਨਾਲ ਉਤਪਾਦਨ, ਨੌਕਰੀਆਂ ਦੀ ਸਿਰਜਣਾ ਅਤੇ ਸੰਭਾਲ਼ ਵਿੱਚ ਮੁੜ ਸ਼ਾਮਲ ਹੋਣ ਅਤੇ ਵੈਲਿਊ ਚੇਨ ਕੁਸ਼ਲਤਾਵਾਂ ਨੂੰ ਵਧਾਉਣ ਲਈ ਸੂਖਮ ਉੱਦਮਾਂ ਨੂੰ ਪ੍ਰੋਤਸਾਹਿਤ ਕਰਨ ਦਾ ਪ੍ਰਸਤਾਵ ਹੈ।
ਪ੍ਰਦਰਸ਼ਨ ਅਨੁਦਾਨ ਦਾ ਪੈਮਾਨਾ ਅਤੇ ਪ੍ਰਦਰਸ਼ਨ ਅਨੁਦਾਨ ਪ੍ਰਦਾਨ ਕਰਨ ਲਈ ਮਾਪਦੰਡ ਹੇਠਾਂ ਦਰਸਾਏ ਗਏ ਹਨ:
I. ਸੂਖਮ ਉੱਦਮ ਲਈ ਆਮ ਸ਼੍ਰੇਣੀ ਲਈ ਪ੍ਰਦਰਸ਼ਨ ਗ੍ਰਾਂਟ ਕੁੱਲ ਨਿਵੇਸ਼ ਦੇ 25% ਜਾਂ 35 ਲੱਖ ਰੁਪਏ, ਜੋ ਵੀ ਘੱਟ ਹੋਵੇ ਅਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀਆਂ ਅਤੇ ਮਹਿਲਾਵਾਂ ਲਈ ਦੀ ਮਲਕੀਅਤ ਵਾਲੇ ਸੂਖਮ ਉੱਦਮਾਂ ਲਈ ਕੁੱਲ ਨਿਵੇਸ਼ ਦਾ 35% ਜਾਂ 45 ਲੱਖ ਰੁਪਏ,ਜੋ ਵੀ ਘੱਟ ਹੋਵੇ, ਤੋਂ ਵੱਧ ਨਹੀਂ ਹੋਵੇਗੀ।
II. ਗ੍ਰਾਮ ਪੱਧਰੀ ਸੰਸਥਾਵਾਂ ਅਤੇ ਐੱਸਐੱਚਜੀਜ਼, ਐੱਫਐੱਫਪੀਓਜ਼ ਅਤੇ ਸਹਿਕਾਰੀ ਸੰਗਠਨਾਂ ਲਈ ਪ੍ਰਦਰਸ਼ਨ ਗ੍ਰਾਂਟ ਕੁੱਲ ਨਿਵੇਸ਼ ਦੇ 35% ਜਾਂ 200 ਲੱਖ ਰੁਪਏ, ਜੋ ਵੀ ਘੱਟ ਹੋਵੇ, ਤੋਂ ਵੱਧ ਨਹੀਂ ਹੋਵੇਗੀ।
III. ਉਪਰੋਕਤ ਉਦੇਸ਼ ਲਈ ਕੁੱਲ ਨਿਵੇਸ਼ (i, ii ਅਤੇ iii) ਨਵੇਂ ਪਲਾਂਟ ਅਤੇ ਮਸ਼ੀਨਰੀ 'ਤੇ ਕੀਤੇ ਗਏ ਪੂੰਜੀ ਨਿਵੇਸ਼, ਤਕਨੀਕੀ ਸਿਵਲ/ਬਿਜਲੀ ਦੇ ਕੰਮਾਂ ਅਤੇ ਸਬੰਧਿਤ ਬੁਨਿਆਦੀ ਢਾਂਚੇ, ਟ੍ਰਾਂਸਪੋਰਟ ਅਤੇ ਵੰਡ ਬੁਨਿਆਦੀ ਢਾਂਚੇ, ਅਖੁੱਟ ਊਰਜਾ ਉਪਕਰਨਾਂ ਸਮੇਤ ਊਰਜਾ ਕੁਸ਼ਲ ਯੰਤਰ, ਤਕਨਾਲੋਜੀ ਦਖਲ, ਵੈਲਿਊ ਚੇਨ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਅਗਵਾਈ ਕਰਨ ਵਾਲੇ ਅਜਿਹੇ ਹੋਰ ਦਖਲ; ਅਤੇ ਸਕੀਮ ਤਹਿਤ ਅਰਜ਼ੀ ਦੇਣ ਦੇ ਸਾਲ ਵਿੱਚ ਬਣਾਈਆਂ ਗਈਆਂ ਅਤਿਰਿਕਤ ਨੌਕਰੀਆਂ ਲਈ ਤਨਖਾਹ ਦੇ ਬਿੱਲ ਸ਼ਾਮਲ ਹੋਣਗੇ।
d) ਭਾਗ 3: ਮੱਛੀ ਅਤੇ ਮੱਛੀ ਪਾਲਣ ਉਤਪਾਦਾਂ ਦੀ ਸੁਰੱਖਿਆ ਅਤੇ ਗੁਣਵੱਤਾ ਭਰੋਸਾ ਪ੍ਰਣਾਲੀਆਂ ਨੂੰ ਅਪਣਾਉਣਾ ਅਤੇ ਵਿਸਤਾਰ ਕਰਨਾ:
ਮਾਪਣਯੋਗ ਮਾਪਦੰਡਾਂ ਦੇ ਇੱਕ ਸਮੂਹ ਦੇ ਵਿਰੁੱਧ ਪ੍ਰਦਰਸ਼ਨ ਗ੍ਰਾਂਟਾਂ ਦੇ ਪ੍ਰਬੰਧ ਦੁਆਰਾ ਮੱਛੀ ਅਤੇ ਮੱਛੀ ਪਾਲਣ ਉਤਪਾਦਾਂ ਦੇ ਮਾਰਕੀਟਿੰਗ ਵਿੱਚ ਸੁਰੱਖਿਆ ਅਤੇ ਗੁਣਵੱਤਾ ਭਰੋਸਾ ਪ੍ਰਣਾਲੀਆਂ ਨੂੰ ਅਪਣਾਉਣ ਲਈ ਮੱਛੀ ਪਾਲਣ ਦੇ ਸੂਖਮ ਅਤੇ ਛੋਟੇ ਉਦਯੋਗਾਂ ਨੂੰ ਪ੍ਰੋਤਸਾਹਿਤ ਕਰਨ ਦਾ ਪ੍ਰਸਤਾਵ ਹੈ। ਇਸ ਨਾਲ ਮੱਛੀ ਲਈ ਬਜ਼ਾਰ ਦਾ ਵਿਸਤਾਰ ਹੋਣ ਅਤੇ ਖਾਸ ਤੌਰ 'ਤੇ ਮਹਿਲਾਵਾਂ ਲਈ ਨੌਕਰੀਆਂ ਪੈਦਾ ਕਰਨ ਅਤੇ ਬਰਕਰਾਰ ਰੱਖਣ ਦੀ ਉਮੀਦ ਹੈ। ਇਸ ਦਖਲਅੰਦਾਜ਼ੀ ਨਾਲ ਸੁਰੱਖਿਅਤ ਮੱਛੀਆਂ ਅਤੇ ਮੱਛੀ ਪਾਲਣ ਉਤਪਾਦਾਂ ਦੀ ਵੱਧ ਸਪਲਾਈ ਰਾਹੀਂ ਮੱਛੀ ਲਈ ਘਰੇਲੂ ਬਜ਼ਾਰ ਦਾ ਵਿਸਤਾਰ ਹੋਣ ਦੀ ਉਮੀਦ ਹੈ ਜੋ ਨਵੇਂ ਖਪਤਕਾਰਾਂ ਨੂੰ ਆਕਰਸ਼ਿਤ ਕਰਨਗੇ। ਕਾਰਗੁਜ਼ਾਰੀ ਗ੍ਰਾਂਟਾਂ ਪ੍ਰਦਾਨ ਕਰਨ ਦੇ ਮਾਪਦੰਡਾਂ ਤਹਿਤ ਪ੍ਰਦਰਸ਼ਨ ਦਾ ਪੈਮਾਨਾ ਹੇਠਾਂ ਦਰਸਾਇਆ ਗਿਆ ਹੈ:
I. ਆਮ ਸ਼੍ਰੇਣੀ ਦੇ ਇੱਕ ਸੂਖਮ ਉੱਦਮ ਲਈ ਕਾਰਜਕੁਸ਼ਲਤਾ ਗ੍ਰਾਂਟ ਕੁੱਲ ਨਿਵੇਸ਼ ਦੇ 25% ਜਾਂ, 35 ਲੱਖ ਰੁਪਏ, ਜੋ ਵੀ ਘੱਟ ਹੋਵੇ ਅਤੇ ਐੱਸਸੀ, ਐੱਸਟੀ ਅਤੇ ਮਹਿਲਾਵਾਂ ਦੀ ਮਾਲਕੀ ਵਾਲੇ ਸੂਖਮ ਉੱਦਮਾਂ ਲਈ ਕੁੱਲ ਨਿਵੇਸ਼ ਦਾ 35% ਜਾਂ, 45 ਲੱਖ ਰੁਪਏ, ਜੋ ਵੀ ਘੱਟ ਹੋਵੇ, ਤੋਂ ਵੱਧ ਨਹੀਂ ਹੋਵੇਗੀ।
II. ਆਮ ਸ਼੍ਰੇਣੀ ਦੇ ਇੱਕ ਸੂਖਮ ਉੱਦਮ ਲਈ ਕਾਰਜਕੁਸ਼ਲਤਾ ਗ੍ਰਾਂਟ ਦਾ ਅਧਿਕਤਮ ਆਕਾਰ ਕੁੱਲ ਨਿਵੇਸ਼ ਦੇ 25% ਜਾਂ 75 ਲੱਖ ਰੁਪਏ, ਜੋ ਵੀ ਘੱਟ ਹੋਵੇ ਅਤੇ ਐੱਸਸੀ, ਐੱਸਟੀ ਅਤੇ ਮਹਿਲਾਵਾਂ ਦੀ ਮਾਲਕੀ ਵਾਲੇ ਸੂਖਮ ਉੱਦਮਾਂ ਲਈ ਕੁੱਲ ਨਿਵੇਸ਼ ਦਾ 35% ਜਾਂ 100 ਲੱਖ ਰੁਪਏ, ਜੋ ਵੀ ਘੱਟ ਹੋਵੇ, ਤੋਂ ਵੱਧ ਨਹੀਂ ਹੋਵੇਗੀ।
III. ਗ੍ਰਾਮ ਪੱਧਰੀ ਸੰਸਥਾਵਾਂ ਅਤੇ ਐੱਸਐੱਚਜੀਜ਼, ਐੱਫਐੱਫਪੀਓਜ਼ ਅਤੇ ਸਹਿਕਾਰੀ ਸੰਗਠਨਾਂ ਲਈ ਕਾਰਜਕੁਸ਼ਲਤਾ ਗ੍ਰਾਂਟ ਦਾ ਅਧਿਕਤਮ ਆਕਾਰ ਕੁੱਲ ਨਿਵੇਸ਼ ਦੇ 35% ਜਾਂ 200 ਲੱਖ ਰੁਪਏ ਤੋਂ ਵੱਧ ਨਹੀਂ ਹੋਵੇਗਾ, ਜੋ ਵੀ ਘੱਟ ਹੋਵੇ, ਤੋਂ ਵੱਧ ਨਹੀਂ ਹੋਵੇਗਾ।
IV. ਉਪਰੋਕਤ ਮੰਤਵ ਲਈ ਕੁੱਲ ਨਿਵੇਸ਼ a) ਨਵੇਂ ਪਲਾਂਟ ਅਤੇ ਮਸ਼ੀਨਰੀ 'ਤੇ ਕੀਤੇ ਗਏ ਪੂੰਜੀ ਨਿਵੇਸ਼, b) ਤਕਨੀਕੀ ਸਿਵਲ/ਬਿਜਲੀ ਦੇ ਕੰਮਾਂ ਅਤੇ ਸਬੰਧਿਤ ਬੁਨਿਆਦੀ ਢਾਂਚੇ ਸਮੇਤ ਉਪਕਰਨ, c) ਆਵਾਜਾਈ ਅਤੇ ਵੰਡ ਬੁਨਿਆਦੀ ਢਾਂਚਾ, d) ਰਹਿੰਦ-ਖੂੰਹਦ ਇਕੱਠੀ ਕਰਨ ਅਤੇ ਉਪਚਾਰ ਦੀ ਸੁਵਿਧਾ 'ਤੇ ਕੀਤੇ ਗਏ ਖਰਚੇ e) ਰੋਗ ਪ੍ਰਬੰਧਨ, ਵਧੀਆ ਪ੍ਰਬੰਧਨ ਅਭਿਆਸ, ਮਿਆਰ, ਪ੍ਰਮਾਣੀਕਰਣ ਅਤੇ ਖੋਜਯੋਗਤਾ, ਟੈਕਨੋਲੋਜੀ ਦਖਲ ਅਤੇ ਅਜਿਹੇ ਹੋਰ ਨਿਵੇਸ਼ ਜੋ ਸੁਰੱਖਿਅਤ ਮੱਛੀ ਦੇ ਉਤਪਾਦਨ ਅਤੇ ਸਪਲਾਈ ਵੱਲ ਅਗਵਾਈ ਕਰਦੇ ਹਨ ਅਤੇ f) ਯੋਜਨਾ ਤਹਿਤ ਅਰਜ਼ੀ ਦੇਣ ਦੇ ਸਾਲ ਵਿੱਚ ਬਣਾਈਆਂ ਗਈਆਂ ਅਤਿਰਿਕਤ ਨੌਕਰੀਆਂ ਲਈ ਤਨਖਾਹ ਦੇ ਬਿੱਲ।
e) ਭਾਗ 2 ਅਤੇ 3 ਲਈ ਪ੍ਰਦਰਸ਼ਨ ਗ੍ਰਾਂਟ ਵੰਡ ਮਾਪਦੰਡ ਸ਼ਾਮਲ ਹੋਣਗੇ।
a) ਮਹਿਲਾਵਾਂ ਲਈ ਸਿਰਜੀਆਂ ਗਈਆਂ ਅਤੇ ਬਰਕਰਾਰ ਰੱਖੀਆਂ ਗਈਆਂ ਨੌਕਰੀਆਂ ਸਮੇਤ ਸਿਰਜੀਆਂ ਗਈਆਂ ਅਤੇ ਬਰਕਰਾਰ ਰੱਖੀਆਂ ਗਈਆਂ ਨੌਕਰੀਆਂ ਦੀ ਗਿਣਤੀ; ਕੁੱਲ ਯੋਗ ਗ੍ਰਾਂਟ ਦੇ 50% ਦੀ ਸੀਮਾ ਦੇ ਤਹਿਤ ਇੱਕ ਮਹਿਲਾ ਲਈ ਸਿਰਜੀ ਗਈ ਅਤੇ ਬਰਕਰਾਰ ਰੱਖੀ ਗਈ ਹਰੇਕ ਨੌਕਰੀ ਲਈ 15,000 ਰੁਪਏ ਪ੍ਰਤੀ ਸਾਲ ਦੀ ਰਕਮ ਅਦਾ ਕੀਤੀ ਜਾਵੇਗੀ, ਇਸੇ ਤਰ੍ਹਾਂ ਇੱਕ ਮਰਦ ਲਈ ਸਿਰਜੀ ਗਈ ਅਤੇ ਬਰਕਰਾਰ ਰੱਖੀ ਗਈ ਹਰੇਕ ਨੌਕਰੀ ਲਈ 10,000 ਰੁਪਏ ਪ੍ਰਤੀ ਸਾਲ ਦੀ ਰਕਮ ਅਦਾ ਕੀਤੀ ਜਾਵੇਗੀ।
b) ਭਾਗ 2 ਲਈ ਵੈਲਿਊ ਚੇਨ ਦੀ ਕੁਸ਼ਲਤਾ ਨੂੰ ਵਧਾਉਣ ਲਈ ਵੈਲਿਊ ਚੇਨ ਵਿੱਚ ਕੀਤੇ ਨਿਵੇਸ਼ ਅਤੇ ਭਾਗ 3 ਦੇ ਤਹਿਤ ਮੱਛੀ ਅਤੇ ਮੱਛੀ ਪਾਲਣ ਉਤਪਾਦਾਂ ਦੀ ਸੁਰੱਖਿਆ ਅਤੇ ਗੁਣਵੱਤਾ ਭਰੋਸਾ ਪ੍ਰਣਾਲੀਆਂ ਨੂੰ ਅਪਨਾਉਣ ਅਤੇ ਵਿਸਤਾਰ ਕਰਨ ਲਈ ਕੀਤੇ ਗਏ ਨਿਵੇਸ਼, ਕੀਤੇ ਗਏ ਨਿਵੇਸ਼ਾਂ ਲਈ ਪ੍ਰਦਰਸ਼ਨ ਅਨੁਦਾਨ ਨਿਵੇਸ਼ ਵਿਸ਼ੇ ਦੇ ਪੂਰਾ ਹੋਣ ਤੋਂ ਬਾਅਦ ਯੋਗ ਗ੍ਰਾਂਟ ਦੇ 50% ਦੀ ਸੀਮਾ ਤੱਕ ਵੰਡਿਆ ਜਾਵੇਗਾ।
f) ਭਾਗ 4: ਪ੍ਰੋਜੈਕਟ ਪ੍ਰਬੰਧਨ, ਨਿਗਰਾਨੀ ਅਤੇ ਰਿਪੋਰਟਿੰਗ:
ਇਸ ਭਾਗ ਦੇ ਤਹਿਤ, ਪ੍ਰੋਜੈਕਟ ਗਤੀਵਿਧੀਆਂ ਦੇ ਪ੍ਰਬੰਧਨ, ਲਾਗੂ ਕਰਨ, ਨਿਗਰਾਨੀ ਕਰਨ ਅਤੇ ਮੁਲਾਂਕਣ ਕਰਨ ਲਈ ਪ੍ਰੋਜੈਕਟ ਪ੍ਰਬੰਧਨ ਯੂਨਿਟਾਂ (ਪੀਐੱਮਯੂ) ਸਥਾਪਤ ਕਰਨ ਦਾ ਪ੍ਰਸਤਾਵ ਹੈ।
ਪਿਛੋਕੜ:
I. ਸਾਲ 2013-14 ਤੋਂ 2023-24 ਦੀ ਮਿਆਦ ਵਿੱਚ, ਮੱਛੀ ਉਤਪਾਦਨ ਦੇ ਮਾਮਲੇ ਵਿੱਚ ਮੱਛੀ ਪਾਲਣ ਦੇ ਖੇਤਰ ਵਿੱਚ ਮਹੱਤਵਪੂਰਨ ਸੁਧਾਰ ਕੀਤੇ ਗਏ ਹਨ, ਜਿਸ ਵਿੱਚ 79.66 ਲੱਖ ਟਨ ਦਾ ਵਾਧਾ ਹੋਇਆ ਹੈ; ਜੋ ਕਿ 43 ਸਾਲਾਂ (1971 ਤੋਂ 2014) ਵਿੱਚ ਵਾਧੇ ਦੇ ਬਰਾਬਰ ਹੈ, 2013-14 ਤੋਂ 2022-23 ਤੱਕ ਤੱਟੀ ਐਕੁਆਕਲਚਰ ਵਿੱਚ ਵੱਡਾ ਵਾਧਾ, ਝੀਂਗਾ ਉਤਪਾਦਨ 3.22 ਲੱਖ ਟਨ ਤੋਂ ਵਧ ਕੇ —11.84 ਲੱਖ ਟਨ (270%), ਝੀਂਗਾ ਨਿਰਯਾਤ 19,368 ਕਰੋੜ ਤੋਂ ਦੁੱਗਣਾ ਹੋ ਕੇ 43,135 ਕਰੋੜ ਰੁਪਏ (123%) ਹੋਇਆ, ਲਗਭਗ 63 ਲੱਖ ਮਛੇਰਿਆਂ ਅਤੇ ਮੱਛੀ ਪਾਲਕਾਂ ਨੂੰ ਰੋਜ਼ਗਾਰ ਅਤੇ ਰੋਜ਼ੀ-ਰੋਟੀ ਦੇ ਮੌਕੇ ਮਿਲੇ। ਸਮੂਹ ਦੁਰਘਟਨਾ ਬੀਮਾ ਯੋਜਨਾ (ਜੀਏਆਈਐੱਸ) ਦੇ ਤਹਿਤ ਪ੍ਰਤੀ ਮਛੇਰੇ ਦੀ ਕਵਰੇਜ 1.00 ਲੱਖ ਰੁਪਏ ਤੋਂ ਵਧਾ ਕੇ 5.00 ਲੱਖ ਰੁਪਏ ਕਰ ਦਿੱਤੀ ਗਈ ਹੈ, ਜਿਸ ਨਾਲ ਕੁੱਲ 267.76 ਲੱਖ ਮਛੇਰਿਆਂ ਨੂੰ ਲਾਭ ਹੋਇਆ ਹੈ। ਰਵਾਇਤੀ ਮਛੇਰੇ ਪਰਿਵਾਰਾਂ ਲਈ ਰੋਜ਼ੀ-ਰੋਟੀ ਅਤੇ ਪੌਸ਼ਟਿਕ ਸਹਾਇਤਾ ਵਿੱਚ ਇੱਕ ਮਹੱਤਵਪੂਰਨ ਵਾਧਾ ਹੋਇਆ ਹੈ, ਜੋ ਕਿ 3,40,397 ਤੋਂ ਵਧ ਕੇ 5,97,709 ਹੋ ਗਿਆ ਹੈ। 2013-14 ਵਿੱਚ ਕੋਈ ਵੱਖਰੀ ਅਲਾਟਮੈਂਟ ਦੀ ਤੁਲਨਾ ਵਿੱਚ ਤਰਜੀਹੀ ਖੇਤਰ ਦੇ ਕਰਜ਼ਿਆਂ ਵਿੱਚ 34,332 ਕਰੋੜ ਰੁਪਏ ਦੀ ਸਮਰਪਤ ਅਲਾਟਮੈਂਟ ਹੋਈ ਹੈ। ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਦੇ 2019 ਵਿੱਚ ਮੱਛੀ ਪਾਲਣ ਲਈ ਵਿਸਤਾਰ ਦੇ ਨਤੀਜੇ ਵਜੋਂ 1.8 ਲੱਖ ਕਾਰਡ ਜਾਰੀ ਕੀਤੇ ਗਏ ਹਨ।
II. ਮਹੱਤਵਪੂਰਨ ਪ੍ਰਾਪਤੀਆਂ ਦੇ ਬਾਵਜੂਦ, ਸੈਕਟਰ ਵਿੱਚ ਕਈ ਖੇਤਰੀ ਚੁਣੌਤੀਆਂ ਮਹਿਸੂਸ ਕੀਤੀਆਂ ਗਈਆਂ ਹਨ। ਇਹ ਖੇਤਰ ਗ਼ੈਰ-ਰਸਮੀ ਹੈ, ਪੈਦਾਵਾਰ ਦੇ ਜੋਖਮ ਨੂੰ ਘਟਾਉਣ ਦੀ ਘਾਟ, ਕੰਮ ਅਧਾਰਿਤ ਪਛਾਣਾਂ ਦੀ ਘਾਟ, ਸੰਸਥਾਗਤ ਕਰਜ਼ੇ ਤੱਕ ਮਾੜੀ ਪਹੁੰਚ, ਸੂਖਮ ਅਤੇ ਛੋਟੇ ਉੱਦਮਾਂ ਦੁਆਰਾ ਵੇਚੀਆਂ ਗਈਆਂ ਮੱਛੀਆਂ ਦੀ ਉਪ-ਅਨੁਕੂਲ ਸੁਰੱਖਿਆ ਅਤੇ ਗੁਣਵੱਤਾ। ਮੌਜੂਦਾ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦੇ ਤਹਿਤ ਨਵੀਂ ਸਬ-ਸਕੀਮ ਦਾ ਉਦੇਸ਼ ਇਨ੍ਹਾਂ ਮੁੱਦਿਆਂ ਦਾ ਹੱਲ ਕਰਨਾ ਹੈ, ਜਿਸ ਲਈ ਕੁੱਲ 6,000 ਕਰੋੜ ਰੁਪਏ ਖਰਚੇ ਜਾਣਗੇ।
********
ਡੀਐੱਸ/ਐੱਸਕੇਐੱਸ
(Release ID: 2004554)
Visitor Counter : 70