ਉਪ ਰਾਸ਼ਟਰਪਤੀ ਸਕੱਤਰੇਤ

ਉਪ-ਰਾਸ਼ਟਰਪਤੀ ਨੇ ਉਦਯੋਗਿਕ ਖੇਤਰ ਦੀਆਂ ਹਸਤੀਆਂ ਨੂੰ ਵਿੱਦਿਅਕ ਸੰਸਥਾਵਾਂ ਨੂੰ ਸੰਭਾਲਣ ਅਤੇ ਲੜਕੀਆਂ ਦੀ ਸਿੱਖਿਆ ਲਈ ਸੀਐੱਸਆਰ ਫੰਡਾਂ ਵਿੱਚ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ


ਉਪ-ਰਾਸ਼ਟਰਪਤੀ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਅਭਿਲਾਸ਼ੀ ਬਣਨ, ਹੁਣ ਸਾਡੇ ਕੋਲ ਇੱਕ ਅਜਿਹਾ ਮਾਹੌਲ ਹੈ, ਜਿੱਥੇ ਤੁਸੀਂ ਆਪਣੀ ਪੂਰੀ ਸਮਰੱਥਾ ਦਾ ਅਹਿਸਾਸ ਕਰ ਸਕਦੀਆਂ ਹੋ

"ਉਪ-ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਇੱਕ ਵਿਕਸਿਤ ਭਾਰਤ@2047 ਬਣਾਉਣ ਦੀ ਮੈਰਾਥਨ ਦੌੜ ਵਿੱਚ ਪ੍ਰਮੁੱਖ ਭਾਗੀਦਾਰ ਹੋ"

ਲੜਕੀਆਂ ਭਾਰਤ ਦੇ ਵਿਕਾਸ ਨੂੰ ਪਰਿਭਾਸ਼ਿਤ ਕਰ ਰਹੀਆਂ ਹਨ – ਉਪ-ਰਾਸ਼ਟਰਪਤੀ

ਅਸੀਂ 'ਅੰਮ੍ਰਿਤ ਕਾਲ' ਵਿੱਚ ਹਾਂ, ਇਹ ਆਸਾਂ ਅਤੇ ਸੰਭਾਵਨਾਵਾਂ ਦਾ ਸਮਾਂ ਹੈ – ਉਪ-ਰਾਸ਼ਟਰਪਤੀ

ਉਪ-ਰਾਸ਼ਟਰਪਤੀ ਨੇ ਅੱਜ ਇੰਦਰਪ੍ਰਸਥ ਮਹਿਲਾ ਕਾਲਜ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ

Posted On: 07 FEB 2024 12:19PM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਅੱਜ ਕਾਰਪੋਰੇਟ ਅਤੇ ਉਦਯੋਗ ਦੇ ਨੇਤਾਵਾਂ ਨੂੰ ਦੇਸ਼ ਦੀਆਂ ਵਿੱਦਿਅਕ ਸੰਸਥਾਵਾਂ, ਖਾਸ ਤੌਰ 'ਤੇ ਲੜਕੀਆਂ ਦੀ ਸਿੱਖਿਆ ਨਾਲ ਜੁੜੇ ਅਦਾਰਿਆਂ ਨੂੰ ਉਦਾਰਤਾ ਨਾਲ ਸੰਭਾਲਣ ਦੀ ਅਪੀਲ ਕੀਤੀ।

ਇੰਦਰਪ੍ਰਸਥ ਮਹਿਲਾ ਕਾਲਜ ਦੇ ਸ਼ਤਾਬਦੀ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਪ-ਰਾਸ਼ਟਰਪਤੀ ਨੇ ਕਾਰਪੋਰੇਟ ਦੀ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਫੰਡਾਂ ਤੋਂ ਵਿੱਦਿਅਕ ਸੰਸਥਾਵਾਂ ਵਿੱਚ ਯੋਗਦਾਨ ਦੀ ਮੰਗ ਕੀਤੀ ਅਤੇ ਕਿਹਾ ਕਿ ਉਹ ਇਸ ਮੁੱਦੇ ਬਾਰੇ ਉਦਯੋਗ ਨਾਲ ਗੱਲਬਾਤ ਕਰਕੇ ਖੁਸ਼ ਹੋਣਗੇ।

ਸ਼੍ਰੀ ਧਨਖੜ ਨੇ ਵਿਦਿਆਰਥੀਆਂ ਨੂੰ ਲੋਕਤੰਤਰ ਵਿੱਚ ਸਭ ਤੋਂ ਵੱਡੇ ਹਿੱਸੇਦਾਰ ਦੱਸਿਆ। ਸਮਾਗਮ ਵਿੱਚ ਹਾਜ਼ਰ ਲੜਕੀਆਂ ਨੂੰ ਉਤਸ਼ਾਹੀ ਬਣਨ ਲਈ ਹੱਲਾਸ਼ੇਰੀ ਦਿੰਦੇ ਹੋਏ ਉਨ੍ਹਾਂ ਨੇ ਉਜਾਗਰ ਕੀਤਾ ਕਿ ਇਸ ਦੇ ਲਈ ਪਹਿਲਾਂ ਹੀ ਇੱਕ ਮਾਹੌਲ ਬਣਾਇਆ ਗਿਆ ਹੈ, ਜਿਸ ਵਿੱਚ ਉਹ ਆਪਣੀ ਪ੍ਰਤਿਭਾ ਦੀ ਪੂਰੀ ਤਰ੍ਹਾਂ ਵਰਤੋਂ ਕਰ ਸਕਦੀਆਂ ਹਨ ਅਤੇ ਆਪਣੀ ਪੂਰੀ ਸਮਰੱਥਾ ਦਾ ਅਹਿਸਾਸ ਕਰ ਸਕਦੀਆਂ ਹਨ। ਉਨ੍ਹਾਂ ਕਿਹਾ, "ਇਹ ਤੁਹਾਡੇ ਲਈ ਵੱਡਾ ਸੋਚਣ ਦਾ ਸਮਾਂ ਹੈ ਅਤੇ ਜਿਸ ਤਰ੍ਹਾਂ ਤੁਸੀਂ ਸੋਚਣਾ ਚਾਹੁੰਦੇ ਹੋ।" 

ਉਪ-ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਪ੍ਰਭਾਵਸ਼ਾਲੀ ਸ਼ਾਸਨ ਦੇ ਨਤੀਜੇ ਵਜੋਂ ਮਹਿਲਾ ਸਸ਼ਕਤੀਕਰਨ ਨੇ ਸਾਡੀਆਂ ਲੜਕੀਆਂ ਨੂੰ ਇੰਡੀਆ@2047 ਦੀ ਮੈਰਾਥਨ ਵਿੱਚ ਮੁੱਖ ਭਾਗੀਦਾਰ ਬਣਨ ਦੇ ਯੋਗ ਬਣਾਇਆ ਹੈ। ਉਨ੍ਹਾਂ ਕਿਹਾ, "ਤੁਸੀਂ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਲਈ ਸਾਡੀ ਯਾਤਰਾ ਦੀ ਪ੍ਰਭਾਵਸ਼ਾਲੀ ਅਗਵਾਈ ਕਰੋਗੇ। ਤੁਸੀਂ ਇਸ ਨੂੰ ਰਾਸ਼ਟਰਾਂ ਦੇ ਭਾਈਚਾਰੇ ਵਿੱਚ ਸਿਖਰ 'ਤੇ ਲੈ ਕੇ ਜਾਓਗੇ।"

ਸਿੱਖਿਆ ਨੂੰ ਸਭ ਤੋਂ ਪ੍ਰਭਾਵਸ਼ਾਲੀ ਤਬਦੀਲੀ ਵਿਧੀ ਦੱਸਦੇ ਹੋਏ ਸ਼੍ਰੀ ਧਨਖੜ ਨੇ ਕਿਹਾ ਕਿ ਸਿੱਖਿਆ ਹੀ ਇੱਕ ਅਜਿਹਾ ਬਦਲਾਅ ਹੈ, ਜੋ ਸਮਾਜ ਵਿੱਚ ਸਮਾਨਤਾ ਲਿਆ ਸਕਦਾ ਹੈ। ਲੜਕੀਆਂ ਦੀ ਸਿੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਲੜਕੀਆਂ ਦੀ ਸਿੱਖਿਆ ਇੱਕ ਕ੍ਰਾਂਤੀ ਹੈ, ਲੜਕੀਆਂ ਦੀ ਸਿੱਖਿਆ ਇੱਕ ਯੁੱਗ ਬਦਲ ਰਹੀ ਹੈ।

ਸ਼੍ਰੀ ਧਨਖੜ ਨੇ ਜ਼ੋਰ ਦੇ ਕੇ ਕਿਹਾ ਕਿ 'ਅੰਮ੍ਰਿਤ ਕਾਲ' ਆਸਾਂ ਅਤੇ ਅਪਾਰ ਸੰਭਾਵਨਾਵਾਂ ਦਾ ਸਮਾਂ ਹੈ। ਉਨ੍ਹਾਂ ਕਿਹਾ, "ਭਾਰਤ ਪਹਿਲਾਂ ਹੀ ਇੱਕ ਆਲਮੀ ਅਰਥਵਿਵਸਥਾ ਹੈ ਅਤੇ ਨਿਵੇਸ਼ ਅਤੇ ਇਸਦੇ ਮੌਕਿਆਂ ਲਈ ਇੱਕ ਮਨਪਸੰਦ ਸਥਾਨ ਹੈ, ਸਾਡੀ ਤਰੱਕੀ ਬੇਮਿਸਾਲ ਹੈ ਅਤੇ ਦੁਨੀਆ ਸਾਡੇ ਵੱਲ ਦੇਖ ਰਹੀ ਹੈ।" 

ਆਪਣੇ ਸੰਬੋਧਨ ਵਿੱਚ ਉਪ-ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਦੇ ਵੀ ਅਸਫਲਤਾ ਤੋਂ ਨਾ ਘਬਰਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ, "ਅਸਫਲਤਾ ਦਾ ਡਰ ਵਿਕਾਸ ਦਾ ਕਾਤਲ ਹੈ, ਅਸਫਲਤਾ ਦਾ ਡਰ ਨਵੀਨਤਾ ਦਾ ਕਾਤਲ ਹੈ, ਹਰ ਅਸਫਲਤਾ ਨੂੰ ਪੌੜੀ ਦੇ ਇੱਕ ਡੰਡੇ ਵਜੋਂ ਸਮਝਿਆ ਜਾਣਾ ਚਾਹੀਦਾ ਹੈ।"

'ਨਾਰੀ ਸ਼ਕਤੀ ਵੰਦਨ ਐਕਟ', 'ਬੇਟੀ ਬਚਾਓ, ਬੇਟੀ ਪੜ੍ਹਾਓ' ਅਤੇ ਐੱਲਪੀਜੀ ਕੁਨੈਕਸ਼ਨਾਂ ਦੀ ਵੰਡ ਵਰਗੀਆਂ ਹਾਲੀਆ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਧਨਖੜ ਨੇ ਕਿਹਾ, "ਇਸ ਸਦੀ ਵਿੱਚ ਸਾਡੇ ਕੋਲ ਇੱਕ ਫ਼ੈਸਲਾਕੁੰਨ ਪਲ ਹੈ। ਲੜਕੀਆਂ ਭਾਰਤ ਦੇ ਵਿਕਾਸ ਨੂੰ ਪਰਿਭਾਸ਼ਿਤ ਕਰ ਰਹੀਆਂ ਹਨ।"

ਉਪ-ਰਾਸ਼ਟਰਪਤੀ ਨੇ ਹਾਜ਼ਰ ਵਿਦਿਆਰਥੀਆਂ ਨੂੰ ਮਾਣਮੱਤੇ ਭਾਰਤੀ ਹੋਣ, ਭਾਰਤ ਦਾ ਸਨਮਾਨ ਕਰਨ ਅਤੇ ਦੇਸ਼ ਦੀ ਬੇਮਿਸਾਲ ਤਰੱਕੀ ਵਿੱਚ ਵਿਸ਼ਵਾਸ ਰੱਖਣ ਦੀ ਵੀ ਅਪੀਲ ਕੀਤੀ। ਉਨ੍ਹਾਂ ਆਰਥਿਕ ਰਾਸ਼ਟਰਵਾਦ ਨੂੰ ਅੱਗੇ ਵਧਾਉਣ, 'ਸਵਦੇਸ਼ੀ' ਦੇ ਵਿਚਾਰ ਨੂੰ ਅਪਣਾਉਣ ਅਤੇ 'ਲੋਕਲ ਲਈ ਵੋਕਲ' ਬਣਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ।

ਇਸ ਮੌਕੇ ਦਿੱਲੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਯੋਗੇਸ਼ ਸਿੰਘ, ਗਵਰਨਿੰਗ ਬਾਡੀ ਦੇ ਚੇਅਰਮੈਨ ਸ਼੍ਰੀ ਅਲੋਕ ਬੀ ਸ਼੍ਰੀਰਾਮ, ਕਾਲਜ ਦੇ ਫੈਕਲਟੀ ਮੈਂਬਰ, ਵਿਦਿਆਰਥੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਉਪ-ਰਾਸ਼ਟਰਪਤੀ ਦੇ ਸੰਬੋਧਨ ਦਾ ਪਾਠ ਪੜ੍ਹਨ ਲਈ ਕਲਿੱਕ ਕਰੋ

 (https://pib.gov.in/PressReleasePage.aspx?PRID=2003378)

******** 

ਐੱਮਐੱਸ/ਆਰਸੀ/ਜੇਕੇ



(Release ID: 2003944) Visitor Counter : 51