ਰੇਲ ਮੰਤਰਾਲਾ
ਰੇਲਵੇ ਸੁਰੱਖਿਆ ਬਲ ਨੇ ਰਾਸ਼ਟਰੀ ਪੁਲਿਸ ਸਮਾਰਕ ਵਿੱਚ ਇੱਕ ਮਹੀਨੇ ਤੱਕ ਚਲਣ ਵਾਲੇ ਪ੍ਰੋਗਰਾਮ ਦਾ ਉਦਘਾਟਨ ਕੀਤਾ
ਰਾਸ਼ਟਰੀ ਪੁਲਿਸ ਸਮਾਰਕ (ਐੱਨਪੀਐੱਮ) ਹਰੇਕ ਹਫ਼ਤੇ ਪੁਲਿਸ ਸ਼ਹੀਦਾਂ ਦੇ ਪ੍ਰਤੀ ਧੰਨਵਾਦੀ, ਸਨਮਾਨ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕਰਨ ਦੇ ਲਈ ਇੱਕ ਗੌਰਵਪੂਰਨ ਸਮਾਰੋਹ ਦਾ ਆਯੋਜਨ ਕਰਦਾ ਹੈ
ਆਰਪੀਐੱਫ ਫਰਵਰੀ ਮਹੀਨੇ ਦੇ ਸਾਰੇ ਹਫਤਿਆਂ ਦੌਰਾਨ ਰਾਸ਼ਟਰੀ ਪੁਲਿਸ ਸਮਾਰਕ (ਐੱਨਪੀਐੱਮ) ਵਿੱਚ ਸਮਾਰੋਹ ਆਯੋਜਿਤ ਕਰੇਗਾ
Posted On:
04 FEB 2024 2:42PM by PIB Chandigarh
ਰਾਸ਼ਟਰੀ ਸੁਰੱਖਿਆ ਦੇ ਪ੍ਰਤੀ ਫਰਜ਼ ਨਿਭਾਉਂਦੇ ਹੋਏ ਆਪਣੇ ਜੀਵਨ ਦਾ ਬਲੀਦਾਨ ਦੇਣ ਵਾਲੇ ਪੁਲਿਸ ਕਰਮੀਆਂ ਨੂੰ ਸਨਮਾਨਿਤ ਕਰਨ ਦੇ ਲਈ ਰਾਸ਼ਟਰੀ ਪੁਲਿਸ ਸਮਾਰਕ ਸਨਮਾਨ ਸਮਾਰੋਹ ਦਾ ਆਯੋਜਨ ਕਰਦਾ ਹੈ। ਇਸ ਵਿੱਚ ਸਾਰੇ ਕੇਂਦਰੀ ਪੁਲਿਸ ਸੰਗਠਨ/ਕੇਂਦਰੀ ਹਥਿਆਰਬੰਦ ਪੁਲਿਸ ਬਲ ਅਤੇ ਰਾਜ ਪੁਲਿਸ ਦੇ ਉਨ੍ਹਾਂ ਪੁਲਿਸ ਕਰਮੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਜਿਨ੍ਹਾਂ ਨੇ ਸੇਵਾ ਦੇ ਦੌਰਾਨ ਸੀਮਾਵਰਤੀ ਅਤੇ ਆਂਤਰਿਕ ਖੇਤਰਾਂ ਵਿੱਚ ਅੱਤਵਾਦ ਅਤੇ ਉਗਰਵਾਦ ਅਤੇ ਅਪਰਾਧ ਨਾਲ ਲੜਦੇ ਹੋਏ ਕਾਨੂੰਨ ਅਤੇ ਵਿਵਸਥਾ, ਬਣਾਏ ਰੱਖਣ ਦੇ ਲਈ ਰਾਸ਼ਟਰੀ ਸੰਪੱਤੀ ਦੀ ਰੱਖਿਆ ਕੀਤੀ, ਉਨ੍ਹਾਂ ਦੇ ਸਨਮਾਨ ਵਿੱਚ ਰਾਸ਼ਟਰੀ ਪੁਲਿਸ ਸਮਾਰਕ ਬਣਾਇਆ ਗਿਆ ਹੈ।
ਰਾਸ਼ਟਰੀ ਪੁਲਿਸ ਸਮਾਰਕ ਹਰੇਕ ਹਫਤੇ ਪੁਲਿਸ ਸ਼ਹੀਦਾਂ ਦੇ ਪ੍ਰਤੀ ਧੰਨਵਾਦ ਵਿਅਕਤ ਕਰਨ ਅਤੇ ਸਨਮਾਨ ਦੇਣ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸਨਮਾਨਿਤ ਕਰਨ ਦੇ ਲਈ ਇੱਕ ਗੌਰਵਪੂਰਨ ਸਮਾਰੋਹ ਦਾ ਆਯੋਜਨ ਕਰਦਾ ਹੈ। ਇਸ ਪ੍ਰੋਗਰਾਮ ਨੂੰ ਇੱਕ ਮਹੀਨੇ ਤੱਕ ਆਯੋਜਿਤ ਕਰਨ ਦੀ ਜ਼ਿੰਮੇਦਾਰੀ ਵਾਰੀ-ਵਾਰੀ ਕੇਂਦਰੀ ਪੁਲਿਸ ਬਲ ਨੂੰ ਦਿੱਤੀ ਜਾਂਦੀ ਹੈ। ਫਰਵਰੀ 2024 ਵਿੱਚ ਇਹ ਪ੍ਰੋਗਰਾਮ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਆਯੋਜਿਤ ਕਰ ਰਿਹਾ ਹੈ।
ਰੇਲਵੇ ਮੰਤਰਾਲੇ ਦੇ ਤਹਿਤ ਰੇਲਵੇ ਸੁਰੱਖਿਆ ਬਲ ਲੋਕਾਂ ਦੀ ਜਾਨ ਬਚਾਉਣ, ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕਰਨ ਅਤੇ ਮਾਨਵ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੇ ਉਦੇਸ਼ ਨਾਲ ਕੰਮ ਕਰਦਾ ਹੈ। ਵਰ੍ਹੇ 2023 ਵਿੱਚ, ਰੇਲਵੇ ਸੁਰੱਖਿਆ ਬਲ ਨੇ 3719 ਲੋਕਾਂ ਦੀ ਜਾਨ ਬਚਾਈ ਹੈ, ਸੰਕਟ ਵਿੱਚ ਫਸੇ 11794 ਬੱਚਿਆਂ ਅਤੇ 3492 ਬਾਲਗਾਂ ਨੂੰ ਬਚਾਇਆ ਹੈ, 257 ਮਾਨਵ ਤਸਕਰਾਂ ਦੀ ਗਿਰਫ਼ਤਾਰੀ ਦੇ ਨਾਲ 1048 ਪੀੜਤਾਂ ਨੂੰ ਮਾਨਵ ਤਸਕਰਾਂ ਦੇ ਚੁੰਗਲ ਤੋਂ ਛੁੜਵਾਇਆ ਹੈ ਅਤੇ 922 ਡ੍ਰਗ ਤਸਕਰਾਂ ਨੂੰ ਗਿਰਫ਼ਤਾਰ ਕੀਤਾ ਹੈ। ਰੇਲਵੇ ਸੁਰੱਖਿਆ ਬਲ “ਸੇਵਾ ਹੀ ਸੰਕਲਪ” ਦੇ ਲਕਸ਼ਿਤ ਉਦੇਸ਼ ਨਾਲ ਕੰਮ ਕਰਦਾ ਹੈ।
ਰੇਲਵੇ ਸੁਰੱਖਿਆ ਬਲ ਰੇਲਵੇ ਸੰਪੱਤੀ ਦੀ ਸੁਰੱਖਿਆ ਦੇ ਲਈ ਪੂਰੀ ਤਰ੍ਹਾਂ ਜ਼ਿੰਮੇਦਾਰ ਹੋਣ ਦੇ ਨਾਲ ਰੇਲ ਯਾਤਰੀਆਂ ਦਾ ਸਮਰਪਿਤ ਰੱਖਿਅਕ ਬਣ ਗਿਆ ਹੈ। ਇਸ ਦੇ ਅਟੁੱਟ ਸਮਰਪਣ ਦੇ ਸਨਮਾਨ ਦੇ ਲਈ ਰੇਲਵੇ ਸੁਰੱਖਿਆ ਬਲ ਕਰਮੀਆਂ ਨੂੰ ਵੀਰਤਾ ਦੇ ਲਈ 3 ਰਾਸ਼ਟਰਪਤੀ ਪੁਲਿਸ ਮੈਡਲ, ਵੀਰਤਾ ਦੇ ਲਈ 19 ਪੁਲਿਸ ਮੈਡਲ, ਵਿਸ਼ਿਸ਼ਟ ਸੇਵਾ ਦੇ ਲਈ 94 ਰਾਸ਼ਟਰਪਤੀ ਮੈਡਲ ਅਤੇ ਸ਼ਲਾਘਾਯੋਗ ਸੇਵਾ ਦੇ ਲਈ 942 ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਇਸ ਇੱਕ ਮਹੀਨੇ ਤੱਕ ਚਲਣ ਵਾਲੇ ਪ੍ਰੋਗਰਾਮ ਦੀ ਸ਼ੁਰੂਆਤ 3 ਫਰਵਰੀ, 2024 ਨੂੰ ਹੋਈ ਇਸ ਅਵਸਰ ‘ਤੇ ਨਵੀਂ ਦਿੱਲੀ ਸਥਿਤ ਰਾਸ਼ਟਰੀ ਪੁਲਿਸ ਸਮਾਰਕ ‘ਤੇ ਪੁਸ਼ਪਾਂਜਲੀ, ਬੈਂਡ ਡਿਸਪਲੇ ਅਤੇ ਰਿਟ੍ਰੀਟ ਦੇ ਵਿਭਿੰਨ ਪ੍ਰੋਗਰਾਮਾਂ ਦਾ ਆਯੋਜਨ ਹੋਇਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਦੱਖਣ ਪੂਰਬ ਰੇਲਵੇ ਦੇ ਆਈਜੀ-ਸਹਿ-ਪੀਸੀਐੱਸਸੀ/ਆਰਪੀਐੱਫ ਸ਼੍ਰੀ ਸੰਜੈ ਕੁਮਾਰ ਮਿਸ਼ਰਾ ਸਨ।
ਚੁਣੌਤੀਪੂਰਨ ਸਥਿਤੀਆਂ ਦਾ ਸਾਹਮਣਾ ਕਰਦੇ ਹੋਏ ਬੇਮਿਸਾਲ ਸਾਹਸ ਅਤੇ ਬਹਾਦਰੀ ਦੇ ਪ੍ਰਤੀਕ ਦੇ ਰੂਪ ਵਿੱਚ ਸ਼ਹੀਦ ਆਪਣਾ ਕਰਤਵ ਨਿਭਾਉਂਦੇ ਹਨ। ਆਰਪੀਐੱਫ ਦੀ ਸ਼ਹਾਦਤ ਦੀ ਇੱਕ ਸਮ੍ਰਿੱਧ ਵਿਰਾਸਤ ਹੈ, ਇਸ ਦੇ ਕਰਮਚਾਰੀ ਅਤੇ ਅਧਿਕਾਰੀ ਭਾਰਤੀ ਰੇਲਵੇ ਅਤੇ ਇਸ ਦੇ ਯਾਤਰੀਆਂ ਦੀ ਸੁਰੱਖਿਆ ਦੇ ਲਈ ਵਿਦਰੋਹੀਆਂ, ਰਾਸ਼ਟਰਵਿਰੋਧੀ ਤੱਤਾਂ ਅਤੇ ਅਪਰਾਧੀਆਂ ਨਾਲ ਲੜਦੇ ਹੋਏ ਕਰਤਵ ਨਿਭਾਉਂਦੇ ਹੋਏ ਆਪਣੇ ਜੀਵਨ ਦਾ ਬਲੀਦਾਨ ਤੱਕ ਦਿੰਦੇ ਹਨ। ਆਰਪੀਐੱਫ/ਆਰਪੀਐੱਸਐੱਫ ਦੇ 1000 ਤੋਂ ਅਧਿਕ ਕਰਮੀਆਂ ਨੇ ਫਰਜ਼ ਨਿਭਾਉਂਦੇ ਹੋਏ ਆਪਣੇ ਪ੍ਰਾਣਾਂ ਦਾ ਬਲੀਦਾਨ ਦਿੱਤਾ ਹੈ।
ਉਨ੍ਹਾਂ ਦੇ ਬਲੀਦਾਨ ਦੇ ਪ੍ਰਤੀ ਸਨਮਾਨ ਵਿਅਕਤ ਕਰਨ ਦੇ ਲਈ ਦੇਸ਼ ਦੇ ਵਿਭਿੰਨ ਖੇਤਰਾਂ ਤੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਰਾਸ਼ਟਰੀ ਪੁਲਿਸ ਸਮਾਰਕ ‘ਤੇ ਸ਼ਾਮਲ ਕੀਤਾ ਗਿਆ ਸੀ। ਫੋਰਸ ਪਰਸੋਨਲ ਨੇ ਪਰਿਵਾਰਾਂ ਦੇ ਨਾਲ, ਉਨ੍ਹਾਂ ਨੇ ਰਾਸ਼ਟਰੀ ਪੁਲਿਸ ਸਮਾਰਕ ‘ਤੇ ਪੁਸ਼ਪਾਂਜਲੀ ਅਰਪਣ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸੰਗ੍ਰਹਾਲਯ ਪਰਿਸਰ ਦਾ ਦੌਰਾ ਕੀਤਾ। ਸਮਾਰੋਹ ਵਿੱਚ ਮੁੱਖ ਮਹਿਮਾਨ ਸ਼੍ਰੀ ਸੰਜੈ ਕੁਮਾਰ ਮਿਸ਼ਰਾ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਅਭਿਨੰਦਨ ਕੀਤਾ, ਅਤੇ ਉਸ ਦੇ ਬਾਅਦ ਮਨਮੋਹਕ ਬੈਂਡ ਦਾ ਪ੍ਰਦਰਸ਼ਨ ਕੀਤਾ ਗਿਆ।
ਇਹ ਸਮਾਰੋਹ ਫਰਵਰੀ 2024 ਦੇ ਹਰੇਕ ਸ਼ਨੀਵਾਰ ਅਤੇ ਐਤਵਾਰ ਨੂੰ ਰਾਸ਼ਟਰੀ ਪੁਲਿਸ ਸਮਾਰਕ ਵਿੱਚ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੁਆਰਾ ਆਯੋਜਿਤ ਕੀਤਾ ਜਾਂਦਾ ਰਹੇਗਾ।
*********
ਵਾਈਬੀ/ਏਐੱਸ/ਪੀਐੱਸ
(Release ID: 2002906)