ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ 37ਵੇਂ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲੇ ਦਾ ਉਦਘਾਟਨ ਕੀਤਾ

Posted On: 02 FEB 2024 5:40PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (2 ਫਰਵਰੀ, 2024) ਹਰਿਆਣਾ ਦੇ ਸੂਰਜਕੁੰਡ ਵਿਖੇ 37ਵੇਂ ਅੰਤਰਰਾਸ਼ਟਰੀ ਸ਼ਿਲਪ ਮੇਲੇ ਦਾ ਉਦਘਾਟਨ ਕੀਤਾ।

ਇਸ ਅਵਸਰ ‘ਤੇ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲਾ ਸਾਡੀ ਸੱਭਿਆਚਾਰਕ ਵਿਵਿਧਤਾ ਦਾ ਉਤਸਵ ਹੈ। ਇਹ ਮੇਲਾ ਸਾਡੀ ਪਰੰਪਰਾ ਦੇ ਨਾਲ-ਨਾਲ ਰਚਨਾਤਮਕਤਾ ਦਾ ਭੀ ਉਤਸਵ ਹੈ। ਇਹ ਸਾਡੇ ਸ਼ਿਲਪਕਾਰਾਂ ਨੂੰ ਕਲਾ ਪ੍ਰੇਮੀਆਂ ਨਾਲ ਜੋੜਨ ਦਾ ਇੱਕ ਪ੍ਰਭਾਵੀ ਮੰਚ ਹੈ। ਇਹ ਮੇਲਾ ਇੱਕ ਕਲਾ ਪ੍ਰਦਰਸ਼ਨੀ ਅਤੇ ਕਾਰੋਬਾਰ ਕੇਂਦਰ, ਦੋਨੋਂ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਕਲਾ ਅਤੇ ਸ਼ਿਲਪ ਸੀਮਾਵਾਂ ਦੇ ਬੰਧਨ ਨੂੰ ਤੋੜਦੇ ਹਨ ਅਤੇ ਆਪਸੀ ਸਮਝਦਾਰੀ ਦੇ ਪੁਲ਼ ਬਣਾਉਂਦੇ ਹਨ। ਕਲਾਕਾਰ ਅਤੇ ਸ਼ਿਲਪਕਾਰ ਮਾਨਵਤਾ ਦੇ ਰਚਨਾਤਮਕ ਰਾਜਦੂਤ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਦੇ ਮੇਲੇ ਦੇ ਭਾਗੀਦਾਰ ਰਾਜ (partner state) ਗੁਜਰਾਤ ਵਿੱਚ ਕਲਾ ਦੀ ਬੇਹੱਦ ਹੀ ਸਮ੍ਰਿੱਧ ਪਰੰਪਰਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਉੱਤਰ-ਪੂਰਬੀ ਹਸਤਸ਼ਿਲਪ ਅਤੇ ਹੱਥਖੱਡੀ ਵਿਕਾਸ ਨਿਗਮ (North-Eastern Handicrafts and Handlooms Development Corporation) ਇਸ ਵਰ੍ਹੇ ਦੇ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲੇ ਵਿੱਚ ਸੱਭਿਆਚਾਰਕ ਭਾਗੀਦਾਰ (cultural partner) ਹੈ।

ਰਾਸ਼ਟਰਪਤੀ ਨੇ ਸਾਡੇ ਦੇਸ਼ ਦੀ ਕਲਾਤਮਕ ਵਿਰਾਸਤ ਦੀ ਸੰਭਾਲ਼ ਕਰਨ ਦੇ ਲਈ ਕਾਰੀਗਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼ਿਲਪਕਾਰ ਅਤੇ ਮੂਰਤੀਕਾਰ ਮਿੱਟੀ ਅਤੇ ਪੱਥਰ ਵਿੱਚ ਜਾਨ ਪਾ ਦਿੰਦੇ ਹਨ। ਚਿੱਤਰਕਾਰ ਰੰਗਾਂ ਦੇ ਮਾਧਿਅਮ ਨਾਲ ਚਿੱਤਰ ਬਣਾਉਂਦੇ ਹਨ, ਜੋ ਜੀਵੰਤ ਦਿਖਾਈ ਦਿੰਦੇ ਹਨ। ਸ਼ਿਲਪਕਾਰ ਵਿਭਿੰਨ ਧਾਤੂਆਂ ਅਤੇ ਲੱਕੜੀ ਜਿਹੇ ਠੋਸ ਪਦਾਰਥਾਂ ਨਾਲ ਸ਼ਾਨਦਾਰ ਆਕ੍ਰਿਤੀ ਅਤੇ ਰੂਪ ਦਾ ਨਿਰਮਾਣ ਕਰਦੇ ਹਨ। ਕਲਪਨਾਸ਼ੀਲ ਬੁਣਕਰ ਵਸਤਰਾਂ ਅਤੇ ਪੁਸ਼ਾਕਾਂ ਵਿੱਚ ਅਦਭੁਤ ਸੁੰਦਰਤਾ ਰਚਦੇ ਹਨ। ਐਸੇ ਸ਼ਿਲਪਕਾਰ ਭਾਰਤ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਨਿਰਮਾਤਾ ਅਤੇ ਰਾਖੇ, ਦੋਨੋਂ ਰਹੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਅੱਜ ਦੇ ਕਾਰੀਗਰ ਭਾਈ-ਭੈਣ ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਦੀ ਅਨਮੋਲ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ।

ਰਾਸ਼ਟਰਪਤੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਤਨਜ਼ਾਨੀਆ ਇਸ ਵਰ੍ਹੇ ਦੇ ਮੇਲੇ ਦਾ ਭਾਗੀਦਾਰ ਦੇਸ਼(partner nation) ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੇਲਾ ਤਨਜ਼ਾਨੀਆ ਦੇ ਨ੍ਰਿਤ, ਸੰਗੀਤ ਅਤੇ ਵਿਅੰਜਨਾਂ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਅਦਭੁਤ ਮੰਚ ਹੈ, ਜਿਸ ਵਿੱਚ ਅਸੀਂ ਭਾਰਤ ਅਤੇ ਪੂਰਬੀ ਅਫਰੀਕੀ ਤਟ ਦੇ ਦਰਮਿਆਨ ਸਦੀਆਂ ਤੋਂ ਲੋਕਾਂ ਦੇ ਦਰਮਿਆਨ ਪਰਸਪਰ ਸੰਪਰਕ ਦੇ ਕਾਰਨ ਪਏ ਕੁਝ ਭਾਰਤੀ ਪ੍ਰਭਾਵ ਦੀ ਝਲਕ ਭੀ ਦੇਖ ਸਕਦੇ ਹਾਂ। ਉਨ੍ਹਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਇਸ ਮੇਲੇ ਵਿੱਚ ਭਾਗੀਦਾਰ ਰਾਸ਼ਟਰ ਦੇ ਰੂਪ ਵਿੱਚ ਤਨਜ਼ਾਨੀਆ ਦੀ ਭਾਗੀਦਾਰੀ ਅਫਰੀਕਨ ਯੂਨੀਅਨ ਦੇ ਨਾਲ ਭਾਰਤ ਦੀ ਭਾਗੀਦਾਰੀ ਨੂੰ ਪ੍ਰਗਟ ਕਰਦੀ ਹੈ।

 

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

 

***

ਡੀਐੱਸ/ਏਕੇ



(Release ID: 2002553) Visitor Counter : 47