ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਆਈਆਰਈਡੀਏ ਨੇ ਵਿਜੀਲੈਂਸ ਪੱਤ੍ਰਿਕਾ 'ਪਹਿਲ' ਜਾਰੀ ਕੀਤਾ
Posted On:
26 JAN 2024 3:04PM by PIB Chandigarh
ਭਾਰਤ ਸਰਕਾਰ ਦੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਪ੍ਰਸ਼ਾਸਕੀ ਕੰਟਰੋਲ ਅਧੀਨ ਉੱਦਮ ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ (ਆਈਆਰਈਡੀਏ) ਨੇ ਆਪਣੇ ਵਿਜੀਲੈਂਸ ਵਿਭਾਗ ਦੀ ਗਿਆਨ ਭਰਪੂਰ ਪੱਤ੍ਰਿਕਾ 'ਪਹਿਲ' ਜਾਰੀ ਕੀਤੀ। 25 ਜਨਵਰੀ, 2024 ਨੂੰ ਆਈਆਰਈਡੀਏ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਦੀਪ ਕੁਮਾਰ ਦਾਸ ਦੁਆਰਾ ਪੱਤ੍ਰਿਕਾ ਜਾਰੀ ਕਰਨ ਦੀ ਰਸਮ ਨਿਭਾਈ ਗਈ। ਇਹ ਸਮਾਗਮ ਨਵੀਂ ਦਿੱਲੀ ਵਿੱਚ ਆਈਆਰਈਡੀਏ ਦੇ ਰਜਿਸਟਰਡ ਦਫਤਰ ਵਿੱਚ ਹੋਇਆ, ਜਿੱਥੇ ਚੀਫ ਵਿਜੀਲੈਂਸ ਅਫਸਰ ਸ਼੍ਰੀ ਅਜੇ ਕੁਮਾਰ ਸਾਹਨੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਹ ਪਹਿਲ ਪਾਰਦਰਸ਼ਤਾ, ਜਵਾਬਦੇਹੀ ਅਤੇ ਆਈਆਰਈਡੀਏ ਵਲੋਂ ਅਖੁੱਟ ਊਰਜਾ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਦੀ ਨਿਸ਼ਾਨਦੇਹੀ ਕਰਦੀ ਹੈ।
ਪੱਤ੍ਰਿਕਾ ਨੂੰ ਜਾਰੀ ਕਰਨ ਮੌਕੇ ਸੀਐੱਮਡੀ ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ 'ਪਹਿਲ' ਵਿੱਚ ਵਧੀ ਹੋਈ ਕਰਮਚਾਰੀਆਂ ਅਤੇ ਬੱਚਿਆਂ ਦੀ ਭਾਗੀਦਾਰੀ ਦੇ ਸੰਭਾਵੀ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ, ਪਹਿਲਕਦਮੀ ਲਈ ਆਪਣਾ ਉਤਸ਼ਾਹ ਪ੍ਰਗਟ ਕੀਤਾ। ਉਨ੍ਹਾਂ ਨੇ ਬੱਚਿਆਂ ਵਿੱਚ ਉਨ੍ਹਾਂ ਦੇ ਯੋਗਦਾਨਾਂ, ਜਿਵੇਂ ਕਿ ਲੇਖਾਂ ਅਤੇ ਕਵਿਤਾਵਾਂ ਰਾਹੀਂ ਜਾਗਰੂਕਤਾ ਪੈਦਾ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ, ਜੋ ਅਖੁੱਟ ਊਰਜਾ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
ਸ਼੍ਰੀ ਦਾਸ ਨੇ ਅੱਗੇ ਕਿਹਾ, “ਸਾਡਾ ਮੰਨਣਾ ਹੈ ਕਿ ਵਿਜੀਲੈਂਸ ਪੱਤ੍ਰਿਕਾ ਵਿੱਚ ਸਾਡੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਨਾਲ ਨਾ ਸਿਰਫ ਜਾਗਰੂਕਤਾ ਵਧੇਗੀ, ਬਲਕਿ ਅਖੁੱਟ ਊਰਜਾ ਵਿਕਾਸ 'ਤੇ ਵੀ ਡੂੰਘਾ ਪ੍ਰਭਾਅ ਪਵੇਗਾ।
***
ਪੀਆਈਬੀ ਦਿੱਲੀ | ਆਲੋਕ ਮਿਸ਼ਰਾ/ਧੀਪ ਜੋਏ ਮੈਮਪਿਲੀ
(Release ID: 2001189)
Visitor Counter : 77