ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਨਾਡਾ ਇੰਡੀਆ ਨੇ ਐੱਨਸੀਈਆਰਟੀ ਦੇ ਨਾਲ "ਪ੍ਰੀਜ਼ਰਵਿੰਗ ਫੇਅਰ ਪਲੇਅ: ਏ ਸਟੈਂਡ ਅਗੇਂਸਟ ਵਾਡਾਜ਼ ਪ੍ਰੋਹਿਬਿਟਿਡ ਸਬਸਟੈਂਸੇਜ਼" ਵਿਸ਼ੇ 'ਤੇ ਲਾਈਵ ਸੈਸ਼ਨ ਦਾ ਆਯੋਜਨ ਕੀਤਾ
प्रविष्टि तिथि:
30 JAN 2024 6:16PM by PIB Chandigarh
ਭਾਰਤ ਦੀ ਰਾਸ਼ਟਰੀ ਡੋਪਿੰਗ ਰੋਧੀ ਏਜੰਸੀ (ਨਾਡਾ ਇੰਡੀਆ) ਅਤੇ ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਨਸੀਈਆਰਟੀ) ਨੇ ਮਿਲ ਕੇ "ਪ੍ਰੀਜ਼ਰਵਿੰਗ ਫੇਅਰ ਪਲੇਅ: ਏ ਸਟੈਂਡ ਅਗੇਂਸਟ ਵਾਡਾਜ਼ ਪ੍ਰੋਹਿਬਿਟਿਡ ਸਬਸਟੈਂਸੇਜ਼" ਵਿਸ਼ੇ 'ਤੇ ਲਾਈਵ ਸੈਸ਼ਨ ਦਾ ਆਯੋਜਨ ਕੀਤਾ।
ਇਸ ਸੈਸ਼ਨ ਦਾ ਮੰਤਵ ਖੇਡਾਂ ਵਿੱਚ ਪਾਬੰਦੀਸ਼ੁਦਾ ਪਦਾਰਥਾਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਐਥਲੀਟਾਂ ਵਿੱਚ ਨਿਰਪੱਖ ਖੇਡ ਭਾਵਨਾ ਅਤੇ ਇਮਾਨਦਾਰੀ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ। ਇਸ ਵਿੱਚ ਅਥਲੀਟਾਂ, ਕੋਚਾਂ, ਅਧਿਆਪਕਾਂ ਅਤੇ ਖੇਡ ਪ੍ਰੇਮੀਆਂ ਸਮੇਤ ਵੱਖ-ਵੱਖ ਲੋਕਾਂ ਨੇ ਭਾਗ ਲਿਆ। ਇਸ ਸੈਸ਼ਨ ਲਈ ਬੁਲਾਰਿਆਂ ਦੇ ਪੈਨਲ ਵਿੱਚ ਡਾ. ਕਰਨਲ ਰਾਣਾ ਕੇ ਚੇਂਗੱਪਾ ਅਤੇ ਡਾ. ਮਲਿਕਾ ਸ਼ਰਮਾ ਸ਼ਾਮਲ ਸਨ, ਜਿਨ੍ਹਾਂ ਨੇ ਖੇਡਾਂ ਵਿੱਚ ਡੋਪਿੰਗ ਦੀਆਂ ਦਰਪੇਸ਼ ਚੁਣੌਤੀਆਂ ਬਾਰੇ ਆਪਣਾ ਗਿਆਨ ਅਤੇ ਤਜਰਬੇ ਸਾਂਝੇ ਕੀਤੇ।

****
ਪੀਪੀਜੀ/ਐੱਸਕੇ
(रिलीज़ आईडी: 2001062)
आगंतुक पटल : 112