ਵਿੱਤ ਮੰਤਰਾਲਾ

ਪੀਐੱਫਆਰਡੀਏ (PFRDA) ਨੇ ਪੀਐੱਫਆਰਡੀਏ-ਟ੍ਰੇਸ (PFRDA-TRACE -Tracking Reporting Analytics & Compliance E-Platform) ਦੇ ਡਿਜ਼ਾਈਨ, ਵਿਕਾਸ, ਲਾਗੂਕਰਨ ਅਤੇ ਰੱਖ-ਰਖਾਓ ਦੇ ਲਈ ਸਿਸਟਮ ਇੰਟੀਗ੍ਰੇਟਰ (ਐੱਸਆਈ) ਦੀ ਚੋਣ ਦੇ ਲਈ ਬੋਲੀਆਂ ਦੀ ਮੰਗ ਕੀਤੀ


ਪੀਐੱਫਆਰਡੀਏ-ਟ੍ਰੇਸ (PFRDA-TRACE) ਵਿਚੋਲਿਆਂ ਦੁਆਰਾ ਰੈਗੂਲੇਟਰੀ ਅਤੇ ਸੁਪਰਵਾਇਜ਼ਰੀ ਅਨੁਪਾਲਨ ਰਿਪੋਰਟਾਂ ਨੂੰ ਜਮ੍ਹਾਂ ਕਰਨ ਦੇ ਇੱਕ ਵਿਆਪਕ ਉਪਕਰਣ ਦੇ ਰੂਪ ਵਿੱਚ ਕਾਰਜ ਕਰੇਗਾ

Posted On: 31 JAN 2024 12:07PM by PIB Chandigarh

ਪੈਂਨਸ਼ਨ ਫੰਡ ਰੈਗੂਲੇਟਰੀ ਅਤੇ ਡਿਵੈਲਪਮੈਂਟ ਅਥਾਰਿਟੀ (ਪੀਐੱਫਆਰਡੀਏ) ਟੈਕਨੋਲੋਜੀ ਆਰਟੀਟੈਕਚਰ ਪ੍ਰੋਜੈਕਟ (TARCH project) ਦੇ ਹਿੱਸੇ ਵਜੋਂ ਪੀਐੱਫਆਰਡੀਏ-ਟ੍ਰੇਸ (PFRDA-TRACE) ਆਰਐੱਫਪੀ ਦੇ ਲਈ ਟ੍ਰੈਂਡਰਿੰਗ ਪ੍ਰੋਸੈੱਸ ਵਿੱਚ ਹਿੱਸਾ ਲੈਣ ਲਈ ਸੰਭਾਵਿਤ ਬੋਲੀਦਾਤਾਵਾਂ (prospective bidders) ਤੋਂ ਬੋਲੀਆਂ (bids) ਦੀ ਮੰਗ ਕਰ ਰਿਹਾ ਹੈ। 

ਪੀਐੱਫਆਰਡੀਏ-ਟ੍ਰੇਸ (PFRDA- TRACE) ਵਿਚੋਲਿਆਂ ਦੁਆਰਾ ਰੈਗੂਲੇਟਰੀ ਅਤੇ ਸੁਪਰਵਾਇਜ਼ਰੀ ਅਨੁਪਾਲਨ ਰਿਪੋਰਟ ਨੂੰ ਜਮ੍ਹਾ ਕਰਨ, ਪੀਐੱਫਆਰਡੀਏ (PFRDA) ਦੇ ਨਾਲ ਰਿਪੋਰਟਾਂ ਅਤੇ ਡੇਟਾ ਸਾਂਝਾ ਕਰਨ, ਕਾਰਵਾਈਆਂ ਦੀ ਨਿਗਰਾਨੀ ਕਰਨ, ਪੀਐੱਫਆਰਡੀਏ (PFRDA) ਵਿਭਾਗਾਂ ਲਈ ਸਬਮਿਸ਼ਨਾਂ ਦੀ ਸਮੀਖਿਆ ਅਤੇ ਟ੍ਰੈਕ ਕਰਨ ਲਈ ਵਰਕਫਲੋ ਦੀ ਸੁਵਿਧਾ ਪ੍ਰਦਾਨ ਕਰਨ, ਰਾਏ ਅਤੇ ਟਿੱਪਣੀਆਂ ਦੇ ਸੰਚਾਰ ਨੂੰ ਸੰਭਵ ਕਰਨ ਅਤੇ ਵਿਚੋਲਿਆਂ ਦੁਆਰਾ ਪੇਸ਼ ਰਿਪੋਰਟਾਂ ਅਤੇ ਡੇਟਾ ਦੀ ਤਸਦੀਕ ਦੀ ਇੱਕ ਪ੍ਰਕਿਰਿਆ ਨੂੰ ਸ਼ਾਮਲ ਕਰਨ ਲਈ ਇੱਕ ਵਿਆਪਕ ਉਪਕਰਣ ਦੇ ਰੂਪ ਵਿੱਚ ਕੰਮ ਕਰੇਗਾ।

ਪੀਐੱਫਆਰਡੀਏ-ਟ੍ਰੇਸ (PFRDA- TRACE) ਟੀਏਆਰਸੀਐੱਸ (TARCH project) ਦਾ ਦੂਜਾ ਪੜਾਅ ਹੈ ਅਤੇ ਪੀਐੱਫਆਰਡੀਏ (PFRDA) ਇਸ ਮੌਡਿਊਲ ਲਈ ਵਿਸ਼ੇਸ਼ ਤੌਰ 'ਤੇ ਸਿਸਟਮ ਇੰਟੀਗ੍ਰੇਟਰ (SI) ਦੀ ਚੋਣ ਕਰ ਰਿਹਾ ਹੈ। ਸਿਸਟਮ ਇੰਟੀਗ੍ਰੇਟਰ ਮੌਜੂਦਾ ਪ੍ਰਕਿਰਿਆਵਾਂ ਦਾ ਅਧਿਐਨ ਕਰਨ, ਬਿਹਤਰ ਵਰਕਫਲੋ ਦਾ ਪ੍ਰਸਤਾਵ ਦੇਣ ਅਤੇ ਪੀਐੱਫਆਰਡੀਏ-ਟ੍ਰੇਸ (PFRDA- TRACE) ਲਈ ਡਿਜ਼ਾਈਨ, ਵਿਕਾਸ, ਅਨੁਕੂਲਨ, ਲਾਗੂਕਰਨ ਅਤੇ ਰੱਖ-ਰਖਾਓ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿੰਮੇਦਾਰ ਹੋਵੇਗਾ। ਸਫ਼ਲ ਬੋਲੀਦਾਤਾ ਪੀਐੱਫਆਰਡੀਏ (PFRDA) ਦੀ ਡਿਜੀਟਲ ਪਰਿਵਰਤਨ ਯਾਤਰਾ ਵਿੱਚ ਇੱਕ ਮਹੱਤਵਪੂਰਨ ਅਤੇ ਨਿਰਣਾਇਕ ਭੂਮਿਕਾ ਨਿਭਾਏਗਾ।

ਇੱਛੁਕ ਤਕਨੀਕੀ ਫਰਮ ਪੀਐੱਫਆਰਡੀਏ-ਟ੍ਰੇਸ (PFRDA- TRACE) ਆਰਐੱਫਪੀ ਨਾਲ ਸਬੰਧਿਤ ਟੈਂਡਰ ਡਾਕਿਊਮੈਂਟ ਨੂੰ ਪੀਐੱਫਆਰਡੀਏ (PFRDA) ਦੀ ਵੈੱਬਸਾਈਟ (ਯਾਨੀ https://www.pfrda.org.in) ਜਾਂ ਸੈਂਟਰਲ ਪਬਲਿਕ ਪ੍ਰੋਕਿਓਰਮੈਂਟ ਪੋਰਟਲ (ਯਾਨੀ https://eprocure.gov.in/epublish) ‘ਤੇ ਦੇਖ ਸਕਦੇ ਹਨ।

ਬੋਲੀ ਜਮ੍ਹਾਂ (bid submission) ਕਰਨ ਦੀ ਅੰਤਿਮ ਮਿਤੀ 11 ਮਾਰਚ, 2024 ਨੂੰ 15.00 ਵਜੇ ਤੱਕ ਹੈ।

ਵਿਸਤ੍ਰਿਤ ਜਾਣਕਾਰੀ ਅਤੇ ਸਪਸ਼ਟੀਕਰਣ ਦੇ ਲਈ, ਇੱਛੁਕ ਬੋਲੀਦਾਤਾ (interested bidders) ਟੈਂਡਰ ਡਾਕਿਊਮੈਂਟ ਵਿੱਚ ਉਪਰਲਿਖਤ ਸੰਚਾਰ ਦੇ ਨਿਰਧਾਰਿਤ ਚੈਨਲਾਂ ਦੇ ਜ਼ਰੀਏ ਪੀਐੱਫਆਰਡੀਏ (PFRDA)  ਨਾਲ ਸੰਪਰਕ ਕਰ ਸਕਦੇ ਹਨ। 

 

****

ਐੱਨਬੀ/ਵੀਐੱਮ/ਕੇਐੱਮਐੱਨ 



(Release ID: 2000944) Visitor Counter : 57