ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪ੍ਰਾਣ ਪ੍ਰਤਿਸ਼ਠਾ (PranPratishtha) ਦੀਆਂ ਸ਼ੁਭਕਾਮਨਾਵਾਂ ਦੇ ਲਈ ਰਾਸ਼ਟਰਪਤੀ ਦਾ ਆਭਾਰ ਵਿਅਕਤ ਕੀਤਾ

Posted On: 21 JAN 2024 11:30PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਯੁੱਧਿਆ ਧਾਮ (AyodhyaDham) ਸਥਿਤ ਸ਼੍ਰੀ ਰਾਮ ਮੰਦਿਰ(Shri Ram Temple) ਵਿੱਚ 22 ਜਨਵਰੀ, 2024 ਨੂੰ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ (PranPratishtha) ਦੇ ਸਬੰਧ ਵਿੱਚ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੀਆਂ ਸ਼ੁਭਕਾਮਨਾਵਾਂ ਦੇ ਲਈ ਉਨ੍ਹਾਂ ਦਾ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਇਹ ਇਤਿਹਾਸਿਕ ਪਲ ਰਾਸ਼ਟਰ ਦੀ ਵਿਰਾਸਤ ਅਤੇ ਸੰਸਕ੍ਰਿਤੀ ਨੂੰ ਸਮ੍ਰਿੱਧ ਕਰਨ ਦੇ ਨਾਲ ਹੀ ਭਾਰਤ ਦੀ ਵਿਕਾਸ ਯਾਤਰਾ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗਾ।

 ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਪ੍ਰਾਣ ਪ੍ਰਤਿਸ਼ਠਾ (PranPratishtha) ਦੀ ਪੂਰਵ ਸੰਧਿਆ ‘ਤੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਐਕਸ(X) ‘ਤੇ ਪੋਸਟ  ਕੀਤਾ:

"ਮਾਣਯੋਗ ਰਾਸ਼ਟਰਪਤੀ (@rashtrapatibhvn) ਜੀ,

 ਅਯੁੱਧਿਆ ਧਾਮ ਵਿੱਚ ਰਾਮ ਲਲਾ ਦੀ ਪ੍ਰਾਣ-ਪ੍ਰਤਿਸ਼ਠਾ ਦੇ ਪਾਵਨ ਅਵਸਰ ‘ਤੇ ਸ਼ੁਭਕਾਮਨਾਵਾਂ ਦੇ ਲਈ ਤੁਹਾਡਾ ਬਹੁਤ-ਬਹੁਤ ਆਭਾਰ। ਮੈਨੂੰ ਵਿਸ਼ਵਾਸ ਹੈ ਕਿ ਇਹ ਇਤਿਹਾਸਿਕ ਪਲ ਭਾਰਤੀ ਵਿਰਾਸਤ ਅਤੇ ਸੰਸਕ੍ਰਿਤੀ ਨੂੰ ਹੋਰ ਸਮ੍ਰਿੱਧ ਕਰਨ ਦੇ ਨਾਲ ਹੀ ਸਾਡੀ ਵਿਕਾਸ ਯਾਤਰਾ ਨੂੰ ਨਵੇਂ ਉਤਕਰਸ਼ ‘ਤੇ ਲੈ ਜਾਵੇਗਾ।”

 

***

ਡੀਐੱਸ/ਏਕੇ



(Release ID: 1998605) Visitor Counter : 47