ਰੱਖਿਆ ਮੰਤਰਾਲਾ
ਭਾਰਤੀ ਜਲ-ਸੈਨਾ ਦੇ ਮਿਸ਼ਨ ਨੇ ਅਦਨ ਦੀ ਖਾੜੀ ਵਿੱਚ ਸਮੁੰਦਰੀ ਘਟਨਾ 'ਤੇ ਤੁਰੰਤ ਕਾਰਵਾਈ ਕੀਤੀ
Posted On:
18 JAN 2024 2:40PM by PIB Chandigarh
ਸਮੁੰਦਰੀ ਡਕੈਤੀ ਰੋਕੂ ਅਭਿਆਨਾਂ ਦੇ ਲਈ ਅਦਨ ਦੀ ਖਾੜੀ ਵਿੱਚ ਤਾਇਨਾਤ ਮਿਸ਼ਨ ਆਈਐੱਨਐੱਸ ਵਿਸ਼ਾਖਾਪਟਨਮ ਨੇ 17 ਜਨਵਰੀ, 2024 ਨੂੰ ਰਾਤ 23:11 ਵਜੇ ਡ੍ਰੋਨ ਹਮਲੇ ਤੋਂ ਬਾਅਦ ਮਾਰਸ਼ਲ ਦੀਪ ਦੇ ਝੰਡੇ ਵਾਲੇ ਐੱਮਵੀ ਜੇਨਕੋ ਪਿਕਾਰਡੀ ਦੀ ਸੰਕਟ ਭਰੀ ਸਥਿਤੀ ਵਿੱਚ ਮਦਦ ਦੀ ਮੰਗ ’ਤੇ ਤੁਰੰਤ ਕਾਰਵਾਈ ਕੀਤੀ।
ਅਦਨ ਦੀ ਖਾੜੀ ਵਿੱਚ ਸਮੁੰਦਰੀ ਡਕੈਤੀ ਰੋਕੂ ਗਸ਼ਤ ਕਰ ਰਹੇ ਆਈਐੱਨਐੱਸ ਵਿਸ਼ਾਖਾਪਟਨਮ ਨੂੰ ਜਿਵੇਂ ਹੀ ਮਾਰਸ਼ਲ ਦੀਪ ਦੇ ਝੰਡੇ ਵਾਲੇ ਐੱਮਵੀ ਜੇਨਕੋ ਪਿਕਾਰਡੀ ਵੱਲੋਂ ਸਹਾਇਤਾ ਮੰਗੀ ਗਈ, ਉਸ ਨੇ ਤੁਰੰਤ 18 ਜਨਵਰੀ, 2024 ਨੂੰ 00:30 ਵਜੇ ਮਦਦ ਲਈ ਜਹਾਜ਼ ਨੂੰ ਰੋਕ ਦਿੱਤਾ। ਚਾਲਕ ਦਲ ਦੇ 22 ਮੈਂਬਰਾਂ (09 ਭਾਰਤੀ) ਦੇ ਨਾਲ ਐੱਮਵੀ ਜੇਨਕੋ ਪਿਕਾਰਡੀ ਨੇ ਦੱਸਿਆ ਕਿ ਡ੍ਰੋਨ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਅੱਗ ਕਾਬੂ ਵਿੱਚ ਹੈ।
ਆਈਐੱਨਐੱਸ ਵਿਸ਼ਾਖਾਪਟਨਮ ਤੋਂ ਭਾਰਤੀ ਜਲ-ਸੈਨਾ ਦੇ ਈਓਡੀ ਮਾਹਰ ਨੁਕਸਾਨੇ ਗਏ ਹਿੱਸੇ ਦਾ ਨਿਰੀਖਣ ਕਰਨ ਦੇ ਲਈ 18 ਜਨਵਰੀ, 2024 ਦੀ ਰਾਤ ਨੂੰ ਜਹਾਜ਼ 'ਤੇ ਚੜ੍ਹੇ। ਈਡੀਓ ਮਾਹਰਾਂ ਨੇ ਪੂਰੀ ਜਾਂਚ ਤੋਂ ਬਾਅਦ ਨੁਕਸਾਨੇ ਗਏ ਹਿੱਸੇ ਨੂੰ ਅੱਗੇ ਜਾਣ ਲਈ ਸੁਰੱਖਿਅਤ ਬਣਾ ਦਿੱਤਾ। ਜਹਾਜ਼ ਅਗਲੇ ਬੰਦਰਗਾਹ ਦੇ ਲਈ ਅੱਗੇ ਵਧ ਰਿਹਾ ਹੈ।
***************
ਵੀਐੱਮ / ਪੀਐੱਸ
(Release ID: 1997992)
Visitor Counter : 107