ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਪ੍ਰਮੁੱਖ ਮਹਿਲਾ ਸਟਾਰਟ-ਅੱਪਸ ਅਤੇ ਯੂਨੀਕੌਰਨਸ ਨਾਲ ਗੱਲਬਾਤ ਕੀਤੀ


ਰਾਸ਼ਟਰਪਤੀ ਮੁਰਮੂ ਨੇ ਮਹਿਲਾ ਉੱਦਮੀਆਂ ਨੂੰ ਕਿਹਾ ਕਿ ਤੁਸੀਂ ਨਾ ਕੇਵਲ ਇੱਕ ਬਿਜ਼ਨਸ ਲੀਡਰ ਹੋ, ਤੁਸੀਂ ਪਰਿਵਰਤਨ ਦੇ ਅਗਰਦੂਤ ਹੋ

Posted On: 18 JAN 2024 2:17PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (18 ਜਨਵਰੀ, 2024) ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਮਹਿਲਾਵਾਂ ਦੇ ਇੱਕ ਸਮੂਹ ਨਾਲ ਗੱਲਬਾਤ ਕੀਤੀ, ਜੋ ਪ੍ਰਮੁੱਖ ਸਟਾਰਟ-ਅੱਪਸ ਅਤੇ ਯੂਨੀਕੌਰਨਸ ਦੀਆਂ ਸੰਸਥਾਪਕ ਅਤੇ ਸਹਿ-ਸੰਸਥਾਪਕ ਹਨ। ਇਹ ਬੈਠਕ “ਰਾਸ਼ਟਰਪਤੀ ਜਨਤਾ ਦੇ ਨਾਲ” (The President with the People) ਪਹਿਲ ਦੇ ਤਹਿਤ ਆਯੋਜਿਤ ਹੋਈ ਹੈ, ਜਿਸ ਦਾ ਉਦੇਸ਼ ਜਨਤਾ ਦੇ ਨਾਲ ਗਹਿਰਾ ਸਬੰਧ ਸਥਾਪਿਤ ਕਰਨਾ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਹੈ।

 

ਮਹਿਲਾ ਉੱਦਮੀਆਂ ਦੇ ਨਾਲ ਗੱਲਬਾਤ ਦੇ ਦੌਰਾਨ, ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਮਹਿਲਾ ਉੱਦਮੀਆਂ ਨੇ ਭਾਰਤੀ ਕਾਰੋਬਾਰੀ ਮਾਹੌਲ (Indian business environment) ਨੂੰ ਪਰਿਵਰਤਿਤ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ‘ਸਟਾਰਟ-ਅੱਪ ਇੰਡੀਆ’ (‘Start-up India’) ਪ੍ਰੋਗਰਾਮ ਨੂੰ ਸਾਡੇ ਨੌਜਵਾਨਾਂ ਦੀ ਸਮਰੱਥਾ ਦਾ ਲਾਭ ਉਠਾਉਣ ਅਤੇ ਦੇਸ਼ ਵਿੱਚ ਉੱਦਮਸ਼ੀਲਤਾ ਦੇ ਮਾਹੌਲ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਪ੍ਰੋਗਰਾਮ ਦੇ ਉਦੇਸ਼ ਨੂੰ ਹਾਸਲ ਕਰਨ ਵਿੱਚ ਦਿੱਤੇ ਗਏ ਅਮੁੱਲ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਜਿਹੇ ਨੌਜਵਾਨਾਂ ਦੇ ਇਨੋਵੇਟਿਵ ਪ੍ਰਯਾਸਾਂ ਦੇ ਕਾਰਨ ਅੱਜ ਭਾਰਤ ਲਗਭਗ 1,17,000 ਸਟਾਰਟ-ਅੱਪਸ ਅਤੇ 100 ਤੋਂ ਅਧਿਕ ਯੂਨੀਕੌਰਨਸ ਦੇ ਨਾਲ ਵਿਸ਼ਵ ਦਾ ਤੀਸਰਾ ਸਭ ਤੋਂ ਬੜਾ ਸਟਾਰਟ-ਅੱਪ ਈਕੋਸਿਸਟਮ ਬਣ ਗਿਆ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਉੱਦਮੀਆਂ ਦੇ ਰੂਪ ਵਿੱਚ ਉਨ੍ਹਾਂ ਦੀ ਯਾਤਰਾ ਅਤੇ ਉਪਲਬਧੀਆਂ ਲੋਕਾਂ, ਵਿਸ਼ੇਸ਼ ਕਰਕੇ ਮਹਿਲਾਵਾਂ ਅਤੇ ਨੌਜਵਾਨਾਂ ਦੇ ਲਈ ਪ੍ਰੇਰਣਾ ਦਾ ਸਰੋਤ ਹਨ। ਟੈੱਕ ਸਟਾਰਟ-ਅੱਪਸ ਤੋਂ ਲੈ ਕੇ ਸਮਾਜਿਕ ਉਦਮਾਂ ਤੱਕ, ਉਨ੍ਹਾਂ ਦੇ ਕਾਰਜ ਨੇ ਉੱਦਮਤਾ ਦੀ ਦੁਨੀਆ ਵਿੱਚ ਭਾਰਤੀ ਮਹਿਲਾਵਾਂ ਦੀਆਂ ਸਮਰੱਥਾਵਾਂ ਦੇ ਵਿਵਿਧ ਆਯਾਮਾਂ ਵਿੱਚ ਇੱਕ ਪ੍ਰਭਾਵਸ਼ਾਲੀ ਮਾਨਤਾ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਯੋਗਦਾਨ ਆਰਥਿਕ ਵਿਕਾਸ ਤੱਕ ਸੀਮਿਤ ਨਹੀਂ ਹੈ। ਉਨ੍ਹਾਂ ਨੇ ਪਰੰਪਰਾਗਤ ਰੁਕਾਵਟਾਂ ਨੂੰ ਤੋੜਿਆ ਹੈ ਅਤੇ ਭਾਵੀ ਪੀੜ੍ਹੀਆਂ  ਦੇ ਲਈ ਸਸ਼ਕਤੀਕਰਣ ਦਾ ਮਾਰਗ ਪੱਧਰਾ ਕੀਤਾ ਹੈ। ਉਹ ਇੱਕ ਸਮਾਵੇਸ਼ੀ ਆਰਥਿਕ ਭਵਿੱਖ ਦੀਆਂ ਨਿਰਮਾਤਾ ਹਨ ਜਿਸ ਵਿੱਚ ਪ੍ਰਗਤੀ ਦਾ ਮਾਰਗ ਲਿੰਗ ਅਧਾਰ ‘ਤੇ ਨਹੀਂ ਬਲਕਿ ਪ੍ਰਤਿਭਾ ਅਤੇ ਖ਼ਾਹਿਸ਼ ਦੇ ਅਧਾਰ ‘ਤੇ ਪੱਧਰਾ ਹੁੰਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਹ ਕੇਵਲ ਬਿਜ਼ਨਸ ਲੀਡਰ ਹੀ ਨਹੀਂ ਹਨ ਬਲਕਿ ਪਰਿਵਰਤਨ ਦੀਆਂ ਅਗਰਦੂਤ ਭੀ ਹਨ। ਉਹ ਉਨ੍ਹਾਂ ਲੱਖਾਂ ਯੁਵਾ ਮਹਿਲਾਵਾਂ ਦੇ ਲਈ ਆਦਰਸ਼ ਹਨ ਜੋ ਆਪਣੀ ਪ੍ਰਗਤੀ ਅਤੇ ਵਿਕਾਸ ਦਾ ਸੁਪਨਾ ਦੇਖਣ ਦਾ ਸਾਹਸ ਕਰਦੀਆਂ ਹਨ।

 

ਰਾਸ਼ਟਰਪਤੀ ਨੇ ਮਹਿਲਾ ਉੱਦਮੀਆਂ ਨੂੰ ਤਾਕੀਦ ਕੀਤੀ ਕਿ ਉਹ ਅਜਿਹੀਆਂ ਹੀ ਹੋਰ ਉੱਦਮਸ਼ੀਲ ਮਹਿਲਾਵਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦੇ ਸਸ਼ਕਤੀਕਰਣ ਦੀ ਯਾਤਰਾ ਵਿੱਚ ਉਨ੍ਹਾਂ ਦਾ ਸਮਰਥਨ ਕਰਨ ਦੇ ਨਵੇਂ ਤਰੀਕਿਆਂ ਬਾਰੇ ਭੀ ਧਿਆਨ ਦੇਣ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਕਈ ਮਹਿਲਾਵਾਂ ਹਨ ਜੋ ਆਰਥਿਕ ਤੌਰ ‘ਤੇ ਸੁਤੰਤਰ ਹੋਣ ਦਾ ਸੁਪਨਾ ਦੇਖਦੀਆਂ ਹਨ, ਲੇਕਿਨ ਇਹ ਨਹੀਂ ਜਾਣਦੀਆਂ ਕਿ ਇਸ ਲਕਸ਼ ਨੂੰ ਹਾਸਲ ਕਰਨ ਦੇ ਲਈ ਉਨ੍ਹਾਂ ਨੂੰ ਕਿਹੜਾ ਰਸਤਾ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਨਾਲ ਵਿਕਾਸ ਦੀ ਇੱਕ ਲਹਿਰ ਪੈਦਾ ਹੋਣੀ ਚਾਹੀਦੀ ਹੈ ਤਾਕਿ ਅਸੀਂ ਦੇਸ਼ ਦੇ ਸਾਰੇ ਹਿੱਸਿਆਂ ਤੋਂ ਅਜਿਹੀਆਂ ਹੀ ਸਫ਼ਲਤਾ ਦੀਆਂ ਕਈ ਕਹਾਣੀਆਂ ਸੁਣ ਸਕੀਏ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇੱਕ ਅਜਿਹੇ ਭਾਰਤ ਦੇ ਨਿਰਮਾਣ ਵਾਸਤੇ ਮਿਲ ਕੇ ਕੰਮ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ ਜਿੱਥੇ ਹਰੇਕ ਮਹਿਲਾ ਸਸ਼ਕਤ ਹੋਵੇ ਅਤੇ ਹਰੇਕ ਯੁਵਾ ਮਹਿਲਾ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਆਤਮਵਿਸ਼ਵਾਸ ਦੇ ਨਾਲ ਅੱਗੇ ਵਧ ਸਕੇ।

 

***

ਡੀਐੱਸ/ਏਕੇ 



(Release ID: 1997653) Visitor Counter : 45