ਖਾਣ ਮੰਤਰਾਲਾ
azadi ka amrit mahotsav

ਕੁੱਲ ਖਣਿਜ ਉਤਪਾਦਨ ਵਿੱਚ ਨਵੰਬਰ 2023 ਵਿੱਚ 6.8% ਦਾ ਵਾਧਾ ਹੋਇਆ


ਅਪ੍ਰੈਲ-ਨਵੰਬਰ 2023-2024 ਲਈ ਸੰਚਤ ਵਿਕਾਸ ਦਰ 9.1% ਹੋਈ

ਪੰਦਰਾਂ ਮਹੱਤਵਪੂਰਨ ਖਣਿਜਾਂ ਦਾ ਉਤਪਾਦਨ ਵੀ ਨਵੰਬਰ ਵਿੱਚ ਵਧਿਆ

Posted On: 17 JAN 2024 4:54PM by PIB Chandigarh

             ਨਵੰਬਰ, 2023 (ਬੇਸ: 2011-12=100) ਦੇ ਮਹੀਨੇ ਲਈ ਖਣਿਜ ਉਤਪਾਦਨ ਦਾ ਸੂਚਕ ਅੰਕ 131.1 'ਤੇ, ਨਵੰਬਰ, 2022 ਦੇ ਮਹੀਨੇ ਦੇ ਪੱਧਰ ਦੇ ਮੁਕਾਬਲੇ 6.8% ਵੱਧ ਹੈ। ਇੰਡੀਅਨ ਬਿਊਰੋ ਆਫ ਮਾਈਨਜ਼ (ਆਈਬੀਐੱਮ) ਦੇ ਆਰਜ਼ੀ ਅੰਕੜਿਆਂ ਅਨੁਸਾਰ ਅਪ੍ਰੈਲ-ਨਵੰਬਰ, 2023-24 ਦੀ ਮਿਆਦ ਲਈ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ ਸੰਚਤ ਵਾਧਾ 9.1% ਹੈ।

ਨਵੰਬਰ, 2023 ਵਿੱਚ ਮਹੱਤਵਪੂਰਨ ਖਣਿਜਾਂ ਦਾ ਉਤਪਾਦਨ ਪੱਧਰ: ਕੋਲਾ 845 ਲੱਖ ਟਨ, ਲਿਗਨਾਈਟ 33 ਲੱਖ ਟਨ, ਕੁਦਰਤੀ ਗੈਸ (ਵਰਤੀ ਗਈ) 2991 ਮਿਲੀਅਨ ਕਿਊ. ਮੀ., ਪੈਟਰੋਲੀਅਮ (ਕੱਚਾ) 24 ਲੱਖ ਟਨ, ਬਾਕਸਾਈਟ 2174 ਹਜ਼ਾਰ ਟਨ, ਕ੍ਰੋਮਾਈਟ 135 ਹਜ਼ਾਰ ਟਨ, ਕਾਪਰ ਕੰਕ. 9 ਹਜ਼ਾਰ ਟਨ, ਸੋਨਾ 85 ਕਿਲੋ, ਲੋਹਾ 250 ਲੱਖ ਟਨ, ਲੈੱਡ ਕੰਕ. 29 ਹਜ਼ਾਰ ਟਨ, ਮੈਂਗਨੀਜ਼ 287 ਹਜ਼ਾਰ ਟਨ, ਜ਼ਿੰਕ ਕੰਕ. 136 ਹਜ਼ਾਰ ਟਨ, ਚੂਨਾ ਪੱਥਰ 352 ਲੱਖ ਟਨ, ਫਾਸਫੋਰਾਈਟ 101 ਹਜ਼ਾਰ ਟਨ ਅਤੇ ਮੈਗਨੇਸਾਈਟ 98 ਹਜ਼ਾਰ ਟਨ ਹੈ।

ਨਵੰਬਰ, 2022 ਦੇ ਮੁਕਾਬਲੇ ਨਵੰਬਰ, 2023 ਦੌਰਾਨ ਹਾਂ ਪੱਖੀ ਵਾਧਾ ਦਰਸਾਉਣ ਵਾਲੇ ਮਹੱਤਵਪੂਰਨ ਖਣਿਜਾਂ ਵਿੱਚ ਸ਼ਾਮਲ ਹਨ: ਮੈਗਨੇਸਾਈਟ (14.1%), ਕੋਲਾ (11%), ਲੋਹਾ (8%), ਕੁਦਰਤੀ ਗੈਸ (U) (7.6%), ਚੂਨਾ ਪੱਥਰ (6.5%), ਕੱਚਾ ਮੈਂਗਨੀਜ਼ (4.7%), ਲਿਗਨਾਈਟ (2%) ਅਤੇ ਜ਼ਿੰਕ ਕੰਕ. (1.7%) ਅਤੇ ਹੋਰ ਮਹੱਤਵਪੂਰਨ ਖਣਿਜ ਜੋ ਨਾਂਹ ਪੱਖੀ ਵਾਧਾ ਦਰਸਾਉਂਦੇ ਹਨ, ਵਿੱਚ ਸ਼ਾਮਲ ਹਨ: ਪੈਟਰੋਲੀਅਮ (ਕੱਚਾ) (-0.4%), ਬਾਕਸਾਈਟ (-2.4%), ਲੈੱਡ ਕੰਕ. (-4.6%), ਕਾਪਰ ਕੌਂਕ.(-5.3%), ਸੋਨਾ (-35.6%), ਕ੍ਰੋਮਾਈਟ (-44.6%), ਫਾਸਫੋਰਾਈਟ (-50.7%) ਅਤੇ ਡਾਇਮੰਡ (-92.9%)।

****

ਬੀਵਾਈ/ਆਰਕੇਪੀ


(Release ID: 1997290) Visitor Counter : 77