ਵਿੱਤ ਮੰਤਰਾਲਾ
ਪੀਐੱਫਆਰਡੀਏ ਨੇ ਨੈਸ਼ਨਲ ਪੈਨਸ਼ਨ ਸਿਸਟਮ ਦੇ ਲਈ ਸਿਰਫ਼ ਇੱਕ ਰਜਿਸਟ੍ਰੇਸ਼ਨ ਦੀ ਜ਼ਰੂਰਤ ਵਾਲੇ ਪੁਆਇੰਟ ਆਵ੍ ਪ੍ਰੈਜ਼ੈਂਸ (ਪੀਓਪੀ) ਸਬੰਧੀ ਵਿਨਿਯਮਾਂ ਨੂੰ ਅਧਿਸੂਚਿਤ ਕੀਤਾ
Posted On:
17 JAN 2024 5:49PM by PIB Chandigarh
ਪੈਨਸ਼ਨ ਫੰਡ ਰੈਗੁਲੇਟਰੀ ਅਤੇ ਡਿਵੈਲਪਮੈਂਟ ਅਥਾਰਿਟੀ (ਪੀਐੱਫਆਰਡੀਏ) ਨੇ ਈਜ਼ ਆਫ਼ ਡੂਇੰਗ ਬਿਜ਼ਨਸ ਅਤੇ ਡਿਜੀਟਲ ਮੋਡ ਦੇ ਅਧਿਕ ਉਪਯੋਗ ਦੇ ਉਦੇਸ਼ਾਂ ਨਾਲ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਬਣਾਉਂਦੇ ਹੋਏ ਪੁਆਇੰਟ ਆਫ਼ ਪ੍ਰੈਜ਼ੈਂਸ (ਪੀਓਪੀ) ਵਿਨਿਯਮ 2023 ਨੂੰ ਅਧਿਸੂਚਿਤ ਕੀਤਾ।
ਇਸ ਅਧਿਸੂਚਨਾ ਦੇ ਨਾਲ, ਬੈਂਕ ਅਤੇ ਨੌਨ-ਬੈਂਕ ਔਨ-ਬੋਰਡ ਐੱਨਪੀਐੱਸ ਗਾਹਕਾਂ ਦੇ ਲਈ ਪੀਓਪੀ ਦੇ ਰੂਪ ਵਿੱਚ ਕੰਮ ਕਰ ਸਕਦੇ ਹਨ। ਹੁਣ, ਉਨ੍ਹਾਂ ਨੂੰ ਐੱਨਪੀਐੱਸ ਦੇ ਲਈ ਪਹਿਲਾਂ ਕਈ ਰਜਿਸਟ੍ਰੇਸ਼ਨਾਂ ਦੀ ਬਜਾਏ ਸਿਰਫ਼ ਇੱਕ ਹੀ ਰਜਿਸਟ੍ਰੇਸ਼ਨ ਦੀ ਜ਼ਰੂਰਤ ਹੋਵੇਗੀ ਅਤੇ ਉਹ ਵਿਆਪਕ ਡਿਜੀਟਲ ਉਪਸਥਿਤੀ ਦੇ ਨਾਲ ਸਿਰਫ਼ ਇੱਕ ਸ਼ਾਖਾ ਦੇ ਨਾਲ ਕੰਮ ਕਰ ਸਕਦੇ ਹਨ। ਆਵੇਦਨਾਂ ਦੇ ਨਿਪਟਾਰੇ ਦੀ ਸਮੇਂ-ਸੀਮਾ 60 ਦਿਨ ਤੋਂ ਘਟਾ ਕੇ 30 ਦਿਨ ਕਰ ਦਿੱਤੀ ਗਈ ਹੈ।
ਸਰਲੀਕਰਣ ਦੀ ਉਪਰੋਕਤ ਪ੍ਰਕਿਰਿਆ ਅਨੁਪਾਲਨ ਦੀ ਲਾਗਤ ਨੂੰ ਘੱਟ ਕਰਨ ਅਤੇ ਈਜ਼ ਆਫ਼ ਡੂਇੰਗ ਬਿਜ਼ਨਸ ਨੂੰ ਵਧਾਉਣ ਦੇ ਲਈ ਨਿਯਮਾਂ ਦੀ ਸਮੀਖਿਆ ਕਰਨ ਨਾਲ ਸਬੰਧਿਤ ਕੇਂਦਰੀ ਬਜਟ 2023-24 ਵਿੱਚ ਕੀਤੇ ਗਏ ਐਲਾਨ ਦੇ ਅਨੁਰੂਪ ਹੈ।
https://www.pfrda.org.in//MyAuth/Admin/showimg.cshtml?ID=2861
ਅਧਿਸੂਚਨਾ ਦੇ ਲਈ ਇੱਥੇ ਕਲਿੱਕ ਕਰੋ
****
ਐੱਨਬੀ/ਵੀਐੱਮ/ਕੇਐੱਮਐੱਨ
(Release ID: 1997191)
Visitor Counter : 73