ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਮੇਘਾਲਿਆ ਵਿੱਚ ਤੁਰਾ ਦੇ ਬਲਜੇਕ ਹਵਾਈ ਅੱਡੇ ‘ਤੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ, ਉਨ੍ਹਾਂ ਨੇ ਤੁਰਾ ਵਿੱਚ ਨਵੇਂ ਏਕੀਕ੍ਰਿਤ ਪ੍ਰਸ਼ਾਸਨ ਪਰਿਸਰ ਦੀ ਨੀਂਹ ਪੱਥਰ ਭੀ ਰੱਖਿਆ
ਆਰਥਿਕ ਆਤਮਨਿਰਭਰਤਾ ਮਹਿਲਾਵਾਂ ਵਿੱਚ ਵਧੇਰੇ ਆਤਮ-ਵਿਸ਼ਵਾਸ ਲਿਆਉਂਦੀ ਹੈ: ਰਾਸ਼ਟਰਪਤੀ ਮੁਰਮੂ
Posted On:
16 JAN 2024 1:56PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (16 ਜਨਵਰੀ, 2024) ਮੇਘਾਲਿਆ ਦੇ ਤੁਰਾ ਵਿੱਚ ਬਲਜੇਕ ਹਵਾਈ ਅੱਡੇ ‘ਤੇ, ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਤੁਰਾ ਵਿੱਚ ਨਵੇਂ ਏਕੀਕ੍ਰਿਤ ਪ੍ਰਸ਼ਾਸਨ ਪਰਿਸਰ ਦਾ ਨੀਂਹ ਪੱਥਰ ਭੀ ਰੱਖਿਆ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੂੰ ਸੰਨ 2047 ਤੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਅਧਿਆਤਮਿਕ ਖੇਤਰਾਂ ਵਿੱਚ ਮਹਿਲਾਵਾਂ ਦਾ ਸਸ਼ਕਤੀਕਰਣ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀਆਂ ਮਹਿਲਾਵਾਂ ਆਪਣੀ ਪਹਿਚਾਣ ਬਣਾ ਰਹੀਆਂ ਹਨ ਅਤੇ ਹਰੇਕ ਖੇਤਰ ਵਿੱਚ ਹੋਰ ਮਹਿਲਾਵਾਂ ਦੇ ਲਈ ਮਾਰਗ ਪੱਧਰਾ ਕਰ ਰਹੀਆਂ ਹਨ। ਚਾਹੇ ਉਹ ਖੇਤਰ ਰੱਖਿਆ, ਵਿਗਿਆਨ, ਟੈਕਨੋਲੋਜੀ, ਖੇਡਾਂ, ਸਿੱਖਿਆ, ਉੱਦਮਤਾ, ਖੇਤੀ ਜਾਂ ਕੋਈ ਹੋਰ ਕੋਈ ਭੀ ਖੇਤਰ ਹੋਵੇ। ਮਹਿਲਾਵਾਂ ਨੂੰ ਕੇਵਲ ਕੁਝ ਪ੍ਰੇਰਕ ਸ਼ਬਦਾਂ, ਪ੍ਰੋਤਸਾਹਨ ਅਤੇ ਚੰਗੇ ਕਾਰਜਾਂ ‘ਤੇ ਸ਼ਲਾਘਾ ਦੀ ਜ਼ਰੂਰਤ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ (women-led-development) ਦਾ ਵਿਚਾਰ ਤਦੇ ਲਾਗੂ ਕੀਤਾ ਜਾ ਸਕਦਾ ਹੈ ਜਦੋਂ ਮਹਿਲਾਵਾਂ ਨੂੰ ਆਪਣੀ ਪਸੰਦ ਦੀ ਚੋਣ ਕਰਨ ਦੀ ਸੁਤੰਤਰਤਾ ਮਿਲੇ (get the freedom to make their choices)। ਆਰਥਿਕ ਸੁਤੰਤਰਤਾ ਦੇ ਨਾਲ, ਇਹ ਕੁਝ ਹੱਦ ਤੱਕ ਸੰਭਵ ਹੋ ਪਾਇਆ ਹੈ। ਆਰਥਿਕ ਆਤਮਨਿਰਭਰਤਾ ਮਹਿਲਾਵਾਂ ਵਿੱਚ ਵਧੇਰੇ ਆਤਮ-ਵਿਸ਼ਵਾਸ ਲਿਆਉਂਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਇਹ ਸੁਨਿਸ਼ਚਿਤ ਕਰਨ ਦੇ ਲਈ ਹਰ ਸੰਭਵ ਪ੍ਰਯਾਸ ਕਰ ਰਹੀ ਹੈ ਕਿ ਮਹਿਲਾਵਾਂ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਰੂਪ ਨਾਲ ਅਤੇ ਬੜੀ ਸੰਖਿਆ ਵਿੱਚ ਯੋਗਦਾਨ ਦੇਣ। ਕਾਰਜ-ਬਲ (work-force) ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਿੱਚ ਸੁਧਾਰ ਦੇ ਲਈ ਕਈ ਕਾਰਜ ਕੀਤੇ ਗਏ ਹਨ। ਸਰਕਾਰ ਨੇ ਨਾ ਕੇਵਲ ਮਹਿਲਾਵਾਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਲਈ ਕਈ ਪ੍ਰਯਾਸ ਕੀਤੇ ਹਨ, ਬਲਕਿ ਉਨ੍ਹਾਂ ਦੀ ਰਾਜਨੀਤਕ ਭਾਗੀਦਾਰੀ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਬੜੇ ਕਦਮ ਉਠਾਏ ਹਨ। ਹਾਲਾਂਕਿ, ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਹਾਲੇ ਭੀ ਇੱਕ ਲੰਬਾ ਰਸਤਾ ਤੈਅ ਕਰਨਾ ਬਾਕੀ ਹੈ। ਉਨ੍ਹਾਂ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਆਸਪਾਸ ਦੀਆਂ ਮਹਿਲਾਵਾਂ ਦੀ ਵੈਲਿਊ ਅਤੇ ਗੁਣਾਂ (value and qualities) ਨੂੰ ਪਹਿਚਾਣਨਾ ਸ਼ੁਰੂ ਕਰਨ ਅਤੇ ਉਨ੍ਹਾਂ ਦਾ ਸਮਰਥਨ ਕਰਨ।
ਰਾਸ਼ਟਰਪਤੀ ਨੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ (members of SHGs) ਨੂੰ ਤਾਕੀਦ ਕੀਤੀ ਕਿ ਉਹ ਵਿਕਾਸ ਦੇ ਮਾਰਗ ‘ਤੇ ਅੱਗੇ ਵਧਣ ਅਤੇ ਹੋਰ ਮਹਿਲਾਵਾਂ ਨੂੰ ਭੀ ਅੱਗੇ ਵਧਾਉਣ। ਉਨ੍ਹਾਂ ਨੇ ਕਿਹਾ ਕਿ ਇਹ ਇਕੱਲੇ ਉਨ੍ਹਾਂ ਦੀ ਯਾਤਰਾ ਨਹੀਂ ਹੈ, ਬਲਕਿ ਸਾਡੇ ਦੇਸ਼ ਵਿੱਚ ਬੜੀ ਸੰਖਿਆ ਵਿੱਚ ਮਹਿਲਾਵਾਂ ਦੀ ਯਾਤਰਾ ਹੈ, ਜਿਨ੍ਹਾਂ ਨੂੰ ਹੁਣ ਭੀ ਆਪਣੇ ਘਰਾਂ ਦੀ ਚਾਰਦੀਵਾਰੀ ਤੋਂ ਪਰੇ ਅਵਸਰਾਂ ਦਾ ਪਤਾ ਲਗਾਉਣਾ ਬਾਕੀ ਹੈ। ਉਨ੍ਹਾਂ ਨੂੰ ਆਪਣੇ ਖੇਤਰ ਅਤੇ ਰਾਸ਼ਟਰ ਦੀਆਂ ਹੋਰ ਮਹਿਲਾਵਾਂ ਦੇ ਲਈ ਪ੍ਰੇਰਣਾ ਬਣਨਾ ਚਾਹੀਦਾ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
*****
ਡੀਐੱਸ/ਬੀਐੱਮ
(Release ID: 1996741)
Visitor Counter : 179