ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ ਨੇ ਰਾਸ਼ਟਰੀ ਰਾਜਮਾਰਗ ਅਨੁਭਵ ਨੂੰ ਬਿਹਤਰ ਬਣਾਉਣ ਲਈ ‘ਇੱਕ ਵਾਹਨ ਇੱਕ ਫਾਸਟੈਗ’ ਪਹਿਲ ਦੀ ਸ਼ੁਰੂਆਤ ਕੀਤੀ


ਅਪੂਰਾ ਕੇਵਾਈਸੀ ਵਾਲੇ ਫਾਸਟੈਗਸ ਨੂੰ 31 ਜਨਵਰੀ 2024 ਦੇ ਬਾਅਦ ਬੈਂਕਾਂ ਦੁਆਰਾ ਅਕਿਰਿਆਸ਼ੀਲ/ਬਲੈਕਲਿਸਟ ਕਰ ਦਿੱਤਾ ਜਾਏਗਾ

Posted On: 15 JAN 2024 12:40PM by PIB Chandigarh

ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਨੇ ਇਲੈਕਟ੍ਰੌਨਿਕ ਟੋਲ ਕਲੈਕਸ਼ਨ ਸਿਸਟਮ ਦੀ ਕੁਸ਼ਲਤਾ  ਵਧਾਉਣ ਅਤੇ ਟੋਲ ਪਲਾਜ਼ਾ ‘ਤੇ ਨਿਰਵਿਘਨ ਆਵਾਜਾਈ ਸੁਵਿਧਾ ਪ੍ਰਦਾਨ ਕਰਨ ਦੇ ਲਈ ‘ਇੱਕ ਵਾਹਨ, ਇੱਕ ਫਾਸਟੈਗ’ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਦਾ ਉਦੇਸ਼ ਕਈ ਵਾਹਨਾਂ ਲਈ ਸਿੰਗਲ ਫਾਸਟੈਗ ਦਾ ਉਪਯੋਗ ਜਾਂ ਇੱਕ ਵਿਸ਼ੇਸ਼ ਵਾਹਨ ਦੇ ਲਈ ਕਈ ਫਾਸਟੈਗਸ ਨੂੰ ਜੋੜਨ ਜਿਹੇ ਉਪਯੋਗਕਰਤਾਵਾਂ ਦੇ ਵਿਵਹਾਰ ਨੂੰ ਉਤਸ਼ਾਹਿਤ ਕਰਨਾ ਹੈ। ਐੱਨਐੱਚਏਆਈ ਫਾਸਟੈਗ ਉਪਯੋਗਕਰਤਾਵਾਂ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੇਵਾਈਸੀ ਅੱਪਡੇਟ ਕਰਕੇ ਆਪਣੇ ਨਵੀਨਤਮ ਫਾਸਟੈਗ ਦੀ ‘ਆਪਣੇ ਗ੍ਰਾਹਕ ਨੂੰ ਜਾਣੋ’ (ਕੇਵਾਈਸੀ) ਪ੍ਰਕਿਰਿਆ ਨੂੰ ਪੂਰਾ ਕਰਨ ਲਈ ਵੀ ਉਤਸ਼ਾਹਿਤ ਕਰ ਰਿਹਾ ਹੈ। ਬਕਾਇਆ ਧਨਰਾਸ਼ੀ ਦੇ ਨਾਲ ਅਪੂਰਨ ਕੇਵਾਈਸੀ ਵਾਲੇ ਫਾਸਟੈਗ ਨੂੰ 31 ਜਨਵਰੀ 2024 ਤੋਂ ਬਾਅਦ ਬੈਂਕਾ ਦੁਆਰਾ ਅਕਿਰਿਆਸ਼ੀਲ/ਬਲੈਕਲਿਸਟ ਕਰ ਦਿੱਤਾ ਜਾਏਗਾ।

ਉਪਯੋਗਕਰਤਾਵਾਂ ਨੂੰ ਅਸੁਵਿਧਾ ਤੋਂ ਬਚਣ ਲਈ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਉਨ੍ਹਾਂ ਦੇ ਨਵੇਂ ਫਾਸਟੈਗ ਦੀ ਕੇਵਾਈਸੀ ਪੂਰੀ ਹੋ ਚੁੱਕੀ ਹੈ। ਫਾਸਟੈਗ ਉਪਯੋਗਕਰਤਾਵਾਂ ਨੂੰ ‘ਇੱਕ ਵਾਹਨ, ਇੱਕ ਫਾਸਟੈਗ’ ਦੀ ਵੀ ਅਨੁਪਾਲਨਾਂ ਕਰਨੀ ਹੋਵੇਗੀ ਅਤੇ ਆਪਣੇ ਸਬੰਧਿਤ ਬੈਂਕਾਂ ਦੇ ਜ਼ਰੀਏ ਪਹਿਲਾਂ ਜਾਰੀ ਕੀਤੇ ਗਏ ਸਾਰੇ ਫਾਸਟੈਗਸ ਨੂੰ ਛੱਡਣਾ ਹੋਵੇਗਾ। ਸਿਰਫ ਨਵਾਂ ਫਾਸਟੈਗ ਖਾਤਾ ਕਿਰਿਆਸ਼ੀਲ ਰਹੇਗਾ ਕਿਉਂਕਿ ਪਿਛਲੇ ਟੈਗ 31 ਜਨਵਰੀ 2024 ਦੇ ਬਾਅਦ ਅਕਿਰਿਆਸ਼ੀਲ/ਬਲੈਕਲਿਸਟ ਕਰ ਦਿੱਤੇ ਜਾਣਗੇ। ਅਗਾਮੀ ਸਹਾਇਤਾ ਜਾਂ ਪ੍ਰਸ਼ਨਾਂ ਲਈ, ਫਾਸਟੈਗ ਉਪਯੋਗਕਰਤਾ ਨਿਕਟ ਟੋਲ ਪਲਾਜ਼ਾ ਜਾਂ ਆਪਣੇ ਸਬੰਧਿਤ ਜਾਰੀਕਰਤਾ ਬੈਂਕਾਂ ਦੇ ਟੋਲ-ਫ੍ਰੀ ਗ੍ਰਾਹਕ ਸੇਵਾ ਨੰਬਰ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

 

ਇੱਕ ਵਿਸ਼ੇਸ਼ ਵਾਹਨ ਲਈ ਕਈ ਫਾਸਟੈਗ ਜਾਰੀ ਕੀਤੇ ਜਾਣ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਹੁਕਮਾਂ ਦੀ ਉਲੰਘਨਾ ਕਰਦੇ ਹੋਏ ਕੇਵਾਈਸੀ ਦੇ ਬਿਨਾ ਫਾਸਟੈਗ ਜਾਰੀ ਕੀਤੇ ਜਾਣ ਦੀਆਂ ਹਾਲੀਆ ਰਿਪੋਰਟਾਂ ਦੇ ਬਾਅਦ ਐੱਨਐੱਚਏਆਈ ਨੇ ਇਹ ਪਹਿਲ ਕੀਤੀ ਹੈ। ਇਸ ਦੇ ਇਲਾਵਾ, ਫਾਸਟੈਗ ਨੂੰ ਕਦੇ-ਕਦੇ ਜਾਨ-ਬੁੱਝ ਕੇ ਵਾਹਨ ਦੀ ਵਿੰਡਸਕ੍ਰੀਨ ‘ਤੇ ਨਹੀਂ ਲਗਾਇਆ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਟੋਲ ਪਲਾਜ਼ਾ ‘ਤੇ ਗ਼ੈਰ-ਜ਼ਰੂਰੀ ਦੇਰੀ ਹੁੰਦੀ ਹੈ ਅਤੇ ਹੋਰ ਰਾਸ਼ਟਰੀ ਰਾਜਮਾਰਗ ਉਪਯੋਗਕਰਤਾਵਾਂ ਨੂੰ ਅਸੁਵਿਧਾ ਹੁੰਦੀ ਹੈ।

 

ਫਾਸਟੈਗ ਨੇ ਦੇਸ਼ ਵਿੱਚ ਲਗਭਗ 98 ਪ੍ਰਤੀਸ਼ਤ ਦੀ ਪਹੁੰਚ ਦਰ ਅਤੇ 8 ਕਰੋੜ ਤੋਂ ਅਧਿਕ ਉਪਯੋਗਕਰਤਾਵਾਂ ਦੇ ਨਾਲ ਇਲੈਕਟ੍ਰੌਨਿਕ ਟੋਲ ਕਲੈਕਸ਼ਨ ਸਿਸਟਮ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ‘ਇੱਕ ਵਾਹਨ, ਇੱਕ ਫਾਸਟੈਗ’ ਪਹਿਲ ਟੋਲ ਸੰਚਾਲਨ ਨੂੰ ਵਧੇਰੇ ਕੁਸ਼ਲ ਬਣਾਉਂਦੇ ਹੋਏ ਰਾਸ਼ਟਰੀ ਰਾਜਮਾਰਗ ਉਪਯੋਗਕਰਤਾਵਾਂ ਲਈ ਨਿਰਵਿਘਨ ਅਤੇ ਅਰਾਮਦਾਇਕ ਯਾਤਰਾ ਸੁਨਿਸ਼ਚਿਤ ਕਰਨ ਵਿੱਚ ਸਹਾਇਤਾ ਕਰੇਗੀ।

 

***

ਐੱਮਜੇਪੀਐੱਸ   



(Release ID: 1996620) Visitor Counter : 57