ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਆਈਆਈਐੱਮਸੀ ਦੀ 55ਵੀਂ ਕਨਵੋਕੇਸ਼ਨ 10 ਜਨਵਰੀ ਨੂੰ


ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹੋਣਗੇ ਮੁੱਖ ਮਹਿਮਾਨ

Posted On: 09 JAN 2024 1:00PM by PIB Chandigarh

ਭਾਰਤੀ ਜਨ ਸੰਚਾਰ ਸੰਸਥਾਨ (ਆਈਆਈਐੱਮਸੀ) ਦੀ 55ਵੀਂ ਕਨਵੋਕੇਸ਼ਨ ਬੁੱਧਵਾਰ, 10 ਜਨਵਰੀ 2024 ਨੂੰ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਕੀਤੀ ਜਾਵੇਗੀ। ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ ਅਤੇ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ। ਆਈਆਈਐੱਮਸੀ ਦੇ ਚੇਅਰਮੈਨ ਸ਼੍ਰੀ ਆਰ ਜਗਨਨਾਥ ਅਤੇ ਡਾਇਰੈਕਟਰ ਜਨਰਲ ਡਾ. ਅਨੁਪਮਾ ਭਟਨਾਗਰ ਵੀ ਸਮਾਰੋਹ ਵਿੱਚ ਸ਼ਾਮਲ ਹੋਣਗੇ।

 

ਸਵੇਰੇ 10:00 ਵਜੇ ਆਰੰਭ ਹੋਣ ਵਾਲੇ ਇਸ ਸਮਾਰੋਹ ਵਿੱਚ ਆਈਆਈਐੱਮਸੀ ਨਵੀਂ ਦਿੱਲੀ ਅਤੇ ਇਸ ਦੇ ਪੰਜ ਖੇਤਰੀ ਕੇਂਦਰਾਂ ਢੇਂਕਨਾਲ, ਆਈਜ਼ੋਲ, ਆਮਰਾਵਤੀ, ਕੋਟਾਯਮ ਅਤੇ ਜੰਮੂ ਦੇ ਫੈਕਲਟੀ ਮੈਂਬਰ ਵੀ ਸ਼ਾਮਲ ਹੋਣਗੇ।

 

ਕਨਵੋਕੇਸ਼ਨ ਸਮਾਰੋਹ ਵਿੱਚ ਵਰ੍ਹੇ 2021-22 ਅਤੇ 2022-23 ਬੈਚ ਦੇ ਵਿਦਿਆਰਥੀਆਂ (ਆਈਆਈਐੱਮਸੀ ਦਿੱਲੀ ਅਤੇ ਉਸ ਦੇ ਸਾਰੇ ਕੇਂਦਰ) ਨੂੰ ਪੋਸਟ ਗ੍ਰੈਜੂਏਟ ਡਿਪਲੋਮਾ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ। ਇਸ ਦੇ ਇਲਾਵਾ, ਦੋਹਾਂ ਬੈਂਚਾਂ ਦੇ 65 ਵਿਦਿਆਰਥੀਆਂ ਨੂੰ ਅਲੱਗ-ਅਲੱਗ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਭਾਰਤੀ ਜਨ ਸੰਚਾਰ ਸੰਸਥਾਨ ਦੇਸ਼ ਦਾ ਸਭ ਤੋਂ ਪ੍ਰਤੀਸ਼ਠਿਤ ਮੀਡੀਆ ਅਤੇ ਸੰਚਾਰ ਸਿੱਖਿਆ ਸੰਸਥਾਨ ਹੈ। ਵਰ੍ਹੇ 1965 ਵਿੱਚ ਸਥਾਪਿਤ ਆਈਆਈਐੱਮਸੀ ਹਿੰਦੀ ਪੱਤਰਕਾਰਿਤਾ, ਅੰਗਰੇਜ਼ੀ ਪੱਤਰਕਾਰਿਤਾ, ਵਿਗਿਆਪਨ ਅਤੇ ਜਨਸੰਪਰਕ, ਰੇਡੀਓ ਅਤੇ ਟੈਲੀਵਿਜ਼ਨ, ਡਿਜੀਟਲ ਮੀਡੀਆ, ਓਡੀਆ, ਮਰਾਠੀ, ਮਲਿਆਲਮ  ਅਤੇ ਊਰਦੂ ਪੱਤਰਕਾਰਿਤਾ ਵਿੱਚ ਪੀਜੀ ਡਿਪਲੋਮਾ ਕੋਰਸ ਸੰਚਾਲਿਤ ਕਰਦਾ ਹੈ।

 

 

******

 ਸੌਰਭ ਸਿੰਘ



(Release ID: 1995208) Visitor Counter : 64