ਰੱਖਿਆ ਮੰਤਰਾਲਾ
ਆਈਐੱਨਐੱਸ ਕਾਬਰਾ ਕੋਲੰਬੋ, ਸ੍ਰੀਲੰਕਾ ਪਹੁੰਚਿਆ
Posted On:
09 JAN 2024 11:06AM by PIB Chandigarh
ਭਾਰਤੀ ਜਲ ਸੈਨਾ ਦਾ ਤੇਜ਼ ਰਫਤਾਰ ਨਾਲ ਹਮਲਾ ਕਰਨ ਵਾਲਾ ਜੰਗੀ ਬੇੜਾ ਆਈਐੱਨਐੱਸ ਕਾਬਰਾ 08 ਜਨਵਰੀ 24 ਨੂੰ ਸ੍ਰੀਲੰਕਾ ਦੇ ਕੋਲੰਬੋ ਪਹੁੰਚਿਆ। ਸ੍ਰੀਲੰਕਾ ਦੀ ਜਲ ਸੈਨਾ ਵੱਲੋਂ ਇਸ ਜੰਗੀ ਬੇੜੇ ਦਾ ਨਿੱਘਾ ਸਵਾਗਤ ਕੀਤਾ ਗਿਆ। ਆਈਐੱਨਐੱਸ ਕਾਬਰਾ ਦੇ ਕਮਾਂਡਿੰਗ ਅਫਸਰ ਨੇ ਪੋਰਟ ਕਾਲ ਦੇ ਦੌਰਾਨ ਪੱਛਮੀ ਜਲ ਸੈਨਾ ਖੇਤਰ ਦੇ ਕਮਾਂਡਰ, ਰੀਅਰ ਐਡਮਿਰਲ ਟੀਐੱਸਕੇ ਪਰੇਰਾ ਨਾਲ ਮੁਲਾਕਾਤ ਕੀਤੀ।
ਪ੍ਰਸਤੁਤੀਕਰਨ ਦੇ ਇੱਕ ਸਮਾਰੋਹ ਵਿੱਚ ਆਈਐੱਨਐੱਸ ਕਾਬਰਾ ਵੱਲੋਂ ਸ੍ਰੀਲੰਕਾ ਦੀ ਜਲ ਸੈਨਾ ਅਤੇ ਹਵਾਈ ਸੈਨਾ ਲਈ ਜ਼ਰੂਰੀ ਪੁਰਜ਼ੇ ਅਤੇ ਉਪਕਰਨ ਸੌਂਪੇ ਗਏ। ਆਈਐੱਨਐਸ ਕਾਬਰਾ ਦੀ ਇਹ ਯਾਤਰਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਾਗਰ ਬਾਰੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਵਾਂ ਜਲ ਸੈਨਾਵਾਂ ਦਰਮਿਆਨ ਦੁਵੱਲੇ ਸਹਿਯੋਗ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ।
***********
ਵੀਐੱਮ / ਪੀਐੱਸ
(Release ID: 1994800)
Visitor Counter : 87