ਰੇਲ ਮੰਤਰਾਲਾ
ਭਾਰਤੀ ਰੇਲਵੇ ਦੀ “ਰੇਲਵੇ ਲਈ ਸਟਾਰਟਅੱਪਸ” ਪਹਿਲ ਵਿੱਚ ਤੇਜ਼ੀ
ਵੱਖ-ਵੱਖ ਇਨੋਵੇਸ਼ਨ ਚੁਣੌਤੀਆਂ ਵਿੱਚ ਹਿੱਸਾ ਲੈਣ ਲਈ ਭਾਰਤੀ ਰੇਲਵੇ ਇਨੋਵੇਸ਼ਨ ਪੋਰਟਲ ‘ਤੇ ਕੁੱਲ 1251 ਇਕਾਈਆਂ ਰਜਿਸਟਰਡ
23 ਪ੍ਰਦਾਨ ਕੀਤੇ ਗਏ ਪ੍ਰੋਜੈਕਟਾਂ ਦੀ ਕੀਮਤ 43.87 ਕਰੋੜ ਰੁਪਏ
Posted On:
09 JAN 2024 3:01PM by PIB Chandigarh
ਭਾਰਤੀ ਰੇਲਵੇ ਨੇ ਸਟਾਰਟਅੱਪਸ ਅਤੇ ਹੋਰ ਸੰਸਥਾਨਾਂ ਦੀ ਭਾਗੀਦਾਰੀ ਦੇ ਜ਼ਰੀਏ ਇਨੋਵੇਸ਼ਨ ਸੈਕਟਰ ਵਿੱਚ ਇੱਕ ਮਹੱਤਵਪੂਰਨ ਪਹਿਲ ਕੀਤੀ ਹੈ। ਰੇਲਵੇ ਮੰਤਰਾਲੇ ਦੁਆਰਾ 13 ਜੂਨ, 2022 ਨੂੰ “ਰੇਲਵੇ ਲਈ ਸਟਾਰਟਅੱਪਸ” ਪਹਿਲ ਸ਼ੁਰੂ ਕੀਤੀ ਗਈ ਸੀ। ਇਸ ਪਹਿਲ ਦੇ ਹਿੱਸੇ ਵਜੋਂ, ਭਾਰਤੀ ਰੇਲਵੇ ਇਨੋਵੇਸ਼ਨ ਪੋਰਟਲ https://innovation. Indianrailways.gov.in/ ‘ਤੇ ਉਪਲਬਧ ਹੈ।
ਇਸ ਦਾ ਉਦੇਸ਼ ਭਾਰਤੀ ਰੇਲਵੇ ਦੀ ਸੰਚਾਲਨ ਕੁਸ਼ਲਤਾ ਅਤੇ ਸੁਰੱਖਿਆ ਵਿੱਚ ਸੁਧਾਰ ਲਈ ਭਾਰਤੀ ਸਟਾਰਟਅੱਪਸ/ਐੱਮਐੱਸਐੱਮਈ/ਇਨੋਵੇਟਰਾਂ/ਉੱਦਮੀਆਂ ਦੁਆਰਾ ਵਿਕਸਿਤ ਇਨੋਵੇਟਿਵ ਟੈਕਨੋਲੋਜੀਆਂ ਦਾ ਲਾਭ ਉਠਾਉਣਾ ਹੈ। ਰੇਲਵੇ ਮੰਤਰਾਲੇ ਦਾ ਟੀਚਾ ਭਾਰਤੀ ਰੇਲਵੇ ਦੀ ਗੁਣਵੱਤਾ, ਭਰੋਸੇਯੋਗਤਾ ਅਤੇ ਰੱਖ-ਰਖਾਅ ਸਬੰਧੀ ਮੁੱਦਿਆਂ ਦਾ ਸਮਾਧਾਨ ਕਰਨਾ ਹੈ। ਨੀਤੀ ਦੇ ਤਹਿਤ, ਪ੍ਰੋਜੈਕਟ ਦੇ ਮੱਦੇਨਜ਼ਰ ਬੌਧਿਕ ਸੰਪੱਤੀ ਅਧਿਕਾਰਾਂ (ਆਈਪੀਆਰ) ਦੀ ਵਿਸ਼ੇਸ਼ ਮਲਕੀਅਤ ਸਟਾਰਟਅੱਪਸ/ਐੱਮਐੱਸਐੱਮਈ/ਇਨੋਵੇਟਰ/ਉੱਦਮੀਆਂ ਕੋਲ ਹੋਵੇਗੀ।
23 ਪ੍ਰਦਾਨ ਕੀਤੇ ਗਏ ਪ੍ਰੋਜੈਕਟਾਂ ਦੀ ਕੀਮਤ 43.87 ਕਰੋੜ ਰੁਪਏ ਹੈ।
ਇਨੋਵੇਸ਼ਨ ਪੋਰਟਲ ‘ਤੇ ਰਜਿਸਟਰਡ ਕੁੱਲ ਸੰਸਥਾਵਾਂ-1251
***************
ਏਐੱਸ/ਪੀਐੱਸ
(Release ID: 1994790)
Visitor Counter : 101