ਕੋਲਾ ਮੰਤਰਾਲਾ
ਕੋਲਾ ਮੰਤਰਾਲੇ ਦਾ ਵਿੱਤੀ ਸਾਲ 2024-25 ਵਿੱਚ ਵਿਸ਼ੇਸ਼ ਰੂਪ ਨਾਲ ਵਪਾਰਕ/ਕੈਪਟਿਵ ਖਾਣਾਂ ਤੋਂ 186.63 ਮਿਲੀਅਨ ਟਨ ਕੋਲਾ ਉਤਪਾਦਨ ਕਰਨ ਦਾ ਟੀਚਾ ਹੈ
Posted On:
08 JAN 2024 2:35PM by PIB Chandigarh
ਕੋਲਾ ਮੰਤਰਾਲੇ ਦਾ ਵਿੱਤੀ ਸਾਲ 2024-25 ਦੌਰਾਨ ਵਿਸ਼ੇਸ਼ ਰੂਪ ਨਾਲ ਕੈਪਿਟਵ/ਵਪਾਰਕ ਕੋਲਾ ਖਾਣਾਂ ਤੋਂ 186.63 ਮਿਲੀਅਨ ਟਨ (ਐੱਮਟੀ) ਕੋਲਾ ਉਤਪਾਦਨ ਦਾ ਟੀਚਾ ਹੈ। ਵਿੱਤੀ ਸਾਲ 2025-26 ਦੌਰਾਨ ਉਤਪਾਦਨ ਨੂੰ 225.69 ਮਿਲੀਅਨ ਟਨ ਤੱਕ ਵਧਾਇਆ ਜਾਵੇਗਾ ਅਤੇ ਮੰਤਰਾਲੇ ਦੀਆਂ ਮੌਜੂਦਾ ਯੋਜਨਾਵਾਂ ਦੇ ਅਨੁਸਾਰ, ਅਜਿਹੀਆਂ ਖਾਣਾਂ ਤੋਂ ਉਤਪਾਦਨ ਦਾ ਟੀਚਾ ਵਿੱਤੀ ਸਾਲ 2029-30 ਤੱਕ 383.56 ਮਿਲੀਅਨ ਟਨ ਤੱਕ ਪਹੁੰਚ ਜਾਵੇਗਾ।
ਮੰਤਰਾਲੇ ਦੇ ਤਾਜ਼ਾ ਅੰਕੜਿਆਂ (31 ਦਸੰਬਰ, 2023) ਦੇ ਅਨੁਸਾਰ, 50 ਕੈਪਟਿਵ/ਵਪਾਰਕ ਕੋਲਾ ਖਾਣਾਂ ਉਤਪਾਦਨ ਕਰ ਰਹੀਆਂ ਹਨ ਅਤੇ ਇਨ੍ਹਾਂ ਵਿੱਚੋਂ 32 ਖਾਣਾਂ ਬਿਜਲੀ ਖੇਤਰ ਨੂੰ, 11 ਖਾਣਾਂ ਗ਼ੈਰ-ਨਿਯੰਤਰਿਤ ਖੇਤਰਾਂ ਨੂੰ ਅਤੇ ਸੱਤ ਖਾਣਾਂ ਕੋਲੇ ਦੀ ਵਿੱਕਰੀ ਲਈ ਅਲਾਟ ਕੀਤੀਆਂ ਗਈਆਂ ਹਨ। 2020 ਵਿੱਚ ਵਪਾਰਕ ਕੋਲਾ ਖਾਣਾਂ ਦੀ ਨਿਲਾਮੀ ਸ਼ੁਰੂ ਹੋਣ ਦੇ ਸਾਢੇ ਤਿੰਨ ਸਾਲਾਂ ਦੇ ਅੰਦਰ, 14.87 ਮਿਲੀਅਨ ਟਨ (ਐੱਮਟੀ) ਦੀ ਸੰਚਤ ਪੀਕ ਰੇਟਡ ਸਮਰੱਥਾ (ਪੀਆਰਸੀ) ਵਾਲੀਆਂ ਛੇ ਖਾਣਾਂ ਨੇ ਪਹਿਲਾਂ ਹੀ ਉਤਪਾਦਨ ਸ਼ੁਰੂ ਕਰ ਦਿੱਤਾ ਹੈ।
ਦਸੰਬਰ 2023 ਵਿੱਚ, ਕੈਪਟਿਵ ਅਤੇ ਵਪਾਰਕ ਕੋਲਾ ਖਾਣਾਂ ਤੋਂ ਕੁੱਲ ਕੋਲਾ ਉਤਪਾਦਨ 14.04 ਮਿਲੀਅਨ ਟਨ ਸੀ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਵਿੱਚ 10.14 ਮਿਲੀਅਨ ਟਨ ਤੋਂ 38 ਪ੍ਰਤੀਸ਼ਤ ਵੱਧ ਹੈ।
1 ਅਪ੍ਰੈਲ ਤੋਂ 31 ਦਸੰਬਰ 2023 ਦੀ ਮਿਆਦ ਦੇ ਦੌਰਾਨ ਕੈਪਟਿਵ ਅਤੇ ਵਪਾਰਕ ਕੋਲਾ ਬਲਾਕਾਂ ਤੋਂ ਕੋਲੇ ਦੇ ਉਤਪਾਦਨ ਅਤੇ ਡਿਸਪੈਚ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। 1 ਅਪ੍ਰੈਲ 2023 ਤੋਂ 31 ਦਸੰਬਰ 2023 ਦੀ ਮਿਆਦ ਦੇ ਦੌਰਾਨ ਕੈਪਟਿਵ ਅਤੇ ਵਪਾਰਕ ਕੋਲਾ ਖਾਣਾਂ ਤੋਂ ਕੁੱਲ ਕੋਲਾ ਉਤਪਾਦਨ 98 ਮਿਲੀਅਨ ਟਨ ਰਿਹਾ।
****
ਬੀਵਾਈ/ਆਰਕੇ/ਐੱਸਟੀ
(Release ID: 1994743)
Visitor Counter : 76