ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ 10 ਕਰੋੜ ਤੋਂ ਅਧਿਕ ਲੋਕ ਸ਼ਾਮਲ
Posted On:
05 JAN 2024 5:45PM by PIB Chandigarh
ਵਿਕਸਿਤ ਭਾਰਤ ਸੰਕਲਪ ਯਾਤਰਾ ਨੇ ਅੱਜ ਇੱਕ ਵੱਡਾ ਪੜਾਅ ਪਾਰ ਕਰ ਲਿਆ। ਸਿਰਫ਼ 50 ਦਿਨਾਂ ਦੀ ਅਲਪ ਮਿਆਦ ਵਿੱਚ 10 ਕਰੋੜ ਤੋਂ ਅਧਿਕ ਲੋਕ ਯਾਤਰਾ ਵਿੱਚ ਸ਼ਾਮਲ ਹੋ ਚੁੱਕੇ ਹਨ। ਇਹ ਹੈਰਾਨ ਕਰ ਦੇਣ ਵਾਲੀ ਸੰਖਿਆ ਵਿਕਸਿਤ ਭਾਰਤ ਦੇ ਸਾਂਝੇ ਦ੍ਰਿਸ਼ਟੀਕੋਣ ਦੇ ਨਾਲ ਦੇਸ਼ ਭਰ ਦੇ ਲੋਕਾਂ ਨੂੰ ਇਕਜੁੱਟ ਕਰਨ ਵਿੱਚ ਯਾਤਰਾ ਦੇ ਗਹਿਰੇ ਪ੍ਰਭਾਵ ਅਤੇ ਬੇਜੋੜ ਸਮਰੱਥਾ ਦਾ ਸੰਕੇਤ ਦਿੰਦੀ ਹੈ।
ਸੰਯੋਗ ਨਾਲ, ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਹਿੱਸਾ ਲੈਣ ਵਾਲੀਆਂ ਦੀ ਸੰਖਿਆ ਆਸਟ੍ਰੇਲੀਆ, ਕੇਨੈਡਾ, ਜਰਮਨੀ, ਫਰਾਂਸ, ਇਟਲੀ ਅਤੇ ਦੱਖਣੀ ਅਫ਼ਰੀਕਾ ਜਿਹੇ ਕੁਝ ਪ੍ਰਮੁੱਖ ਦੇਸ਼ਾਂ ਦੀ ਪੂਰੀ ਆਬਾਦੀ ਤੋਂ ਵੀ ਅਧਿਕ ਹੈ। ਯਾਤਰਾ ਨੂੰ ਮਿਲਿਆ ਵਿਆਪਕ ਸਮਰਥਨ ਵਿਕਸਿਤ ਭਾਰਤ ਦੇ ਨਿਰਮਾਣ ਦੇ ਪ੍ਰਤੀ ਨਾਗਰਿਕਾਂ ਦੇ ਦ੍ਰਿੜ੍ਹ ਸਮਰਪਣ ਨੂੰ ਦਰਸਾਉਂਦਾ ਹੈ।
ਅਰੁਣਾਚਲ ਪ੍ਰਦੇਸ਼ ਦੇ ਮੁਕੁਟ ਰਤਨ, ਅੰਜਾਵ ਤੋਂ ਲੈ ਕੇ ਗੁਜਰਾਤ ਦੇ ਪੱਛਮੀ ਤੱਟ ‘ਤੇ ਦੇਵਭੂਮੀ ਦਵਾਰਕਾ ਤੱਕ, ਲੱਦਾਖ ਦੀਆਂ ਬਰਫੀਲੀ ਚੋਟੀਆਂ ‘ਤੇ ਚੜ੍ਹਾਈ ਅਤੇ ਅੰਡੇਮਾਨ ਦੇ ਫਿਰੋਜ਼ਾ ਤੱਟਾਂ ਦੀ ਸ਼ੋਭਾ ਵਧਾਉਣ ਤੱਕ, ਵਿਕਸਿਤ ਭਾਰਤ ਸੰਕਲਪ ਯਾਤਰਾ ਨੇ ਦੇਸ਼ ਦੇ ਦੂਰ-ਵਰਤੀ ਇਲਾਕਿਆਂ ਵਿੱਚ ਭਾਈਚਾਰਿਆਂ ਤੱਕ ਪਹੁੰਚ ਕੇ ਸਾਰੇ ਖੇਤਰਾਂ ਨੂੰ ਗਲੇ ਲਗਾਇਆ ਹੈ। ਇਸ ਯਾਤਰਾ ਨੇ ਕਲਿਆਣਕਾਰੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਅਤੇ ਲੋਕਾਂ ਨੂੰ ਇਨ੍ਹਾਂ ਦਾ ਸਿੱਧਾ ਲਾਭ ਦੇਣਾ ਸੁਨਿਸ਼ਚਿਤ ਕਰਕੇ, ਭਾਰਤ ਦੀ ਵਿਸ਼ਾਲਤਾ ਵਿੱਚ ਉਤਸ਼ਾਹ ਅਤੇ ਆਸ਼ਾ ਦੀ ਇੱਕ ਚਿੰਗਾਰੀ ਪੈਦਾ ਕੀਤੀ ਹੈ।


ਜਨਸੰਖਿਆ ਦੇ ਅੰਕੜੇ, ਸਰੋਤ
15 ਨਵੰਬਰ, 2023 ਨੂੰ ਇਸ ਦੀ ਸ਼ੁਰੂਆਤ ਦੇ ਬਾਅਦ ਤੋਂ, 7.5 ਕਰੋੜ ਤੋਂ ਅਧਿਕ ਵਿਅਕਤੀਆਂ ਨੇ “2047 ਤੱਕ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੀ ਪ੍ਰਤੀਬੱਧਤਾ ਦਾ ਸੰਕਲਪ”- ਲਿਆ – ਕੁਝ ਹੀ ਹਫਤਿਆਂ ਵਿੱਚ ਨਾਗਰਿਕਾਂ ਦੇ ਦਰਮਿਆਨ ਯਾਤਰਾ ਤੇਜ਼ੀ ਨਾਲ ਪ੍ਰਭਾਵ ਦੇਖਣ ਨੂੰ ਮਿਲਿਆ।

ਯਾਤਰਾ ਦਾ ਪ੍ਰਭਾਵ ਗਹਿਰਾ ਅਤੇ ਜੀਵਨ ਬਦਲਣ ਵਾਲਾ ਹੈ। 1.7 ਕਰੋੜ ਤੋਂ ਅਧਿਕ ਆਯੁਸ਼ਮਾਨ ਕਾਰਡ ਜਾਰੀ ਕੀਤੇ ਗਏ ਹਨ ਅਤੇ ਯਾਤਰਾ ਦੇ ਦੌਰਾਨ ਹੈਲਥ ਕੈਂਪਾਂ ਵਿੱਚ 2.2 ਕਰੋੜ ਤੋਂ ਅਧਿਕ ਨਾਗਰਿਕਾਂ ਦੀ ਜਾਂਚ ਕੀਤੀ ਗਈ ਹੈ। ਵਿੱਤੀ ਸੁਤੰਤਰਤਾ ਵੱਲ ਕਦਮ ਵਧਾਉਂਦੇ ਹੋਏ 7.5 ਲੱਖ ਤੋਂ ਅਧਿਕ ਲਾਭਾਰਥੀਆਂ ਨੇ ਪੀਐੱਮ ਸਵਨਿਧੀ ਯੋਜਨਾ ਦਾ ਲਾਭ ਉਠਾਇਆ ਹੈ। ਯਾਤਰਾ ਦੇ ਦੌਰਾਨ 33 ਲੱਖ ਤੋਂ ਅਧਿਕ ਨਵੇਂ ਪੀਐੱਮ ਕਿਸਾਨ ਲਾਭਾਰਥੀਆਂ ਦਾ ਨਾਮਾਂਕਣ ਕੀਤਾ ਗਿਆ ਹੈ। 87000 ਤੋਂ ਅਧਿਕ ਡ੍ਰੋਨ ਪ੍ਰਦਰਸ਼ਨ ਆਯੋਜਿਤ ਕੀਤੇ ਗਏ ਹਨ ਜੋ ਕਿਸਾਨਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰ ਰਹੇ ਹਨ।
ਵਿਕਸਿਤ ਭਾਰਤ ਸੰਕਲਪ ਯਾਤਰਾ ਸਿਰਫ ਇੱਕ ਮਾਰਚ ਤੋਂ ਕਿਤੇ ਅਧਿਕ ਹੈ; ਇਹ ਕਾਰਜ ਕਰਨ ਦਾ ਇੱਕ ਸ਼ਕਤੀਸ਼ਾਲੀ ਸੱਦਾ ਹੈ ਜਿਸ ਦੀ ਪ੍ਰਤੀ ਧਵਿਨੀ ਦੇਸ਼ ਭਰ ਵਿੱਚ ਗੂੰਜ ਰਹੀ ਹੈ। ਬਦਲਾਅ ਲਿਆਉਣ ਦੇ ਲਈ ਅੱਜ ਕੀਤੇ ਗਏ ਪ੍ਰਯਾਸ, ਇੱਕ ਸਮ੍ਰਿੱਧ ਭਵਿੱਖ ਦਾ ਵਾਅਦਾ ਕਰਦੇ ਹਨ। ਇਸ ਅੰਦੋਲਨ ਦਾ ਉਦੇਸ਼ ਦੇਸ਼ ਦੇ ਹਰੇਕ ਨਾਗਰਿਕ ਨੂੰ ਸਸ਼ਕਤ ਬਣਾਉਣਾ ਅਤੇ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਲਕਸ਼ ਦੇ ਕਰੀਬ ਲਿਆਉਣ ਦਾ ਸਾਹਸਿਕ ਸੰਕਲਪ ਲੈਣਾ ਹੈ। ਇਹ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਵਿਕਸਿਤ ਭਾਰਤ ਵੱਲ ਯਾਤਰਾ ਇੱਕ ਵਿਅਕਤੀਗਤ ਪ੍ਰਯਾਸ ਨਹੀਂ ਹੈ ਬਲਕਿ ਸਾਰੇ ਵਰਗਾਂ ਦੇ ਲੋਕਾਂ ਨੂੰ ਸ਼ਾਮਲ ਕਰਨ ਦਾ ਇੱਕ ਸਮੂਹਿਕ ਪ੍ਰਯਾਸ ਹੈ।
****
ਨਿਮਿਸ਼ ਰੁਸਤਗੀ/ਹਿਮਾਂਸ਼ੂ ਪਾਠਕ/ਰਿਤੂ ਕਟਾਰੀਆ/ਮਦੀਹਾ ਇਕਬਾਲ
(Release ID: 1994239)