ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਇੰਟਰਨੈਸ਼ਨਲ ਪਰਪਲ ਫੈਸਟ 2024: ਸਮਾਵੇਸ਼ਿਤਾ ਅਤੇ ਸਸ਼ਕਤੀਕਰਣ ਦੇ ਇੱਕ ਗਲੋਬਲ ਫੈਸਟ ਦੀ ਅੱਜ ਗੋਆ ਵਿੱਚ ਸ਼ੁਰੂਆਤ

Posted On: 08 JAN 2024 10:12AM by PIB Chandigarh

ਇੱਕ ਅਨੁਮਾਨਿਤ ਇੰਟਰਨੈਸ਼ਨਲ ਪਰਪਲ ਫੈਸਟ: 2024 ਦੇ ਅੱਜ ਗੋਆ ਵਿੱਚ ਸ਼ੁਰੂਆਤ ਹੋ ਰਹੀ ਹੈ, ਜੋ 13 ਜਨਵਰੀ ਤੱਕ ਸਮਾਵੇਸ਼ਿਤਾ ਅਤੇ ਸਸ਼ਕਤੀਕਰਣ ਦੇ ਆਪਣੇ ਜੀਵੰਤ ਸਮਾਰੋਹ ਦਾ ਪ੍ਰਦਰਸ਼ਨ ਕਰਨ ਲਈ ਤਿਆਰ ਹੈ। ਇਹ ਫੈਸਟ ਰਾਜ ਦਿਵਿਯਾਂਗਜਨ ਕਮਿਸ਼ਨਰ ਦਫ਼ਤਰ ਦੁਆਰਾ ਗੋਆ ਸਰਕਾਰ ਦੇ ਸਮਾਜ ਭਲਾਈ ਡਾਇਰੈਕਟੋਰੇਟ ਦੇ ਸਹਿਯੋਗ ਨਾਲ ਅਤੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਮਰਥਨ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਫੈਸਟ ਦਾ ਸ਼ਾਨਦਾਰ ਉਦਘਾਟਨ ਅੱਜ ਸ਼ਾਮ 4:30 ਵਜੇ ਡੀ.ਬੀ.ਮੈਦਾਨ, ਕੈਂਪਲ, ਪਣਜੀ, ਗੋਆ ਵਿੱਚ ਕੀਤਾ ਜਾ ਰਿਹਾ ਹੈ।

ਇਸ ਵਿਸ਼ੇਸ਼ ਉਦਘਾਟਨ ਸਮਾਰੋਹ ਵਿੱਚ ਪ੍ਰਮੁੱਖ ਵਿਅਕਤੀਆਂ ਦੀ ਮੌਜੂਦਗੀ ਹੋਵੇਗੀ, ਜਿਸ ਵਿੱਚ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਮੁੱਖ ਮਹਿਮਾਨ ਅਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਰਾਮ ਦਾਸ ਅਠਾਵਲੇ,ਸਨਮਾਨਿਤ ਮਹਿਮਾਨ ਹੋਣਗੇ। ਇਨ੍ਹਾਂ ਦੇ ਇਲਾਵਾ ਗੋਆ ਸਰਕਾਰ ਵਿੱਚ ਸਿਹਤ ਮੰਤਰੀ ਸ਼੍ਰੀ ਵਿਸ਼ਵਜੀਤ ਰਾਣੇ, ਕੇਂਦਰੀ ਟੂਰਿਜ਼ਮ, ਪੋਰਟ ਅਤੇ ਵਾਟਰਵੇਅਜ਼ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਈਕ ਸਮੇਤ ਕਈ ਪਤਵੰਤੇ ਵੀ ਇਸ ਆਯੋਜਨ ਵਿੱਚ ਸ਼ਾਮਲ ਹੋਣਗੇ।

ਇਸ ਫੈਸਟ ਦਾ ਉਦੇਸ਼ ਉਦਘਾਟਨ ਸਮਾਰੋਹ ਦੌਰਾਨ ਸੰਗੀਤ, ਨਾਚ ਅਤੇ ਮਨੋਰੰਜਨ ਵਿੱਚ ਆਕਰਸ਼ਿਤ ਪ੍ਰਦਰਸ਼ਨ ਰਾਹੀਂ ਦਿਵਿਯਾਂਗਜਨਾਂ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਾ ਹੈ।

ਉਦਘਾਟਨੀ ਸਮਾਰੋਹ ਦਾ ਇੱਕ ਅਸਾਧਾਰਣ ਪਲ ‘ਧੂਮਲ’ ਨਾਮਕ ਪਰਪਲ ਦੀ ਪੇਸ਼ਕਾਰੀ ਹੋਵੇਗੀ, ਜਿਸ ਵਿੱਚ ਗੋਆ ਦੇ ਵਿਭਿੰਨ ਖੇਤਰਾਂ ਦੇ ਦਿਵਿਯਾਂਗਜਨਾਂ ਦੇ ਨਾਲ-ਨਾਲ ਭਾਰਤੀ ਸੰਗੀਤ ਉਦਯੋਗ ਦੇ ਸਨਮਾਨਿਤ ਰਚਨਾਕਾਰਾਂ ਦੁਆਰਾ ਵੀ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ, ਜੋ ਸਮਾਵੇਸ਼ਿਤਾ ਅਤੇ ਏਕਤਾ ਦੀਆਂ ਪ੍ਰਤੀਕ ਹਨ।

ਇਸ ਅੰਤਰਰਾਸ਼ਟਰੀ ਪਰਪਲ ਫੈਸਟ ਵਿੱਚ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਨਾਲ-ਨਾਲ ਗੋਆ ਸਰਕਾਰ ਦੀਆਂ ਵਿਭਿੰਨ ਪਹਿਲਾਂ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ।

ਅੰਤਰਰਾਸ਼ਟਰੀ ਪਰਪਲ ਫੈਸਟ-ਗੋਆ 2024 ਵਿੱਚ 8,000 ਤੋਂ ਅਧਿਕ ਪ੍ਰਤੀਨਿਧੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਇਹ ਫੈਸਟ ਗਲੋਬਲ ਪੱਧਰ ‘ਤੇ ਵਿਭਿੰਨਤਾ, ਸਮਾਵੇਸ਼ਿਤਾ ਅਤੇ ਸਸ਼ਕਤੀਕਰਣ ਦਾ ਸਮਾਰੋਹ ਹੋਣ ਦਾ ਵਾਅਦਾ ਕਰਦਾ ਹੈ। ਅਧਿਕ ਸਮਾਵੇਸ਼ੀ ਭਵਿੱਖ ਦੀ ਦਿਸ਼ਾ ਵਿੱਚ ਇਸ ਅਸਾਧਾਰਣ ਯਾਤਰਾ ‘ਤੇ ਤਾਜ਼ਾ ਜਾਣਕਾਰੀ ਲਈ ਸੰਪਰਕ ਵਿੱਚ ਰਹੋ।

*****

ਐੱਮਜੀ/ਐੱਮਡੀ/ਵੀਐੱਲ


(Release ID: 1994225) Visitor Counter : 94