ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਨੇ ਉਭਰਦੀਆਂ ਅਤੇ ਭਵਿੱਖ ਦੀਆਂ ਈ-ਗਵਰਨੈਂਸ ਪਹਿਲਾਂ, ਈ-ਕਾਮਰਸ ਪਹਿਲਾਂ ਅਤੇ ਉਭਰਦੀਆਂ ਟੈਕਨੋਲੋਜੀਆਂ ਦੇ ਵਿਸ਼ੇ ‘ਤੇ ਇੱਕ ਵਿਚਾਰ-ਮੰਥਨ ਸੈਸ਼ਨ ਆਯੋਜਿਤ ਕੀਤਾ


ਖੇਤਰ ਦੇ ਮਾਹਿਰਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਢਾਂਚੇ ਦੇ ਆਲੇ-ਦੁਆਲੇ ਨਿਰਮਿਤ ਹੋਣ ਵਾਲੇ ਭਵਿੱਖ ਦੇ ਪਬਲਿਕ ਸਰਵਿਸ ਡਿਲੀਵਰੀ ਮਾਡਲ ਦੀ ਜਾਣਕਾਰੀ ਦਿੱਤੀ

ਨਿੱਜੀ ਈ-ਸੇਵਾਵਾਂ ਅਤੇ ਸੇਵਾ ਵੰਡ ਦੇ ਅਨੁਕੂਲਨ ਲਈ ਸਾਰੇ ਸਰਕਾਰੀ ਖੇਤਰਾਂ ਵਿੱਚ ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ (ਜੇਨਏਆਈ) ਦਾ ਉਪਯੋਗ

ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ (ਜੇਨਏਆਈ)ਵਿੱਚ ਜ਼ੋਖਮ ਅਤੇ ਪਹਿਚਾਣ ਪ੍ਰਬੰਧਨ ਦੀ ਜ਼ਰੂਰਤ ਅਤੇ ਨਾਗਰਿਕ ਗੋਪਨੀਯਤਾ, ਡੇਟਾ ਅਤੇ ਉਨੱਤ ਸਾਈਬਰ-ਸੁਰੱਖਿਆ ਦੇ ਉਪਾਵਾਂ ‘ਤੇ ਧਿਆਨ ਕੇਂਦ੍ਰਿਤ

ਈ-ਗਵਰਨੈਂਸ ਪਹਿਲਾਂ ਵਿੱਚ ਭਾਸ਼ਿਨੀ, ਸਰਵਿਸ ਪਲੱਸ ਆਦਿ ਦਾ ਉਨੱਤ ਉਪਯੋਗ

Posted On: 05 JAN 2024 12:28PM by PIB Chandigarh

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੇ 4 ਜਨਵਰੀ, 2024 ਨੂੰ (ਸਿਵਲ ਸਰਵਿਸਿਜ਼  ਆਫ਼ਿਸਰਸ ਇੰਸਟੀਟਿਊਟ) ਸੀਐੱਸਓਆਈ, ਕਸਤੂਰਬਾ ਗਾਂਧੀ ਮਾਰਗ, ਨਵੀਂ ਦਿੱਲੀ ਵਿੱਚ ਉਭਰਦੀਆਂ ਅਤੇ ਭਵਿੱਖ ਦੀਆਂ ਈ-ਗਵਰਨੈਂਸ ਪਹਿਲਾਂ, ਈ-ਕਾਮਰਸ ਪਹਿਲਾਂ ਅਤੇ ਉਭਰਦੀਆਂ ਟੈਕਨੋਲੋਜੀਆਂ ਵਿਸ਼ੇ ‘ਤੇ ਵਿਚਾਰ-ਮੰਥਨ ਸੈਸ਼ਨ ਦਾ ਆਯੋਜਨ ਕੀਤਾ।

ਇਹ ਸੈਸ਼ਨ ਈ-ਸੇਵਾ ਡਿਲੀਵਰੀ, ਈ-ਗਵਰਨੈਂਸ ਅਤੇ ਇਨੋਵੇਸ਼ਨ ਟੈਕਨੋਲੋਜੀ ਲਾਗੂ ਕਰਨ ਦੇ ਖੇਤਰ ਵਿੱਚ ਪ੍ਰਮੁੱਖ ਹਿਤਧਾਰਕਾਂ ਦੇ ਦਰਮਿਆਨ ਗਿਆਨ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਲਈ ਆਯੋਜਿਤ ਕੀਤਾ ਗਿਆ। ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਅਧਿਕਾਰੀਆਂ ਦੇ ਨਾਲ ਡੇਲਾਈਟ, ਪੀਡਬਲਿਊਸੀ, ਪ੍ਰਾਈਮਸ ਪਾਰਟਨਰਸ, ਗਲੋਬਲ ਪ੍ਰੋਫੈਸ਼ਨਲ ਸਰਵਿਸਿਜ਼ ਨੈੱਟਵਰਕ (ਕੇਪੀਐੱਮਜੀ), ਕੁਆਲਿਟੀ ਕੌਂਸਲ ਆਵ੍ਹ ਇੰਡੀਆ (ਕਿਊਸੀਆਈI) ਅਤੇ ਅਰਨਸਟ ਐਂਡ ਯੰਗ (ਈਵਾਈ) ਸਮੇਤ ਪ੍ਰਮੁੱਖ ਸੰਗਠਨਾਂ ਦੇ 15 ਮਾਹਿਰਾਂ ਅਤੇ ਪ੍ਰਤਿਸ਼ਠਿਤ ਪ੍ਰਤੀਨਿਧੀਆਂ ਨੇ ਸੈਸ਼ਨ ਵਿੱਚ ਹਿੱਸਾ ਲਿਆ।

ਡੀਏਆਰਪੀਜੀ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਦੱਸਿਆ ਕਿ ਕਿਵੇਂ ਪਿਛਲੇ ਕੁਝ ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ ਈ-ਸਰਵਿਸ ਡਿਲੀਵਰੀ ਦਾ ਵਿਸਤਾਰ ਹੋਇਆ ਹੈ, ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਐੱਨਈਐੱਸਡੀਏ) ਨੇ ਦੱਸਿਆ ਕਿ ਵਰ੍ਹੇ 2019 ਰਿਪੋਰਟ ਵਿੱਚ ਕੇਵਲ 872 ਈ-ਸੇਵਾਵਾਂ ਉਪਲਪਧ ਸਨ ਅਤੇ ਵਰ੍ਹੇ 2023 ਦੇ ਨਵੰਬਰ ਤੱਕ ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ 1574 ਈ-ਸੇਵਾਵਾਂ ਦੀ ਡਿਲੀਵਰੀ ਸੁਨਿਸ਼ਚਿਤ ਹੋਈ ਹੈ।

ਨਵੰਬਰ 2023 ਵਿੱਚ 16088 ਈ-ਸੇਵਾਵਾਂ ਦਰਜ ਕੀਤੀਆਂ ਗਈਆਂ, ਜਦਕਿ ਅਪ੍ਰੈਲ 2023 ਵਿੱਚ ਇਨ੍ਹਾਂ ਦੀ ਸੰਖਿਆ 11,614 ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਈ-ਸੇਵਾ ਪ੍ਰਾਪਤ ਕਰਨ ਲਈ ਸਿੰਗਲ ਸਟਾਪ ਵਜੋਂ ਏਕੀਕ੍ਰਿਤ ਸੇਵਾ ਪੋਰਟਲਾਂ ‘ਤੇ ਧਿਆਨ ਕੇਂਦ੍ਰਿਤ ਕਰ ਦਿੱਤਾ ਹੈ। ਕਈ ਰਾਜਾਂ ਨੇ ਪਹਿਲਾ ਹੀ ਇਸ ਪੈਰਾਮੀਟਰ ‘ਤੇ 100 ਫੀਸਦੀ ਪਰਿਪੂਰਨਤਾ ਹਾਸਲ ਕਰ ਲਈ ਹੈ।

ਸੈਸ਼ਨ ਦੌਰਾਨ ਈ-ਗਵਰਨੈਂਸ ਰਣਨੀਤੀ ਖੇਤਰ ਦੇ ਮਾਹਿਰਾਂ ਨੇ ਉਭਰਦੀਆਂ ਟੈਕਨੋਲੋਜੀਆਂ ਸਮੇਤ ਈ-ਗਵਰਨੈਂਸ ਅਤੇ ਈ-ਕਾਮਰਸ ਦੀਆਂ ਉਪਲਬਧੀਆਂ, ਉਭਰਦੇ ਲੈਂਡਸਕੇਪ ਅਤੇ ਭਵਿੱਖ ਦੀ ਦਿਸ਼ਾ ਬਾਰੇ ਜਾਣਕਾਰੀ ਮੁੱਹਾਇਆ ਕਰਵਾਈ ਅਤੇ ਕੁਝ ਗਲੋਬਲ ਸਰਵੋਤਮ ਪ੍ਰਥਾਵਾਂ ਦੇ ਸਬੰਧ ਵਿੱਚ ਕੀਤੇ ਗਏ ਅਧਿਐਨ ਸਾਂਝੇ ਕੀਤੇ।

ਉਦਯੋਗਪਤੀਆਂ ਨੇ ਕਈ ਮਹੱਤਵਪੂਰਨ ਵਿਸ਼ਿਆਂ ‘ਤੇ ਚਰਚਾ ਕੀਤੀ। ਪ੍ਰੋਫੈਸ਼ਨਲ ਸਰਵਿਸਿਜ਼ ਫਰਮ ਪ੍ਰਾਈਸਵਾਟਰਹਾਊਸ ਕੂਪਰਸ ਕੇ ਸ਼੍ਰੀ ਸੰਤੋਸ਼ ਮਿਸ਼ਰਾ ਪੀਡਬਲਿਊਸੀ (ਪਾਰਟਨਰ) ਨੇ ਦੱਸਿਆ ਕਿ ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ (ਜੇਨਏਆਈ) ਦੇ ਉਪਯੋਗ ਅਤੇ ਜ਼ਿੰਮੇਵਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਫਾਰਮੈਟ ਰਾਹੀਂ ਈ-ਸੇਵਾਵਾਂ ਸਮਾਵੇਸ਼ੀ ਹੋਣੀ ਚਾਹੀਦੀ ਹੈ। ਡੇਲਾਇਟ ਦੇ ਪਾਰਟਨਰ ਸ਼੍ਰੀ ਐੱਨਐੱਸਐੱਨ ਮੂਰਤੀ ਨੇ ਚਰਚਾ ਦੌਰਾਨ ਦੱਸਿਆ ਕਿ ਕਿਵੇਂ ਜਨਰੇਟਿਵ ਆਰਟੀਫੀਸ਼ੀਲ ਇੰਟੈਲੀਜੈਂਸ ਨਿੱਜੀ ਅਨੁਭਵ ਨੂੰ ਪ੍ਰਗਟ ਕਰ ਸਕਦਾ ਹੈ।

ਡਿਲੀਵਰੀ ਦਾ ਅਨੁਕੂਲਨ, ਇਨੋਵੇਟਿਵ ਸਮਾਧਾਨਾਂ ਰਾਹੀਂ ਫ਼ੈਸਲਾ ਲੈਣ ਦੀ ਸਮਰੱਥਾ ਨੂੰ ਸਸ਼ਕਤ ਬਣਾਉਂਦਾ ਹੈ। ਪ੍ਰਾਈਮਸ ਪਾਰਟਨਰਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਨਿਲਯ ਵਰਮਾ ਨੇ ਜ਼ਿਕਰ ਕੀਤਾ ਕਿ ਪ੍ਰਭਾਵੀ ਸੇਵਾ ਵੰਡ ‘ਤੇ ਧਿਆਨ ਕੇਂਦ੍ਰਿਤ ਕਰਨਾ ਹੈ ਨਾ ਕਿ ਕੇਵਲ ਟੈਕਨੋਲੋਜੀ ‘ਤੇ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਡੇਟਾ ਪ੍ਰਬੰਧਨ, ਸੇਵਾ ਗਾਰੰਟੀ ਅਤੇ ਉਪਯੋਗ ਕਰਤਾ ਦੀ ਗੋਪਨੀਯਤਾ ਬਣਾਏ ਰੱਖਣ ਦੇ ਇਲਾਵਾ ਸੇਵਾ ਵੰਡ ਲਈ ਇੱਕ ਯੂਨਿਟ ਵਜੋਂ ਨਾਗਰਿਕ ਪਹਿਚਾਣ ਪ੍ਰਬੰਧਨ ਅਤੇ ਪਰਿਵਾਰ ਦੇ ਨਤੀਜੇ ਵਜੋਂ ਬਿਹਤਰ ਨਤੀਜੇ ਮਿਲ ਸਕਦੇ ਹਨ।

ਕੇਪੀਐੱਮਜੀ ਦੇ ਸ਼੍ਰੀ ਚੰਦਨ ਕੇ ਸਿੰਘ ਅਤੇ ਸੁਭਦੀਪ ਬਿਸਵਾਸ ਦੀ ਟੀਮ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਜੇਐੱਨਏਆਈ ਜਨਤਕ ਖੇਤਰ ਵਿੱਚ ਸੇਵਾ ਵੰਡ ਦੇ ਭਵਿੱਖ ਦੀ ਅਗਵਾਈ ਕਰੇਗਾ। ਉਨ੍ਹਾਂ ਨੇ ਭਵਿੱਖ ਵਿੱਚ ਸੰਭਾਵਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦਿਸ਼ਾ ‘ਤੇ ਚਰਚਾ ਕੀਤੀ, ਇਸ ਵਿੱਚ ਉਭਰਦੇ ਰੁਝਾਨ ਅਤੇ ਆਰਟੀਫੀਸ਼ੀਲ ਇੰਟੈਲੀਜੈਂਸ ਦੇ ਸੰਬਧ ਵਿੱਚ ਸਰਕਾਰਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣਾ ਸ਼ਾਮਲ ਹੈ। ਇੰਡੀਅਨ ਕੁਆਲਿਟੀ ਕੌਂਸਲ (ਕਿਊਸੀਆਈ) ਦੇ ਸੀਨੀਅਰ ਡਾਇਰੈਕਟਰ ਸ਼੍ਰੀ ਆਰ ਐੱਨ ਸ਼ੁਕਲਾ ਨੇ ਈ-ਕਾਮਰਸ ਖੇਤਰ ਬਾਰੇ ਚਰਚਾ ਕੀਤੀ ਅਤੇ ਜੀਵਨ-ਚੱਕਰ ਦ੍ਰਿਸ਼ਟੀਕੋਣ ਦੇ ਅਧਾਰ ‘ਤੇ ਇੱਕ ਏਕੀਕ੍ਰਿਤ ਸੇਵਾ ਵੰਡ ਪਲੈਟਫਾਰਮ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ। ਅਨਸਰਟ ਐਂਡ ਯੰਗ (ਈਵਾਈ) ਦੇ ਸ਼੍ਰੀ ਅਨੁਰਾਗ ਦੁਆ ਨੇ ਸੂਚਨਾ ਮਾਨਕੀਕਰਣ ਪ੍ਰੋਟੋਕੋਲ ਨੂੰ ਉਜਾਗਰ ਕੀਤਾ ਅਤੇ ਖਰਚਾ ਫਰੇਮਵਰਕ ਬਣਾ ਕੇ ਆਰਥਿਕ ਪ੍ਰਗਤੀ ਅਤੇ ਨਤੀਜਿਆਂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ‘ਤੇ ਚਰਚਾ ਕੀਤੀ।

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਸਕੱਤਰ ਵੀ. ਸ੍ਰੀਨਿਵਾਸ ਨੇ ਹੇਠ ਲਿਖੇ ਵਿਸ਼ਿਆਂ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਭਵਿੱਖ ਦੀ ਰੂਪਰੇਖਾ ਦੱਸਦੇ ਹੋਏ ਸੈਸ਼ਨ ਦੀ ਸਮਾਪਤੀ ਕੀਤੀ:

  •  

  • ਸਰਵਿਸ ਡਿਲੀਵਰੀ ਦੇ ਸਰਲੀਕਰਣ ਲਈ ਯੂਨੀਵਰਸਲਾਈਜ਼ਡ ਫੇਸ ਪ੍ਰਮਾਣੀਕਰਣ ਪ੍ਰਕਿਰਿਆਵਾਂ ਨੂੰ ਉਤਸ਼ਾਹਿਤ ਕਰਨਾ

  • ਈ-ਗਵਰਨੈਂਸ ਪਹਿਲ ਵਿੱਚ ਭਾਸ਼ਿਨੀ, ਸਰਵਿਸ ਪਲੱਸ ਆਦਿ ਦਾ ਸਮਾਵੇਸ਼

  •  

  • ਲਾਜ਼ਮੀ ਈ-ਸੇਵਾਵਾਂ ਨੂੰ 160 ਤੋਂ ਅਧਿਕ ਤੱਕ ਵਧਾਉਣ ਦੀਆਂ ਅਪਾਰ ਸੰਭਾਵਨਾਵਾਂ

  • ਈ-ਆਫਿਸ ਵਿਸ਼ਲੇਸ਼ਣ ਅਤੇ ਸਾਈਬਰ ਸੁਰੱਖਿਆ ਉਪਾਵਾਂ ‘ਤੇ ਧਿਆਨ ਦਿੱਤਾ

  • ਸ਼ਿਕਾਇਤ ਨਿਵਾਰਣ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਉਪਯੋਗ

  • ਟੈਕਨੋਲੋਜੀ ਦੇ ਉਪਯੋਗ ਰਾਹੀਂ ਇੱਕ ਯੂਨਿਟ ਵਜੋਂ ਪਰਿਵਾਰਾਂ ਤੱਕ ਪਹੁੰਚ

  • ਈ-ਕਾਮਰਸ ਪਹਿਲ ‘ਤੇ ਜ਼ੋਰ

  • ਸਰਵੋਤਮ ਪ੍ਰਥਾਵਾਂ ਦੇ ਪ੍ਰਸਾਰ ਦੇ ਲਈ ਸਸ਼ਕਤ ਮੀਡੀਆ ਆਊਟਰੀਚ

  • ਰਾਜ-ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਦੇ ਨਾਲ ਸਹਿਯੋਗ

  • ਜਨਰਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਚੰਗੀਆਂ ਪ੍ਰਥਾਵਾਂ ਨੂੰ ਹੋਰ ਅਧਿਕ ਸਿੱਖਣ ਅਤੇ ਪ੍ਰਸਾਰਿਤ ਕਰਨ ਲਈ ਹੈਕਾਥੌਨ ਦੀ ਜ਼ਰੂਰਤ।

 

ਸੈਸ਼ਨ ਦੌਰਾਨ ਪ੍ਰਸ਼ਾਸਨਿਕ ਸੁਧਾਰਾਂ ਦੀ ਖੋਜ ਅਤੇ ਡਿਜੀਟਲ ਪਰਿਵਰਤਨ ਦੇ ਲੈਂਡਸਕੇਪ ਨੂੰ ਆਕਾਰ ਦੇਣ ਵਿੱਚ ਸਿੱਖੀਆਂ ਗਈਆਂ ਸਰਵੋਤਮ ਪ੍ਰਥਾਵਾਂ, ਸਫ਼ਲਤਾਵਾਂ ਦੀਆਂ ਕਹਾਣੀਆਂ ਅਤੇ ਨਤੀਜਿਆਂ ਨੂੰ ਸਾਂਝਾ ਕਰਨ ਲਈ ਇੱਕ ਪਲੈਟਫਾਰਮ ਦੇ ਰੂਪ ਵਿੱਚ ਕੰਮ ਕੀਤਾ।

 

*********

ਐੱਸਐੱਨਸੀ/ਐੱਸਏ


(Release ID: 1994068) Visitor Counter : 64