ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸਫਲਤਾ ਦੀ ਕਹਾਣੀ- ਉੱਦਮਾਂ ਦੇ ਵਾਧੇ ਵਿੱਚ ਮਦਦ ਕਰਦਾ ਪੀਐੱਮਈਜੀਪੀ ਕਰਜ਼ਾ
Posted On:
03 JAN 2024 4:02PM by PIB Chandigarh
ਇੱਕ ਬੇਰੁਜ਼ਗਾਰ ਨੌਜਵਾਨ ਸ਼੍ਰੀ ਸੁਮਿਤ ਰਾਉਤ, ਜੋ ਕੈਡ-ਕੈਮ (CAD-CAM) ਵਿੱਚ ਆਪਣੀ ਐੱਮ ਟੈੱਕ ਪੂਰੀ ਕਰਨ ਤੋਂ ਬਾਅਦ ਲੰਬੇ ਸਮੇਂ ਤੋਂ ਨੌਕਰੀ ਦੀ ਭਾਲ ਵਿੱਚ ਸੀ। ਨੌਕਰੀ ਦੀ ਭਾਲ ਦੌਰਾਨ ਉਹ ਉਦਯੋਗ ਭਵਨ, ਨਾਗਪੁਰ ਵਿਖੇ ਐੱਮਸੀਈਡੀ ਦੇ ਇੱਕ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਅਤੇ ਉਸ ਨੂੰ ਐੱਮਜੀਆਈਆਰਆਈ, ਵਰਧਾ ਬਾਰੇ ਪਤਾ ਲੱਗਿਆ। ਉਹ ਫੌਰੀ ਤੌਰ ਉੱਤੇ ਐੱਮਜੀਆਈਆਰਆਈ ਪਹੁੰਚਿਆ ਅਤੇ ਵੱਖ-ਵੱਖ ਵਿਭਾਗਾਂ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਵੱਖ-ਵੱਖ ਸਿਖਲਾਈਆਂ/ਤਕਨਾਲੋਜੀਆਂ ਬਾਰੇ ਸਾਰੀ ਜਾਣਕਾਰੀ ਇਕੱਠੀ ਕੀਤੀ। ਉਸਨੇ ਐਲੋਵੇਰਾ ਅਧਾਰਤ ਉਤਪਾਦਾਂ 'ਤੇ ਸਿਖਲਾਈ ਪ੍ਰੋਗਰਾਮ ਲੈਣ ਦਾ ਫੈਸਲਾ ਕੀਤਾ ਕਿਉਂਕਿ ਉਸਦੇ ਕੋਲ ਕੁਝ ਏਕੜ ਖੇਤ ਹੈ, ਜਿੱਥੇ ਉਹ ਐਲੋਵੇਰਾ ਦੀ ਖੇਤੀ ਕਰ ਸਕਦਾ ਹੈ ਅਤੇ ਆਪਣਾ ਪ੍ਰੋਸੈਸਿੰਗ ਯੂਨਿਟ ਸ਼ੁਰੂ ਕਰ ਸਕਦਾ ਹੈ। ਮਈ, 2016 ਵਿੱਚ ਉਸਨੇ ਬਾਇਓ-ਪ੍ਰੋਸੈਸਿੰਗ ਅਤੇ ਹਰਬਲ ਡਿਵੀਜ਼ਨ ਵਿੱਚ ਡਾ. ਆਦਰਸ਼ ਕੁਮਾਰ ਅਗਨੀਹੋਤਰੀ ਦੀ ਅਗਵਾਈ ਵਿੱਚ ਐਲੋਵੇਰਾ ਆਧਾਰਿਤ ਉਤਪਾਦ ਬਾਰੇ 5 ਦਿਨਾਂ ਦੀ ਸਿਖਲਾਈ ਲਈ।
ਬੀ ਐਂਡ ਐੱਚ ਡਿਵੀਜ਼ਨ ਵਿੱਚ ਆਪਣੀ ਸਿਖਲਾਈ ਪੂਰੀ ਕਰਨ ਦੇ ਫੌਰਨ ਬਾਅਦ, ਉਨ੍ਹਾਂ ਆਪਣੇ ਫਾਰਮ ਵਿੱਚ ਐਲੋਵੇਰਾ ਦੀ ਕਾਸ਼ਤ ਕੀਤੀ ਅਤੇ ਐਲੋਵੇਰਾ ਅਧਾਰਤ ਉਤਪਾਦਾਂ ਜਿਵੇਂ ਹੈਂਡ ਵਾਸ਼, ਸ਼ੈਂਪੂ, ਮੋਇਸਚਰਾਈਜ਼ਿੰਗ ਜੈੱਲ ਅਤੇ ਜੂਸ ਦਾ ਉਤਪਾਦਨ ਸ਼ੁਰੂ ਕੀਤਾ। ਗਾਹਕਾਂ ਤੋਂ ਚੰਗਾ ਹੁੰਗਾਰਾ ਮਿਲਣ ਤੋਂ ਬਾਅਦ, ਉਨ੍ਹਾਂ ਸਾਰੇ ਉਤਪਾਦਾਂ ਦੇ ਉਤਪਾਦਨ ਨੂੰ ਵਧਾਉਣ ਦੀ ਯੋਜਨਾ ਬਣਾਈ ਅਤੇ ਇਸ ਲਈ ਕੁਝ ਮਸ਼ੀਨਰੀ ਅਤੇ ਕਾਫ਼ੀ ਵੱਡੇ ਸੈੱਟਅੱਪ ਦੀ ਲੋੜ ਸੀ; ਉਨ੍ਹਾਂ ਪੀਐੱਮਈਜੀਪੀ ਯੋਜਨਾ ਦੇ ਤਹਿਤ ਕਰਜ਼ਾ ਲਿਆ ਅਤੇ ਯਵਤਮਾਲ ਜਿਲ੍ਹੇ ਰਾਲੇਗਾਂਵ ਵਿਖੇ "ਮਹਾਲਕਸ਼ਮੀ ਐਗਰੋ ਪ੍ਰੋਡਕਟਸ" ਦੇ ਨਾਮ ਹੇਠ ਇੱਕ ਯੂਨਿਟ ਸਥਾਪਿਤ ਕੀਤੀ। ਉਨ੍ਹਾਂ ਆਪਣੀ ਯੂਨਿਟ ਵਿੱਚ 6 ਵਿਅਕਤੀਆਂ ਨੂੰ ਨੌਕਰੀ ਦਿੱਤੀ ਹੈ ਅਤੇ ਉਨ੍ਹਾਂ ਦੀ ਮਹੀਨਾਵਾਰ ਆਮਦਨ 1 ਲੱਖ ਦੇ ਕਰੀਬ ਹੈ।
ਉਹ ਐੱਮਜੀਆਈਆਰਆਈ ਦੇ ਨਿਯਮਤ ਸੰਪਰਕ ਵਿੱਚ ਹਨ ਅਤੇ ਜਦੋਂ ਵੀ ਲੋੜ ਹੋਵੇ ਤਕਨੀਕੀ ਮਾਰਗਦਰਸ਼ਨ ਲੈਂਦੇ ਹਨ।
****
ਐੱਮਜੇਪੀਐੱਸ
(Release ID: 1993683)
Visitor Counter : 74