ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸਫਲਤਾ ਦੀ ਕਹਾਣੀ - ਅਚਾਰ ਬਣਾਉਣ ਵਿੱਚ ਵਿੱਤੀ ਸਹਾਇਤਾ ਅਤੇ ਪੇਸ਼ੇਵਰ ਸਿਖਲਾਈ
Posted On:
03 JAN 2024 4:00PM by PIB Chandigarh
ਮਾਸਟਰ ਕਲੋਨੀ ਸਵਾਂਗੀ ਮੇਘੇ, ਵਰਧਾ ਤੋਂ ਹਾਇਰ ਸੈਕੰਡਰੀ ਸਕੂਲ ਸਿੱਖਿਆ ਪਿਛੋਕੜ ਵਾਲੇ 41 ਸਾਲਾਂ ਦੇ ਨੌਜਵਾਨ ਪ੍ਰਵੀਨ ਥੂਲ ਨੇ ਬਾਇਓ-ਪ੍ਰੋਸੈਸਿੰਗ ਅਤੇ ਹਰਬਲ ਵਿਭਾਗ, ਐੱਮਜੀਆਈਆਰਆਈ, ਵਰਧਾ ਤੋਂ ਡਾ: ਅਪਰਾਜਿਤਾ ਵਰਧਨ ਦੀ ਯੋਗ ਅਗਵਾਈ ਹੇਠ ਅਪ੍ਰੈਲ 2015-ਮਾਰਚ 2016 ਦੇ ਅਰਸੇ ਦੌਰਾਨ "ਵੱਖ-ਵੱਖ ਕਿਸਮਾਂ ਦੇ ਅਚਾਰ" ਦੀ ਸਿਖਲਾਈ ਲਈ ਸੀ। ਉਨ੍ਹਾਂ ਦੀ ਇੱਕ ਕਿਰਾਨੇ ਦੀ ਦੁਕਾਨ ਸੀ ਅਤੇ ਉਨ੍ਹਾਂ ਨੇ ਘਰੇਲੂ ਪੱਧਰ 'ਤੇ ਕੁਝ ਅਚਾਰ ਵੀ ਤਿਆਰ ਕੀਤੇ ਸਨ ਪਰ ਉਸਨੂੰ ਬੈਚ ਦੀ ਇਕਸਾਰਤਾ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਇਸ ਮੁਸ਼ਕਲ ਨੂੰ ਹੱਲ ਕਰਨ ਲਈ ਉਨ੍ਹਾਂ ਨੇ "ਜ਼ਿਲ੍ਹਾ ਉਦਯੋਗ ਕੇਂਦਰ, ਵਰਧਾ" ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਐੱਮਜੀਆਈਆਰਆਈ ਦੇ ਸਿਖਲਾਈ ਪ੍ਰੋਗਰਾਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਐੱਮਜੀਆਈਆਰਆਈ ਵਿਖੇ ਸਿਖਲਾਈ ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ ਤੋਂ ਫੌਰਨ ਬਾਅਦ, ਉਨ੍ਹਾਂ ਨੇ ਮਾਸਟਰ ਕਲੋਨੀ ਸਵਾਂਗੀ ਮੇਘੇ, ਵਰਧਾ ਤੋਂ 100 ਕਿਲੋ ਪ੍ਰਤੀ ਦਿਨ ਦੀ ਸਮਰੱਥਾ ਵਾਲੇ "ਵੱਖ-ਵੱਖ ਕਿਸਮਾਂ ਦੇ ਅਚਾਰ" ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਵੱਖ-ਵੱਖ ਕਿਸਮਾਂ ਦੇ ਅਚਾਰਾਂ ਦਾ ਮਹੀਨਾਵਾਰ ਟਰਨਓਵਰ 1.5 ਲੱਖ ਰੁਪਏ ਹੈ, ਇਸ ਵਿੱਚੋਂ 40-45 ਹਜ਼ਾਰ ਰੁਪਏ ਦਾ ਮੁਨਾਫਾ ਹੈ। ਉਹ 4 ਵਿਅਕਤੀਆਂ ਨੂੰ ਰੁਜ਼ਗਾਰ ਦੇ ਰਹੇ ਹਨ। ਉਨ੍ਹਾਂ ਨੇ ਮੁਦਰਾ ਲੋਨ ਯੋਜਨਾ ਦੇ ਤਹਿਤ ਵਿੱਤੀ ਸਹਾਇਤਾ ਲਈ ਹੈ। ਇਸ ਦੀ ਮਾਰਕੀਟਿੰਗ ਸਥਾਨਕ ਅਤੇ ਰਾਜ ਪੱਧਰ 'ਤੇ ਬ੍ਰਾਂਡ ਨਾਮ "ਸੁਮੇਧਾ ਗ੍ਰਹਿ ਉਦਯੋਗ" ਦੇ ਤਹਿਤ ਕੀਤੀ ਜਾ ਰਹੀ ਹੈ।
ਅਚਾਰ ਦਾ ਉਤਪਾਦਨ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਨੂੰ ਉਤਪਾਦਨ ਵਿੱਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਐੱਮਜੀਆਈਆਰਆਈ ਨੇ ਬਾਇਓ-ਪ੍ਰੋਸੈਸਿੰਗ ਅਤੇ ਹਰਬਲ ਡਿਵੀਜ਼ਨ, ਐੱਮਜੀਆਈਆਰਆਈ ਵਿਖੇ ਪ੍ਰੈਕਟੀਕਲ ਤੌਰ 'ਤੇ ਮਾਰਗਦਰਸ਼ਨ ਕਰਕੇ ਸਮੱਸਿਆ ਦਾ ਹੱਲ ਕੀਤਾ। ਉਹ ਬਾਇਓ-ਪ੍ਰੋਸੈਸਿੰਗ ਅਤੇ ਹਰਬਲ ਡਿਵੀਜ਼ਨ ਰਾਹੀਂ ਅਚਾਰ ਦੇ ਨਿਰਮਾਣ ਵਿੱਚ ਨਿਯਮਤ ਤੌਰ 'ਤੇ ਤਕਨੀਕੀ ਸਹਾਇਤਾ ਲੈ ਰਹੇ ਹਨ ਅਤੇ ਭਵਿੱਖ ਵਿੱਚ ਇਸ ਨੂੰ ਅੱਗੇ ਵਧਾਇਆ ਜਾਵੇਗਾ।
ਉਹ ਆਪਣੇ ਕਾਰੋਬਾਰ ਨੂੰ ਛੋਟੇ ਤੋਂ ਵੱਡੇ ਪੱਧਰ ਤੱਕ ਵਧਾਉਣਾ ਚਾਹੁੰਦੇ ਹਨ।ਮੌਜੂਦਾ ਸਮੇਂ ਵਿੱਚ ਵਿੱਚ ਉਹ ਮੁੱਖ ਤੌਰ 'ਤੇ ਅੰਬ ਦਾ ਅਚਾਰ, ਮਿਰਚ ਦਾ ਅਚਾਰ, ਨਿੰਬੂ ਦਾ ਅਚਾਰ ਅਤੇ ਗਾਜਰ ਦਾ ਅਚਾਰ ਬਣਾ ਰਹੇ ਹਨ। ਉਹ ਹੋਰ ਅਚਾਰ ਦਾ ਉਤਪਾਦਨ ਵੀ ਸ਼ੁਰੂ ਕਰ ਸਕਦੇ ਹਨ।
*****
ਐੱਮਜੇਪੀਐੱਸ
(Release ID: 1993680)
Visitor Counter : 59