ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ 'ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ' 2023 ਐਲਾਨ ਕੀਤਾ


ਓਡੀਸ਼ਾ ਮਾਈਨਿੰਗ ਕਾਰਪੋਰੇਟ ਲਿਮਟਿਡ ਨੂੰ 'ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਰਾਹੀਂ ਖੇਡਾਂ ਨੂੰ ਪ੍ਰੋਤਸਾਹਨ' ਸ਼੍ਰੇਣੀ ਵਿੱਚ ਸਨਮਾਨਿਤ ਕੀਤਾ ਗਿਆ

Posted On: 04 JAN 2024 3:17PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਅੱਜ 'ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ' 2023 ਦਾ ਐਲਾਨ ਕੀਤਾ। ਪੁਰਸਕਾਰ ਜੇਤੂ 09 ਜਨਵਰੀ, 2024 (ਮੰਗਲਵਾਰ) ਨੂੰ ਸਵੇਰੇ 11 ਵਜੇ ਰਾਸ਼ਟਰਪਤੀ ਭਵਨ ਵਿਖੇ ਵਿਸ਼ੇਸ਼ ਤੌਰ 'ਤੇ ਆਯੋਜਿਤ ਸਮਾਗਮ ਦੌਰਾਨ ਰਾਸ਼ਟਰਪਤੀ ਤੋਂ ਪੁਰਸਕਾਰ ਪ੍ਰਾਪਤ ਕਰਨਗੇ।

'ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ' ਰਾਜ ਅਤੇ ਰਾਸ਼ਟਰੀ ਪੱਧਰ 'ਤੇ ਖੇਡਾਂ ਨੂੰ ਹੱਲਾਸ਼ੇਰੀ ਦੇਣ ਅਤੇ ਵਿਕਾਸ ਦੇ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀਆਂ ਖੇਡ ਇਕਾਈਆਂ ਸਮੇਤ ਕਾਰਪੋਰੇਟ ਸੰਸਥਾਵਾਂ (ਨਿੱਜੀ ਅਤੇ ਜਨਤਕ ਖੇਤਰ ਦੋਵੇਂ), ਖੇਡ ਨਿਯੰਤਰਨ ਬੋਰਡ, ਖੇਡ ਸੰਸਥਾਵਾਂ ਸਮੇਤ ਗੈਰ ਸਰਕਾਰੀ ਸੰਗਠਨਾਂ ਨੂੰ ਦਿੱਤਾ ਜਾਂਦਾ ਹੈ। 

ਅਰਜ਼ੀਆਂ ਆਨਲਾਈਨ ਮੰਗੀਆਂ ਗਈਆਂ ਸਨ ਅਤੇ ਖਿਡਾਰੀਆਂ/ਕੋਚਾਂ/ਸੰਸਥਾਵਾਂ ਨੂੰ ਸਮਰਪਿਤ ਆਨਲਾਈਨ ਪੋਰਟਲ ਰਾਹੀਂ ਖ਼ੁਦ ਅਪਲਾਈ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਸਾਲ 2023 ਵਿੱਚ ਇਸ ਪੁਰਸਕਾਰ ਲਈ ਵੱਡੀ ਗਿਣਤੀ ਵਿੱਚ ਅਰਜ਼ੀਆਂ/ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਨੂੰ ਖੇਡ ਸਕੱਤਰ ਸ਼੍ਰੀਮਤੀ ਸੁਜਾਤਾ ਚਤੁਰਵੇਦੀ ਦੀ ਅਗਵਾਈ ਵਾਲੀ ਚੋਣ ਕਮੇਟੀ ਅੱਗੇ ਰੱਖਿਆ ਗਿਆ ਸੀ। ਚੋਣ ਕਮੇਟੀ ਵਿੱਚ ਪਿਛਲੇ ਪੁਰਸਕਾਰ ਜੇਤੂਆਂ, ਉਦਯੋਗ ਸੰਘ, ਖੇਡ ਪੱਤਰਕਾਰ/ਮਾਹਿਰ/ਟਿੱਪਣੀਕਾਰ, ਰਾਜ ਸਰਕਾਰਾਂ ਦੇ ਖੇਡ ਸਕੱਤਰ, ਭਾਰਤੀ ਓਲੰਪਿਕ ਸੰਘ ਅਤੇ ਖੇਡਾਂ ਵਿੱਚ ਸਰਗਰਮ ਗੈਰ-ਸਰਕਾਰੀ ਸੰਸਥਾਵਾਂ ਦੇ ਮੈਂਬਰ ਸ਼ਾਮਲ ਹਨ।

ਭਾਰਤ ਦੇ ਰਾਸ਼ਟਰੀ ਖੇਡ ਪੁਰਸਕਾਰਾਂ ਵਿੱਚ ਛੇ ਪ੍ਰਮੁੱਖ ਪੁਰਸਕਾਰ ਹਨ, ਉਨ੍ਹਾਂ ਵਿੱਚ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਜਾਂ ਖੇਲ ਰਤਨ, ਅਰਜੁਨ ਪੁਰਸਕਾਰ, ਦਰੋਣਾਚਾਰੀਆ ਪੁਰਸਕਾਰ, ਮੇਜਰ ਧਿਆਨ ਚੰਦ ਪੁਰਸਕਾਰ, ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ, ਜਿਸ ਨੂੰ ਮਾਕਾ ਟਰਾਫੀ ਵੀ ਕਿਹਾ ਜਾਂਦਾ ਹੈ ਅਤੇ ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ ਸ਼ਾਮਲ ਹਨ। 

ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਅਤੇ ਉਚਿੱਤ ਜਾਂਚ ਤੋਂ ਬਾਅਦ, ਸਰਕਾਰ ਨੇ ਹੇਠ ਲਿਖੀਆਂ ਸੰਸਥਾਵਾਂ ਨੂੰ ਪੁਰਸਕਾਰ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ:

ਪੁਰਸਕਾਰ ਦਾ ਨਾਮ: ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ 2023

ਲੜੀ ਨੰ.

ਸ਼੍ਰੇਣੀ

ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ 2023 ਲਈ ਸਨਮਾਨਿਤ ਸੰਸਥਾ

1.

ਉੱਭਰਦੇ / ਨੌਜਵਾਨ ਪ੍ਰਤਿਭਾ ਦੀ ਪਛਾਣ ਅਤੇ ਪਾਲਣ ਪੋਸ਼ਣ

ਜੈਨ ਡੀਮਡ ਯੂਨੀਵਰਸਿਟੀ, ਬੈਂਗਲੁਰੂ

2.

ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਰਾਹੀਂ ਖੇਡਾਂ ਨੂੰ ਉਤਸ਼ਾਹਿਤ ਕਰਨਾ

ਓਡੀਸ਼ਾ ਮਾਈਨਿੰਗ ਕਾਰਪੋਰੇਟ ਲਿਮਟਿਡ

 

ਪੁਰਸਕਾਰ ਜੇਤੂ 09 ਜਨਵਰੀ, 2024 (ਮੰਗਲਵਾਰ) ਨੂੰ ਸਵੇਰੇ 11 ਵਜੇ ਰਾਸ਼ਟਰਪਤੀ ਭਵਨ ਵਿਖੇ ਵਿਸ਼ੇਸ਼ ਤੌਰ 'ਤੇ ਆਯੋਜਿਤ ਸਮਾਰੋਹ ਦੌਰਾਨ ਰਾਸ਼ਟਰਪਤੀ ਤੋਂ ਪੁਰਸਕਾਰ ਪ੍ਰਾਪਤ ਕਰਨਗੇ।

****

 ਪੀਪੀਜੀ/ਐੱਸਕੇ



(Release ID: 1993677) Visitor Counter : 73