ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਐੱਨਐੱਚਏਆਈ ਨੇ ਭਾਰਤ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ "ਗ੍ਰੀਨ ਕਵਰ ਇੰਡੈਕਸ" ਦੇ ਵਿਕਾਸ ਅਤੇ ਰਿਪੋਰਟ ਲਈ ਐੱਨਆਰਐੱਸਸੀ ਦੇ ਨਾਲ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ

Posted On: 03 JAN 2024 7:19PM by PIB Chandigarh

ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਭਾਰਤ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਵਿਆਪਕ ਨੈੱਟਵਰਕ "ਗ੍ਰੀਨ ਕਵਰ ਇੰਡੈਕਸ" ਨੂੰ ਵਿਕਸਿਤ ਕਰਨ ਅਤੇ ਰਿਪੋਰਟ ਕਰਨ ਲਈ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐਨਆਰਐੱਸਸੀ), ਜੋ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਅਧੀਨ ਕੰਮ ਕਰਦਾ ਹੈ ਦੇ ਨਾਲ ਤਿੰਨ ਸਾਲਾਂ ਦੀ ਮਿਆਦ ਲਈ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ।

2015 ਵਿੱਚ ਗ੍ਰੀਨ ਹਾਈਵੇਜ਼ ਨੀਤੀ ਦੀ ਸ਼ੁਰੂਆਤ ਦੇ ਬਾਅਦ ਤੋਂ, ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ (ਐੱਮਓਆਰਟੀਐੱਚ) ਅਤੇ ਐੱਨਐੱਚਏਆਈ ਦੇ ਲਈ ਹਾਈਵੇਅਜ਼ ਕੋਰੀਡੋਰਾਂ ਨੂੰ ਗ੍ਰੀਨ ਕਰਨ ਕੰਮ ਪ੍ਰਾਥਮਿਕਤਾ ਦੇ ਕੇਂਦਰ ਬਿੰਦੂ ਵਿੱਚ ਰਿਹਾ ਹੈ। ਵਤਰਮਾਨ ਵਿੱਚ, ਪੌਦਿਆਂ ਦੀ ਨਿਗਰਾਨੀ ਫੀਲਡ ਕਰਮਚਾਰੀਆਂ ਦੁਆਰਾ ਸਾਈਟ ਦੇ ਦੌਰੇ ‘ਤੇ ਨਿਰਭਰ ਕਰਦੀ ਹੈ।

ਮੂਲ ਸਥਾਨ ‘ਤੇ ਡੇਟਾ ਸੰਗ੍ਰਹਿ ਨੂੰ ਵਧਾਉਣ ਅਤੇ ਪੌਦੇ ਲਗਾਉਣ ਦੇ ਪ੍ਰਬੰਧਨ ਅਤੇ ਨਿਗਰਾਨੀ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ ਐੱਨਐੱਚਏਆਈ ਦੁਆਰਾ ਕੀਤੇ ਗਏ ਪ੍ਰਦਰਸ਼ਨ ਆਡਿਟ ਸਮੇਤ ਉਭਰਦੀਆਂ ਟੈਕਨੋਲੋਜੀਆਂ ਦੀਆਂ ਸਮਰੱਥਾਵਾਂ ਦਾ ਉਪਯੋਗ ਕਰਦੇ ਹੋਏ, ਐੱਨਆਰਐੱਸਸੀ ਰਾਸ਼ਟਰੀ ਰਾਜਮਾਰਗਾਂ ਦੇ ਲਈ ਗ੍ਰੀਨ ਕਵਰ ਦਾ ਅਖਿਲ ਭਾਰਤੀ ਮੁਲਾਂਕਣ ਕਰੇਗਾ, ਜਿਸ ਵਿੱਚ ਹਾਈ-ਰੈਜ਼ੋਲਿਊਸ਼ਨ ਸੈਟੇਲਾਈਟ ਇਮੇਜ਼ਰੀ ਦਾ ਉਪਯੋਗ ਕੀਤਾ ਜਾਵੇਗਾ।

ਇਸ ਦਾ ਸੰਦਰਭ “ਗ੍ਰੀਨ ਕਵਰ ਇੰਡੈਕਸ” ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਇਹ ਇਨੋਵੇਸ਼ਨ ਦ੍ਰਿਸ਼ਟੀਕੋਣ ਇੱਕ ਮਜ਼ਬੂਤ ਅਤੇ ਭਰੋਸੇਯੋਗ ਵਿਵਸਥਾ ਦਾ ਵਾਅਦਾ ਕਰਦਾ ਹੈ, ਜੋ ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰੇ ਹਰਿਆਲੀ ਦੀ ਗਹਿਣਤਾ ਦਾ ਇੱਕ ਮੈਕਰੋ-ਪੱਧਰੀ ਅਨੁਮਾਨ ਕਰਨ ਦੇ ਕ੍ਰਮ ਵਿੱਚ ਸਮੇਂ ਦੀ ਬਚਤ ਕਰਨ ਦੇ ਨਾਲ, ਲਾਗਤ ਪ੍ਰਭਾਵੀ ਸਮਾਧਾਨ ਪ੍ਰਦਾਨ ਕਰਦਾ ਹੈ। ਇਹ ਉਨ੍ਹਾਂ ਖੇਤਰਾਂ ਵਿੱਚ ਲਕਸ਼ਿਤ ਪ੍ਰੋਗਰਾਮਾਂ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ, ਜਿੱਥੇ ਉਚਿਤ ਗ੍ਰੀਨ ਕਵਰ ਦੀ ਕਮੀ ਹੈ।

ਐੱਨਆਰਐੱਸਸੀ ਜਿਸ ਦਾ ਹੈੱਡਕੁਆਰਟਰ ਹੈਦਰਾਬਾਦ ਵਿੱਚ ਹੈ, ਨੂੰ ਸੈਟੇਲਾਈਟ ਡੇਟਾ ਪ੍ਰਾਪਤ ਕਰਨ, ਡੇਟਾ ਉਤਪਾਦਾਂ ਦੇ ਉਤਪਾਦਨ ਅਤੇ ਹੋਰ ਚੀਜ਼ਾਂ ਦੇ ਇਲਾਵਾ ਚੰਗੇ ਸ਼ਾਸਨ ਲਈ ਭੂ-ਸਥਾਨਕ ਸੇਵਾਵਾਂ ਸਹਿਤ ਰਿਮੋਟ ਸੈਂਸਿੰਗ ਐਪਲੀਕੇਸ਼ਨਾਂ ਦੇ ਲਈ ਤਕਨੀਕਾਂ ਦੇ ਵਿਕਾਸ ਦੇ ਸੰਦਰਭ ਵਿੱਚ ਜ਼ਮੀਨੀ ਸਟੇਸ਼ਨਾਂ ਦੀ ਸਥਾਪਨਾ ਕਰਨ ਦਾ ਅਧਿਕਾਰ ਹੈ। ਧਾਰਨਾ ਦੇ ਪ੍ਰਮਾਣ ਵਜੋਂ, ਐੱਨਆਰਐੱਸਸੀ ਨੇ ਪਹਿਲਾਂ ਹੀ ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰੇ ਗ੍ਰੀਨ ਸਟੋਰੀ ਦੇ ਮੁਲਾਂਕਣ ਲਈ ਸਫ਼ਲ ਪਾਇਲਟ ਪ੍ਰੋਜਕੈਟਸ ਸੰਚਾਲਿਤ ਕੀਤੇ ਹਨ।

ਪ੍ਰੋਜੈਕਟ ਦਾ ਵਿਆਪਕ ਪ੍ਰਯਾਸ ਪਹਿਲੇ ਮੁਲਾਂਕਣ ਚੱਕਰ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਲਈ ਖੇਤਰ-ਵਾਰ ਗ੍ਰੀਨ ਕਵਰ ਇੰਡੈਕਸ ਪ੍ਰਾਪਤ ਕਰਨਾ ਹੈ। ਇਸ ਦੇ ਬਾਅਦ ਦੇ ਸਲਾਨਾ ਚੱਕਰਾਂ ਵਿੱਚ ਵਿਗਿਆਨਿਕ ਤਕਨੀਕਾਂ ਦਾ ਉਪਯੋਗ ਕਰਕੇ ਰਾਸ਼ਟਰੀ ਰਾਜਮਾਰਗਾਂ ਲਈ ਗ੍ਰੀਨ ਕਵਰ ਦੇ ਵਿਕਾਸ ਪੈਟਰਨ ਦਾ ਮੁਲਾਂਕਣ ਕਰਨ ‘ਤੇ ਧਿਆਨ ਕ੍ਰੇਂਦਿਤ ਕੀਤਾ ਜਵੇਗਾ। ਇੰਡੈਕਸ ਦੇ ਨਤੀਜੇ ਨਾਲ ਵਿਭਿੰਨ ਰਾਸ਼ਟਰੀ ਰਾਜਮਾਰਗਾਂ ਦੀ ਤੁਲਨਾ ਅਤੇ ਰੈਂਕਿੰਗ ਦੀ ਸੁਵਿਧਾ ਮਿਲੇਗੀ, ਜਿਸ ਨਾਲ ਸਮੇਂ ‘ਤੇ ਅਤੇ ਮਿਆਦੀ ਦਖਲਅੰਦਾਜ਼ੀ ਕੀਤੀ ਜਾ ਸਕੇਗੀ।

ਕਿਉਂਕਿ ਰਾਸ਼ਟਰੀ ਰਾਜਮਾਰਗਾਂ ਦੀ ਹਰੇਕ 1 ਕਿਲੋਮੀਟਰ ਲੰਬਾਈ ਲਈ ਗ੍ਰੀਨ ਕਵਰ ਦਾ ਅਨੁਮਾਨ ਲਗਾਇਆ ਜਾਵੇਗਾ, ਇਸ ਲਈ ਨਿਜੀ ਪ੍ਰੋਜੈਕਟਸ/ਪੈਕੇਜਾਂ ਲਈ ਵੀ ਵਿਸਤ੍ਰਿਤ ਮਾਪ ਰੂਪਰੇਖਾ ਪੈਦਾ ਕਰਨਾ ਸੰਭਵ ਹੋਵੇਗਾ। ਇਹ ਪਹਿਲ, ਰਾਜਮਾਰਗਾਂ ਦੇ ਗ੍ਰੀਨ ਪਰਿਵਰਤਨ ਨੂੰ ਉਤਸ਼ਾਹਿਤ ਕਰਨ ਲਈ ਐੱਨਐੱਚਏਆਈ ਦੀ ਮਹੱਤਵਪੂਰਨ ਭੂਮਿਕਾ ਦਾ ਮੁਲਾਂਕਣ ਕਰਨ ਦੀ ਨਿਸ਼ਠਾਵਾਨ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ, ਜੋ ਦੇਸ਼ ਦੇ ਸਮੁੱਚੇ ਵਾਤਾਵਰਣ ਦੀ ਭਲਾਈ ਵਿੱਚ ਯੋਗਦਾਨ ਦੇਵੇਗੀ।

***

ਐੱਮਜੇਪੀਐੱਸ


(Release ID: 1993531) Visitor Counter : 88