ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ 6 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਨਗੇ
ਉਪ-ਰਾਸ਼ਟਰਪਤੀ ਹਮੀਰਪੁਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਤਕਨਾਲੋਜੀ ਦੇ ਵਿਦਿਆਰਥੀਆਂ ਨਾਲ ਸੰਵਾਦ ਕਰਨਗੇ
ਉਪ-ਰਾਸ਼ਟਰਪਤੀ 'ਏਕ ਸੇ ਸ੍ਰੇਸ਼ਠ' ਦੇ 500ਵੇਂ ਕੇਂਦਰ ਦਾ ਉਦਘਾਟਨ ਕਰਨਗੇ
Posted On:
04 JAN 2024 9:34AM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ 06 ਜਨਵਰੀ, 2024 ਨੂੰ ਹਮੀਰਪੁਰ, ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਨਗੇ।
ਆਪਣੇ ਇੱਕ ਰੋਜ਼ਾ ਦੌਰੇ ਦੇ ਦੌਰਾਨ, ਉਪ-ਰਾਸ਼ਟਰਪਤੀ ਨੈਸ਼ਨਲ ਇੰਸਟੀਚਿਊਟ ਆਫ਼ ਤਕਨਾਲੋਜੀ-ਐੱਨਆਈਟੀ, ਹਮੀਰਪੁਰ ਜਾਣਗੇ। ਉਹ 'ਵਿਕਸਿਤ ਭਾਰਤ@2047 ਵਿੱਚ ਨੌਜਵਾਨਾਂ ਦੀ ਭੂਮਿਕਾ' ' ਵਿਸ਼ੇ 'ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ।
ਉਪ-ਰਾਸ਼ਟਰਪਤੀ ਹਿਮਾਚਲ ਪ੍ਰਦੇਸ਼ ਵਿੱਚ ਸਿੱਖਿਆ ਤੱਕ ਪਹੁੰਚ ਨੂੰ ਵਧਾਉਣ ਦੇ ਉਪਰਾਲੇ ਤਹਿਤ ‘ਏਕ ਸੇ ਸ੍ਰੇਸ਼ਠ’ ਦੇ 500ਵੇਂ ਕੇਂਦਰ ਦੇ ਉਦਘਾਟਨ ਮੌਕੇ ’ਤੇ ਮੁੱਖ ਮਹਿਮਾਨ ਵੀ ਹੋਣਗੇ। ਇਸ ਮੌਕੇ ’ਤੇ ਸ੍ਰੀ ਧਨਖੜ ਵਿਦਿਆਰਥੀਆਂ ਦੇ ਨਾਲ ਸੰਵਾਦ ਸੈਸ਼ਨ ਵਿੱਚ ਵੀ ਹਿੱਸਾ ਲੈਣਗੇ।
*******
ਐੱਮਐੱਸ/ਆਰਸੀ/ਜੇਕੇ
(Release ID: 1993146)
Visitor Counter : 104