ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ਧੁੰਦ ਦੇ ਮੌਸਮ ਦੌਰਾਨ ਸੁਚਾਰੂ ਰੇਲ ਸੰਚਾਲਨ ਸੁਨਿਸ਼ਚਿਤ ਕਰਨ ਲਈ 19,742 ਫ਼ੌਗ ਡਿਵਾਇਸ ਦਾ ਪ੍ਰਬੰਧ ਕੀਤਾ ਹੈ


ਫ਼ੌਗ ਪਾਸ ਡਿਵਾਈਸ ਨਾਲ ਟ੍ਰੇਨ ਸੇਵਾਵਾਂ ਦੀ ਭਰੋਸੇਯੋਗਤਾ ਵਿੱਚ ਸੁਧਾਰ ਆਏਗਾ, ਦੇਰੀ ਵਿੱਚ ਕਮੀ ਹੋਵੇਗੀ ਅਤੇ ਸਮੁੱਚੀ ਸੁਰੱਖਿਆ ਨੂੰ ਹੁਲਾਰਾ ਮਿਲੇਗਾ

Posted On: 03 JAN 2024 4:28PM by PIB Chandigarh

ਹਰ ਸਾਲ, ਸਰਦੀਆਂ ਦੇ ਮਹੀਨਿਆਂ ਵਿੱਚ ਧੁੰਦ ਦੇ ਮੌਸਮ ਦੌਰਾਨ, ਵਿਸ਼ੇਸ਼ ਤੌਰ ‘ਤੇ ਦੇਸ਼ ਦੇ ਉੱਤਰੀ ਹਿੱਸੇ ਵਿੱਚ ਵੱਡੀ ਸੰਖਿਆ ਵਿੱਚ ਟ੍ਰੇਨਾਂ ਪ੍ਰਭਾਵਿਤ ਹੁੰਦੀਆਂ ਹਨ। ਸੁਚਾਰੂ ਰੇਲ ਸੰਚਾਲਨ ਸੁਨਿਸ਼ਚਿਤ ਕਰਨ ਲਈ, ਭਾਰਤੀ ਰੇਲਵੇ ਨੇ ਧੁੰਦ ਦੇ ਮੌਸਮ ਦੌਰਾਨ 19,742 ਫ਼ੌਗ ਪਾਸ ਡਿਵਾਈਸ ਦਾ ਪ੍ਰਬੰਧ ਕੀਤਾ ਹੈ। ਇਹ ਪਹਿਲ ਟ੍ਰੇਨ ਸੇਵਾਵਾਂ ਦੀ ਭਰੋਸੇਯੋਗਤਾ ਵਿੱਚ ਸੁਧਾਰ, ਦੇਰੀ ਨੂੰ ਘੱਟ ਕਰਨ ਅਤੇ ਸਮੁੱਚੀ ਸੁਰੱਖਿਆ ਨੂੰ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

 

ਫ਼ੌਗ ਪਾਸ ਡਿਵਾਈਸ ਇੱਕ ਜੀਪੀਐੱਸ ਅਧਾਰਿਤ ਨੈਵੀਗੇਸ਼ਨ ਡਿਵਾਈਸ ਹੈ, ਜੋ ਲੋਕੋ ਪਾਇਲਟ ਨੂੰ ਸੰਘਣੀ ਧੁੰਦ ਦੀ ਸਥਿਤੀ ਵਿੱਚ ਟ੍ਰੇਨ ਚਲਾਉਣ ਵਿੱਚ ਮਦਦ ਕਰਦੀ ਹੈ। ਇਹ ਲੋਕੋ ਪਾਇਲਟਾਂ ਨੂੰ ਸਿਗਨਲ, ਲੈਵਲ ਕਰਾਸਿੰਗ ਗੇਟ (ਮੈਨਡ ਅਤੇ ਅਣਮੈਨਡ), ਸਥਾਈ ਗਤੀ ਪ੍ਰਤੀਬੰਧ, ਸਮੁੰਦਰੀ ਸੈਕਸ਼ਨ ਆਦਿ ਜਿਹੇ ਨਿਸ਼ਚਿਤ ਸਥਾਨਾਂ ਬਾਰੇ ਔਨ-ਬੋਰਡ ਰੀਅਲ ਟਾਈਮ ਜਾਣਕਾਰੀ (ਪ੍ਰਦਰਸ਼ਨ ਦੇ ਨਾਲ-ਨਾਲ ਆਵਾਜ਼ ਮਾਰਗਦਰਸ਼ਨ) ਪ੍ਰਦਾਨ ਕਰਦਾ ਹੈ। ਇਸ ਪ੍ਰਣਾਲੀ ਨਾਲ ਭੂਗੋਲਿਕ ਕ੍ਰਮ ਵਿੱਚ ਆਉਣ ਵਾਲੇ ਅਗਲੇ ਤਿੰਨ ਨਿਸ਼ਚਿਤ ਸਥਾਨਾਂ ਵਿੱਚੋਂ ਲਗਭਗ 500 ਮੀਟਰ ਤੱਕ ਧੁੰਨੀ ਸੰਦੇਸ਼ ਦੇ ਨਾਲ-ਨਾਲ ਹੋਰ ਸੰਕੇਤਕ ਮਿਲਦੇ ਹਨ।

ਜ਼ੋਨਲ ਰੇਲਵੇ ਨੂੰ ਪ੍ਰਦਾਨ ਕੀਤੇ ਗਏ ਫ਼ੌਗ ਪਾਸ ਉਪਕਰਣਾਂ ਦਾ ਵੇਰਵਾ ਇਸ ਤਰ੍ਹਾਂ ਹੈ:

ਲੜੀ ਨੰਬਰ

ਜ਼ੋਨਲ ਰੇਲਵੇ

ਪ੍ਰਬੰਧ ਕੀਤੇ ਗਈ ਉਪਕਰਣਾਂ ਦੀ ਸੰਖਿਆ

1

ਕੇਂਦਰੀ ਰੇਲਵੇ

560

2

ਪੂਰਬੀ ਰੇਲਵੇ

1103

3

ਈਸਟ ਸੈਂਟਰਲ ਰੇਲਵੇ

1891

4

ਈਸਟ ਕੋਸਟ ਰੇਲਵੇ

375

5

ਉੱਤਰੀ ਰੇਲਵੇ

4491

6

ਉੱਤਰੀ ਮੱਧ ਰੇਲਵੇ

1289

7

ਉੱਤਰ-ਪੂਰਬੀ ਰੇਲਵੇ

1762

8

ਉੱਤਰ-ਪੂਰਬ ਫਰੰਟੀਅਰ ਰੇਲਵੇ

1101

9

ਉੱਤਰ ਪੱਛਮੀ ਰੇਲਵੇ

992

10

ਦੱਖਣੀ ਮੱਧ ਰੇਲਵੇ

1120

11

ਦੱਖਣ ਪੂਰਬੀ ਰੇਲਵੇ

2955

12

ਦੱਖਣ ਪੂਰਬ ਮੱਧ ਰੇਲਵੇ

997

13

ਦੱਖਣ ਪੱਛਮੀ ਰੇਲਵੇ

60

14

ਪੱਛਮੀ ਮੱਧ ਰੇਲਵੇ

1046

ਕੁੱਲ

19742

 

ਫ਼ੌਗ ਪਾਸ ਡਿਵਾਈਸਾਂ ਦੀਆਂ ਆਮ ਵਿਸ਼ੇਸ਼ਤਾਵਾਂ:

  • ਸਭ ਤਰਾਂ ਦੇ ਭਾਗਾਂ ਜਿਵੇਂ ਸਿੰਗਲ ਲਾਈਨ, ਡਬਲ ਲਾਈਨ, ਇਲੈਕਟ੍ਰੀਫਾਈਡ ਅਤੇ ਨੌਨ-ਇਲੈਲਟ੍ਰੀਫਾਈਡ ਸੈਕਸ਼ਨਾਂ ਦੇ ਲਈ ਢੁਕਵਾਂ।

  • ਸਭ ਤਰਾਂ ਦੇ ਇਲੈਕਟ੍ਰਿਕ ਅਤੇ ਡੀਜ਼ਲ ਲੋਕੋਮੋਟਿਵ, ਈਐੱਮਯੂ/ਐੱਮਈਐੱਮਯੂ/ਡੀਈਐੱਮਯੂ ਦੇ ਲਈ ਢੁਕਵਾਂ।

  • 160 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀ ਟ੍ਰੇਨ ਗਤੀ ਦੇ ਲਈ ਉਪਯੁਕਤ।

  • ਇਸ ਵਿੱਚ 18 ਘੰਟੇ ਦੇ ਲਈ ਬਿਲਟ-ਇਨ-ਰੀਚਾਰਜਬਲ ਬੈਟਰੀ ਬੈਕਅਪ ਹੈ।

  • ਇਹ ਪੋਰਟੇਬਲ, ਆਕਾਰ ਵਿੱਚ ਕਾਮਪੈਕਟ, ਵਜ਼ਨ ਵਿੱਚ ਹਲਕਾ (ਬੈਟਰੀ ਸਮੇਤ 1.5 ਕਿਲੋਗ੍ਰਾਮ ਤੋਂ ਵਧ ਨਹੀਂ) ਅਤੇ ਮਜ਼ਬੂਤ ਡਿਜ਼ਾਈਨ ਵਾਲਾ ਹੈ।

  • ਲੋਕੋ ਪਾਇਲਟ ਆਪਣੀ ਡਿਊਟੀ ਫਿਰ ਤੋਂ ਸ਼ੁਰੂ ਕਰਨ ‘ਤੇ ਡਿਵਾਈਸ ਨੂੰ ਆਪਣੇ ਨਾਲ ਆਸਾਨੀ ਨਾਲ ਲੋਕੋਮੋਟਿਵ ਤੱਕ ਲੈ ਜਾ ਸਕਦਾ ਹੈ।

  • ਇਸ ਨੂੰ ਲੋਕੋਮੋਟਿਵ ਦ ਕੈਬ ਡੈਸਕ ‘ਤੇ ਅਸਾਨੀ ਨਾਲ ਰੱਖਿਆ ਜਾ ਸਕਦਾ ਹੈ।

  • ਇਹ ਇੱਕ ਸਟੈਂਡਅਲੋਨ ਪ੍ਰਣਾਲੀ ਹੈ।

  • ਇਹ ਧੁੰਦ, ਮੀਂਹ ਜਾਂ ਧੁੱਪ ਜਿਹੀਆਂ ਮੌਸਮੀ ਸਥਿਤੀਆਂ ਤੋਂ ਅਪ੍ਰਭਾਵਿਤ ਰਹਿੰਦਾ ਹੈ।

 

*****

 

ਏਐੱਸ/ਪੀਐੱਸ


(Release ID: 1993113) Visitor Counter : 105