ਕਿਰਤ ਤੇ ਰੋਜ਼ਗਾਰ ਮੰਤਰਾਲਾ

ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਲੇ ਨੈਸ਼ਨਲ ਕਰੀਅਰ ਸਰਵਿਸ ਪੋਰਟਲ 'ਤੇ 10.45 ਲੱਖ ਤੋਂ ਵੱਧ ਸਰਗਰਮ ਅਸਾਮੀਆਂ

Posted On: 21 DEC 2023 4:07PM by PIB Chandigarh

ਨੈਸ਼ਨਲ ਕਰੀਅਰ ਸਰਵਿਸ (ਐੱਨਸੀਐੱਸਪੋਰਟਲ ਸਰਕਾਰ ਵਲੋਂ ਇੱਕ ਡਿਜੀਟਲ ਪਲੇਟਫਾਰਮ [www.ncs.gov.inਰਾਹੀਂ ਨੌਕਰੀ ਦੀ ਖੋਜ ਅਤੇ ਮੈਚਿੰਗਕਰੀਅਰ ਮਾਰਗਦਰਸ਼ਨਕਿੱਤਾਮੁਖੀ ਮਾਰਗਦਰਸ਼ਨਹੁਨਰ ਵਿਕਾਸ ਕੋਰਸਾਂ ਬਾਰੇ ਜਾਣਕਾਰੀ ਆਦਿ ਵਰਗੀਆਂ ਕੈਰੀਅਰ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕਰਨ ਲਈ ਸ਼ੁਰੂ ਕੀਤਾ ਗਿਆ ਸੀ

 ਐੱਨਸੀਐੱਸ ਪੋਰਟਲ ਨੌਕਰੀ ਲੱਭਣ ਵਾਲਿਆਂ ਅਤੇ ਰੁਜ਼ਗਾਰਦਾਤਾਵਾਂ ਨੂੰ ਨੌਕਰੀ ਦੇ ਮੇਲ ਲਈ ਇੱਕ ਮੰਚ 'ਤੇ ਲਿਆਉਂਦਾ ਹੈਇਹ ਦੇਸ਼ ਦੇ ਚਾਹਵਾਨ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਦਾ ਹੈ ਅਤੇ ਕਰੀਅਰ ਵਿਕਾਸ ਸਹਾਇਤਾ ਦੀ ਸਹੂਲਤ ਦਿੰਦਾ ਹੈ

ਐੱਨਸੀਐੱਸ ਪੋਰਟਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

        I.            ਨੌਕਰੀ ਲੱਭਣ ਵਾਲਿਆਂ ਨੂੰ ਕਰੀਅਰ ਮਾਰਗਦਰਸ਼ਨ ਪ੍ਰਦਾਨ ਕਰਨ ਲਈ 1100 ਤੋਂ ਵੱਧ ਪ੍ਰਵਾਨਿਤ ਕਰੀਅਰ ਸਲਾਹਕਾਰ

      II.            3600 ਤੋਂ ਵੱਧ ਨੌਕਰੀ ਦੀਆਂ ਭੂਮਿਕਾਵਾਂ 'ਤੇ ਕਰੀਅਰ ਸਮੱਗਰੀ ਦਾ ਗਿਆਨ ਭੰਡਾਰ

    III.            ਰੁਜ਼ਗਾਰਯੋਗਤਾ ਭਾਗ ਨੂੰ ਦੇਖਣ ਲਈ ਔਨਲਾਈਨ ਰੁਜ਼ਗਾਰ ਯੋਗਤਾ ਮੁਲਾਂਕਣ

    IV.            ਡਿਜੀਟਲ ਅਤੇ ਸਾਫਟ ਸਕਿੱਲ 'ਤੇ ਆਨਲਾਈਨ ਰੁਜ਼ਗਾਰ ਯੋਗਤਾ ਵਧਾਉਣ ਦੀ ਸਿਖਲਾਈ

      V.            ਨੌਕਰੀ ਲੱਭਣ ਵਾਲਿਆਂ ਦੇ ਡੇਟਾ ਨੂੰ ਸਾਂਝਾ ਕਰਨ ਲਈ 28 ਰਾਜ ਰੋਜ਼ਗਾਰ ਪੋਰਟਲ (7 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਸਮੇਤ ਸਿੱਧੇ ਐੱਨਸੀਐੱਸ ਪੋਰਟਲ ਦੀ ਵਰਤੋਂ ਕਰਦੇ ਹੋਏਨਾਲ ਏਕੀਕਰਣ

    VI.            ਖਾਲੀ ਅਸਾਮੀਆਂ ਨੂੰ ਸਾਂਝਾ ਕਰਨ ਲਈ ਕਈ ਪ੍ਰਾਈਵੇਟ ਜੌਬ ਪੋਰਟਲਾਂ ਨਾਲ ਏਕੀਕਰਣ

  VII.            ਆਟੋ ਰਜਿਸਟਰ ਕਰਨ ਵਾਲੇ ਰੁਜ਼ਗਾਰਦਾਤਾਵਾਂ ਲਈ ਸੂਖਮਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇਈਪੀਐੱਫਓ ਅਤੇ ਈਐੱਸਆਈਸੀ ਦੇ ਉਦਯਮ ਪੋਰਟਲ ਨਾਲ ਏਕੀਕਰਣ

18.12.2023 ਤੱਕਐੱਨਸੀਐੱਸ ਪੋਰਟਲ 'ਤੇ 10.45 ਲੱਖ ਤੋਂ ਵੱਧ ਸਰਗਰਮ ਅਸਾਮੀਆਂ ਹਨ ਪਿਛਲੇ ਤਿੰਨ ਸਾਲਾਂ ਵਿੱਚ ਰਜਿਸਟਰਡ ਕੀਤੇ ਗਏ ਅਤੇ ਖਾਲੀ ਅਸਾਮੀਆਂ ਦਾ ਸਾਲ-ਵਾਰ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਸਾਲ

ਐੱਨਸੀਐੱਸ ਪੋਰਟਲ 'ਤੇ ਰਜਿਸਟਰਡ ਰੁਜ਼ਗਾਰਦਾਤਾ

ਐੱਨਸੀਐੱਸ ਪੋਰਟਲ 'ਤੇ ਖਾਲੀ ਅਸਾਮੀਆਂ ਨੂੰ ਜੋੜਿਆ ਗਿਆ

2020-2021

78,367

12,61,066

2021-2022

52,863

13,46,765

2022-2023

8,19,827

34,81,944                                               

 

ਇਹ ਜਾਣਕਾਰੀ ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ

************

ਐੱਮਜੇਪੀਐੱਸ/ਐੱਨਐੱਸਕੇ



(Release ID: 1991221) Visitor Counter : 48


Read this release in: English , Urdu , Hindi , Marathi