ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ 50 ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨਾਂ ਅਤੇ 16 ਬੈਂਕਾਂ ਦੇ ਨੋਡਲ ਅਧਿਕਾਰੀਆਂ ਦੇ ਨਾਲ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਅਭਿਯਾਨ 2.0 ਦੀ ਸਮੀਖਿਆ ਕੀਤੀ
ਸਰਕਾਰ ਨੇ ਮਾਰਚ, 2024 ਦੇ ਅੰਤ ਤੱਕ ਕੇਂਦਰ ਸਰਕਾਰ ਦੇ ਪੈਨਸ਼ਨਰਜ਼ ਦੁਆਰਾ 50 ਲੱਖ ਡੀਐੱਲਸੀ ਦਾ ਟੀਚਾ ਰੱਖਿਆ ਹੈ
ਸਾਰੇ ਪੈਨਸ਼ਨਰਜ਼ ਦੁਆਰਾ ਡਿਜੀਟਲ ਲਾਈਫ ਸਰਟੀਫਿਕੇਟ ਪੇਸ਼ ਕਰਨਾ ਸੁਨਿਸ਼ਚਿਤ ਕਰਨ ਲਈ ਸੰਤ੍ਰਿਪਤੀ ਦ੍ਰਿਸ਼ਟੀਕੋਣ ਅਪਣਾਇਆ ਜਾਵੇਗਾ ਅਤੇ 80 ਸਾਲ ਤੋਂ ਅਧਿਕ ਉਮਰ ਦੇ ਸੁਪਰ ਸੀਨੀਅਰ ਪੈਨਸ਼ਨਰਜ਼ ਦੇ ਡੀਐੱਲਸੀ ਲਈ ਉੱਚ ਕੇਂਦ੍ਰਿਤ ਦ੍ਰਿਸ਼ਟੀਕੋਣ ਅਪਣਾਇਆ ਜਾਵੇਗਾ
ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦੇ ਸਕੱਤਰ ਨੇ 1 ਨਵੰਬਰ ਤੋਂ 30 ਨਵੰਬਰ, 2023 ਤੱਕ ਰਾਸ਼ਟਰਵਿਆਪੀ ਡੀਐੱਲਸੀ ਅਭਿਯਾਨ 2.0 ਨੂੰ ਸਫ਼ਲ ਬਣਾਉਣ ਵਿੱਚ ਪੈਨਸ਼ਨ ਵੰਡ ਬੈਂਕਾਂ, ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨਾਂ, ਯੂਆਈਡੀਏਆਈ, ਸਾਬਕਾ ਸੈਨਿਕ ਭਲਾਈ ਵਿਭਾਗ ਦੇ ਯੋਗਦਾਨ ਦੀ ਸ਼ਲਾਘਾ ਕੀਤੀ
Posted On:
27 DEC 2023 10:50AM by PIB Chandigarh
ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਿਊ) ਨੇ 16 ਪੈਨਸ਼ਨ (ਵੰਡ)ਡਿਸਟ੍ਰੀਬਿਊਟ ਬੈਂਕਾਂ, 50 ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਯੂਆਈਡੀਏਆਈ, ਐੱਮਈਆਈਟੀਵਾਈ, ਸਾਰੇ ਮੰਤਰਾਲਿਆਂ/ਵਿਭਾਗਾਂ ਦੇ ਸਹਿਯੋਗ ਨਾਲ, ਦੇਸ਼ ਭਰ ਦੇ 105 ਸ਼ਹਿਰਾਂ ਵਿੱਚ 602 ਸਥਾਨਾਂ ‘ਤੇ 1 ਤੋਂ 30 ਨਵੰਬਰ, 2023 ਤੱਕ ਇੱਕ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਅਭਿਯਾਨ ਦਾ ਆਯੋਜਨ ਕੀਤਾ। ਇਸ ਅਭਿਯਾਨ ਦਾ ਉਦੇਸ਼ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਲਈ ਡੀਐੱਲਸੀ/ਫੇਸ ਔਥੈਂਟਿਕੇਸ਼ਨ ਟੈਕਨੋਲੋਜੀ ਦੇ ਉਪਯੋਗ ਲਈ ਸਾਰੇ ਕੇਂਦਰ ਸਰਕਾਰ ਦੇ ਪੈਨਸ਼ਨਰਜ਼ ਅਤੇ ਪੈਨਸ਼ਨ ਵੰਡਣ ਵਾਲੀਆਂ ਅਥਾਰਿਟੀਆਂ ਵਿੱਚ ਜਾਗਰੂਕਤਾ ਫੈਲਾਉਣਾ ਸੀ।
ਇਸ ਸਬੰਧ ਵਿੱਚ, ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦੇ ਸਕੱਤਰ, ਸ਼੍ਰੀ ਵੀ ਸ੍ਰੀਨਿਵਾਸ, ਨੇ 26 ਦਸੰਬਰ 2023 ਨੂੰ 16 ਪੈਨਸ਼ਨ ਵੰਡ ਬੈਂਕਾਂ ਅਤੇ 50 ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨਸ ਦੇ 290 ਨੋਡਲ ਅਧਿਕਾਰੀਆਂ ਦੇ ਨਾਲ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਅਭਿਯਾਨ 2.0 ਦੀ ਤਰੱਕੀ ਦੀ ਸਮੀਖਿਆ ਕੀਤੀ।
ਸ੍ਰੀਨਿਵਾਸ ਨੇ ਪੈਨਸ਼ਨਰਜ਼ ਤੱਕ ਪਹੁੰਚਣ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਫੇਸ ਔਥੈਂਟਿਕੇਸ਼ਨ ਤਕਨੀਕ ਰਾਹੀਂ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਵਿੱਚ ਸਮਰੱਥ ਬਣਾਉਣ ਵਿੱਚ ਪੈਨਸ਼ਨ ਵੰਡ ਬੈਂਕਾਂ ਅਤੇ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਉਤਕ੍ਰਿਸ਼ਟ ਸੇਵਾਵਾਂ ਦੀ ਸ਼ਲਾਘਾ ਕੀਤੀ। ਬੈਂਕ ਅਧਿਕਾਰੀਆਂ ਅਤੇ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨਸ ਨੇ ਬਿਸਤਰ ‘ਤੇ ਪਏ/ਅਸ਼ਕਤ ਪੈਨਸ਼ਨਰਜ਼ ਦੇ ਘਰਾਂ/ਹਸਪਤਾਲਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੀ ਡੀਐੱਲਸੀ ਤਿਆਰ ਕੀਤੀ, ਜੋ ਇਨ੍ਹਾਂ ਪੈਨਸ਼ਨਰਜ਼ ਲਈ ਬੇਹਦ ਲਾਭਕਾਰੀ ਸੀ।
ਦਸੰਬਰ 2023 ਤੱਕ, ਡੀਐੱਲਸੀ ਅਭਿਯਾਨ 2.0 ਦੇ ਤਹਿਤ, 1.29 ਕਰੋੜ ਪੈਨਸ਼ਨਰਜ਼ ਨੇ ਡੀਐੱਲਸੀ ਜਮ੍ਹਾਂ ਕੀਤੇ ਹੈ, ਜਿਨ੍ਹਾਂ ਵਿੱਚੋਂ 41 ਲੱਖ ਤੋਂ ਅਧਿਕ ਕੇਂਦਰ ਸਰਕਾਰ ਦੇ ਪੈਨਸ਼ਨਰਜ਼ ਹਨ। ਇਸ ਅਭਿਯਾਨ ਦੇ ਨਤੀਜੇ ਵਜੋਂ, ਫੇਸ ਔਥੈਂਟਿਕੇਸ਼ਨ ਤਕਨੀਕ ਦਾ ਉਪਯੋਗ ਕਰਕੇ ਪੈਦਾ ਡੀਐੱਲਸੀ ਦੀ ਸੰਖਿਆ 21.34 ਲੱਖ ਤੋਂ ਅਧਿਕ ਹੈ, ਬਾਇਓ-ਮੈਟ੍ਰਿਕਸ ਦਾ ਉਪਯੋਗ ਕਰਕੇ 97.13 ਲੱਖ ਅਤੇ ਆਈਰਿਸ ਦਾ ਉਪਯੋਗ ਕਰਕੇ 10.95 ਲੱਖ ਹੈ।
ਇਸ ਵਿੱਚੋਂ, ਕੇਂਦਰ ਸਰਕਾਰ ਦੇ ਪੈਨਸ਼ਨਰਜ਼ ਲਈ, 10.43 ਲੱਖ ਫੇਸ ਔਥੈਂਟਿਕੇਸ਼ਨ ਰਾਹੀਂ , 28.90 ਲੱਖ ਬਾਇਓ-ਮੈਟ੍ਰਿਕ ਦਾ ਉਪਯੋਗ ਕਰਕੇ ਅਤੇ 2.33 ਲੱਖ ਆਈਰਿਸ ਦਾ ਉਪਯੋਗ ਕਰਕੇ ਹਨ। ਡੀਐੱਲਸੀ ਦੀ ਉਮਰ-ਵਾਰ ਪੀੜ੍ਹੀ ਦੇ ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈ ਕਿ 90 ਸਾਲ ਤੋਂ ਅਧਿਕ ਉਮਰ ਦੇ 27,000 ਤੋਂ ਅਧਿਕ ਪੈਨਸ਼ਨਰਜ਼ ਅਤੇ 80 ਤੋਂ 90 ਸਾਲ ਦੀ ਉਮਰ ਦੇ ਦਰਮਿਆਨ 2.84 ਲੱਖ ਤੋਂ ਅਧਿਕ ਪੈਨਸ਼ਨਰਜ਼ ਨੇ ਡਿਜੀਟਲ ਮਾਧਿਅਮ ਦਾ ਉਪਯੋਗ ਕੀਤਾ ਹੈ।
ਵਿਭਾਗ ਦੁਆਰਾ ਬਣਾਏ ਗਏ ਸਮਰਪਿਤ ਡੀਐੱਲਸੀ ਪੋਰਟਲ ਅਨੁਸਾਰ, ਡੀਐੱਲਸੀ ਤਿਆਰ ਕਰਨ ਵਾਲੇ ਪੰਜ ਪ੍ਰਮੁੱਖ ਰਾਜ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਤਮਿਲ ਨਾਡੂ ਅਤੇ ਕੇਰਲ ਹਨ, ਜਿਨ੍ਹਾਂ ਨੇ ਕ੍ਰਮਵਾਰ 5.48 ਲੱਖ, 5.03 ਲੱਖ, 2.81 ਲੱਖ, 2.78 ਲੱਖ ਅਤੇ 2.44 ਲੱਖ ਡੀਐੱਲਸੀ ਪੈਦਾ ਕੀਤੇ ਹਨ। ਡੀਐੱਲਸੀ ਤਿਆਰ ਕਰਨ ਵਾਲੇ ਮੋਹਰੀ ਪੰਜ ਬੈਂਕ ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ, ਕੇਨਰਾ ਬੈਂਕ, ਬੈਂਕ ਆਫ਼ ਇੰਡੀਆ ਅਤੇ ਸੈਂਟਰਲ ਬੈਂਕ ਆਫ਼ ਇੰਡੀਆ ਹਨ, ਜਿਨ੍ਹਾਂ ਨੇ ਕ੍ਰਮਵਾਰ 8.22 ਲੱਖ, 2.59 ਲੱਖ, 0.92 ਲੱਖ, 0.74 ਲੱਖ ਅਤੇ 0.69 ਲੱਖ ਤੋਂ ਅਧਿਕ ਡੀਐੱਲਸੀ ਬਣਾਏ ਹੈ ਅਤੇ ਇਹ ਮੋਹਰੀ ਪੈਨਸ਼ਨ ਵੰਡ ਬੈਂਕ ਵੀ ਹਨ।
ਸ੍ਰੀਨਿਵਾਸ ਨੇ ਕਿਹਾ ਕਿ ਇਸ ਅਭਿਯਾਨ ਦੇ ਅੰਤ ਤੱਕ- 31 ਮਾਰਚ, 2024 ਤੱਕ-ਕੇਂਦਰ ਸਰਕਾਰ ਦੇ ਪੈਨਸ਼ਨਰਜ਼ ਦੇ 50 ਲੱਖ ਡੀਐੱਲਸੀ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਰੇ ਹਿਤਧਾਰਕਾਂ ਦੁਆਰਾ 100 ਪ੍ਰਤੀਸ਼ਤ ਸੰਤ੍ਰਿਪਤੀ ਦ੍ਰਿਸ਼ਟੀਕੋਣ ਅਪਣਾਇਆ ਜਾਣਾ ਚਾਹੀਦਾ ਹੈ। 80 ਸਾਲ ਤੋਂ ਅਧਿਕ ਉਮਰ ਦੇ ਪੈਨਸ਼ਨਰਜ਼ ਲਈ ਇੱਕ ਉੱਚ ਪੱਧਰੀ ਕੇਂਦ੍ਰਿਤ ਦ੍ਰਿਸ਼ਟੀਕੋਣ ਅਪਣਾਇਆ ਜਾਣਾ ਚਾਹੀਦਾ ਹੈ। ਪੈਨਸ਼ਨਰਜ਼ ਦਾ ਡਿਜੀਟਲ ਸਸ਼ਕਤੀਕਰਣ ‘ਮਿਨੀਮਨ ਗਵਰਨਮੈਂਟ-ਮੈਕਸੀਮਮ ਗਵਰਨੈਂਸ’ ਦੀ ਨੀਤੀ ਦੇ ਨਾਲ ਸਰਕਾਰ ਦਾ ਇੱਕ ਘੋਸ਼ਿਤ ਐਲਾਨ ਹੈ।
ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦੇ ਸਕੱਤਰ ਨੇ ਕਿਹਾ ਕਿ ਜਿਨ੍ਹਾਂ ਪੈਨਸ਼ਨਰਜ਼ ਨੇ ਹੁਣ ਤੱਕ ਆਪਣਾ ਲਾਈਫ ਸਰਟੀਫਿਕੇਟ ਜਮ੍ਹਾਂ ਨਹੀਂ ਕੀਤਾ ਹੈ, ਉਨ੍ਹਾਂ ਦੀ ਇੱਕ ਅਪਵਾਦ ਸੂਚੀ ਬੈਂਕਾਂ ਦੁਆਰਾ ਸਾਰੇ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨਸ ਨੂੰ ਪ੍ਰਦਾਨ ਕੀਤੀ ਜਾਵੇਗੀ, ਤਾਕਿ ਐਸੋਸੀਏਸ਼ਨਸ ਨੂੰ 50 ਲੱਖ ਡੀਐੱਲਸੀ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ 100 ਪ੍ਰਤੀਸ਼ਤ ਸੰਤ੍ਰਿਪਤੀ ਦ੍ਰਿਸ਼ਟੀਕੋਣ ਅਪਣਾਉਣ ਵਿੱਚ ਸਮਰੱਥ ਬਣਾਇਆ ਜਾ ਸਕੇ। ਪੈਨਸ਼ਨ ਵੰਡ ਬੈਂਕ ਸਫ਼ਲਤਾ ਦੀਆਂ ਕਹਾਣੀਆਂ ਅਤੇ ਸੁਧਾਰ ਦੇ ਖੇਤਰਾਂ ਦੀ ਪਹਿਚਾਣ ਕਰਨ ਲਈ ਸਾਰੇ ਨੋਡਲ ਅਧਿਕਾਰੀਆਂ ਦੇ ਨਾਲ ਆਯੋਜਿਤ ਕੈਂਪਸ ਦੀ ਵੱਖ-ਵੱਖ ਸਮੀਖਿਆ ਕਰਨਗੇ। ਸ਼੍ਰੀ ਸ੍ਰੀਨਿਵਾਸ ਨੇ ਇਹ ਵੀ ਕਿਹਾ ਕਿ 2023 ਵਿੱਚ ਰਾਸ਼ਟਰਵਿਆਪੀ ਡੀਐੱਲਸੀ ਅਭਿਯਾਨ 2.0 ਦਾ ਸਫ਼ਲ ਲਾਗੂਕਰਣ ਨਵੰਬਰ ,2024 ਵਿੱਚ ਇੱਕ ਹੋਰ ਜ਼ਿਆਦਾ ਮਹੱਤਵਆਕਾਂਖਿਆਕੀ ਰਾਸ਼ਟਰਵਿਆਪੀ ਡੀਐੱਲਸੀ ਅਭਿਯਾਨ 3.0 ਦੇ ਹੋਣ ਦੀਆਂ ਉਮੀਦਾਂ ਨੂੰ ਵਧਾਉਂਦਾ ਹੈ।
*******
ਐੱਸਐੱਨਸੀ/ਪੀਕੇ
(Release ID: 1991158)
Visitor Counter : 88