ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਉੱਚ ਕੁਸ਼ਲਤਾ ਵਾਲੇ ਸੋਲਰ ਪੈਨਲ ਨਿਰਮਾਣ ਲਈ ਪੀਐੱਲਆਈ ਸਵਦੇਸ਼ੀ ਉਤਪਾਦਨ ਨੂੰ ਹੁਲਾਰਾ ਦੇਵੇਗਾ: ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਰਾਜ ਮੰਤਰੀ ਭਗਵੰਤ ਖੌਬਾ


ਸੋਲਰ ਪੈਨਲਾਂ ਦੀ ਕੀਮਤ ਵਾਜਬ ਰੱਖੋ, ਬੁਨਿਆਦੀ ਕਸਟਮ ਡਿਊਟੀ ਦਾ ਗਲਤ ਫਾਇਦਾ ਨਾ ਉਠਾਓ: ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਰਾਜ ਮੰਤਰੀ

Posted On: 15 DEC 2023 5:27PM by PIB Chandigarh

ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਰਾਜ ਮੰਤਰੀ ਸ਼੍ਰੀ ਭਗਵੰਤ ਖੌਬਾ ਨੇ ਕਿਹਾ ਹੈ ਕਿ 24,000 ਕਰੋੜ ਰੁਪਏ ਦੇ ਬਜਟ ਖਰਚੇ ਨਾਲ ਉੱਚ ਕੁਸ਼ਲਤਾ ਵਾਲੇ ਸੋਲਰ ਪੈਨਲ ਨਿਰਮਾਣ ਲਈ ਉਤਪਾਦਨ ਲਿੰਕਡ ਪ੍ਰੋਤਸ਼ਾਹਨ ਵਰਗੀਆਂ ਯੋਜਨਾਵਾਂ ਸੋਲਰ ਪੈਨਲਾਂ ਦੇ ਸਵਦੇਸ਼ੀ ਉਤਪਾਦਨ ਨੂੰ ਹੁਲਾਰਾ ਦੇਣਗੀਆਂ। ਮੰਤਰੀ ਨੇ ਉਦਯੋਗਾਂ ਨੂੰ ਸੋਲਰ ਮੋਡੀਊਲਾਂ ਦੀ ਕੀਮਤ ਉਚਿਤ ਹੋਣ ਅਤੇ ਘਰੇਲੂ ਪੈਨਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਬੁਨਿਆਦੀ ਕਸਟਮ ਡਿਊਟੀ ਦਾ ਨਾਜਾਇਜ਼ ਫਾਇਦਾ ਨਾ ਲੈਣ ਲਈ ਆਖਿਆ। ਮੰਤਰੀ ਨੇ ਘਰੇਲੂ ਡਿਵੈਲਪਰਾਂ ਲਈ ਪ੍ਰਤੀਯੋਗੀ ਕੀਮਤਾਂ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਬਾਰੇ ਵੀ ਗੱਲ ਕੀਤੀ। ਮੰਤਰੀ ਨੇ ਇਹ ਗੱਲ ਅੱਜ, 15 ਦਸੰਬਰ, 2023 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਅਤੇ ਨੈਸ਼ਨਲ ਸੋਲਰ ਐਨਰਜੀ ਫੈਡਰੇਸ਼ਨ ਆਫ ਇੰਡੀਆ (ਐੱਨਐੱਸਈਐੱਫਆਈ), ਸੋਲਰ ਪਾਵਰ ਯੂਰਪ ਅਤੇ ਈਯੂ ਇੰਡੀਆ ਸਵੱਛ ਊਰਜਾ ਅਤੇ ਜਲਵਾਯੂ ਭਾਈਵਾਲੀ ਵਲੋਂ ਸਾਂਝੇ ਤੌਰ 'ਤੇ ਆਯੋਜਿਤ ਕੀਤੇ ਗਏ ਪਹਿਲੇ ਭਾਰਤ ਸੋਲਰ ਨਿਰਮਾਣ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਆਖੀ।

ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਸੰਪੂਰਨ ਢੰਗ ਨਾਲ ਸੋਚਦੀ ਹੈ, ਤਾਂ ਜੋ ਸਥਿਰਤਾ ਅਤੇ ਸਾਰਿਆਂ ਲਈ ਜਿੱਤ ਦੀ ਸਥਿਤੀ ਨੂੰ ਯਕੀਨੀ ਬਣਾਇਆ ਜਾ ਸਕੇ। "ਸਰਕਾਰ ਸਾਰੇ ਹਿੱਸੇਦਾਰਾਂ ਨਾਲ ਲਗਾਤਾਰ ਸਲਾਹ-ਮਸ਼ਵਰਾ ਕਰ ਰਹੀ ਹੈ, ਇਨਪੁਟ ਲੈ ਰਹੀ ਹੈ ਅਤੇ ਹਰ ਕਿਸੇ ਦੀ ਸਲਾਹ ਸੁਣ ਰਹੀ ਹੈ ਅਤੇ ਫਿਰ ਹਰ ਕਿਸੇ ਨੂੰ ਨਿਆਂ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ।"

ਇਸ ਮੌਕੇ 'ਤੇ, ਮੰਤਰੀ ਨੇ ਪੀਵੀ ਸਪਲਾਈ ਲੜੀ ਦਾ ਲਚਕੀਲਾਪਣ ਅਤੇ ਸਥਿਰਤਾ - ਭਾਰਤ-ਈਯੂ ਸਹਿਯੋਗ ਅਧਿਐਨ 'ਤੇ ਇੱਕ ਰਿਪੋਰਟ ਲਾਂਚ ਕੀਤੀ।

ਸ਼੍ਰੀ ਖੌਭਾ ਨੇ ਆਪਣੇ ਮੁੱਖ ਭਾਸ਼ਣ ਵਿੱਚ ਇਸ਼ਾਰਾ ਕੀਤਾ ਕਿ ਸੋਲਰ ਨਿਰਮਾਣ ਇੱਕ ਉੱਭਰਦਾ ਖੇਤਰ ਹੈ, ਖਾਸ ਤੌਰ 'ਤੇ ਭਾਰਤ ਵਿੱਚ ਅਤੇ ਇਹ ਕਿ ਦੇਸ਼ ਵਧਦੀ ਆਬਾਦੀ ਦੀਆਂ ਲੋੜਾਂ ਅਤੇ ਸ਼ੁੱਧਤਾ ਪ੍ਰਾਪਤ ਕਰਨ ਦੇ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ, ਸੀਓਪੀ 'ਤੇ ਸਾਲ 2070 ਤੱਕ ਨਵੇਂ ਸ਼ੁੱਧ ਸਿਫ਼ਰ ਟੀਚੇ ਨਿਰਧਾਰਤ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਪ੍ਰਾਪਤ ਕਰ ਰਿਹਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਵਲੋਂ ਦਿੱਤੇ ਆਤਮਨਿਰਭਰ ਭਾਰਤ ਦੇ ਮੰਤਰ ਬਾਰੇ ਵੀ ਦੱਸਿਆ ਅਤੇ ਕਿਵੇਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਮੇਤ ਵਿਸ਼ਵ ਨੇਤਾ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਵਲੋਂ ਕੀਤੀਆਂ ਪਹਿਲਕਦਮੀਆਂ ਦੀ ਸ਼ਲਾਘਾ ਕਰ ਰਹੇ ਹਨ। “ਹਰ ਸੈਕਟਰ ਨੂੰ ਆਤਮ-ਨਿਰਭਰਤਾ ਲਿਆਉਣ ਦੀ ਲੋੜ ਹੈ; ਇਸ ਦਿਸ਼ਾ ਵਿੱਚ ਸਰਕਾਰ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਹਰ ਖੇਤਰ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।"

ਮੰਤਰੀ ਨੇ ਨਿਵੇਸ਼ਕਾਂ ਨੂੰ ਆਉਣ ਵਾਲੇ ਸਾਲਾਂ ਵਿੱਚ ਇੱਕ ਸਥਿਰ ਸਰਕਾਰ ਅਤੇ ਨੀਤੀਗਤ ਨਿਸ਼ਚਤਤਾ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਨੂੰ ਉਪਲਬਧ ਮੌਕਿਆਂ ਦਾ ਫਾਇਦਾ ਉਠਾਉਣ ਲਈ ਕਿਹਾ।

ਇਸ ਸਮਾਗਮ ਵਿੱਚ ਉਦਯੋਗ ਦੇ ਨੁਮਾਇੰਦੇ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਅਧਿਕਾਰੀ ਮੌਜੂਦ ਸਨ।

 

************

 

ਪੀਆਈਬੀ ਦਿੱਲੀ | ਧੀਪ ਜੋਏ ਮੈਂਮਪਿਲੀ



(Release ID: 1990714) Visitor Counter : 48


Read this release in: English , Urdu , Hindi , Tamil