ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ, ਨੇ ਮੇਡਟੈਕ ਮਿੱਤਰਾ: ਮੇਡਟੈਕ ਇਨੋਵੇਟਰਸ ਅਤੇ ਐਡਵਾਂਸਡ ਹੈਲਥਕੇਅਰ ਸਾਲਿਊਸ਼ਨ ਨੂੰ ਸਸ਼ਕਤ ਬਣਾਉਣ ਲਈ ਇੱਕ ਰਣਨੀਤਕ ਪਹਿਲ ਦੀ ਵਰਚੁਅਲ ਮਾਧਿਅਮ ਨਾਲ ਸ਼ੁਰੂਆਤ ਕੀਤੀ


ਮੇਡਟੈਕ ਮਿੱਤਰਾ ਇੱਕ ਅਜਿਹਾ ਪਲੈਟਫਾਰਮ ਹੈ ਜੋ ਦੇਸ਼ ਦੀਆਂ ਯੁਵਾ ਪ੍ਰਤਿਭਾਵਾਂ ਨੂੰ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਦੀ ਖੋਜ, ਗਿਆਨ, ਤਰਕ ਨੂੰ ਅੰਤਿਮ ਰੂਪ ਦੇਣ ਅਤੇ ਉਨ੍ਹਾਂ ਨੂੰ ਰੈਗੂਲੇਟਰੀ ਪ੍ਰਵਾਨਗੀ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ: ਡਾ ਮਨਸੁਖ ਮਾਂਡਵੀਯਾ

ਮੈਡੀਕਲ ਡਿਵਾਈਸ ਸੈਕਟਰ ਭਾਰਤ ਦੇ ਸਿਹਤ ਸੰਭਾਲ ਖੇਤਰ ਦਾ ਇੱਕ ਮਹੱਤਵਪੂਰਨ ਅਤੇ ਅਨਿੱਖੜਵਾਂ ਅੰਗ ਹੈ; ਵਿਕਸਿਤ ਭਾਰਤ ਦੇ ਵਿਜ਼ਨ ਦੀ ਦਿਸ਼ਾ ਵਿੱਚ, ਭਾਰਤ 2047 ਤੱਕ ਦੇਸ਼ ਵਿੱਚ ਸਿਹਤ ਦੇ ਲੈਂਡਸਕੇਪ ਨੂੰ ਬਦਲਣ ਦੇ ਵਿਜ਼ਨ ਨਾਲ ਸਿਹਤ ਪ੍ਰਤੀ ਇੱਕ ਸੰਪੂਰਨ ਪਹੁੰਚ ਅਪਣਾ ਰਿਹਾ ਹੈ: ਡਾ. ਮਨਸੁਖ ਮਾਂਡਵੀਯਾ

ਮੇਡਟੈਕ ਮਿੱਤਰਾ ਭਾਰਤ ਵਿੱਚ ਉਭਰਦੇ ਉੱਦਮੀਆਂ ਅਤੇ ਇਨੋਵੇਟਰਸ ਲਈ ਇੱਕ ਪਲੈਟਫਾਰਮ ਹੈ; ਇਹ ਪਲੈਟਫਾਰਮ ਇੱਕ ਈਕੋਸਿਸਟਮ, ਇੱਕ ਕਮਿਊਨਿਟੀ ਤੋਂ ਵੱਧ ਹੈ; ਇਹ ਇੱਕ ਪਰਿਵਰਤਨਕਾਰੀ ਬਦਲਾਅ ਦਾ ਧੁਰਾ ਹੈ: ਪ੍ਰੋਫੈਸਰ ਐਸ.ਪੀ. ਸਿੰਘ ਬਘੇਲ

ਮੇਡਟੈਕ ਮਿੱਤਰਾ ਉੱਭਰਦੇ ਸਟਾਰਟਅੱਪਸ ਨੂੰ ਸਸ਼ਕਤ ਬਣਾਏਗਾ ਅਤੇ ਇਨੋਵੇਸ਼ਨ ਵਿੱਚ ਆਸਾਨੀ, ਖੋਜ ਅਤੇ ਵਿਕਾਸ ਵਿੱਚ ਆਸਾਨੀ,ਆਤਮਨਿਰਭਰ ਭਾਰਤ ਦੇ ਨਿਰਮਾਣ ਲਈ ਸੇਵਾ ਪ੍ਰਦਾਨ ਕਰਨ ਵਿੱਚ ਆਸਾਨੀ ਨੂੰ ਸੁਨਿਸ਼ਚਿਤ ਕਰੇਗਾ: ਡਾ. ਵੀ.ਕੇ. ਪਾਲ

Posted On: 25 DEC 2023 1:06PM by PIB Chandigarh

 "ਮੇਡਟੈਕ ਮਿੱਤਰਾ ਇੱਕ ਪਲੈਟਫਾਰਮ ਹੈ ਜੋ ਦੇਸ਼ ਦੀਆਂ ਯੁਵਾ ਪ੍ਰਤਿਭਾਵਾਂ ਨੂੰ ਸਹਾਇਤਾ ਪ੍ਰਦਾਨ ਕਰਕੇ  ਉਨ੍ਹਾਂ ਦੀ ਖੋਜਗਿਆਨਤਰਕ ਆਦਿ ਨੂੰ ਅੰਤਿਮ ਰੂਪ ਦੇਣ ਅਤੇ ਉਨ੍ਹਾਂ ਨੂੰ ਰੈਗੂਲੇਟਰੀ ਪ੍ਰਵਾਨਗੀ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ।" ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀਡਾ. ਮਨਸੁਖ ਮਾਂਡਵੀਯਾ ਨੇ ਅੱਜ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀਪ੍ਰੋਫੈਸਰ ਐਸ.ਪੀ. ਸਿੰਘ ਬਘੇਲ ਅਤੇ ਨੀਤੀ ਆਯੋਗ (ਮੈਂਬਰ ਹੈਲਥ) ਡਾ. ਵੀ.ਕੇ. ਪਾਲ ਦੀ ਮੌਜੂਦਗੀ ਵਿੱਚ 'ਮੇਡਟੈਕ ਮਿੱਤਰਾ: ਏ ਸਟ੍ਰੈਟਜਿਕ ਇਨੀਸ਼ੀਏਟਿਵ ਟੂ ਐਮਪਾਵਰ ਮੈਡਟੈਕ ਇਨੋਵੇਟਰਸ ਐਂਡ ਐਡਵਾਂਸਡ ਹੈਲਥਕੇਅਰ ਸਲਿਊਸ਼ਨਜ਼ਦੀ ਸ਼ੁਰੂਆਤ ਕਰਦੇ ਹੋਏ ਇਹ ਗੱਲ ਕਹੀ।

ਇਸ ਮੌਕੇ 'ਤੇ ਡਾ. ਮਾਂਡਵੀਯਾ ਨੇ ਕਿਹਾ, “ਮੈਡੀਕਲ ਉਪਕਰਣ ਸੈਕਟਰ ਭਾਰਤ ਦੇ ਸਿਹਤ ਸੰਭਾਲ ਖੇਤਰ ਦਾ ਇੱਕ ਮਹੱਤਵਪੂਰਨ ਅਤੇ ਅਨਿੱਖੜਵਾਂ ਅੰਗ ਹੈ। ਵਿਕਸਿਤ ਭਾਰਤ ਦੇ ਵਿਜ਼ਨ ਦੀ ਦਿਸ਼ਾ ਵਿੱਚਭਾਰਤ 2047 ਤੱਕ ਦੇਸ਼ ਵਿੱਚ ਹੈਲਥ ਲੈਂਡਸਕੇਪ ਨੂੰ ਬਦਲਣ ਦੇ ਵਿਜ਼ਨ ਨਾਲ ਸਿਹਤ ਪ੍ਰਤੀ ਇੱਕ ਸੰਪੂਰਨ ਪਹੁੰਚ ਅਪਣਾ ਰਿਹਾ ਹੈ। ਭਾਰਤ ਦਾ ਮੇਡਟੈਕ ਸੈਕਟਰ 80 ਪ੍ਰਤੀਸ਼ਤ ਤੱਕ ਆਯਾਤ 'ਤੇ ਨਿਰਭਰ ਹੈ, ਅਤੇ ਇਸ ਗੱਲ ਦਾ ਜ਼ਿਕਰ ਕਰਦੇ ਹੋਏ  ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਦੇਸ਼ ਵਿੱਚ ਹੀ ਮੈਡੀਕਲ ਉਪਕਰਣਾਂ ਦੀ ਸਪਲਾਈ ਹੋ ਸਕੇ। ਇਸ ਖੇਤਰ ਨੇ ਉਤਪਾਦਨ ਨਾਲ ਜੁੜੀਆਂ ਪ੍ਰੋਤਸਾਹਨ ਸਕੀਮਾਂ ਅਤੇ ਮੈਡੀਕਲ ਡਰੱਗ ਪਾਰਕਾਂ ,ਮੇਡਟੈਕ ਖੋਜ ਨੀਤੀ ਅਤੇ ਮੇਡਟੈਕ ਪ੍ਰੋਤਸਾਹਨ ਯੋਜਨਾ ਦੇ ਲਈ ਨਿਵੇਸ਼ ਦੇ ਲਾਗੂਕਰਨ ਦੇ ਨਾਲ ਬੇਮਿਸਾਲ ਪ੍ਰਗਤੀ ਦੇਖੀ ਹੈ।

ਉਨ੍ਹਾਂ ਨੇ  ਇਹ ਵੀ ਕਿਹਾ ਕਿ ਇਹ ਸਹਿਯੋਗੀ ਪਹਿਲ ਕਿਫਾਇਤੀਗੁਣਵੱਤਾਪੂਰਨ ਮੇਡਟੈਕ ਡਿਵਾਈਸਾਂ ਅਤੇ ਡਾਇਗਨੌਸਟਿਕਸ ਦੇ ਸਵਦੇਸ਼ੀ ਵਿਕਾਸ ਦੀ ਸੁਵਿਧਾ ਪ੍ਰਦਾਨ ਕਰੇਗੀ ਜਿਸ ਨਾਲ ਇਸ ਖੇਤਰ ਦੀ ਆਯਾਤ ਨਿਰਭਰਤਾ ਵਿੱਚ ਕਾਫੀ ਕਮੀ ਆਵੇਗੀ।ਇਸ ਖੇਤਰ ਦੇ ਵਿਕਾਸ ਅਤੇ ਸਮਰੱਥਾਵਾਂ ਨੂੰ ਰੇਖਾਂਕਿਤ ਕਰਦੇ ਹੋਏਡਾ. ਮਾਂਡਵੀਯਾ ਨੇ ਵਿਸ਼ਵਾਸ ਪ੍ਰਗਟਾਇਆ ਕਿ ਭਾਰਤ 2030 ਤੱਕ 50 ਬਿਲੀਅਨ ਡਾਲਰ ਦਾ ਉਦਯੋਗ ਬਣ ਜਾਵੇਗਾ।

ਟੈਕਨੋਲੋਜੀ ਦੇ ਵਿਕਾਸ ਦੀ ਤੇਜ਼ ਰਫਤਾਰ ਨੂੰ ਉਜਾਗਰ ਕਰਦੇ ਹੋਏ ਡਾ. ਮਾਂਡਵੀਯਾ ਨੇ ਕਿਹਾ ਕਿ ਰੋਬੋਟਿਕਸਆਰਟੀਫੀਸ਼ੀਅਲ ਇੰਟੈਲੀਜੈਂਸਬਿਗ ਡੇਟਾਵਰਚੁਅਲ ਰਿਐਲਿਟੀਨੈਨੋ ਟੈਕਨੋਲੋਜੀ ਵਰਗੇ ਖੇਤਰਾਂ ਵਿੱਚ ਹੋ ਰਹੇ ਵਿਕਾਸ ਕਾਰਨ , ਮੈਡੀਕਲ ਡਿਵਾਈਸ ਸੈਕਟਰ ਅੱਜ  ਤੇਜ਼ੀ ਨਾਲ ਬਦਲ ਰਿਹਾ ਹੈ। ਖੋਜਕਾਰਾਂ ਅਤੇ ਨੌਜਵਾਨਾਂ ਦੀਆਂ ਪਹਿਲਾਂ ਅਤੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਡਾ. ਮਾਂਡਵੀਯਾ ਨੇ ਕਿਹਾ ਕਿ ਦੇਸ਼ ਵਿੱਚ ਖੋਜਕਾਰਾਂਖੋਜਕਰਤਾਵਾਂ ਅਤੇ ਸਟਾਰਟ-ਅੱਪ ਨਾਲ ਜੁੜੇ ਨੌਜਵਾਨਾਂ ਵਿੱਚ ਬਹੁਤ ਸ਼ਕਤੀ ਹੈ ਜੋ ਖੋਜ ਅਤੇ ਤਰਕ ਵਿਕਸਿਤ ਕਰਨਾ ਜਾਣਦੇ ਹਨ। ਜੇਕਰ ਕਿਸੇ ਨੂੰ ਮਨਜ਼ੂਰੀ ਪੱਧਰ 'ਤੇ ਹੀ ਸਹਾਇਤਾ ਮਿਲ ਜਾਵੇਤਾਂ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ , ਜੋ ਭਾਰਤ ਨੂੰ ਆਤਮਨਿਰਭਰ ਬਣਨ ਅਤੇ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅਪਣਾਉਣ ਦੀ ਦਿਸ਼ਾ ਵਿੱਚ ਸਹਾਇਕ ਹੋਣਗੀਆਂ।

 

ਕੇਂਦਰੀ ਸਿਹਤ ਮੰਤਰੀ ਨੇ ਦੱਸਿਆ ਕਿ ਵਧ ਰਹੀਆਂ ਸਿਹਤ ਸੰਭਾਲ ਜ਼ਰੂਰਤਾਂ ਅਤੇ ਵਿਕਾਸ ਨੂੰ ਸੁਵਿਧਾਜਨਕ ਬਣਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਦੇ ਨਾਲਭਾਰਤੀ ਮੈਡੀਕਲ ਉਪਕਰਣ ਉਦਯੋਗ ਵਿੱਚ ਆਉਣ ਵਾਲੇ ਸਾਲਾਂ ਵਿੱਚ ਇਨੋਵੇਸ਼ਨ ਵਿੱਚ ਇੱਕ ਪ੍ਰਮੁੱਖ ਨੇਤਾ ਵਜੋਂ ਉਭਰਨ ਦੀ ਸਮਰੱਥਾ ਰੱਖਦਾ ਹੈ।

ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ  ਪ੍ਰੋ. ਐੱਸ.ਪੀ. ਸਿੰਘ ਬਘੇਲ ਨੇ ਕਿਹਾ ਕਿ ਮੈਡਟੈਕ ਮਿੱਤਰਾ ਭਾਰਤ ਵਿੱਚ ਉੱਭਰਦੇ ਉੱਦਮੀਆਂ ਅਤੇ ਖੋਜਕਾਰਾਂ ਲਈ ਇੱਕ ਪਲੈਟਫਾਰਮ ਹੈ। ਇਹ ਪਲੈਟਫਾਰਮ ਇੱਕ ਈਕੋਸਿਸਟਮਇੱਕ ਕਮਿਊਨਿਟੀ ਤੋਂ ਵੱਧ ਕੇ ਹੈ। ਇਹ ਕ੍ਰਾਂਤੀਕਾਰੀ ਪਰਿਵਰਤਨ ਦਾ ਧੁਰਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਸਿਹਤ ਸੰਭਾਲ ਦੇ ਦ੍ਰਿਸ਼ ਵਿੱਚ ਬਦਲਾਅ ਲਿਆਉਣ ਲਈ ਸਹੀ ਅਤੇ ਕਿਫਾਇਤੀ ਸਵਦੇਸ਼ੀ ਟੈਕਨੋਲੋਜੀਆਂ ਦਾ ਉਪਯੋਗ ਬਹੁਤ ਮਹੱਤਵਪੂਰਨ ਹੈ। ਮੇਡਟੈਕ ਮਿੱਤਰਾ ਇੱਕ ਅਜਿਹੀ ਪਹਿਲ ਹੈ ਜੋ ਵੱਖ-ਵੱਖ ਹਿਤਧਾਰਕਾਂ ਦੇ ਦਰਮਿਆਨ ਸਹਿਯੋਗ ਵਧਾਉਣ ਅਤੇ ਸਿਹਤ ਖੇਤਰ ਵਿੱਚ ਪ੍ਰਗਤੀ ਨੂੰ ਉਤਸ਼ਾਹਿਤ ਕਰਨ ਲਈ  ਉਨ੍ਹਾਂ ਦੇ ਨਾਲ ਸਾਂਝੇਦਾਰੀ ਕਰਨ ਲਈ ਮੈਡੀਕਲ ਟੈਕਨੋਲੋਜੀ ਦੇ ਖੇਤਰ ਵਿੱਚ ਵੱਖ-ਵੱਖ ਹਿਤਧਾਰਕਾਂ ਨੂੰ ਇੱਕ ਪਲੈਟਫਾਰਮ ਪ੍ਰਦਾਨ ਕਰਦੀ ਹੈ।

ਇਨੋਵੇਸ਼ਨ ਨੂੰ ਸਾਹਮਣੇ ਲਿਆਉਣ ਵਿੱਚ ਇਨੋਵੇਟਰਸ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ 'ਤੇ ਚਾਨਣਾ ਪਾਉਂਦੇ ਹੋਏਡਾ. ਵੀ.ਕੇ. ਪਾਲ ਨੇ ਨੈਦਾਨਿਕ ਮੁਲਾਂਕਣ ਅਤੇ ਰੈਗੂਲੇਟਰੀ ਪਾਲਣਾ ਦੇ ਨਾਲ ਇਨੋਵੇਟਰਸ ਦੀ ਮਦਦ ਕਰਨ ਵਿੱਚ ਮੈਡਟੈਕ ਮਿੱਤਰਾ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੇਡਟੈਕ ਮਿੱਤਰਾ ਉੱਭਰਦੇ  ਸਟਾਰਟ-ਅੱਪਸ ਨੂੰ ਸਸ਼ਕਤ ਬਣਾਏਗਾ ਅਤੇ ਇਨੋਵੇਸ਼ਨ ਵਿੱਚ ਆਸਾਨੀਖੋਜ ਅਤੇ ਵਿਕਾਸ ਕਰਨ ਵਿੱਚ ਆਸਾਨੀ, ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਸੇਵਾ ਪ੍ਰਦਾਨ ਕਰਨ ਵਿੱਚ ਅਸਾਨੀ ਨੂੰ ਸੁਨਿਸ਼ਚਿਤ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰੇ ਹਿਤਧਾਰਕਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਨਾਲਇਹ ਪ੍ਰਭਾਵਸ਼ਾਲੀ ਢੰਗ ਨਾਲ ਰੁਕਾਵਟਾਂ ਨੂੰ ਦੂਰ ਕਰੇਗਾ ਅਤੇ ਖੇਤਰ ਵਿੱਚ ਵਿਕਾਸ ਅਤੇ ਆਜ਼ਾਦੀ ਨੂੰ ਪ੍ਰੇਰਿਤ ਕਰੇਗਾ।

ਮੈਡੀਕਲ ਉਪਕਰਨਾਂ ਦੇ ਈਕੋਸਿਸਟਮ ਦੇ ਨਾਲ-ਨਾਲ ਸਿਹਤ ਖੇਤਰ ਦੇ ਵਿਕਾਸ ਨੂੰ ਸੰਪੂਰਨ ਤੌਰ 'ਤੇ ਉਤਸ਼ਾਹਿਤ ਕਰਨ ਦੇ ਨਾਲ ਮੈਡਟੈਕ ਮਿੱਤਰਾ ਦੇ ਤਾਲਮੇਲ ਨੂੰ ਰੇਖਾਂਕਿਤ ਕਰਦੇ ਹੋਏਡਾ. ਵੀ.ਕੇ. ਪਾਲ ਨੇ ਕਿਹਾ ਕਿ ਇਹ ਪਲੈਟਫਾਰਮ ਵਿਸ਼ਵਵਿਆਪੀ ਸਿਹਤ ਕਵਰੇਜ ਲਈ ਭਾਰਤ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗਾਜੋ ਕਿ ਇੱਕ ਵਿਕਸਿਤ ਭਾਰਤ ਦਾ ਇੱਕ ਅਨਿੱਖੜਵਾਂ ਅੰਗ ਬਣਨ ਲਈ ਰਾਸ਼ਟਰ ਦੇ ਹਰੇਕ ਹਿੱਸੇ ਤੱਕ ਸਿਹਤ ਸੇਵਾਵਾਂ ਦੀ  ਪਹੁੰਚ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ।

ਇਸ ਪ੍ਰੋਗਰਾਮ ਵਿੱਚ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਅਤੇ ਡੀਐੱਚਆਰ ਦੇ ਸਕੱਤਰ ਡਾ: ਰਾਜੀਵ ਬਹਿਲਆਈਸੀਐੱਮਆਰ ਦੇ ਮੈਡੀਕਲ ਡਿਵਾਈਸਿਸ ਐਂਡ ਡਾਇਗਨੌਸਟਿਕਸ ਮਿਸ਼ਨ ਸਕੱਤਰੇਤ (ਐੱਮਡੀਐੱਮਐੱਸਦੇ ਸਾਇੰਟਿਸਟ-ਈਮਿਸ਼ਨ ਇੰਚਾਰਜ ਡਾ. ਸੁਚਿਤਾ ਮਾਰਕਨਆਈਸੀਐੱਮਆਰ ਦੇ ਵਿਕਾਸ ਖੋਜ ਵਿਭਾਗ ਦੇ ਸਾਇੰਟਿਸਟ ਜੀ ਅਤੇ ਪ੍ਰਮੁੱਖ ਡਾ. ਤਰੁਣ ਮਦਾਨ, ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਦੇ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ,ਡਾ. ਰਾਜੀਵ ਸਿੰਘ ਰਘੂਵੰਸ਼ੀਆਈਸੀਐੱਮਆਰ ਦੀ ਸੀਨੀਅਰ ਡਿਪਟੀ ਡਾਇਰੈਕਟਰ ਜਨਰਲ (ਪ੍ਰਸ਼ਾਸਨ) ਸ੍ਰੀਮਤੀ ਮਨੀਸ਼ਾ ਸਕਸੈਨਾ ਅਤੇ ਸੀਨੀਅਰ ਸਰਕਾਰੀ ਅਧਿਕਾਰੀ ਵੀ ਮੌਜੂਦ ਰਹੇ।

****

 

ਐੱਮਵੀ(Release ID: 1990694) Visitor Counter : 45