ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਰਾਜ ਮੰਤਰੀ ਡਾ. ਜਿਤੇਂਦਰ ਸਿੰਘ 25 ਦਸੰਬਰ, 2023 ਨੂੰ ਸੁਸ਼ਾਸਨ ਦਿਵਸ ਦਾ ਉਦਘਾਟਨ ਕਰਨਗੇ


ਆਈਜੀਓਟੀ (iGOT) ਕਰਮਯੋਗੀ ਪਲੈਟਫਾਰਮ 'ਤੇ 3 ਨਵੀਆਂ ਵਿਸ਼ੇਸ਼ਤਾਵਾਂ ਦੀ ਸ਼ੁਰੂਆਤ: ਮਾਈ ਆਈਜੀਓਟੀ, ਬਲੈਂਡਡ ਪ੍ਰੋਗਰਾਮ ਅਤੇ ਕਿਉਰੇਟਿਡ ਪ੍ਰੋਗਰਾਮ

ਡੀਓਪੀਟੀ ਦੀ ਸਲਾਨਾ ਸਮਰੱਥਾ ਨਿਰਮਾਣ ਯੋਜਨਾ (ਏਸੀਬੀਪੀ) ਦੇ ਹਿੱਸੇ ਵਜੋਂ 12 ਡੋਮੇਨ ਵਿਸ਼ੇਸ਼ ਈ-ਲਰਨਿੰਗ ਸਮਰੱਥਾ ਨਿਰਮਾਣ ਕੋਰਸਾਂ ਦੀ ਸ਼ੁਰੂਆਤ

ਮੱਧ ਪ੍ਰਬੰਧਨ ਕਰਮਚਾਰੀਆਂ ਲਈ ਵਿਕਾਸ (ਵੇਰੀਏਬਲ ਅਤੇ ਇਮਰਸਿਵ ਕਰਮਯੋਗੀ ਐਡਵਾਂਸਡ ਸਪੋਰਟ) ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੀ ਸ਼ੁਰੂਆਤ

ਪਰਸੋਨਲ ਅਤੇ ਸਿਖਲਾਈ ਵਿਭਾਗ 25 ਦਸੰਬਰ, 2023 ਨੂੰ ਸੁਸ਼ਾਸਨ ਦਿਵਸ ਮਨਾਉਣ ਜਾ ਰਿਹਾ ਹੈ।

Posted On: 24 DEC 2023 1:57PM by PIB Chandigarh

ਡਾ. ਜਿਤੇਂਦਰ ਸਿੰਘਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ)ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀਪਰਸੋਨਲਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ  ਰਾਜ ਮੰਤਰੀਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਰਾਜ ਮੰਤਰੀਭਾਰਤ ਸਰਕਾਰ ਉੱਤਰੀ ਬਲਾਕਨਵੀਂ ਦਿੱਲੀ ਵਿਖੇ ਸੁਸ਼ਾਸਨ ਦਿਵਸ ਨੂੰ ਲਾਂਚ ਅਤੇ ਉਦਘਾਟਨ ਕਰਨਗੇ।

ਇਸ ਖਾਸ ਮੌਕੇ 'ਤੇ ਡਾ. ਜਿਤੇਂਦਰ ਸਿੰਘ ਆਈਜੀਓਟੀ ਕਰਮਯੋਗੀ ਪਲੈਟਫਾਰਮ 'ਤੇ 3 ਨਵੀਆਂ ਵਿਸ਼ੇਸ਼ਤਾਵਾਂ ਲਾਂਚ ਕਰਨਗੇ: ਮਾਈ ਆਈਜੀਓਟੀਬਲੈਂਡਡ ਪ੍ਰੋਗਰਾਮ ਅਤੇ ਕਿਉਰੇਟਿਡ ਪ੍ਰੋਗਰਾਮ।

ਮਾਈ ਆਈਜੀਓਟੀ ਵਿਅਕਤੀਗਤ ਅਧਿਕਾਰੀ ਦੇ ਹੋਮ ਪੇਜ 'ਤੇ ਟੀਚਾਗਤ ਸਿਖਲਾਈ ਕੋਰਸ ਪ੍ਰਦਾਨ ਕਰਦਾ ਹੈਜੋ ਸਿੱਧੇ ਤੌਰ 'ਤੇ ਉਸ ਅਧਿਕਾਰੀ ਦੀਆਂ ਵਿਲੱਖਣ ਸਮਰੱਥਾ ਨਿਰਮਾਣ ਲੋੜਾਂ ਨੂੰ ਪੂਰਾ ਕਰਦਾ ਹੈ ਜਿਵੇਂ ਕਿ ਉਨ੍ਹਾਂ ਦੇ ਮੰਤਰਾਲਿਆਂ/ਵਿਭਾਗਾਂ ਲਈ ਸਮਰੱਥਾ-ਨਿਰਮਾਣ ਯੋਜਨਾ ਵਿੱਚ ਚਿੰਨ੍ਹਤ ਕੀਤਾ ਗਿਆ ਹੈ। ਇਸ ਨਾਲ ਉੱਚ ਵਿਅਕਤੀਗਤਕੇਂਦਰਿਤ ਅਤੇ ਟੀਚਾਗਤ ਸਮਰੱਥਾ-ਨਿਰਮਾਣ ਦੀ ਸਹੂਲਤ ਮਿਲਦੀ ਹੈਜਿਸ ਨਾਲ ਵਿਅਕਤੀਗਤ ਅਤੇ ਸੰਗਠਨਾਤਮਕ ਮੁਹਾਰਤ ਦੀਆਂ ਜ਼ਰੂਰਤਾਂ ਦੇ ਵਿਚਕਾਰ ਬਿਲਕੁਲ ਦਰੁਸਤ ਸਬੰਧ ਯਕੀਨੀ ਬਣਦਾ ਹੈ। ਇਸ ਪਲੈਟਫਾਰਮ 'ਤੇ ਉਪਲਬਧ 830 ਉੱਚ ਗੁਣਵੱਤਾ ਵਾਲੇ ਈ-ਲਰਨਿੰਗ ਕੋਰਸਾਂ ਦੇ ਨਾਲ ਹੁਣ ਤੱਕ 28 ਲੱਖ ਤੋਂ ਵੱਧ ਉਪਭੋਗਤਾ ਪਲੈਟਫਾਰਮ 'ਤੇ ਸ਼ਾਮਲ ਹੋ ਚੁੱਕੇ ਹਨ।

ਆਈਜੀਓਟੀ-ਕਰਮਯੋਗੀ ਪਲੈਟਫਾਰਮ 'ਤੇ ਲਿਆਂਦੇ ਗਏ ਪ੍ਰੋਗਰਾਮ ਅਧਿਕਾਰੀਆਂ ਦੀਆਂ ਗਤੀਸ਼ੀਲ ਸਿਖਲਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਰੇ ਪੱਧਰਾਂ 'ਤੇ ਸਿਖਲਾਈ ਵਿਧੀਆਂ ਤੱਕ ਬਰਾਬਰ ਪਹੁੰਚ ਦੀ ਸਹੂਲਤ ਪ੍ਰਦਾਨ ਕਰਨਗੇ। ਬਲੈਂਡਡ ਪ੍ਰੋਗਰਾਮ ਔਨਲਾਈਨ ਸਿਖਲਾਈ ਦੇ ਭਾਗਾਂ ਦੇ ਨਾਲ ਰਵਾਇਤੀ ਔਫਲਾਈਨ (ਵਿਅਕਤੀਗਤ) ਕਲਾਸਰੂਮ ਕੋਰਸਾਂ ਨੂੰ ਜੋੜਦੇ ਹਨ। ਇਹ ਅਧਿਕਾਰੀਆਂ ਅਤੇ ਫੈਕਲਟੀ ਨੂੰ ਔਨਲਾਈਨ ਕੋਰਸਾਂ ਦੀ ਲਚਕਤਾ ਅਤੇ ਸਹੂਲਤ ਦਾ ਲਾਭ ਉਠਾਉਣ ਦੇ ਯੋਗ ਬਣਾਉਂਦਾ ਹੈ ਅਤੇ ਕਲਾਸਰੂਮ ਵਿੱਚ ਆਹਮੋ-ਸਾਹਮਣੇ ਗੱਲਬਾਤ ਦੇ ਅਨਮੋਲ ਲਾਭਾਂ ਨੂੰ ਬਰਕਰਾਰ ਰੱਖਦਾ ਹੈ।

ਆਈਜੀਓਟੀ ਕਰਮਯੋਗੀ 'ਤੇ ਚੁਣੇ ਗਏ ਪ੍ਰੋਗਰਾਮਾਂ ਨੂੰ ਮੰਤਰਾਲਿਆਂ/ਵਿਭਾਗਾਂ ਅਤੇ ਸਿਖਲਾਈ ਸੰਸਥਾਵਾਂ ਦੀਆਂ ਵਿਭਿੰਨ ਸਿੱਖਣ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਕੋਰਸ ਪ੍ਰਦਾਤਾ ਇੱਕ ਅਨੁਕੂਲ ਸਿਖਲਾਈ ਯਾਤਰਾ ਪ੍ਰਦਾਨ ਕਰਨ ਲਈ ਇੱਕ ਪ੍ਰੋਗਰਾਮੇਟਿਕ ਪਹੁੰਚ ਨਾਲ ਆਈਜੀਓਟੀ ਦੇ ਭੰਡਾਰ ਤੋਂ ਸੰਬੰਧਿਤ ਸਮੱਗਰੀਸਰੋਤਾਂ ਅਤੇ ਮੁਲਾਂਕਣਾਂ ਨੂੰ ਤਿਆਰ ਕਰਨ ਦੇ ਯੋਗ ਹੋਣਗੇ।

ਇਸ ਵਿਸ਼ੇਸ਼ ਦਿਨ 'ਤੇਡਾ. ਜਿਤੇਂਦਰ ਸਿੰਘ ਕਰਮਯੋਗੀ ਡਿਜੀਟਲ ਲਰਨਿੰਗ ਲੈਬ (ਕੇਡੀਐੱਲਐੱਲ) ਦੁਆਰਾ ਡੀਓਪੀਟੀ ਦੀ ਸਾਲਾਨਾ ਸਮਰੱਥਾ ਨਿਰਮਾਣ ਯੋਜਨਾ (ਏਸੀਬੀਪੀ) ਦੇ ਹਿੱਸੇ ਵਜੋਂ ਦੋ ਮਹੀਨਿਆਂ ਦੇ ਅਰਸੇ ਵਿੱਚ ਵਿਕਸਤ ਕੀਤੇ ਗਏ 12 ਡੋਮੇਨ ਵਿਸ਼ੇਸ਼ ਸਮਰੱਥਾ ਨਿਰਮਾਣ ਈ-ਲਰਨਿੰਗ ਕੋਰਸ ਵੀ ਲਾਂਚ ਕਰਨਗੇ। ਡੀਓਪੀਟੀ ਕੇਡੀਐੱਲਐੱਲ ਦਾ ਉਦਘਾਟਨ ਮਾਨਯੋਗ ਰਾਜ ਮੰਤਰੀ (ਪੀਪੀ) ਦੁਆਰਾ ਅਗਸਤ 2021 ਵਿੱਚ ਸਿਵਲ ਸੇਵਕਾਂ ਦੀ ਸਮਰੱਥਾ ਨੂੰ ਵਧਾਉਣ ਲਈ ਈ-ਲਰਨਿੰਗ ਕੋਰਸ ਵਿਕਸਿਤ ਕਰਨ ਲਈ ਕੀਤਾ ਗਿਆ ਸੀ। ਡੀਓਪੀਟੀ ਲਈ ਸਲਾਨਾ ਸਮਰੱਥਾ ਨਿਰਮਾਣ ਯੋਜਨਾ 27 ਸਤੰਬਰ 2023 ਨੂੰ ਮਾਨਯੋਗ ਮੰਤਰੀ ਡਾ. ਜਿਤੇਂਦਰ ਸਿੰਘ ਵਲੋਂ ਲਾਂਚ ਕੀਤੀ ਗਈ ਸੀ। ਇਹ 12 ਕੋਰਸ ਨਾ ਸਿਰਫ਼ ਡੀਓਪੀਟੀ ਵਿੱਚ ਕੰਮ ਕਰਦੇ ਸਿਵਲ ਸੇਵਕਾਂ ਦੀਆਂ ਡੋਮੇਨ ਯੋਗਤਾ ਲੋੜਾਂ ਨੂੰ ਸਿੱਧੇ ਤੌਰ 'ਤੇ ਪੂਰਾ ਕਰਨਗੇਸਗੋਂ ਹੋਰ ਸਰਕਾਰੀ ਸੰਸਥਾਵਾਂ ਨੂੰ ਰੋਜ਼ਾਨਾ ਦੇ ਆਧਾਰ 'ਤੇ ਕੰਮਕਾਜੀ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਵਿੱਚ ਮਦਦ ਕਰਨਗੇ।

ਡਾ. ਜਿਤੇਂਦਰ ਸਿੰਘ ਕੇਂਦਰੀ ਸਕੱਤਰੇਤ ਵਿੱਚ ਮੱਧ ਪ੍ਰਬੰਧਨ ਸਿਵਲ ਸੇਵਕਾਂ ਦੀ ਸਮਰੱਥਾ ਨਿਰਮਾਣ ਲਈ ਵਿਕਾਸ (VIKAS-ਵੇਰੀਏਬਲ ਅਤੇ ਇਮਰਸਿਵ ਕਰਮਯੋਗੀ ਐਡਵਾਂਸਡ ਸਪੋਰਟ) ਨਾਮਕ ਇੱਕ ਨਵਾਂ ਮਿਸ਼ਰਤ ਸਿਖਲਾਈ ਪ੍ਰੋਗਰਾਮ ਵੀ ਲਾਂਚ ਕਰਨਗੇ। ਵਿਕਾਸ ਆਈਜੀਓਟੀ ਦੇ ਨਾਲ ਇੱਕ ਮਿਸ਼ਰਤ ਪ੍ਰੋਗਰਾਮ ਹੈਜਿਸ ਵਿੱਚ ਕੇਂਦਰ ਸਰਕਾਰ ਵਿੱਚ ਲੋੜੀਂਦੀ ਕਾਰਜਸ਼ੀਲਵਿਹਾਰਕ ਅਤੇ ਤਕਨੀਕੀ ਯੋਗਤਾਵਾਂ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕਰਦੇ ਹੋਏ 33 ਘੰਟੇ ਆਈਐੱਸਟੀਐੱਮ 'ਤੇ 30 ਘੰਟੇ ਦੀ ਔਫਲਾਈਨ ਸਿਖਲਾਈ ਸ਼ਾਮਲ ਹੈ।

 

*****

 

ਐੱਸਐੱਨਸੀ/ਪੀਕੇ

 



(Release ID: 1990177) Visitor Counter : 57


Read this release in: English , Urdu , Hindi , Tamil , Telugu