ਖਾਣ ਮੰਤਰਾਲਾ
azadi ka amrit mahotsav

ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਵਿੱਚ ਆਤਮ-ਨਿਰਭਰਤਾ ਲਈ ਕੀਤੀਆਂ ਪਹਿਲਕਦਮੀਆਂ

Posted On: 18 DEC 2023 3:36PM by PIB Chandigarh

ਖਣਨ ਮੰਤਰਾਲੇ ਨੇ 01.11.2022 ਨੂੰ ਮਹੱਤਵਪੂਰਨ ਤੇ ਰਣਨੀਤਕ ਖਣਿਜਾਂ ਦੀ ਪਛਾਣ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਆਪਣੀ ਰਿਪੋਰਟ ਵਿੱਚ 30 ਖਣਿਜਾਂ ਦੀ ਆਰਥਿਕ ਮਹੱਤਤਾ ਅਤੇ ਸਪਲਾਈ ਦੇ ਜੋਖਮ ਨੂੰ ਧਿਆਨ ਵਿੱਚ ਰੱਖਦੇ ਹੋਏ ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਵਜੋਂ ਪਛਾਣ ਕੀਤੀ ਹੈ, ਜੋ ਭਾਰਤ ਦੀਆਂ ਤਰਜੀਹਾਂ ਅਤੇ ਊਰਜਾ ਤਬਦੀਲੀ ਲਈ ਭਵਿੱਖ ਦੀ ਜ਼ਰੂਰਤ ਹੈ। ਤਾਂਬਾ ਇਨ੍ਹਾਂ 30 ਖਣਿਜਾਂ ਵਿੱਚੋਂ ਇੱਕ ਹੈ, ਜੋ ਕਮੇਟੀ ਵਲੋਂ ਇਸਦੀ ਉੱਚ ਆਰਥਿਕ ਮਹੱਤਤਾ ਲਈ ਚਿੰਨ੍ਹਤ ਕੀਤਾ ਗਿਆ ਹੈ।

 

ਕੇਂਦਰ ਸਰਕਾਰ ਨੇ ਹਾਲ ਹੀ ਵਿੱਚ 29.11.2023 ਨੂੰ ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਦੇ 20 ਬਲਾਕਾਂ ਦੀ ਈ-ਨਿਲਾਮੀ ਦਾ ਪਹਿਲਾ ਗੇੜ ਸ਼ੁਰੂ ਕੀਤਾ ਹੈ, ਜਿਸ ਵਿੱਚ ਤਾਂਬਾ, ਲਿਥੀਅਮ, ਆਰਈਈ, ਖਣਿਜਾਂ ਦੇ ਪਲੈਟੀਨਮ ਸਮੂਹ, ਨਿੱਕਲ, ਪੋਟਾਸ਼ ਆਦਿ ਦੇ ਬਲਾਕ ਸ਼ਾਮਲ ਹਨ।

 

ਮਹੱਤਵਪੂਰਨ ਅਤੇ ਡੂੰਘੇ ਖਣਿਜਾਂ ਜਿਵੇਂ ਕਿ ਤਾਂਬਾ, ਸੋਨਾ, ਚਾਂਦੀ, ਕੋਬਾਲਟ, ਲਿਥੀਅਮ ਅਤੇ ਨਿੱਕਲ ਧਰਤੀ ਦੀ ਉਪਰੀ ਤਹਿ ਜਾਂ ਵੱਧ ਮਾਤਰਾ ਵਿੱਚ ਮਿਲਣ ਵਾਲੇ ਖਣਿਜਾਂ ਦੀ ਤੁਲਨਾ ਵਿੱਚ ਖੋਜਣਾ ਤੇ ਕੱਢਣਾ ਮੁਸ਼ਕਲ ਹੈ। ਦੇਸ਼ ਵਿੱਚ ਤਾਂਬੇ ਦੇ ਭੰਡਾਰਾਂ/ਸਰੋਤਾਂ ਦੀ ਘੱਟ ਉਪਲਬਧਤਾ ਦੇ ਕਾਰਨ, ਭਾਰਤ ਹਮੇਸ਼ਾ ਹੀ ਤਾਂਬੇ ਦੀ ਧਾਤ ਅਤੇ ਕੰਸੈਂਟਰੇਟ ਦਾ ਆਯਾਤਕ ਰਿਹਾ ਹੈ। ਕਾਪਰ ਕੰਸੈਂਟਰੇਟ ਨੂੰ ਸਾਫ ਕੀਤੇ ਤਾਂਬੇ ਦੇ ਉਤਪਾਦਨ ਵਿੱਚ ਕੱਚੇ ਮਾਲ ਵਜੋਂ ਵਰਤਿਆ ਜਾਂਦਾ ਹੈ, ਜਿਸ ਵਿੱਚ ਭਾਰਤ ਦੀ ਮਜ਼ਬੂਤ ਸਮਰੱਥਾ ਹੈ। ਪਿਛਲੇ ਦੋ ਸਾਲਾਂ ਵਿੱਚ ਦਰਾਮਦ ਵਿੱਚ ਵਾਧਾ, ਖਾਸ ਤੌਰ 'ਤੇ ਉਪਭੋਗਤਾ ਖੇਤਰਾਂ ਜਿਵੇਂ ਕਿ ਬੁਨਿਆਦੀ ਢਾਂਚਾ, ਨਿਰਮਾਣ, ਦੂਰਸੰਚਾਰ, ਇਲੈਕਟ੍ਰੀਕਲ, ਅਖੁੱਟ ਊਰਜਾ ਅਤੇ ਇਲੈਕਟ੍ਰਿਕ ਵਾਹਨਾਂ ਵਿੱਚ ਵਾਧਾ ਮਹਾਮਾਰੀ ਤੋਂ ਬਾਅਦ ਦੀ ਰਿਕਵਰੀ ਨੂੰ ਦਰਸਾਉਂਦੇ ਹੋਏ ਤਾਂਬੇ ਦੀ ਰਿਫਾਇਨਿੰਗ ਵਿੱਚ ਵਧਦੀ ਮੰਗ ਦੇ ਕਾਰਨ ਹੈ।

 

ਖਣਨ ਅਤੇ ਖਣਿਜ (ਵਿਕਾਸ ਅਤੇ ਰੈਗੂਲੇਸ਼ਨ) ਸੋਧ ਐਕਟ, 2023 ਰਾਹੀਂ 29 ਡੂੰਘੇ ਖਣਿਜਾਂ ਅਤੇ ਤਾਂਬੇ ਸਮੇਤ ਮਹੱਤਵਪੂਰਨ ਖਣਿਜਾਂ ਲਈ ਖੋਜ ਲਾਇਸੈਂਸ ਭਾਵ ਇੱਕ ਨਵੀਂ ਖਣਿਜ ਰਿਆਇਤ ਪੇਸ਼ ਕੀਤੀ ਗਈ ਹੈ। ਇਸ ਦੇ ਤਹਿਤ ਲਾਇਸੰਸਧਾਰਕ ਨੂੰ ਡੂੰਘੇ ਖਣਿਜ, ਜਿਨ੍ਹਾਂ ਦੀ ਖੋਜ ਕਰਨਾ ਔਖਾ ਹੁੰਦਾ ਹੈ, ਖੋਜ ਅਤੇ ਸੰਭਾਵੀ ਕਾਰਵਾਈਆਂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਖੋਜ ਲਾਈਸੈਂਸ ਦਾ ਉਦੇਸ਼ ਨਿੱਜੀ ਏਜੰਸੀਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਮਹੱਤਵਪੂਰਨ ਖਣਿਜਾਂ ਦੀ ਖੋਜ ਵਿੱਚ ਉੱਨਤ ਤਕਨਾਲੋਜੀ, ਵਿੱਤ ਅਤੇ ਮੁਹਾਰਤ ਨੂੰ ਲਿਆਂਦਾ ਜਾ ਸਕੇ। ਇਸ ਤੋਂ ਇਲਾਵਾ, ਪ੍ਰਾਸਪੈਕਟਿੰਗ ਲਾਇਸੈਂਸ ਤੋਂ ਬਿਨਾਂ ਮਾਨਤਾ ਪ੍ਰਾਪਤ ਨਿੱਜੀ ਖੋਜ ਏਜੰਸੀਆਂ ਅਤੇ ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਟਰੱਸਟ ਦੇ ਅਧੀਨ ਫੰਡਿੰਗ ਲਈ ਯੋਗ ਬਣੀਆਂ ਹਨ। ਉਪਰੋਕਤ ਉਪਾਵਾਂ ਦਾ ਉਦੇਸ਼ ਤਾਂਬਾ ਖਣਿਜ ਦੀ ਘਰੇਲੂ ਉਪਲਬਧਤਾ ਨੂੰ ਵਧਾਉਣਾ ਅਤੇ ਇਸ ਦੀ ਦਰਾਮਦ ਨੂੰ ਘਟਾਉਣਾ ਹੈ। ਇਹ ਜਾਣਕਾਰੀ ਕੇਂਦਰੀ ਕੋਲਾ, ਖਾਣਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

****************

 

ਬੀ/ਆਰਕੇਪੀ


(Release ID: 1989014)