ਘੱਟ ਗਿਣਤੀ ਮਾਮਲੇ ਮੰਤਰਾਲਾ
ਘੱਟ ਗਿਣਤੀਆਂ ਦੀ ਸਿੱਖਿਆ ਲਈ ਸਰਕਾਰੀ ਸਹਾਇਤਾ
Posted On:
13 DEC 2023 3:52PM by PIB Chandigarh
ਸਰਕਾਰ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਰਾਹੀਂ ਘੱਟ ਗਿਣਤੀਆਂ, ਖਾਸ ਤੌਰ 'ਤੇ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਘੱਟ ਵਿਸ਼ੇਸ਼ ਅਧਿਕਾਰ ਪ੍ਰਾਪਤ ਵਰਗ ਸਮੇਤ ਹਰ ਵਰਗ ਦੀ ਭਲਾਈ ਅਤੇ ਉੱਨਤੀ ਲਈ ਵੱਖ-ਵੱਖ ਯੋਜਨਾਵਾਂ ਲਾਗੂ ਕਰ ਰਹੀ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਨੇ ਵਿਸ਼ੇਸ਼ ਤੌਰ 'ਤੇ ਘੱਟ ਗਿਣਤੀ ਭਾਈਚਾਰਿਆਂ ਦੇ ਵਿਦਿਆਰਥੀਆਂ ਲਈ ਵਜ਼ੀਫ਼ਾ ਯੋਜਨਾਵਾਂ ਲਾਗੂ ਕੀਤੀਆਂ ਹਨ, ਜਿਨ੍ਹਾਂ ਨੂੰ (i) ਪ੍ਰੀ-ਮੈਟ੍ਰਿਕ ਸਕਾਲਰਸ਼ਿਪ, (ii) ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਮੈਰਿਟ ਕਮ ਮੀਨਜ਼ ਆਧਾਰਿਤ ਸਕਾਲਰਸ਼ਿਪ ਰਾਹੀਂ ਲਾਭ ਮਿਲਦਾ ਹੈ।
ਸਾਲ 2019-20 ਤੋਂ 2021-22 ਲਈ ਨਵੀਨੀਕਰਨ ਦਾ ਸਕੀਮ-ਵਾਰ, ਸਾਲ-ਵਾਰ ਵਜ਼ੀਫਾ ਅੰਕੜੇ
|
ਸਕੀਮ
|
ਨਵਿਆਉਣ ਲਈ ਅਰਜ਼ੀਆਂ
|
AY 2021-22
|
AY 2020-21
|
AY 2019-20
|
ਪ੍ਰੀ-ਮੈਟ੍ਰਿਕ
|
2843983
|
2418354
|
2269892
|
ਪੋਸਟ ਮੈਟ੍ਰਿਕ
|
228520
|
200857
|
164081
|
ਮੈਰਿਟ ਕਮ ਮੀਨਜ਼
|
72343
|
62079
|
55800
|
ਕੁੱਲ
|
3144846
|
2681290
|
2489773
|
ਸਾਲ 2021-22 ਲਈ ਸਿੱਖਿਆ ਮੰਤਰਾਲੇ ਦੇ ਯੂਨੀਫਾਈਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਦੇ ਅੰਕੜਿਆਂ ਅਨੁਸਾਰ, ਘੱਟ ਗਿਣਤੀ ਭਾਈਚਾਰੇ ਦੇ ਦਾਖਲੇ ਦਾ ਅਨੁਪਾਤ ਪ੍ਰਾਇਮਰੀ ਤੋਂ ਲੈ ਕੇ ਉੱਚ ਸੈਕੰਡਰੀ ਪੱਧਰ ਤੱਕ ਕੁੱਲ ਦਾਖਲੇ ਦਾ 17.8% ਹੈ। 3 ਸਕਾਲਰਸ਼ਿਪ ਸਕੀਮਾਂ ਦੇ ਅਧੀਨ ਅਰਜ਼ੀਆਂ ਦੇ ਨਵੀਨੀਕਰਨ ਦੇ ਸਬੰਧ ਵਿੱਚ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ 3 ਸਾਲਾਂ ਦੌਰਾਨ ਧਾਰਨ ਅਨੁਪਾਤ ਵਿੱਚ ਵਾਧਾ ਹੋਇਆ ਹੈ।
ਮੰਤਰਾਲਾ ਛੇ ਅਧਿਸੂਚਿਤ ਘੱਟ-ਗਿਣਤੀ ਭਾਈਚਾਰਿਆਂ ਦੇ ਲਾਭਪਾਤਰੀਆਂ ਦੇ ਆਰਥਿਕ ਵਿਕਾਸ ਲਈ ਵੱਖ-ਵੱਖ ਹੁਨਰ ਵਿਕਾਸ ਯੋਜਨਾਵਾਂ ਜਿਵੇਂ ਕਿ ‘ਸੀਖੋ ਔਰ ਕਮਾਓ’, ‘ਯੂਐੱਸਟੀਟੀਏਡੀ’ ਅਤੇ ‘ਨਈ ਮੰਜ਼ਿਲ’ ਰਾਹੀਂ ਆਧੁਨਿਕ ਅਤੇ ਰਵਾਇਤੀ ਹੁਨਰ ਸਿਖਲਾਈ ਦੇ ਮੌਕੇ ਦਾ ਵਿਸਥਾਰ ਕਰਦਾ ਹੈ। ਇਨ੍ਹਾਂ ਸਕੀਮਾਂ ਦੇ ਤਹਿਤ ਆਧੁਨਿਕ ਅਤੇ ਪਰੰਪਰਾਗਤ ਹੁਨਰਾਂ ਦੀ ਸਿਖਲਾਈ ਨਾਲ ਲਾਭਪਾਤਰੀ, ਬਿਹਤਰ ਰੁਜ਼ਗਾਰ, ਐੱਸਐੱਚਜੀਜ਼ ਦੇ ਗਠਨ, ਸਵੈ-ਰੁਜ਼ਗਾਰ, ਉਦਯੋਗਿਕ ਪਲੇਸਮੈਂਟ ਨਾਲ ਰੋਜ਼ੀ-ਰੋਟੀ ਪੈਦਾ ਕਰਨ ਵਿੱਚ ਸਹਾਇਤਾ ਕਰਨ ਦੇ ਯੋਗ ਹਨ।
ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
************
ਬੀਵਾਈ/ਟੀਐੱਫਕੇ
(Release ID: 1988636)
Visitor Counter : 93