ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 19 ਦਸੰਬਰ ਨੂੰ ਸਮਾਰਟ ਇੰਡੀਆ ਹੈਕਾਥੌਨ 2023 ਦੇ ਗ੍ਰੈਂਡ ਫਿਨਾਲੇ ਦੇ ਭਾਗੀਦਾਰਾਂ ਨਾਲ ਗੱਲਬਾਤ ਕਰਨਗੇ


ਦੇਸ਼ ਭਰ ਦੇ 48 ਨੋਡਲ ਕੇਂਦਰਾਂ ‘ਤੇ ਆਯੋਜਿਤ ਹੋਣ ਵਾਲੇ ਸਮਾਰਟ ਇੰਡੀਆ ਹੈਕਾਥੌਨ ਦੇ ਗ੍ਰੈਂਡ ਫਿਨਾਲੇ ਵਿੱਚ 12,000 ਤੋਂ ਅਧਿਕ ਭਾਗੀਦਾਰ ਸ਼ਾਮਲ ਹੋਣਗੇ

ਵਿਦਿਆਰਥੀ 25 ਮੰਤਰਾਲਿਆਂ ਦੁਆਰਾ ਪੋਸਟ ਕੀਤੇ ਗਏ 231 ਸਮੱਸਿਆ ਵੇਰਵਿਆਂ ਦਾ ਸਮਾਧਾਨ ਪੇਸ਼ ਕਰਨਗੇ

ਇਸ ਸਾਲ ਦੇ ਹੈਕਾਥੌਨ ਵਿੱਚ, 44,000 ਟੀਮਾਂ ਤੋਂ 50,000 ਤੋਂ ਅਧਿਕ ਵਿਚਾਰ ਪ੍ਰਾਪਤ ਹੋਏ-ਪਹਿਲੇ ਐੱਸਆਈਐੱਚ ਦੀ ਤੁਲਨਾ ਵਿੱਚ ਲਗਭਗ ਸੱਤ ਗੁਣਾ ਵਾਧਾ

ਭਾਗੀਦਾਰ ਪੁਲਾੜ ਟੈਕਨੋਲੋਜੀ, ਸਮਾਰਟ ਸਿੱਖਿਆ, ਆਪਦਾ ਪ੍ਰਬੰਧਨ, ਰੋਬੋਟਿਕਸ ਅਤੇ ਡ੍ਰੋਨ, ਵਿਰਾਸਤ ਅਤੇ ਸੱਭਿਆਚਾਰ ਸਮੇਤ ਵੱਖ-ਵੱਖ ਵਿਸ਼ਿਆਂ ‘ਤੇ ਸਮਾਧਾਨ ਪ੍ਰਦਾਨ ਕਰਨਗੇ

Posted On: 18 DEC 2023 6:40PM by PIB Chandigarh

ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ 19 ਦਸੰਬਰ 2023 ਨੂੰ ਰਾਤ 9:30 ਵਜੇ ਵੀਡਿਓ ਕਾਨਫਰੰਸਿੰਗ ਰਾਹੀਂ ਸਮਾਰਟ ਇੰਡੀਆ ਹੈਕਾਥੌਨ 2023 ਦੇ ਗ੍ਰੈਂਡ ਫਿਨਾਲੇ ਦੇ ਭਾਗੀਦਾਰਾਂ ਦੇ ਨਾਲ ਗੱਲਬਾਤ ਕਰਨਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਭਾਗੀਦਾਰਾਂ ਨੂੰ ਸੰਬੋਧਨ ਵੀ ਕਰਨਗੇ।

ਪ੍ਰਧਾਨ ਮੰਤਰੀ ਦੇ ਯੁਵਾ-ਅਗਵਾਈ ਵਾਲੇ ਵਿਕਾਸ ਦੇ ਵਿਜ਼ਨ ਦੇ ਅਨੁਰੂਪ, ਸਮਾਰਟ ਇੰਡੀਆ ਹੈਕਾਥੌਨ (ਐੱਸਆਈਐੱਚ) ਇੱਕ ਰਾਸ਼ਟਰਵਿਆਪੀ ਪਹਿਲ ਹੈ, ਜਿਸ ਦੇ ਤਹਿਤ ਵਿਦਿਆਰਥੀਆਂ ਨੂੰ ਸਰਕਾਰ ਦੇ ਮੰਤਰਾਲਿਆਂ ਅਤੇ ਵਿਭਾਗਾਂ, ਉਦਯੋਗਾਂ ਅਤੇ ਹੋਰ ਸੰਗਠਨਾਂ ਦੀ ਗੰਭੀਰ ਸਮੱਸਿਆਵਾਂ ਨੂੰ ਹਲ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ ਜਾਂਦਾ ਹੈ। 2017 ਵਿੱਚ ਲਾਂਚ ਕੀਤੇ ਗਏ ਸਮਾਰਟ ਇੰਡੀਆ ਹੈਕਾਥੌਨ ਨੇ ਯੁਵਾ ਖੋਜਕਾਰਾਂ ਦੇ ਦਰਮਿਆਨ ਅਤਿਅਧਿਕ ਲੋਕਪ੍ਰਿਯਤਾ ਹਾਸਲ ਕੀਤੀ ਹੈ। ਪਿਛਲੇ ਪੰਜ ਸੰਸਕਰਨਾਂ ਵਿੱਚ, ਵਿਭਿੰਨ ਖੇਤਰਾਂ ਵਿੱਚ ਕਈ ਨਵੀਨ ਸਮਾਧਾਨ ਉਭਰੇ ਹਨ ਅਤੇ ਸਥਾਪਿਤ ਸਟਾਰਟਅੱਪਸ ਦੇ ਰੂਪ ਵਿੱਚ ਸਾਹਮਣੇ ਆਏ ਹਨ।

ਇਸ ਸਾਲ ਐੱਸਆਈਐੱਚ ਦਾ ਗ੍ਰੈਂਡ ਫਿਨਾਲੇ 19 ਤੋਂ 23 ਦਸੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਐੱਸਆਈਐੱਚ 2023 ਵਿੱਚ, 44,000 ਟੀਮਾਂ ਤੋਂ 50,000 ਤੋਂ ਅਧਿਕ ਵਿਚਾਰ ਪ੍ਰਾਪਤ ਹੋਏ, ਜੋ ਪਹਿਲੇ ਐੱਸਆਈਐੱਚ ਦੀ ਤੁਲਨਾ ਵਿੱਚ ਲਗਭਗ ਸੱਤ ਗੁਣਾ ਵਾਧੇ ਨੂੰ ਦਰਸਾਉਂਦਾ ਹੈ। ਦੇਸ਼ ਭਰ ਦੇ 48 ਨੋਡਲ ਕੇਂਦਰਾਂ ‘ਤੇ ਆਯੋਜਿਤ ਹੋਣ ਵਾਲੇ ਗ੍ਰੈਂਡ ਫਿਨਾਲੇ ਵਿੱਚ 12,000 ਤੋਂ ਅਧਿਕ ਪ੍ਰਤੀਭਾਗੀ ਅਤੇ 2500 ਤੋਂ ਅਧਿਕ ਸਲਾਹਕਾਰ/ਮਾਰਗਦਰਸ਼ਕ ਹਿੱਸਾ ਲੈਣਗੇ। ਪੁਲਾੜ ਟੈਕਨੋਲੋਜੀ, ਸਮਾਰਟ ਸਿੱਖਿਆ, ਆਪਦਾ ਪ੍ਰਬੰਧਨ, ਰੋਬੋਟਿਕਸ ਅਤੇ ਡ੍ਰੋਨ, ਵਿਰਾਸਤ ਅਤੇ ਸੱਭਿਆਚਾਰ ਸਮੇਤ ਵਿਭਿੰਨ ਵਿਸ਼ਿਆਂ ਦਾ ਸਮਾਧਾਨ ਪ੍ਰਦਾਨ ਕਰਨ ਲਈ ਇਸ ਸਾਲ ਗ੍ਰੈਂਡ ਫਿਨਾਲੇ ਲਈ ਕੁੱਲ 1282 ਟੀਮਾਂ ਦੀ ਚੋਣ ਕੀਤੀ ਗਈ ਹੈ।

ਹਿੱਸਾ ਲੈਣ ਵਾਲੀਆਂ ਟੀਮਾਂ, 25 ਕੇਂਦਰੀ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਦੇ 51 ਵਿਭਾਗਾਂ ਦੁਆਰਾ ਪੋਸਟ ਕੀਤੇ ਗਏ 231 ਸਮੱਸਿਆ ਵੇਰਵਿਆਂ (176 ਸਾਫਟਵੇਅਰ ਅਤੇ 55 ਹਾਰਡਵੇਅਰ ਦਾ ਸਮਾਧਾਨ ਪ੍ਰਦਾਨ ਕਰਨਗੀਆਂ। ਸਮਾਰਟ ਇੰਡੀਆ ਹੈਕਾਥੌਨ 2023 ਦਾ ਕੁੱਲ ਇਨਾਮ 2 ਕਰੋੜ ਰੁਪਏ ਤੋਂ ਅਧਿਕ ਹੈ, ਜਿੱਥੇ ਹਰੇਕ ਵਿਜੇਤਾ ਟੀਮ ਨੂੰ ਪ੍ਰਤੀ ਸਮੱਸਿਆ ਵੇਰਵਾ 1 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।

*****

ਡੀਐੱਸ/ਐੱਸਕੇਐੱਸ


(Release ID: 1988117) Visitor Counter : 95