ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਓਮਾਨ ਦੇ ਸੁਲਤਾਨ ਦੀ ਮੇਜ਼ਬਾਨੀ ਕੀਤੀ


ਭਾਰਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਵਿੱਚ ਓਮਾਨ ਦੀ ਮਹੱਤਵਪੂਰਨ ਭੂਮਿਕਾ ਨੂੰ ਪਹਿਚਾਣਦਾ ਹੈ ਅਤੇ ਉਸ ਨੂੰ ਬਹੁਤ ਮਹਤੱਵ ਦਿੰਦਾ ਹੈ: ਰਾਸ਼ਟਰਪਤੀ ਮੁਰਮੂ

Posted On: 16 DEC 2023 9:31PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (16 ਦਸੰਬਰ, 2023) ਰਾਸ਼ਟਰਪਤੀ ਭਵਨ ਵਿੱਚ ਓਮਾਨ ਦੇ ਸੁਲਤਾਨ ਮਹਾਮਹਿਮ ਹੈਥਮ ਬਿਨ ਤਾਰਿਕ ਦਾ ਸੁਆਗਤ ਕੀਤਾ। ਰਾਸ਼ਟਰਪਤੀ ਨੇ ਉਨ੍ਹਾਂ ਨੇ ਉਨ੍ਹਾਂ ਦੇ ਸਨਮਾਨ ਵਿੱਚ ਭੋਜ ਦਾ ਵੀ ਆਯੋਜਨ ਕੀਤਾ।

ਭਾਰਤ ਦੀ ਆਪਣੀ ਪਹਿਲੀ ਅਧਿਕਾਰਿਕ ਯਾਤਰਾ ‘ਤੇ ਮਹਾਮਹਿਮ ਸੁਲਤਾਨ ਦਾ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਓਮਾਨ ਇਸ ਖੇਤਰ ਵਿੱਚ ਭਾਰਤ ਦੇ ਸਭ ਤੋਂ ਪੁਰਾਣੇ ਰਣਨੀਤਕ ਸਾਂਝੇਦਾਰ ਅਤੇ ਇਸ ਦੀ ਏਸ਼ੀਆ ਨੀਤੀ ਦੀ ਆਧਾਰਸ਼ਿਲਾ ਦੇ ਰੂਪ ਵਿੱਚ ਇੱਕ ਵਿਲੱਖਣ ਸਥਾਨ ਰੱਖਦਾ ਹੈ। ਭਾਰਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਵਿੱਚ ਓਮਾਨ ਦੀ ਮਹੱਤਵਪੂਰਨ ਭੂਮਿਕਾ ਨੂੰ ਮੰਨਦਾ ਹੈ ਅਤੇ ਉਸ ਨੂੰ ਬਹੁਤ ਮਹੱਤਵ ਦਿੰਦਾ ਹੈ। 

ਰਾਸ਼ਟਰਪਤੀ ਨੇ ਇਹ ਕਹਿੰਦੇ ਹੋਏ ਸੰਤੋਸ਼ ਵਿਅਕਤ ਕੀਤਾ ਕਿ ਭਾਰਤ-ਓਮਾਨ ਸਬੰਧ ਹੁਣ ਵਾਸਤਵ ਵਿੱਚ ਬਹੁਆਯਾਮੀ ਹੋ ਗਏ ਹਨ। ਵਪਾਰ ਅਤੇ ਨਿਵੇਸ਼ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਹਨ ਅਤੇ ਸੱਭਿਆਚਾਰ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਉੱਤਕ੍ਰਿਸ਼ਟ ਪ੍ਰਗਤੀ ਹੋਈ ਹੈ। ਭਵਿੱਖ ‘ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਓਮਾਨ ਦਾ ‘ਵਿਜ਼ਨ 2040’ ਅਤੇ ਭਾਰਤ ਦੀ ਚੱਲ ਰਹੀ ਵਿਕਾਸ ਯਾਤਰਾ ਸਾਡੇ ਲਈ ਰਣਨੀਤਕ ਖੇਤਰਾਂ ਵਿੱਚ ਵਿਆਪਕ ਤੌਰ ‘ਤੇ ਸਹਿਯੋਗ ਕਰਨ ਦੇ ਲਈ ਸਹੀ ਪਿਛੋਕੜ ਤਿਆਰ ਕਰਦੀ ਹੈ।

ਰਾਸ਼ਟਰਪਤੀ ਨੇ ਇਸ ਸਾਲ ਦੇ ਜੀ20 ਸਮਿਟ ਅਤੇ ਭਾਰਤ ਦੀ ਪ੍ਰਧਾਨਗੀ ਵਿੱਚ ਹੋਰ ਸਬੰਧਿਤ ਮੀਟਿੰਗਾਂ ਵਿੱਚ ਓਮਾਨ ਦੀ ਵਡਮੁੱਲੀ ਭਾਗੀਦਾਰੀ ਦੀ ਸ਼ਲਾਘਾ ਕੀਤੀ।

ਰਾਸ਼ਟਰਪਤੀ ਨੇ ਓਮਾਨ ਦੇ ਵਿਕਾਸ ਵਿੱਚ ਭਾਰਤੀ ਸਮੁਦਾਇ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਵੀ ਨੋਟ ਕੀਤਾ ਅਤੇ ਭਾਰਤ-ਓਮਾਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

ਦੋਹੇਂ ਨੇਤਾ ਇਸ ਗੱਲ ‘ਤੇ ਸਹਿਮਤ ਹੋਏ ਕਿ ਇਹ ਯਾਤਰਾ ਭਾਰਤ-ਓਮਾਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ, ਖੇਤਰੀ ਸਥਿਰਤਾ ਨੂੰ ਹੁਲਾਰਾ ਦੇਣ ਅਤੇ ਸਹਿਯੋਗ ਅਤੇ ਪ੍ਰਗਤੀ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦੇ ਲਈ ਇੱਕ ਠੋਸ ਅਧਾਰ ਦੇ ਰੂਪ ਵਿੱਚ ਕੰਮ ਕਰੇਗੀ।

Please click here to see the President's speech – 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

*****

ਡੀਐੱਸ/ਏਕੇ



(Release ID: 1988114) Visitor Counter : 52


Read this release in: English , Urdu , Hindi , Marathi