ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 17-18 ਦਸੰਬਰ ਨੂੰ ਸੂਰਤ ਅਤੇ ਵਾਰਾਣਸੀ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਵਾਰਾਣਸੀ ਵਿੱਚ 19,150 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਲਗਾਤਾਰ ਦੋ ਦਿਨ ਵਾਰਾਣਸੀ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਸ਼ਾਮਲ ਹੋਣਗੇ

ਪ੍ਰਧਾਨ ਮੰਤਰੀ ਸਵਰਵੇਦ ਮਹਾਮੰਦਿਰ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਕਾਸ਼ੀ ਤਮਿਲ ਸੰਗਮਮ 2023 ਦਾ ਵੀ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਵਾਰਾਣਸੀ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣਗੇ

ਟੂਰਿਸਟਾਂ ਨੂੰ ਰੁਕਾਵਟ-ਮੁਕਤ ਅਨੁਭਵ ਪ੍ਰਦਾਨ ਕਰਨ ਦੇ ਲਈ, ਪ੍ਰਧਾਨ ਮੰਤਰੀ ਯੂਨੀਫਾਈਡ ਟੂਰਿਸਟ ਪਾਸ ਸਿਸਟਮ ਲਾਂਚ ਕਰਨਗੇ

ਪ੍ਰਧਾਨ ਮੰਤਰੀ ਸੂਰਤ ਹਵਾਈ ਅੱਡੇ ‘ਤੇ ਨਵੇਂ ਏਕੀਕ੍ਰਿਤ ਟਰਮੀਨਲ ਭਵਨ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਸੂਰਤ ਡਾਇਮੰਡ ਬੋਰਸ ਦਾ ਵੀ ਉਦਘਾਟਨ ਕਰਨਗੇ

Posted On: 16 DEC 2023 10:39AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 17-18 ਦਸੰਬਰ ਨੂੰ ਗੁਜਰਾਤ ਦੇ ਸੂਰਤ ਅਤੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦਾ ਦੌਰਾ ਕਰਨਗੇ। 17 ਦਸੰਬਰ ਨੂੰ ਸਵੇਰੇ ਕਰੀਬ 10:45 ਵਜੇ ਪ੍ਰਧਾਨ ਮੰਤਰੀ ਸੂਰਤ ਏਅਰਪੋਰਟ ‘ਤੇ ਨਵੀਂ ਏਕੀਕ੍ਰਿਤ ਟਰਮੀਨਲ ਭਵਨ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਕਰੀਬ 11:15 ਵਜੇ ਸੂਰਤ ਡਾਇਮੰਡ ਬੋਰਸ ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ ਉਹ ਵਾਰਾਣਸੀ ਜਾਣਗੇ ਅਤੇ ਕਰੀਬ ਸਾਢੇ ਤਿੰਨ ਵਜੇ ਉਹ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਹਿੱਸਾ ਲੈਣਗੇ। ਸ਼ਾਮ ਕਰੀਬ 5:15 ਵਜੇ ਉਹ ਨਮੋ ਘਾਟ ‘ਤੇ ਤਮਿਲ ਸੰਗਮਮ 2023 ਦਾ ਉਦਘਾਟਨ ਕਰਨਗੇ।

18 ਦਸੰਬਰ ਨੂੰ ਸਵੇਰੇ ਕਰੀਬ 10:45 ਵਜੇ ਪ੍ਰਧਾਨ ਮੰਤਰੀ ਸਵਰਵੇਦ ਮਹਾਮੰਦਿਰ ਜਾਣਗੇ, ਇਸ ਦੇ ਬਾਅਦ ਕਰੀਬ 11:30 ਵਜੇ ਇੱਕ ਜਨਤਕ ਸਮਾਰੋਹ ਵਿੱਚ ਇਸ ਦਾ ਉਦਘਾਟਨ ਕੀਤਾ ਜਾਵੇਗਾ। ਦੁਪਹਿਰ ਕਰੀਬ 1 ਵਜੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਹਿੱਸਾ ਲੈਣਗੇ। ਇਸ ਦੇ ਬਾਅਦ, ਇੱਕ ਜਨਤਕ ਸਮਾਰੋਹ ਵਿੱਚ, ਲਗਭਗ 2:15 ਵਜੇ, ਪ੍ਰਧਾਨ ਮੰਤਰੀ 19,150 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ।

ਸੂਰਤ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸੂਰਤ ਹਵਾਈ ਅੱਡੇ ਦੇ ਨਵੇਂ ਏਕੀਕ੍ਰਿਤ ਟਰਮੀਨਲ ਭਵਨ ਦਾ ਉਦਘਾਟਨ ਕਰਨਗੇ। ਟਰਮੀਨਲ ਭਵਨ ਪੀਕ ਘੰਟਿਆਂ ਦੌਰਾਨ 1200 ਘਰੇਲੂ ਯਾਤਰੀਆਂ ਅਤੇ 600 ਅੰਤਰਰਾਸ਼ਟਰੀ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਅਤੇ ਇਸ ਵਿੱਚ ਸਭ ਤੋਂ ਵੱਧ ਪੀਕ ਘੰਟਿਆਂ ਦੇ ਦੌਰਾਨ ਦੀ ਸਮਰੱਥਾ ਨੂੰ 3000 ਯਾਤਰੀਆਂ ਤੱਕ ਵਧਾਉਣ ਦਾ ਪ੍ਰਾਵਧਾਨ ਹੈ, ਨਾਲ ਹੀ ਸਲਾਨਾ ਪ੍ਰਬੰਧਨ ਸਮਰੱਥਾ 55 ਲੱਖ ਯਾਤਰੀਆਂ ਤੱਕ ਵਧ ਰਹੀ ਹੈ। ਟਰਮੀਨਲ ਭਵਨ ਇੱਕ ਤਰ੍ਹਾਂ ਨਾਲ ਸੂਰਤ ਸ਼ਹਿਰ ਦਾ ਪ੍ਰਵੇਸ਼ ਦਵਾਰ ਹੈ, ਇਸ ਲਈ ਇਸ ਸਥਾਨਕ ਸੱਭਿਆਚਾਰ ਅਤੇ ਵਿਰਾਸਤ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ, ਇਹ ਸੁਨਿਸ਼ਚਿਤ ਕਰਦੇ ਹੋਏ ਕਿ ਇੱਥੇ ਆਉਣ ਵਾਲੇ ਸੈਲਾਨੀਆਂ ਦੇ ਲਈ ਆਂਤਰਿਕ ਅਤੇ ਬਾਹਰੀ ਦੋਨਾਂ ਸੱਭਿਆਚਾਰਾਂ ਦਾ ਪ੍ਰਤੀਬਿੰਬ ਦੇਖਣ ਨੂੰ ਮਿਲੇ ਅਤੇ ਉਨ੍ਹਾਂ ਵਿੱਚ ਸਥਾਨਕ ਸਥਲ ਦੇ ਪ੍ਰਤੀ ਆਕਰਸ਼ਣ ਦਾ ਭਾਵ ਉਤਪੰਨ ਹੋਵੇ। ਅਤਿਆਧੁਨਿਕ ਟਰਮੀਨਲ ਭਵਨ ਦੇ ਅਗ੍ਰਭਾਗ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਜਾ ਰਿਹਾ ਹੈ ਕਿ ਸੂਰਤ ਸ਼ਹਿਰ ਦੇ ‘ਰਾਂਦੇਰ’ ਖੇਤਰ ਦੇ ਪੁਰਾਣੇ ਘਰਾਂ ਦੀ ਸਮ੍ਰਿੱਧ ਅਤੇ ਪਰੰਪਰਾਗਤ ਲਕੜੀ ਦੇ ਕੰਮ ਦਾ ਸਮ੍ਰਿੱਧ ਅਨੁਭਵ ਯਾਤਰੀਆਂ ਨੂੰ ਮਿਲ ਸਕੇ। ਜੀਆਰਆਈਏਐੱਚਏ IV ਦੇ ਅਨੁਰੂਪ ਹਵਾਈ ਅੱਡੇ ਦਾ ਨਵਾਂ ਟਰਮੀਨਲ ਭਵਨ ਡਬਲ ਇੰਸੁਲੇਟਿਡ ਰੂਫਿੰਗ ਸਿਸਟਮ, ਊਰਜਾ ਬਚਤ ਦੇ ਲਈ ਕੈਨੋਪੀ, ਗਰਮੀ ਨੂੰ ਘੱਟ ਕਰਨ ਵਾਲੀ ਡਬਲ ਗਲੋਜ਼ਿੰਗ ਯੂਨਿਟ, ਰੇਨ ਵਾਟਰ ਹਾਰਵੈਸਿਟੰਗ, ਵਾਟਰ ਟ੍ਰੀਟਮੈਂਟ ਪਲਾਂਟ, ਸੀਵੇਜ ਟ੍ਰੀਟਮੈਂਟ ਪਲਾਂਟ ਅਤੇ ਭੂਨਿਰਮਾਣ ਅਤੇ ਸੌਰ ਊਰਜਾ ਪਲਾਂਟ ਦੇ ਲਈ ਰੀਸਾਈਕਲਡ ਜਲ ਦੇ ਉਪਯੋਗ ਦੇ ਇਲਾਵਾ ਹੋਰ ਦੂਸਰੀਆਂ ਸੁਵਿਧਾਵਾਂ ਨਾਲ ਲੈਸ ਹੈ।

ਪ੍ਰਧਾਨ ਮੰਤਰੀ ਸੂਰਚ ਡਾਇਮੰਡ ਬੋਰਸ ਦਾ ਵੀ ਉਦਘਾਟਨ ਕਰਨਗੇ। ਇਹ ਅੰਤਰਰਾਸ਼ਟਰੀ ਹੀਰੇ ਅਤੇ ਗਹਿਣੇ ਕਾਰੋਬਾਰ ਦੇ ਲਈ ਦੁਨੀਆ ਦਾ ਸਭ ਤੋਂ ਵੱਡਾ ਅਤੇ ਆਧੁਨਿਕ ਕੇਂਦਰ ਹੋਵੇਗਾ। ਇਹ ਕੱਚੇ ਅਤੇ ਪੌਲਿਸ਼ ਕੀਤੇ ਗਏ ਹੀਰਿਆਂ ਦੇ ਨਾਲ-ਨਾਲ ਗਹਿਣਿਆਂ ਦੇ ਵਪਾਰ ਦਾ ਇੱਕ ਆਲਮੀ ਕੇਂਦਰ ਹੋਵੇਗਾ। ਆਯਾਤ-ਨਿਰਯਾਤ ਦੇ ਲਈ ਐਕਸਚੇਂਜ ਵਿੱਚ ਅਤਿਆਧੁਨਿਕ ‘ਸੀਮਾ ਸ਼ੁਲਕ ਨਿਕਾਸੀ ਗ੍ਰਹਿ’, ਰਿਟੇਲ ਗਹਿਣਿਆਂ ਬਿਜ਼ਨਸ ਦੇ ਲਈ ਗਹਿਣੇ ਦੇ ਮਾਲ ਅਤੇ ਅੰਤਰਰਾਸ਼ਟਰੀ ਬੈਂਕਿੰਗ ਅਤੇ ਸੁਰੱਖਿਅਤ ਵਾਲਟ ਦੀ ਸੁਵਿਧਾ ਇਸ ਵਿੱਚ ਸ਼ਾਮਲ ਹੋਵੇਗੀ।

ਵਾਰਾਣਸੀ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ 17 ਦਸੰਬਰ ਨੂੰ ਵਾਰਾਣਸੀ ਦੇ ਕਟਿੰਗ ਮੈਮੋਰੀਅਲ ਸਕੂਲ ਮੈਦਾਨ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਹਿੱਸਾ ਲੈਣਗੇ। ਉੱਥੇ ਪ੍ਰਧਾਨ ਮੰਤਰੀ ਪੀਐੱਮ ਆਵਾਸ, ਪੀਐੱਮ ਸਵਨਿਧੀ, ਪੀਐੱਮ ਉੱਜਵਲਾ ਜਿਹੀਆਂ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਗੱਲਬਾਤ ਕਰਨਗੇ।

ਏਕ ਭਾਰਤ, ਸ਼੍ਰੇਸ਼ਠ ਭਾਰਤ ਦੇ ਆਪਣੇ ਦ੍ਰਿਸ਼ਟੀਕੋਣ ਦੇ ਅਨੁਰੂਪ, ਪ੍ਰਧਾਨ ਮੰਤਰੀ ਨਮੋ ਘਾਟ ‘ਤੇ ਕਾਸ਼ੀ ਤਮਿਲ ਸੰਗਮਮ 2023 ਦਾ ਉਦਘਾਟਨ ਕਰਨਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਕੰਨਿਆਕੁਮਾਰੀ-ਵਾਰਾਣਸੀ ਤਮਿਲ ਸੰਗਮਮ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾਉਣਗੇ।

18 ਦਸੰਬਰ ਨੂੰ ਪ੍ਰਧਾਨ ਮੰਤਰੀ ਵਾਰਾਣਸੀ ਦੇ ਉਮਰਾਹਾ ਵਿੱਚ ਨਵਨਿਰਮਿਤ ਸਵਰਵੇਦ ਮਹਾਮੰਦਿਰ ਦਾ ਉਦਘਾਟਨ ਕਰਨਗੇ। ਇਸ ਅਵਸਰ ‘ਤੇ ਉਹ ਮਹਾਮੰਦਿਰ ਦੇ ਸ਼ਰਧਾਲੂਆਂ ਨੂੰ ਵੀ ਸੰਬੋਧਨ ਕਰਨਗੇ।

ਇਸ ਦੇ ਬਾਅਦ, ਪ੍ਰਧਾਨ ਮੰਤਰੀ ਆਪਣੇ ਸੰਸਦੀ ਖੇਤਰ ਦੇ ਗ੍ਰਾਮੀਣ ਇਲਾਕੇ ਸੋਵਾਪੁਰੀ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਹਿੱਸਾ ਲੈਣਗੇ। ਉਹ ਕਾਸ਼ੀ ਸੰਸਦ ਖੇਲ ਪ੍ਰਤੀਯੋਗਿਤਾ 2023 ਦੇ ਪ੍ਰਤੀਭਾਗੀਆਂ ਦੇ ਕੁਝ ਲਾਈਵ ਖੇਡ ਪ੍ਰੋਗਰਾਮਾਂ ਨੂੰ ਦੇਖਣ ਦੇ ਬਾਅਦ, ਉਹ ਪ੍ਰੋਗਰਾਮ ਦੇ ਜੇਤੂਆਂ ਦੇ ਨਾਲ ਗੱਲਬਾਤ ਵੀ ਕਰਨਗੇ। ਪ੍ਰੋਗਰਾਮ ਦੇ ਦੌਰਾਨ ਉਹ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਵੀ ਗੱਲਬਾਤ ਕਰਨਗੇ।

ਪਿਛਲੇ ਨੌ ਵਰ੍ਹਿਆਂ ਵਿੱਚ, ਪ੍ਰਧਾਨ ਮੰਤਰੀ ਨੇ ਵਾਰਾਣਸੀ ਦੇ ਲੈਂਡਸਕੇਪ ਨੂੰ ਬਦਲਣ ਅਤੇ ਵਾਰਾਣਸੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਈਜ਼ ਆਵ੍ ਲਿਵਿੰਗ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਹੈ। ਇਸੇ ਦਿਸ਼ਾ ਵਿੱਚ ਇੱਕ ਹੋਰ ਕਦਮ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਕਰੀਬ 19,150 ਕਰੋੜ ਰੁਪਏ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਨੀਂਹ ਪੱਥਰ ਰੱਖਣਗੇ ਅਤੇ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਲਗਭਗ 10,900 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਨਿਊ ਪੰਡਿਤ ਦੀਨਦਯਾਲ ਉਪਾਧਿਆਏ ਨਗਰ-ਨਿਊ ਭਾਊਪੁਰ ਡੈਡੀਕੇਟਿਡ ਫ੍ਰੇਟ ਕੌਰੀਡੋਰ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਜਿਨ੍ਹਾਂ ਹੋਰ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ ਉਨ੍ਹਾਂ ਵਿੱਚ ਬਲੀਆ-ਗਾਜ਼ੀਪੁਰ ਸਿਟੀ ਰੇਲ ਲਾਈਨ ਦੋਹਰੀਕਰਣ ਪ੍ਰੋਜੈਕਟ, ਇੰਦਾਰਾ-ਦੋਹਰੀਗਾਟ ਰੇਲ ਲਾਈਨ ਆਮਾਨ ਪਰਿਵਰਤਨ ਪ੍ਰੋਜੈਕਟ ਸਹਿਤ ਹੋਰ ਪ੍ਰੋਜੈਕਟ ਸ਼ਾਮਲ ਹਨ।

ਪ੍ਰਧਾਨ ਮੰਤਰੀ ਨਵੇਂ ਉਦਘਾਟਨ ਕੀਤੇ ਗਏ ਡੈਡੀਕੇਟਿਡ ਫ੍ਰੇਟ ਕੌਰੀਡੋਰ ‘ਤੇ ਵਾਰਾਣਸੀ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ, ਦੋਹਰੀਘਾਟ-ਮਊ ਮੇਮੂ ਟ੍ਰੇਨ ਅਤੇ ਲਾਂਗ ਹਾਲ ਮਾਲ-ਗੱਡੀਆਂ ਦੀ ਇੱਕ ਜੋੜੀ ਨੂੰ ਹਰੀ ਝੰਡੀ ਦਿਖਾਉਣਗੇ। ਉਹ ਬਨਾਰਸ ਲੋਕੋਮੋਟਿਪ ਵਰਕਸ ਦੁਆਰਾ ਨਿਰਮਿਤ 10,000ਵੇਂ ਲੋਕੋਮੋਟਿਵ ਨੂੰ ਵੀ ਰਵਾਨਾ ਕਰਨਗੇ।

ਪ੍ਰਧਾਨ ਮੰਤਰੀ 370 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਦੋ ਆਰਓਬੀ ਦੇ ਨਾਲ-ਨਾਲ ਗ੍ਰੀਨ-ਫੀਲਡ ਸ਼ਿਵਪੁਰ-ਫੁਲਵਰੀਆ-ਲਹਿਰਤਾਰਾ ਸੜਕ ਦਾ ਉਦਘਾਟਨ ਕਰਨਗੇ। ਇਸ ਨਾਲ ਵਾਰਾਣਸੀ ਸ਼ਹਿਰ ਦੇ ਉੱਤਰ ਅਤੇ ਦੱਖਣ ਹਿੱਸੇ ਦੇ ਵਿੱਚ ਆਵਾਜਾਈ ਸੁਗਮ ਹੋ ਜਾਵੇਗਾ ਅਤੇ ਸੈਲਾਨੀਆਂ ਦੀ ਸੁਵਿਧਾ ਵਧ ਜਾਵੇਗੀ। ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੇ ਜਾਣ ਵਾਲੇ ਹੋਰ ਪ੍ਰਮੁੱਖ ਪ੍ਰੋਜੈਕਟਾਂ ਵਿੱਚ 20 ਸੜਕਾਂ ਦਾ ਮਜ਼ਬੂਤੀਕਰਣ ਅਤੇ ਚੌੜਾਕਰਣ ਸ਼ਾਮਲ ਹੈ, ਇਨ੍ਹਾਂ ਵਿੱਚ ਕੈਥੀ ਪਿੰਡ ਵਿੱਚ ਸੰਗਮ ਘਾਟ ਸੜਕ ਤੇ ਪੰਡਿਤ ਦੀਨਦਯਾਲ ਉਪਾਧਿਆਏ ਹਸਪਤਾਲ ਵਿੱਚ ਆਵਾਸੀ ਭਵਨਾਂ ਦਾ ਨਿਰਮਾਣ ਸ਼ਾਮਲ ਹੈ।

ਇਸ ਦੇ ਇਲਾਵਾ, ਪੁਲਿਸ ਕਰਮੀਆਂ ਦੀਆਂ ਆਵਾਸ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਪੁਲਿਸ ਲਾਈਨ ਅਤੇ ਪੀਏਸੀ ਭੁੱਲਨਪੁਰ ਵਿੱਚ 200 ਅਤੇ 150 ਬੈੱਡਾਂ ਵਾਲੇ ਦੋ ਬਹੁਮੰਜ਼ਿਲਾ ਬੈਰਕ ਭਵਨ, 9 ਥਾਵਾਂ ‘ਤੇ ਬਣੇ ਸਮਰਾਟ ਬੱਸ ਸ਼ੈਲਟਰ ਅਤੇ ਅਲਾਈਪੁਰ ਵਿੱਚ ਬਣੇ 132 ਕਿਲੋਵਾਟ ਦੇ ਸਬਸਟੇਸ਼ਨ ਦਾ ਵੀ ਉਦਘਾਟਨ ਪ੍ਰਧਾਨ ਮੰਤਰੀ ਦੁਆਰਾ ਕੀਤਾ ਜਾਵੇਗਾ।

ਸਮਾਰਟ ਸਿਟੀ ਮਿਸ਼ਨ ਦੇ ਤਹਿਤ ਟੂਰਿਸਟਾਂ ਦੀ ਵਿਸਤ੍ਰਿਤ ਜਾਣਕਾਰੀ ਦੇ ਲਈ ਇੱਕ ਵੈਬਸਾਈਟ ਅਤੇ ਯੂਨੀਫਾਈਡ ਟੂਰਿਸਟ ਪਾਸ ਸਿਸਟਮ ਲਾਂਚ ਪ੍ਰਧਾਨ ਮੰਤਰੀ ਦੁਆਰਾ ਕੀਤਾ ਜਾਵੇਗਾ। ਯੂਨੀਫਾਈਡ ਪਾਸ ਦੇ ਮਾਧਿਅਮ ਨਾਲ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ, ਗੰਗਾ ਕਰੂਜ਼ ਅਤੇ ਸਾਰਨਾਥ ਦੇ ਲਈਟ ਐਂਡ ਸਾਉਂਡ ਸ਼ੋਅ ਦੇ ਲਈ ਸਿੰਗਲ ਪਲੈਟਫਾਰਮ ਟਿਕਟ ਬੁਕਿੰਗ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ, ਇਸ ਨਾਲ ਏਕੀਕ੍ਰਿਤ ਕਿਊਆਰ ਕੋਡ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ।

ਪ੍ਰਧਾਨ ਮੰਤਰੀ 6500 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਗ਼ੈਰ-ਨਵਿਆਉਣਯੋਗ ਊਰਜਾ ਸੰਸਾਧਨਾਂ ਦੇ ਉਤਪਾਦਨ ਨੂੰ ਵਧਾਉਣ ਦੇ ਲਈ ਪ੍ਰਧਾਨ ਮੰਤਰੀ ਲਗਭਗ 4000 ਕਰੋੜ ਰੁਪਏ ਦੀ ਲਾਗਤ ਨਾਲ ਚਿਤਰਕੂਟ ਜ਼ਿਲ੍ਹੇ ਵਿੱਚ 800 ਮੈਗਾਵਾਟ ਦੇ ਸੋਲਰ ਪਾਰਕ ਦਾ ਨੀਂਹ ਪੱਤਰ ਰੱਖਣਗੇ। ਪੈਟ੍ਰੋਲੀਅਮ ਸਪਲਾਈ ਚੇਨ ਨੂੰ ਵਧਾਉਣ ਦੇ ਲਈ, ਉਹ ਮਿਰਜ਼ਾਪੁਰ ਵਿੱਚ 1050 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੇ ਇੱਕ ਨਵੇਂ ਪੈਟ੍ਰੋਲੀਅਮ ਤੇਲ ਟਰਮੀਨਲ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਣਗੇ।

 ਪ੍ਰਧਾਨ ਮੰਤਰੀ ਜਿਨ੍ਹਾਂ ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਨ੍ਹਾਂ ਵਿੱਚ 900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਾਰਾਣਸੀ-ਭਦੋਹੀ ਐੱਨਐੱਚ 731 ਬੀ (ਪੈਕੇਜ-2) ਦਾ ਚੌੜਾਕਰਣ; 280 ਕਰੋੜ ਦੀ ਲਾਗਤ ਨਾਲ ਜਲ ਜੀਵਨ ਮਿਸ਼ਨ ਦੇ ਤਹਿਤ 69 ਗ੍ਰਾਮੀਣ ਪੇਅਜਲ ਯੋਜਨਾਵਾਂ; ਬੀਐੱਚਯੂ ਟ੍ਰੌਮਾ ਸੈਂਟਰ ਵਿੱਚ 150 ਬੈੱਡਾਂ ਦੀ ਸਮਰੱਥਾ ਦਾ ਕ੍ਰਿਟੀਕਲ ਕੇਅਰ ਯੂਨਿਟ ਦਾ ਨਿਰਮਾਣ; 8 ਗੰਗਾ ਘਾਟਾਂ ਦਾ ਬਹਾਲੀ ਦਾ ਕੰਮ, ਦਿਵਿਯਾਂਗ ਰੈਜ਼ੀਡੈਂਸ਼ੀਅਲ ਸੈਕੰਡਰੀ ਸਕੂਲ ਦਾ ਨਿਰਮਾਣ ਸਹਿਤ ਹੋਰ ਕਾਰਜ ਸ਼ਾਮਲ ਹਨ।

************

ਡੀਐੱਸ



(Release ID: 1987146) Visitor Counter : 66