ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਨੈਸ਼ਨਲ ਹਾਈਵੇਅਜ਼ ‘ਤੇ 2013-14 ਦੇ 51,000 ਕਰੋੜ ਰੁਪਏ ਤੋਂ ਅਧਿਕ ਦਾ ਪੂੰਜੀਗਤ ਖਰਚਾ ਲਗਭਗ 2022-23 ਵਿੱਚ ਲਗਭਗ 2,40,000 ਕਰੋੜ ਰੁਪਏ ਤੋਂ ਬਹੁਤ ਅਧਿਕ ਹੋ ਗਿਆ ਹੈ

Posted On: 14 DEC 2023 2:29PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲਾ ਮੁੱਖ ਤੌਰ ‘ਤੇ ਨੈਸ਼ਨਲ ਹਾਈਵੇਅਜ਼ (ਐੱਨਐੱਚ) ਦੇ ਵਿਕਾਸ ਅਤੇ ਰੱਖ-ਰਖਾਅ ਦੇ ਲਈ ਜ਼ਿੰਮੇਵਾਰ ਹੈ। ਮੰਤਰਾਲੇ ਦਾ ਬਜਟ ਐਲੋਕੇਸ਼ਨ 2013-14 ਵਿੱਚ 31,130 ਕਰੋੜ ਰੁਪਏ ਤੋਂ 2023-24 ਵਿੱਚ ਲਗਭਗ 2,70,435  ਕਰੋੜ ਰੁਪਏ ਤੱਕ ਵਧ ਗਿਆ ਹੈ। ਐੱਨਐੱਚ ‘ਤੇ ਪੂੰਜੀਗਤ ਖਰਚਾ 2013-14 ਵਿੱਚ ਲਗਭਗ 51,000 ਕਰੋੜ ਰੁਪਏ ਤੋਂ 2022-23 ਵਿੱਚ ਲਗਭਗ 2,40,000  ਕਰੋੜ ਰੁਪਏ ਤੱਕ ਜ਼ਿਕਰਯੋਗ ਵਧਾਇਆ ਗਿਆ ਹੈ। ਅਰਥਵਿਵਸਥਾ ਦਾ ਪ੍ਰਮੁੱਖ ਪ੍ਰੇਰਕ ਬੁਨਿਆਦੀ ਢਾਂਚਾ ਖੇਤਰ ਤੇਜ਼ ਆਰਥਿਕ ਵਾਧੇ ਅਤੇ ਵਿਕਾਸ ਵਿੱਚ ਯੋਗਦਾਨ ਦਿੰਦਾ ਹੈ।

ਇਸ ਤਰ੍ਹਾਂ ਵਧੇ ਹੋਏ ਬਜਟ ਐਲੋਕੇਸ਼ਨ ਨਾਲ ਦੇਸ਼ ਵਿੱਚ ਨੈਸ਼ਨਲ ਹਾਈਵੇਅ (ਐੱਨਐੱਚ) ਨੈੱਟਵਰਕ ਦਾ ਵਿਸਤਾਰ ਮਾਰਚ, 2014 ਵਿੱਚ ਲਗਭਗ 91,287  ਕਿਲੋਮੀਟਰ ਤੋਂ ਵਧ ਕੇ ਵਰਤਮਾਨ ਵਿੱਚ ਲਗਭਗ 1,46,145 ਕਿਲੋਮੀਟਰ ਹੋ ਗਿਆ ਹੈ, ਜਿਸ ਵਿੱਚ ਛੱਤੀਸਗੜ੍ਹ, ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ-ਪੂਰਬ ਖੇਤਰ ਦੇ ਰਾਜ ਸ਼ਾਮਲ ਹਨ।

ਹਾਈ ਸਪੀਡ ਕੌਰੀਡੋਰ  ਸਮੇਤ 4 ਤੋਂ ਅਧਿਕ ਲੇਨ ਵਾਲੇ (4 ਲੇਨ +) ਐੱਨਐੱਚ ਨੈੱਟਵਰਕ ਦੀ ਲੰਬਾਈ ਮਾਰਚ, 2014 ਦੇ ਲਗਭਗ 18,371  ਕਿਲੋਮੀਟਰ ਤੋਂ 250% ਤੋਂ ਅਧਿਕ ਵਧ ਕੇ ਹੁਣ ਤੱਕ ਲਗਭਗ 46,179  ਕਿਲੋਮੀਟਰ ਹੋ ਗਈ ਹੈ। ਇਸ ਤੋਂ ਇਲਾਵਾ, 2 ਲੇਨ ਤੋਂ ਘੱਟ ਐੱਨਐੱਚ ਦੀ ਲੰਬਾਈ ਮਾਰਚ, 2014 ਦੇ ਲਗਭਗ 27,517 ਕਿਲੋਮੀਟਰ ਤੋਂ ਘਟ ਕੇ ਲਗਭਗ 14,870  ਕਿਲੋਮੀਟਰ ਰਹਿ ਗਈ ਹੈ ਅਤੇ ਜੋ ਹੁਣ ਐੱਨਐੱਚ ਨੈੱਟਵਰਕ ਦਾ ਕੇਵਲ 10% ਹੈ। ਮੰਤਰਾਲੇ ਨੇ ਗ੍ਰੀਨ ਫੀਲਡ ਹਾਈ ਸਪੀਡ ਕੌਰੀਡੋਰ  ਦੇ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਐੱਕਸਪ੍ਰੈੱਸਵੇਅ ਸਹਿਤ 21 ਗ੍ਰੀਨ ਫੀਲਡ ਐਕਸੈੱਸ-ਨਿਯੰਤਰਿਤ ਕੌਰੀਡੋਰਸ ‘ਤੇ ਪ੍ਰੋਜੈਕਟ ਲਾਗੂ ਕਰਨਾ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ, ਜਿਸ ਵਿੱਚ ਲਗਭਗ 3,336 ਕਿਲੋਮੀਟਰ ਲੰਬਾਈ ਵਿੱਚ ਕੰਮ ਪੂਰਾ ਹੋ ਚੁੱਕਿਆ ਹੈ।

ਉਪਰੋਕਤ ਵਿਕਾਸ ਨਾਲ ਦੇਸ਼ ਭਰ ਵਿੱਚ ਨੈਸ਼ਨਲ ਹਾਈਵੇਅਜ਼ ਤੱਕ ਸੰਪਰਕ (ਕਨੈਕਟੀਵਿਟੀ) ਅਤੇ ਪਹੁੰਚ (ਐਕਸੈੱਸ) ਵਿੱਚ ਵਾਧਾ ਹੋਇਆ ਹੈ ਅਤੇ ਲੌਜਿਸਟਿਕਸ ਕੁਸ਼ਲਤਾ ਵਿੱਚ ਵੀ ਵਾਧਾ ਹੋਇਆ ਹੈ।

ਪਿਛਲੇ ਨੌਂ ਵਰ੍ਹਿਆਂ ਦੌਰਾਨ ਨਿਰਮਿਤ ਨੈਸ਼ਨਲ ਹਾਈਵੇਅਜ਼ (ਐੱਨਐੱਚ) ਦੀ ਲੰਬਾਈ ਦਾ ਸਾਲ-ਵਰ੍ਹੇ ਵੇਰਵਾ ਇਸ ਤਰ੍ਹਾਂ ਹੈ:-

 

ਲੰਬਾਈ ਕਿਲੋਮੀਟਰ ਵਿੱਚ

ਸਾਲ

ਮਜ਼ਬੂਤੀਕਰਨ ਆਦਿ

2 ਲੇਨ

4 ਲੇਨ

6-8 ਲੇਨ

ਕੁੱਲ

2014-15

649

2,750

733

278

4,410

2015-16

802

3,970

1,010

279

6,061

2016-17

1,349

5,060

1,655

167

8,231

2017-18

2,446

4,868

2,199

316

9,829

2018-19

1,719

6,033

2,517

587

10,855

2019-20

862

6,031

2,728

616

10,237

2020-21

4,907

4,408

2,913

1,099

13,327

2021-22

2,790

3,704

2,798

1,165

10,457

2022-23

2,152

3,544

3,294

1,341

10,331

 

ਮੰਤਰਾਲੇ ਨੇ ਵੱਖ-ਵੱਖ ਫਲੈਗਸ਼ਿਪ ਪ੍ਰੋਜੈਕਟਾਂ ਜਾਂ ਇਸ ਦੇ ਸੈਕਸ਼ਨਾਂ ਨੂੰ ਪੂਰਾ ਕੀਤਾ ਹੈ ਜੋ ਪਹਿਲਾਂ ਹੀ ਪੂਰੇ ਹੇ ਚੁੱਕੇ ਹਨ ਅਤੇ ਆਉਣ-ਜਾਣ ਵਿੱਚ ਅਸਾਨੀ ਲਈ ਟ੍ਰੈਫਿਕ ਲਈ ਖੋਲ੍ਹ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਕੁਝ ਵਿੱਚ ਦਿੱਲੀ-ਦੌਸਾ – ਲਾਲਸੌਟ ਸੈਕਸ਼ਨ (229 ਕਿਲੋਮੀਟਰ) ਅਤੇ ਦਿੱਲੀ-ਮੁੰਬਈ ਐੱਕਸਪ੍ਰੈੱਸਵੇਅ ਦਾ ਮੱਧ ਪ੍ਰਦੇਸ਼ ਵਿੱਚ ਪੂਰਾ ਸੈਕਸ਼ਨ (210 ਕਿਲੋਮੀਟਰ),

ਰਾਜਸਥਾਨ ਰਾਜ ਵਿੱਚ ਅੰਮ੍ਰਿਤਸਰ-ਬਠਿੰਡਾ-ਜਾਮਨਗਰ (470 ਕਿਲੋਮੀਟਰ), ਹੈਦਰਾਬਾਦ ਦਾ ਸੂਰਿਆਪੇਟ-ਖੰਮਮ-ਵਿਸ਼ਾਖਾਪਟਨਮ, ਇੰਦੌਰ-ਹੈਦਰਾਬਾਦ (175 ਕਿਲੋਮੀਟਰ), ਐੱਨਐੱਚ-37ਏ (ਪੁਰਾਣਾ) ‘ਤੇ ਅਸਾਮ ਵਿੱਚ ਤੇਜ਼ਪੁਰ ਦੇ ਨੇੜੇ ਬ੍ਰਹਮਪੁੱਤਰ ‘ਤੇ ਨਵਾਂ ਪੁਲ, ਮਿਜ਼ੋਰਮ ਵਿੱਚ ਕਲਾਦਾਨ ਮਲਟੀ ਮਾਡਲ ਟਰਾਂਜ਼ਿਟ ਟ੍ਰਾਂਸਪੋਰਟ ਪ੍ਰੋਜੈਕਟ, ਮੇਘਾਲਿਆ ਵਿੱਚ ਐੱਨਐੱਚ-44ਈ ਅਤੇ ਐੱਨਐੱਚ 127ਬੀ ‘ਤੇ ਸ਼ਿਲੌਂਗ ਨੋਂਗਸਟੋਇਨ-ਤੁਰਾ ਸੈਕਸ਼ਨ ਸ਼ਾਮਲ ਹਨ।

ਇਸ ਤੋਂ ਇਲਾਵਾ, ਮੰਤਰਾਲੇ ਦੇ ਕਈ ਫਲੈਗਸ਼ਿਪ ਕੌਰੀਡੋਰਸ ਜਿਵੇਂ ਕਿ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦਾ ਵਡੋਦਰਾ-ਮੁੰਬਈ ਸੈਕਸ਼ਨ, ਬੰਗਲੁਰੂ-ਚੇਨੱਈ ਐਕਸਪ੍ਰੈੱਸਵੇਅ , ਬੰਗਲੁਰੂ ਰਿੰਗ ਰੋਡ, ਰਾਏਪੁਰ-ਵਿਸ਼ਾਖਾਪਟਨਮ ਆਰਥਿਕ ਕੌਰੀਡੋਰ, ਉੱਤਰਾਖੰਡ ਵਿੱਚ ਚਾਰ ਧਾਮ ਪ੍ਰੋਜੈਕਟਸ, ਅਰੁਣਾਚਲ ਪ੍ਰਦੇਸ਼ ਵਿੱਚ ਟ੍ਰਾਂਸ ਅਰੁਣਾਚਲ ਹਾਈਵੇਅ (ਐੱਨਐੱਚ-13, ਐੱਨਐੱਚ-15 ਅਤੇ ਐੱਨਐੱਚ-215), ਮਣੀਪੁਰ ਵਿੱਚ ਇੰਫਾਲ-ਮੋਰੇਹ ਸੈਕਸ਼ਨ, ਦੀਮਾਪੁਰ-ਕੋਹਿਮਾ ਸੈਕਸ਼ਨ ਆਦਿ ਪ੍ਰਗਤੀ ‘ਤੇ ਹਨ।

ਇਹ ਜਾਣਕਾਰੀ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ।

***

ਐੱਮਜੇਪੀਐੱਸ/ਐੱਨਐੱਸਕੇ



(Release ID: 1986776) Visitor Counter : 42