ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰੋਫੈਸਰ ਐੱਸਪੀ ਸਿੰਘ ਬਘੇਲ ਅਤੇ ਡਾ. ਭਾਰਤੀ ਪ੍ਰਵੀਨ ਪਵਾਰ ਨੇ ‘ਡੁੱਬਣ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਰਣਨੀਤਕ ਢਾਂਚੇ’ ਦਾ ਉਦਘਾਟਨ ਕੀਤਾ


ਡੁੱਬਣ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਸਾਨੂੰ ਡੁੱਬਣ ਦੀਆਂ ਘਟਨਾਵਾਂ ਨੂੰ ਘੱਟ ਕਰਨ ਲਈ ਸਾਰਿਆਂ ਲਈ ਜਲ ਸੁਰੱਖਿਆ ਦੀ ਦਿਸ਼ਾ ਵਿੱਚ ਰੋਕਥਾਮ ਉਪਾਵਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਪ੍ਰਯਾਸਾਂ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ: ਪ੍ਰੋਫੈਸਰ ਐੱਸਪੀ ਸਿੰਘ ਬਘੇਲ

ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ਦੀ ਰੋਕਥਾਮ ਲਈ ਇੱਕ ਉਪਯੁਕਤ ਸਲਾਹ ਮਹੱਤਵਪੂਰਨ ਹੈ; ਮੈਂ ਸਾਰੇ ਰਾਜਾਂ ਨੂੰ ਇਹ ਤਾਕੀਦ ਕਰਦਾ ਹਾਂ ਕਿ ਉਹ ਵਿਸ਼ੇਸ਼ ਤੌਰ ‘ਤੇ ਤਿਉਹਾਰਾਂ ਦੌਰਾਨ ਉੱਚ ਪੱਧਰ ‘ਤੇ ਸਾਵਧਾਨੀ ਅਤੇ ਚੌਕਸੀ ਵਰਤਣ: ਪ੍ਰੋਫੈਸਰ ਐੱਸਪੀ ਸਿੰਘ ਬਘੇਲ

ਭਾਰਤ ਵਿੱਚ ਡੁੱਬਣ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਇੱਕ ਵਿਆਪਕ ਅਤੇ ਰਣਨੀਤਕ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ ਜਿਸ ਵਿੱਚ ਜਾਗਰੂਕਤਾ, ਸਿੱਖਿਆ, ਡੇਟਾ-ਸੰਚਾਲਿਤ ਉਪਾਅ, ਬੁਨਿਆਦੀ ਢਾਂਚੇ ਦਾ ਵਿਕਾਸ, ਸਹਿਯੋਗ ਅਤੇ ਮਜ਼ਬੂਤ ਐਮਰਜੈਂਸੀ ਪ੍ਰਤੀਕਿਰਿਆ ਸ਼ਾਮਲ ਹੈ: ਡਾ. ਭਾਰਤੀ ਪ੍ਰਵੀਨ ਪਵਾਰ

ਬਹੁ-ਖੇਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ, ਰਣਨੀਤਕ ਸੰਚਾਰ ਦੇ ਮਾਧਿਅਮ ਨਾਲ ਡੁੱਬਣ ਬਾਰੇ ਜਨਤਕ ਜਾਗਰੂਕਤਾ ਵਧਾਉਣਾ, ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਡੁੱਬਣ ਦੀਆਂ ਘਟਨਾਵਾਂ ਦੀ ਰੋਕਥਾਮ ਦੀ ਕਾਰਜ ਯੋਜਨਾ ਬਣਾਉਣਾ ਅਤੇ ਪ੍ਰਾਸੰਗਿਕ ਤੌਰ ‘ਤੇ ਸੂਚਿਤ ਕਰਨ ਲਈ ਸਬੂਤ ਉਤਪੰਨ ਕਰਨ ‘ਤੇ ਖੋਜ ਕਰਨਾ, ਡੁੱਬਣ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਪ੍ਰਾਸੰਗਿਕ ਕਾਰਵਾਈ, ਜਲ ਸੰਸਥਾਵਾਂ ਦੇ ਆਲੇ ਦੁਆਲੇ ਇੱਕ ਸੁਰੱਖਿਅਤ ਵਾਤਾਵਰਣ

Posted On: 13 DEC 2023 12:35PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰੋਫੈਸਰ ਐੱਸਪੀ ਸਿੰਘ ਬਘੇਲ ਅਤੇ ਡਾ. ਭਾਰਤੀ ਪ੍ਰਵੀਨ ਪਵਾਰ ਨੇ ਅੱਜ ਇੱਥੇ ‘ਡੁੱਬਣ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਰਣਨੀਤਕ ਢਾਂਚੇ’ ਦਾ ਉਦਘਾਟਨ ਕੀਤਾ।

ਮੌਜੂਦ ਜਨਤਾ ਨੂੰ ਸੰਬੋਧਨ ਕਰਦੇ ਹੋਏ ਪ੍ਰੋਫੈਸਰ. ਐੱਸ. ਪੀ. ਸਿੰਘ ਬਘੇਲ ਨੇ ਕਿਹਾ ਕਿ ਡੁੱਬਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਸਾਨੂੰ ਇਨ੍ਹਾਂ ਘਟਨਾਵਾਂ ਨੂੰ ਘੱਟ ਕਰਨ ਅਤੇ ਸਾਰਿਆਂ ਲਈ ਜਲ ਸੁਰੱਖਿਆ ਦੀ ਦਿਸ਼ਾ ਵਿੱਚ ਰੋਕਥਾਮ ਉਪਾਵਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਪ੍ਰਯਾਸਾਂ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਜਾਗਰੂਕਤਾ ਅਭਿਯਾਨ ਚਲਾਉਣ ਦੀ ਜ਼ਰੂਰਤ ‘ਤੇ ਚਾਣਨਾ ਪਾਉਂਦੇ ਹੋਏ ਪ੍ਰੋਫੈਸਰ ਐੱਸਪੀ ਸਿੰਘ ਬਘੇਲ ਨੇ ਕਿਹਾ ਕਿ ਦੇਸ਼ ਵਿੱਚ ਡੁੱਬਣ ਦੇ 38,000 ਮਾਮਲੇ ਸਾਹਮਣੇ ਆਏ, ਇਹ ਇੱਕ ਵੱਡੀ ਸੰਖਿਆ ਹੈ ਅਤੇ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਵੱਡੇ ਪੈਮਾਨੇ ‘ਤੇ ਜਾਗਰੂਕਤਾ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਦੀ ਰੋਕਥਾਮ ਲਈ ਉਪਯੁਕਤ ਸਲਾਹ ਵੀ ਬਹੁਤ ਮਹੱਤਵਪੂਰਨ ਹੈ। ਮੈਂ ਰਾਜਾਂ ਨੂੰ ਵਿਸ਼ੇਸ਼ ਤੌਰ ‘ਤੇ ਤਿਉਹਾਰਾਂ ਦੌਰਾਨ ਉੱਚ ਪੱਧਰ ਦੀ ਸਾਵਧਾਨੀ ਅਤੇ ਚੌਕਸੀ ਰੱਖਣ ਦੀ ਤਾਕੀਦ ਕਰਦਾ ਹਾਂ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਤਿਉਹਾਰਾਂ ਅਤੇ ਕੁਝ ਰਸਮਾਂ ਦੇ ਸਮੇਂ ਅਧਿਕ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ, ਜਿੱਥੇ ਡੁੱਬਣ ਦੀਆਂ ਅਧਿਕ ਘਟਨਾਵਾਂ ਹੁੰਦੀਆਂ ਹਨ।

ਰਾਸ਼ਟਰੀ ਰਣਨੀਤਕ ਫਰੇਮਵਰਕ ਦਸਤਾਵੇਜ਼ ਵਿੱਚ ਸ਼ਾਮਲ ਰਣਨੀਤੀਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਡਾ. ਭਾਰਤੀ ਪ੍ਰਵੀਨ ਪਵਾਰ ਨੇ ਕਿਹਾ ਕਿ ਬਹੁ-ਖੇਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ, ਰਣਨੀਤਕ ਸੰਚਾਰ ਰਾਹੀਂ ਡੁੱਬਣ ਬਾਰੇ ਜਨਤਕ ਜਾਗਰੂਕਤਾ ਵਧਾਉਣਾ, ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਡੁੱਬਣ ਦੀਆਂ ਘਟਨਾਵਾਂ ਦੀ ਰੋਕਥਾਮ ਦੀ ਕਾਰਜ ਯੋਜਨਾ ਬਣਾਉਣਾ ਅਤੇ ਪ੍ਰਾਂਸੰਗਿਕ ਤੌਰ ‘ਤੇ ਸੂਚਿਤ ਕਰਨ ਲਈ ਸਬੂਤ ਪੈਦਾ ਕਰਨ ‘ਤੇ ਖੋਜ ਕਰਨਾ, ਡੁੱਬਣ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਪ੍ਰਾਸੰਗਿਕ ਕਾਰਵਾਈ, ਜਲ ਸੰਸਥਾਵਾਂ ਦੇ ਆਲੇ-ਦੁਆਲੇ ਇੱਕ ਸੁਰੱਖਿਅਤ ਵਾਤਾਵਰਣ ਨਿਰਮਾਣ ਅਤੇ ਅਣਗਿਣਤ ਜ਼ਿੰਦਗੀਆਂ ਦੇ ਬਚਾਅ ਲਈ ਕ੍ਰਿਟੀਕਲ ਐਕਸ਼ਨ ਥੰਮ੍ਹ ਬਣਾਉਣਾ ਮਹੱਤਵਪੂਰਨ ਹੈ।

ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕਿ ਜਲ ਸੁਰੱਖਿਆ ਉਪਾਵਾਂ ਬਾਰੇ ਗਿਆਨ ਅਤੇ ਜਾਗਰੂਕਤਾ ਦੀ ਕਮੀ ਦੇ ਕਾਰਨ ਡੁੱਬਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਹਨ, ਡਾ. ਪਵਾਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਡੁੱਬਣ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਇੱਕ ਵਿਆਪਕ ਅਤੇ ਰਣਨੀਤਕ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ ਜਿਸ ਵਿੱਚ ਜਾਗਰੂਕਤਾ, ਸਿੱਖਿਆ, ਡੇਟਾ-ਸੰਚਾਲਿਤ ਉਪਾਅ, ਬੁਨਿਆਦੀ ਢਾਂਚੇ ਦਾ ਵਿਕਾਸ, ਸਹਿਯੋਗ ਅਤੇ ਮਜ਼ਬੂਤ ਐਮਰਜੈਂਸੀ ਪ੍ਰਤਿਕ੍ਰਿਆ ਸ਼ਾਮਲ ਹਨ।

ਡਾ. ਪਵਾਰ ਨੇ ਕਿਹਾ ਕਿ ਉੱਚ ਜੋਖਮ ਵਾਲੇ ਖੇਤਰਾਂ ਦੀ ਪਹਿਚਾਣ ਕਰਨਾ ਅਤੇ ਉੱਚਿਤ ਉਪਾਵਾਂ ਨੂੰ ਲਾਗੂ ਕਰਨ ਲਈ ਸਥਾਨਕ ਅਤੇ ਰਾਸ਼ਟਰੀ ਦੋਹਾਂ ਪੱਧਰਾਂ ‘ਤੇ ਇੱਕ ਮਜ਼ਬੂਤ ਰਿਪੋਰਟਿੰਗ ਪ੍ਰਣਾਲੀ ਸਥਾਪਿਤ ਕਰਨ ਦੇ ਇਲਾਵਾ ਸੁਰੱਖਿਅਤ ਮਨੋਰੰਜਨ ਸਥਾਨਾਂ ਦੇ ਵਿਕਾਸ ਅਤੇ ਜਲ ਸੰਸਥਾਵਾਂ ਦੇ ਆਲੇ-ਦੁਆਲੇ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਵਧਾਉਣ ਵਿੱਚ ਨਿਵੇਸ਼ ਕਰਨ ਨਾਲ ਡੁੱਬਣ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਕਾਫੀ ਮਦਦ ਮਿਲੇਗੀ।

ਸੰਮੇਲਨ ਵਿੱਚ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ. ਅਤੁਲ ਗੋਇਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ. ਮਨਸਵੀ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

****

ਐੱਮਵੀ



(Release ID: 1986231) Visitor Counter : 50