ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਡਾ. ਜਿਤੇਂਦਰ ਸਿੰਘ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਦੇ ਉਧਮਪੁਰ ਜ਼ਿਲ੍ਹੇ ਨੇ ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਸਾਰੀਆਂ ਖੇਤੀਬਾੜੀ ਅਤੇ ਸਿਹਤ ਲਾਭ ਯੋਜਨਾਵਾਂ ਵਿੱਚ ਅਧਿਕਤਮ ਸੰਤ੍ਰਿਪਤਾ ਹਾਸਿਲ ਕੀਤੀ ਹੈ
Posted On:
10 DEC 2023 5:25PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਸਾਰੀਆਂ ਖੇਤੀਬਾੜੀ ਅਤੇ ਸਿਹਤ ਲਾਭ ਯੋਜਨਾਵਾਂ ਵਿੱਚ ਜੰਮੂ ਕਸ਼ਮੀਰ ਦੇ ਉਧਮਪੁਰ ਜ਼ਿਲ੍ਹੇ ਨੇ ਅਧਿਕਤਮ ਸੰਤ੍ਰਿਪਤੀ ਹਾਸਿਲ ਕੀਤੀ ਹੈ
ਆਪਣੇ ਲੋਕ ਸਭਾ ਹਲਕੇ ਉਧਮਪੁਰ-ਕਠੂਆ-ਡੋਡਾ ਵਿੱਚ ਵਿਭਿੰਨ ਜਨ ਕਲਿਆਣਕਾਰੀ ਕੇਂਦਰੀ ਯੋਜਨਾਵਾਂ ਦੇ ਲਾਗੂਕਰਨ ਦੀ ਸਮੀਖਿਆ ਕਰਨ ਦੇ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਮੰਤਰੀ ਨੇ ਕਿਹਾ, ਉਧਮਪੁਰ ਜ਼ਿਲ੍ਹਾ ਹਮੇਸ਼ਾ ਦੂਸਰਿਆਂ ਤੋਂ ਅੱਗੇ ਰਿਹਾ ਹੈ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਵਿਭਿੰਨ ਖੇਤੀ ਦੀਆਂ ਯੋਜਨਾਵਾਂ ਵਿੱਚੋਂ, ਜ਼ਿਲ੍ਹਾ ਉਧਮਪੁਰ ਨੇ 51,035 ਕਿਸਾਨਾਂ ਨੂੰ 6,000 ਰੁਪਏ ਦੀ ਸਲਾਨਾ ਸਹਾਇਤਾ ਪ੍ਰਦਾਨ ਕਰਕੇ ਪੀਐੱਮ ਕਿਸਾਨ ਯੋਜਨਾ ਵਿੱਚ 100% ਸੰਤ੍ਰਿਪਤੀ ਹਾਸਿਲ ਕੀਤੀ ਹੈ। ਇਸੇ ਪ੍ਰਕਾਰ, 51,035 ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਪ੍ਰਦਾਨ ਕਰਕੇ 100 ਸੰਤ੍ਰਿਪਤ ਹਾਸਲ ਕੀਤੀ ਗਈ ਹੈ।
ਮੰਤਰੀ ਨੇ ਕਿਹਾ, ਜਿੱਥੋਂ ਤੱਕ ਸੌਇਲ ਹੈਲਥ ਕਾਰਡ ਦਾ ਸਵਾਲ ਹੈ, ਉਨ੍ਹਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇੱਥੇ ਵੀ 63,880 ਕਿਸਾਨਾਂ ਨੂੰ ਕਾਰਡ ਦਾ ਲਾਭ ਦੇ ਕੇ 100% ਸੰਤ੍ਰਿਪਤੀ ਹਾਸਿਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੀਐੱਮ ਮਾਨ ਧਨ ਯੋਜਨਾ ਨੇ 60 ਵਰ੍ਹੇ ਤੋਂ ਅਧਿਕ ਉਮਰ ਦੇ 10,585 ਕਿਸਾਨਾਂ ਨੂੰ ਮਾਸਿਕ ਪੈਨਸ਼ਨ ਪ੍ਰਦਾਨ ਕਰਕੇ ਵੀ 100% ਸੰਤ੍ਰਿਪਤੀ ਹਾਸਿਲ ਕੀਤੀ।
ਸਿਹਤ ਦੇ ਮੋਰਚੇ ‘ਤੇ, ਡਾ. ਜਿਤੇਂਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ 4,31,738 ਲਾਭਾਰਥੀਆਂ ਨੂੰ ਆਯੁਸ਼ਮਾਨ ਭਾਰਤ ਬੀਮਾ ਦੇ ਲਈ ਗੋਲਡਨ ਕਾਰਡ ਪ੍ਰਦਾਨ ਕਰਕੇ ਲਗਭਗ 100% ਸੰਤ੍ਰਿਪਤੀ ਹਾਸਲ ਕੀਤੀ ਗਈ, ਜੋ ਕਿ ਤੈਅ ਲਕਸ਼ ਦਾ 97.8% ਹੈ ਅਤੇ 100% ਜਲਦੀ ਹੀ ਪੂਰਾ ਹੋਣ ਦੀ ਉਮੀਦ ਹੈ।
ਡਾ. ਜਿਤੇਂਦਰ ਸਿੰਘ ਨੇ ਦੇਸ਼ਵਾਸੀਆਂ ਦੇ ਪ੍ਰਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੇ ਲਈ ਤੇਜ਼ੀ ਨਾਲ ਕੰਮ ਕਰਨ ਦੇ ਲਈ ਉਧਮਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਾਰੇ ਸਬੰਧਿਤ ਵਿਭਾਗਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕੇਂਦਰੀ ਕਲਿਆਣ ਯੋਜਨਾਵਾਂ ਦੇ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਅਤੇ “ਮੋਦੀ ਕੀ ਗਾਰੰਟੀ ਵਾਲੀ ਗਾਡੀ” ਦੇ ਨਾਲ ਜੁੜ ਕੇ ਹਰ ਪੰਚਾਇਤ ਵਿੱਚ ਲੋਕਾਂ ਤੱਕ ਪਹੁੰਚਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੇ ਲਈ ਚੁਣੇ ਹੋਏ ਪ੍ਰਤੀਨਿਧੀਆਂ ਦੀ ਵੀ ਸਰਾਹਨਾ ਕੀਤੀ।
ਜ਼ਿਕਰਯੋਗ ਹੈ ਕਿ ਪਿਛਲੇ 3 ਤੋਂ 4 ਵਰ੍ਹਿਆਂ ਤੋਂ ਉਧਮਪੁਰ ਕੇਂਦਰੀ ਪੀਐੱਮਜੀਐੱਸਵਾਈ ਰੋਡ ਪ੍ਰੋਜੈਕਟਾਂ ਦੇ ਲਾਗੂਕਰਨ ਵਿੱਚ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਗਾਤਾਰ ਟੌਪ ਰੈਂਕ ਜਾਂ ਟੌਪ 3 ਰੈਂਕ ਵਿੱਚੋਂ ਇੱਕ ਹਾਸਲ ਕਰ ਰਿਹਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਉੱਤਰ ਭਾਰਤ ਦੇ ਪਹਿਲੇ ਨਦੀ ਕਾਇਆਕਲਪ ਪ੍ਰੋਜੈਕਟ “ਦੇਵਿਕਾ” ਉਦਘਾਟਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਇਸ ਦਾ ਉਦਘਾਟਨ ਕਰਨ ਦਾ ਅਨੁਰੋਧ ਕਰਨਗੇ। ਉਨ੍ਹਾਂ ਨੂੰ ਯਾਦ ਦਿਵਾਇਆ ਕਿ ਦੇਵਿਕਾ ਪ੍ਰੋਜੈਕਟ ਦੀ ਸ਼ੁਰੂਆਤ ਵੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੀਤੀ ਗਈ ਸੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 2014 ਤੋਂ ਪਹਿਲਾਂ ਇਸ ਜ਼ਿਲ੍ਹੇ ਨੂੰ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਸੀ। ਨਤੀਜਾ ਇਹ ਹੋਇਆ ਕਿ ਵਿਕਾਸ ਦੇ ਮਾਮਲੇ ਵਿੱਚ ਅਤੇ ਸਰਕਾਰੀ ਸੰਸਾਧਨਾਂ ਤੋਂ ਲੋਕਾਂ ਨੂੰ ਲਾਭ ਪਹੁੰਚਾਉਣ ਵਿੱਚ ਵੀ ਇਸ ਦੀ ਅਣਦੇਖੀ ਕੀਤੀ ਗਈ। ਉਨ੍ਹਾਂ ਨੇ ਕਿਹਾ, ਸ਼੍ਰੀ ਨਰੇਂਦਰ ਮੋਦੀ ਦੇ ਪ੍ਰਧਾਨ ਮੰਤਰੀ ਬਨਣ ਦੇ ਬਾਅਦ ਹੀ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਹੋਇਆ ਹੈ ਅਤੇ ਹਰ ਘਰ ਨੂੰ ਪ੍ਰਧਾਨ ਮੰਤਰੀ ਮੋਦੀ ਦੁਆਰਾ ਸ਼ੁਰੂ ਕੀਤੀਆਂ ਗਈਆਂ ਵਿਭਿੰਨ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਅੱਜ ਉਧਮਪੁਰ ਦੇ ਦੂਰ-ਦੁਰਾਡੇ ਦੇ ਪਹਾੜੀ ਇਲਾਕਿਆਂ ਅਤੇ ਕੁਝ ਪੈਰੀਫਿਰਲ ਪਿੰਡਾਂ ਵਿੱਚ ਵੀ ਸੜਕਾਂ ਦਾ ਇੱਕ ਨੈੱਟਵਰਕ ਸਥਾਪਿਤ ਕੀਤਾ ਜਾ ਰਿਹਾ ਹੈ, ਜਿੱਥੇ ਲੋਕਾਂ ਨੇ ਕਦੇ ਆਟੋਮੋਬਾਇਲ ਜਾਂ ਟ੍ਰਾਂਸਪੋਰਟ ਵਾਹਨ ਨਹੀਂ ਦੇਖਿਆ ਸੀ, ਅੱਜ ਉਹ ਸਕੂਟਰ, ਮੋਟਰ ਸਾਇਕਲ ਅਤੇ ਮੋਟਰ ਕਾਰ ਰਾਹੀਂ ਸੜਕਾਂ ‘ਤੇ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ, ਏਸ਼ੀਆ ਦੀ ਸਭ ਤੋਂ ਲੰਬੀ ਸੜਕ ਸੁਰੰਗ ਦਾ ਉਦਘਾਟਨ ਵੀ ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਕੀਤਾ, ਜੋ ਚੇਨਾਨੀ ਤੋਂ ਨਿਕਲਦੀ ਹੈ ਅਤੇ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਦੇ ਨਾਮ ‘ਤੇ ਰੱਖੇ ਜਾਣ ਵਾਲੇ ਪਹਿਲੇ ਅਜਿਹੇ ਪ੍ਰੋਜੈਕਟ ਹਨ।
ਇਸੇ ਤਰ੍ਹਾਂ, ਡਾ. ਜਿਤੇਂਦਰ ਸਿੰਘ ਨੇ ਕਿਹਾ, ਉਧਮਪੁਰ ਰੇਲਵੇ ਸਟੇਸ਼ਨ ਦਾ ਵਿਸਤਾਰ ਕੀਤਾ ਗਿਆ ਹੈ ਅਤੇ ਸੰਭਾਵਿਤ: ਇਹ ਦੇਸ਼ ਦਾ ਪਹਿਲਾਂ ਰੇਲਵੇ ਸਟੇਸ਼ਨ ਹੈ ਜਿਸ ਦਾ ਨਾਮ ਸ਼ਹੀਦ ਸੈਨਿਕ ਕੈਪਟਨ ਤੁਸ਼ਾਰ ਮਹਾਜਨ ਦੇ ਨਾਮ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿੱਚ ਕਸ਼ਮੀਰ ਘਾਟੀ ਦੇਸ਼ ਦੇ ਬਾਕੀ ਹਿੱਸਿਆਂ ਤੋਂ ਰੇਲਵੇ ਦੁਆਰਾ ਜੁੜ ਜਾਵੇਗੀ, ਉਧਮਪੁਰ ਉੱਤਰ ਭਾਰਤ ਵਿੱਚ ਸਭ ਤੋਂ ਮਹੱਤਵਪੂਰਨ ਰੇਲਵੇ ਜੰਕਸ਼ਨ ਦੇ ਰੂਪ ਵਿੱਚ ਉੱਭਰਣ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇੱਕ ਪੂਰਨ ਰੇਲਵੇ ਡਿਵੀਜ਼ਨ ਦਾ ਹੈੱਡਕੁਆਟਰ ਉਧਮਪੁਰ ਵਿੱਚ ਸਥਾਪਿਤ ਕੀਤੇ ਜਾਣ ਦੀ ਮੰਗ ਕਰ ਚੁੱਕੇ ਹਾਂ।
ਡਾ. ਜਿਤੇਂਦਰ ਸਿੰਘ ਨੇ ਸਰਕਾਰੀ ਮੈਡੀਕਲ ਕਾਲਜ, ਉਧਮਪੁਰ ਦਾ ਵੀ ਜ਼ਿਕਰ ਕੀਤਾ, ਜਿਸ ਨੂੰ ਮੋਦੀ ਸਰਕਾਰ ਨੇ ਕੇਂਦਰੀ ਨਿਧੀ ਤੋਂ ਐਲੋਕੇਟ ਕੀਤਾ ਸੀ ਅਤੇ ਇਹ ਇਸ ਲੋਕ ਸਭਾ ਹਲਕੇ ਵਿੱਚ ਤਿੰਨ ਕੇਂਦਰੀ ਵਿੱਤ ਪੋਸ਼ਿਤ ਮੈਡੀਕਲ ਕਾਲਜਾਂ ਵਿੱਚੋਂ ਇੱਕ ਹੈ, ਇਹ ਸੰਭਾਵਿਤ: ਇੱਕ ਮਾਤਰ ਚੋਣ ਹਲਕਾ ਹੈ ਜਿਸ ਨੂੰ ਇੱਕ ਹੀ ਸੈਸ਼ਨ ਵਿੱਚ ਕੇਂਦਰੀ ਫੰਡ ਤੋਂ ਵਿੱਤ ਪੋਸ਼ਿਤ ਤਿੰਨ ਮੈਡੀਕਲ ਕਾਲਜ ਮਿਲੇ ਹਨ।
ਡਾ. ਜਿਤੇਂਦਰ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇੱਕ ਜ਼ਿਲ੍ਹਾ ਇੱਕ ਉਤਪਾਦ ਤਹਿਤ “ਕਲਾਰੀ” ਨੂੰ ਹੁਲਾਰਾ ਦੇਣ ਦੇ ਲਈ ਸਰਗਰਮ ਕਦਮ ਉਠਾਉਣ ਅਤੇ ਨੇੜਲੇ ਭਵਿੱਖ ਵਿੱਚ “ਕਲਾਰੀ ਫੂਡ ਫੈਸਟੀਵਲ” ਆਯੋਜਿਤ ਕਰਨ ਦੀ ਯੋਜਨਾ ਬਣਾਉਣ ਨੂੰ ਕਿਹਾ ਹੈ।
*******
ਐੱਸਐੱਨਸੀ/ਪੀਕੇ
(Release ID: 1985273)
Visitor Counter : 71